ਮੂਲ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਗਿਆ
ਸਾਊਥਾਲ – ਸਾਹਿਬ-ਏ-ਕਮਾਲ, ਅੰਮ੍ਰਿਤ ਦੇ ਦਾਤੇ, ਸਰਬੰਸਦਾਨੀ, ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸਿੱਖਾਂ ਦੇ ਆਪਣੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ 23 ਪੋਹ, ਸੰਮਤ 556 , 5 ਜਨਵਰੀ ਦਿਨ ਐਤਵਾਰ ਨੂੰ ਸੰਸਾਰ ਪੱਧਰ ਤੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।
ਏਸੇ ਤਹਿਤ ਹੀ ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਵੀ ਬੜੇ ਉਤਸ਼ਾਹ ਨਾਲ ਗੁਰਪੁਰਬ ਮਨਾਇਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਦਿਵਾਨ ਸਜਾਏ ਗਏ। ਸਭ ਤੋਂ ਪਹਿਲਾਂ ਗੁਰਮਤਿ ਕਲਾਸ ਦੇ ਬੱਚਿਆਂ ਨੇ ਸੰਗਤਾਂ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। ਇਸ ਉਪਰੰਤ ਗਿਆਨੀ ਬਲਵਿੰਦਰ ਸਿੰਘ ਪੱਟੀ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਉਪਰੰਤ ਸਿੱਖ ਚਿੰਤਕ, ਵਿਦਵਾਨ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਨੇ ਗੁਰਮਤਿ ਵਿਚਾਰਾਂ ਕਰਦੇ ਹੋਏ ਸੰਗਤਾਂ ਨਾਲ ਸਿਧਾਂਤਕ ਨੁਕਤੇ ਸਾਂਝੇ ਕੀਤੇ। ਉਹਨਾਂ ਸੰਗਤਾਂ ਨੂੰ ਅੰਮ੍ਰਿਤਧਾਰੀ ਹੋ ਕੇ, ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ।
ਸਮਾਪਤੀ ਉਪਰੰਤ ਸਿੱਖ ਮਿਸ਼ਨਰੀ ਸੁਸਾਇਟੀ ਯੂ ਕੇ, ਸਮੂੰਹ ਹਾਜ਼ਰ ਸੰਗਤਾਂ ਨੇ 2003 ਵਿੱਚ ਸ ਪਾਲ ਸਿੰਘ ਪੁਰੇਵਾਲ ਦੀ ਅਣਥੱਕ ਨਾਲ ਜਾਰੀ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਸੰਮਤ 556-57 ਦੀ ਕਾਪੀ ਰਲੀਜ ਕੀਤੀ, ਸਮੂੰਹ ਸੰਗਤਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਕਰਦੇ ਹੋਏ ਇਸ ਅਨੁਸਾਰ ਸਾਰੇ ਦਿਹਾੜੇ ਮਨਾਉਣ ਦਾ ਫੈਸਲਾ ਕੀਤਾ।ਇਸ ਸਮੇਂ ਬੇਅੰਤ ਸੰਗਤਾਂ ਬੜੇ ਉਤਸ਼ਾਹ ਨਾਲ ਹਾਜ਼ਰੀ ਭਰੀ।
Comments are closed, but trackbacks and pingbacks are open.