ਮਰਿਯਾਦਾ ਬਹਾਲ ਕਰਨ ਦੀ ਅਪੀਲ
ਸਾਊਥਾਲ – ਸਿੱਖ ਮਿਸ਼ਨਰੀ ਸੁਸਾਇਟੀ ਵਿਖੇ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਤੇ ਪ੍ਰੰਪਰਾਵਾ ਨੂੰ ਲੱਗ ਰਹੀ ਢਾਹ ‘ਤੇ ਵਿਸ਼ੇਸ਼ ਇਕੱਠ ਕੀਤਾ ਗਿਆ। ਜਿਸ ਵਿੱਚ ਪੰਥ ਦਰਦੀ ਸਿੰਘਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕਰਦਿਆਂ ਹੋਇਆ ਸਿੰਘ ਸਾਹਿਬ ਗਿ. ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੈ ਗਏ ਫੈਸਲਿਆ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਕੌਮੀ ਮਸਲੇ ਹੱਲ ਕਰਣ ਲਈ ਹਰ ਤਰਾਂ ਦਾ ਸਹਿਯੋਗ ਕਰਣ ਲਈ ਵੱਚਨਬੱਧਤਾ ਪ੍ਰਗਟਾਈ ਗਈ।
ਸ੍ਰ ਗੁਰਬਚਨ ਸਿੰਘ ਅਠਵਾਲ, ਸ੍ਰ ਅਵਤਾਰ ਸਿੰਘ ਬੁੱਟਰ, ਸ੍ਰ ਹਰਬੰਸ ਸਿੰਘ ਕੁਲਾਰ, ਸ੍ਰ ਰਜਿੰਦਰ ਸਿੰਘ ਰਾਏ, ਭਾ ਬਲਵਿੰਦਰ ਸਿੰਘ ਪੱਟੀ, ਸ੍ਰ ਬਲਬੀਰ ਸਿੰਘ ਬੈਂਸ, ਸ੍ਰ ਗੁਰਮੀਤ ਸਿੰਘ ਧਨੋਆ, ਸ੍ਰ ਜਸਮਿੰਦਰ ਸਿੰਘ ਗਰੇਵਾਲ, ਸ੍ਰ ਅਮਰਜੀਤ ਸਿੰਘ ਢਿੱਲੌ, ਸ੍ਰ ਦਿਲਾਵਰ ਸਿੰਘ ਸਿੱਧੂ, ਸ੍ਰ ਜਸਵੰਤ ਸਿੰਘ ਮੰਡ, ਸ੍ਰ ਪਿੰਦਰ ਸਿੰਘ ਔਜਲਾ, ਬੀਬੀ ਬਲਬੀਰ ਕੌਰ ਸੰਧੂ, ਬੀਬੀ ਰਣਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਸ੍ਰ ਸੁੱਖਵਿੰਦਰ ਸਿੰਘ ਸੁੱਖੀ, ਸ੍ਰ ਗੁਰਮੀਤ ਸਿੰਘ ਮਾਨ ਹਾਜ਼ਰ ਸਨ।
ਇਸ ਮੌਕੇ ਸਮੂਹ ਜਥੇਬੰਦੀਆਂ ਦੇ ਮੁਖੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਖੜ੍ਹਨ ਦਾ ਅਹਿਦ ਲਿਆ ਗਿਆ ਅਤੇ ਕਿਸੇ ਪੰਥਕ ਧੜ੍ਹੇ ਵਲੋਂ ਪੰਥ ਨੂੰ ਲਾਈ ਢਾਹ ਲਈ ਜਵਾਬਦੇਹ ਕਰਕੇ ਸਜ਼ਾ ਲਾਈ ਜਾਵੇ।
Comments are closed, but trackbacks and pingbacks are open.