ਸ੍ਰੀ ਅੰਮ੍ਰਿਤਸਰ ਤੇ ਨਾਨਕਆਣਾ ਸਾਹਿਬ ਨੂੰ “ਸਿੱਖ ਵੈਟੀਕਨ” ਦਰਜੇ ਦੀ ਮੰਗ ਲਈ, “ਵਿਸ਼ਵ-ਸ਼ਾਤੀ ਦੇ ਅਸਮਾਨੀ ਨੀਲੇ” ਝੰਡੇ ਲਹਿਰਾਉਣ ਦਾ ਸੱਦਾ

ਲੋਕ-ਰਾਜ’ ਪੰਜਾਬ ਵੱਲੋਂ, ਵਿਸ਼ਵ-ਯੁੱਧ ਰੋਕਣ, ਅਤੇ ਸ੍ਰੀ ਅੰਮ੍ਰਿਤਸਰ ਤੇ ਨਾਨਕਆਣਾ ਸਾਹਿਬ ਨੂੰ “ਸਿੱਖ ਵੈਟੀਕਨ” ਕੌਮਾਂਤਰੀ ਸੁਰੱਖਿਆ ਦਰਜਾ ਲੈਣ ਦੇ ਸਮਰਥਨ ਵਿੱਚ, ਕੌਮਾਂਤਰੀ ਅਪੀਲ ਕਰਦੀ ਹੋਈ ਸਿੱਖ-ਸੰਗਤ।

ਸ੍ਰੀ ਅੰਮ੍ਰਿਤਸਰ – ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ, ਸ੍ਰ ਗੁਰਮੀਤ ਸਿੰਘ ਔਜਲਾ ਅਤੇ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ, ‘ਲੋਕ-ਰਾਜ’ ਪੰਜਾਬ ਦੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ “ਕੌਮਾਂਤਰੀ ਅਮਨ ਖ਼ੇਤਰ” ਅਤੇ “ਵੈਟੀਕਨ ਵਰਗੀ ਕੌਮਾਂਤਰੀ ਸੁਰੱਖਿਆ” ਦੀ ਮੰਗ” ਦੇ ਸਮਰਥਨ ਵਿੱਚ ਦਿੱਤੇ ਗਏ ਬਿਆਨਾਂ ਦਾ ਸਵਾਗਤ ਕਰਦੇ ਹੋਏ, ‘ਲੋਕ-ਰਾਜ’ ਪੰਜਾਬ, ਨੇ ਇੱਕ ਵਿਸ਼ਵਵਿਆਪੀ ਅਪੀਲ ਵਿੱਚ; ਲੋਕਾਂ ਨੂੰ “ਵਿਸ਼ਵ-ਯੁੱਧ ਰੋਕਣ ਅਤੇ ਵਿਸ਼ਵ-ਸ਼ਾਂਤੀ ਦੇ ਸੁਨੇਹਾ” ਦੇਣ ਲਈ ਅਤੇ ਸ੍ਰੀ ਅੰਮ੍ਰਿਤਸਰ ਤੇ ਨਾਨਕਆਣਾ ਸਾਹਿਬ ਨੂੰ ਵੈਟੀਕਨ ਵਰਗਾ ਕੌਮਾਤਰੀ ਸੁਰੱਖਿਆ ਦਰਜਾ ਲੈਣ ਲਈ “ਅਮਨ ਅਤੇ ਸੁਰੱਖਿਆ ਦੇ ਅਸਮਾਨੀ ਨੀਲੇ ਝੰਡੇ” ਲਹਿਰਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਅਤਿ ਵਿਨਾਸ਼ਕਾਰੀ ਪ੍ਰਮਾਣੂ ਵਿਸ਼ਵ ਯੁੱਧ ਤੋਂ “ਮਨੁੱਖ਼ਤਾ ਨੂੰ ਬਚਾਇਆ ਜਾ ਸਕੇ”।

‘ਲੋਕ-ਰਾਜ’ ਪੰਜਾਬ ਨੇ ਹੀ “ਮਨੁੱਖਤਾ ਲਈ ਪਿਆਰ ਅਤੇ ਸ਼ਾਂਤੀ ਦੇ ਚਾਨਣ-ਮੁਨਾਰੇ”, ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ, “ਅਮਨ-ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਵਜੋਂ ਕੌਮਾਂਤਰੀ ਸੁਰੱਖਿਆ ਦਰਜੇ ਦੀ ਵੀ ਮੰਗ ਉਭਾਰਨ ਦੀ ਪਹਿਲ ਕੀਤੀ ਸੀ।

ਡਾ ਮਨਜੀਤ ਸਿੰਘ ਰੰਧਾਵਾ ਪ੍ਰਧਾਨ ‘ਲੋਕ-ਰਾਜ’ ਪੰਜਾਬ ਨੇ ਕਿਹਾ, ਕਿ ਗੁਰੂ ਗ੍ਰੰਥ ਸਾਹਿਬ ਦੀਆਂ “ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ” ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ “ਇੱਕੋ ਇੱਕ ਉਮੀਦ” ਹਨ। ਜਦੋਂ ਕਿ ਸਾਰੀਆਂ ਪ੍ਰਮੁੱਖ ਸੈਨਕ ਵਿਸ਼ਵ ਤਾਕਤਾਂ ਵਿਨਾਸ਼ਕਾਰੀ “ਯੁੱਧ ਦਾ ਹੀ ਰਾਗ ਅਲਾਪ” ਰਹੀਆਂ ਹਨ।

ਅੱਜ ਸਿੱਖ ਸੰਗਤ ਨੇ ਇੱਕ ਲੋਕ-ਵਿਖਾਵੇ ਰਾਹੀਂ, ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ “ਅਮਨ ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ ਦੁਹਰਾਈ, ਤਾਂ ਜੋ ਕਿਸੇ ਵੀ ਸ਼ਰਾਰਤ ਤੋਂ ਇਹਨਾਂ ਪ੍ਰਮੁੱਖ ਧਰਮ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਡਾ. ਰੰਧਾਵਾ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ, ਸਿੱਖ ਧਰਮ ਦੇ ਮੁੱਢਲੇ ਅਸਥਾਨ ਹਨ। ਸਿੱਖਾਂ ਲਈ ਇਹ ਦੋਵੇ ਕੇਂਦਰੀ ਧਰਮ ਅਸਥਾਨ, ਉੰਨੇ ਹੀ ਸਤਿਕਾਰਤ ਹਨ, ਜਿੰਨਾਂ ਮੁਸਲਿਮਾਂ ਲਈ “ਮੱਕਾ” ਅਤੇ ਈਸਾਈਆਂ ਲਈ “ਵੈਟੀਕਨ” ਹੈ।

ਡਾ. ਮਨਜੀਤ ਸਿੰਘ ਰੰਧਾਵਾ
ਪ੍ਰਧਾਨ, ‘ਲੋਕ-ਰਾਜ’ ਪੰਜਾਬ
ਮੋਬਾ: 98723 27993.

Comments are closed, but trackbacks and pingbacks are open.