ਸਲੋਹ ‘ਚ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਦਾ ਐਲਾਨ
ਖਾੜਕੂ ਜਥੇਬੰਦੀਆਂ ਵੱਲੋਂ ਜਲਾਵਤਨ ਆਗੂ ਨੂੰ ਸ਼ਰਧਾਂਜਲੀ

ਸਲੋਹ (ਸਰਬਜੀਤ ਸਿੰਘ ਬਨੂੜ) – ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦਵਾਰਾ ਰਾਮਗੜੀਆ ਸਭਾ ਸਲੋਹ ਵਿੱਚ ਕੀਤੀ ਗਈ। ਅੰਤਿਮ ਅਰਦਾਸ ਸਮਾਗਮਾਂ ਵਿੱਚ ਯੂਰਪ, ਇੰਗਲੈਂਡ, ਕਨੇਡਾ, ਅਮਰੀਕਾ ਤੋਂ ਵੱਖ ਵੱਖ ਜਥੇਬੰਦੀਆਂ ਦੇ ਮੁਖੀਆਂ ਤੋਂ ਇਲਾਵਾ ਦਲ ਖਾਲਸਾ ਦੇ ਮੈਂਬਰਾਂ ਨੇ ਆਪਣੇ ਮਹਿਬੂਬ ਖਾਲਿਸਤਾਨ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਨੂੰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਰਬੱਤ ਖਾਲਸਾ ਵੱਲੋਂ ਨਿਯੁਕਤ ਜਥੇਦਾਰ ਜਗਤਾਰ ਸਿੰਘ ਹਵਾਰਾ, ਬੱਬਰ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਵਧਾਵਾ ਸਿੰਘ ਬੱਬਰ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਜੰਮੂ, ਬੂੜੈਲ ਜੇਲ ਵਿੱਚ ਬੰਦ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਭਾਈ ਜਗਤਾਰ ਸਿੰਘ ਤਾਰਾ, ਸਿੱਖ ਫੈਡਰੇਸਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਵਰਲਡ ਸਿੱਖ ਪਾਰਲੀਮੈਂਟ ਜਰਮਨ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਵੱਲੋਂ ਭੇਜੇ ਸ਼ੌਕ ਸੰਦੇਸ ਸੰਗਤਾਂ ਨੂੰ ਪੜ ਕੇ ਸੁਣਾਏ ਗਏ। ਇਸ ਮੌਕੇ ਭਾਈ ਗਜਿੰਦਰ ਸਿੰਘ ਦੀ ਬੇਟੀ ਬਿਕਰਮਜੀਤ ਕੋਰ ਤੇ ਜਵਾਈ ਸ ਗੁਰਪ੍ਰੀਤ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਆਰੰਭ ਕਰਵਾਏ ਗਏ ਸਹਿਜ ਪਾਠ ਦੇ ਭੋਗ ਪਾਏ ਗਏ।

ਇਸ ਮੌਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮਿਤਸਰ ਤੋਂ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਨੇ ਹਾਜ਼ਰੀ ਭਰੀ। ਸਭਾ ਦੇ ਹੈੱਡ ਗ੍ਰੰਥੀ ਭਾਈ ਜੱਗਮਿੱਠਾ ਸਿੰਘ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਅਤੇ ਭਾਈ ਗਜਿੰਦਰ ਸਿੰਘ ਦੀ ਦੋਹਤੀ ਅਵਨੀਤ ਕੋਰ, ਦੋਹਤਾ ਸੁਖਰਾਜ ਸਿੰਘ ਨੇ ਸਮਾਗਮ ਦੀ ਸੁਰੂਆਤ ਇਕ ਜਾਝਰੂ ਕਾਵਿਤਾ ਨਾਲ ਸ਼ੁਰੂ ਕਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨ ਸਿੰਘ ਧਾਮੀ, ਦਲ ਖ਼ਾਲਸਾ ਦੇ ਆਗੂ ਸ ਰਣਜੀਤ ਸਿੰਘ ਰਾਣਾ, ਸਿੱਖ ਫੈਡਰੇਸਨ ਦੇ ਚੈਅਰਮੈਨ ਸ ਅਮਰੀਕ ਸਿੰਘ ਗਿੱਲ, ਸਿੱਖਸ ਫਾਰ ਜਸਟਿਸ ਦੇ ਸ ਗੁਰਪ੍ਰੀਤ ਸਿੰਘ , ਸ ਜਗਮੋਹਨ ਸਿੰਘ ਮੰਡ ਬੈਲਜੀਅਮ, ਸ ਹਰਵਿੰਦਰ ਸਿੰਘ ਭਤੇੜੀ, ਸਿੱਖ ਯੂਥ ਅਮਰੀਕਾ ਦੇ ਗੁਰਵਿੰਦਰਜੀਤ ਸਿੰਘ ਮਾਨਾ , ਬਸੰਤ ਕੋਰ, ਕੁਲਜੀਤ ਕੋਰ, ਸ ਗੁਰਚਰਨ ਸਿੰਘ, ਸਿੱਖ ਫੈਡਰੇਸਨ ਦੇ ਸੀਨੀਅਰ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ, ਮੁਸਲਿਮ ਆਗੂ ਨਜ਼ਰ ਲੋਧੀ, ਐਫ਼.ਐਸ ਓ ਵੱਲੋਂ ਸ ਹਰਵਿੰਦਰ ਸਿੰਘ, ਕੋਆਡੀਨੇਟਰ ਭਾਈ ਲਵਸਿੰਦਰ ਸਿੰਘ ਡੱਲੇਵਾਲ, ਸ ਗੁਰਜੀਤ ਸਿੰਘ ਸਮਰਾ, ਸ ਨਿਰਮਲ ਸਿੰਘ ਸੰਧੂ, ਉੱਘੇ ਵਕੀਲ ਸ ਅਮਰਜੀਤ ਸਿੰਘ ਭੱਚੂ, ਸ ਸੁਰਿੰਦਰ ਸਿੰਘ ਸੇਖੋ, ਸ ਰਛਪਾਲ ਸਿੰਘ, ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਸੀਨੀਅਰ ਪ੍ਰਧਾਨ ਸ ਕੁਲਵੰਤ ਸਿੰਘ ਭਿੰਡਰ, ਸ ਜਸਪਾਲ ਸਿੰਘ ਚਾਹਲ, ਸ ਜਸਬੀਰ ਸਿੰਘ ਘੁੰਮਣ, ਸ ਗੁਰਮੀਤ ਸਿੰਘ ਤੱਗੜ, ਸ ਅੰਗਰੇਜ਼ ਸਿੰਘ, ਸ ਜੋਗਿੰਦਰ ਸਿੰਘ ਬੱਲ, ਸ ਅਮਰਜੀਤ ਸਿੰਘ ਢਿੱਲੋ, ਸ ਜਸਪਾਲ ਸਿੰਘ ਚਾਹਲ, ਸ ਬਲਵਿੰਦਰ ਸਿੰਘ ਢਿੱਲੋ ਨੇ ਵੀ ਜਲਾਵਤਨ ਆਗੂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਭਾਈ ਗਜਿੰਦਰ ਸਿੰਘ ਦੇ ਕੁੜਮ ਸ ਮੰਗਲ ਸਿੰਘ ਨੇ ਸਮੂਹ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਗੁਰਦਵਾਰਾ ਰਾਮਗੜ੍ਹੀਆ ਸਭਾ ਦੇ ਮੁੱਖ ਸੇਵਾਦਾਰ ਸ ਪ੍ਰੀਤਮ ਸਿੰਘ ਜੰਡੂ ਵੱਲੋਂ ਭਾਈ ਗਜਿੰਦਰ ਸਿੰਘ ਦੀ ਬੇਟੀ, ਜਵਾਈ ਤੇ ਕੁੜਮ ਤੇ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਸ ਹਰਚਰਨ ਸਿੰਘ ਧਾਮੀ ਨੂੰ ਸਿਰੋਪਾ ਪਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ ਵੱਲੋਂ ਦਲ ਖਾਲਸਾ ਰਾਹੀ ਵਿਸ਼ੇਸ਼ ਤੋਰ ਤੇ ਭੇਜੇ ਸਿਰੋਪੇ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਥ ਦੀ ਧੀ ਬੀਬਾ ਬਿਕਰਮਜੀਤ ਕੋਰ ਨੂੰ ਪਾ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦਾ ਬੀਤੇ ਦਿਨੀਂ ਲਾਹੌਰ ਸ਼ਹਿਰ ਵਿੱਚ ਦਿਲ ਫ਼ੇਲ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਸਨ ਤੇ ਉਨ੍ਹਾਂ ਦਾ ਸੰਸਕਾਰ ਨਨਕਾਣਾ ਸਾਹਿਬ ਵਿਖੇ ਪਰਿਵਾਰ ਦੀ ਹਾਜ਼ਰੀ ਵਿੱਚ ਕੀਤਾ ਗਿਆ ਸੀ। 29 ਸਤੰਬਰ 1981 ਤੋਂ ਲੈ ਕੇ ਜੇਲ ਤੇ ਜਲਾਵਤਨੀ ਤੱਕ ਭਾਈ ਗਜਿੰਦਰ ਸਿੰਘ 43 ਸਾਲ ਪਾਕਿਸਤਾਨ ਵਿੱਚ ਰਹੇ ਤੇ ਉਨ੍ਹਾਂ ਦੀ ਅੰਤਿਮ ਅਰਦਾਸ ਇੰਗਲੈਂਡ ਦੇ ਸਲੋਹ ਸ਼ਹਿਰ ਵਿਖੇ ਕੀਤੀ ਗਈ। ਪਿਛਲੇ ਵਰ੍ਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਜਿੰਦਰ ਸਿੰਘ ਨੂੰ “ਜਲਾਵਤਨ ਸਿੱਖ ਯੋਧਾ” ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ ਦੀ ਪਤਨੀ ਬੀਬੀ ਮਨਜੀਤ ਕੋਰ 2019 ਵਿੱਚ ਜਲਾਵਤਨੀ ਦੌਰਾਨ ਜਰਮਨ ਦੇ ਇੱਕ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ ਸਨ।

Comments are closed, but trackbacks and pingbacks are open.