ਯੂ.ਕੇ ਵਿੱਚ ਔਰਤ ਸਵਾਰੀ ਨਾਲ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਲਮਕਵੀਂ ਜੇਲ੍ਹ

ਟੈਕਸੀ ਚਲਾਉਣ ’ਤੇ 10 ਸਾਲ ਦੀ ਪਾਬੰਦੀ

ਗਲੋਸਟਰਸ਼ਾਇਰ – ਇੱਥੋਂ ਦੇ ਪੰਜਾਬੀ ਟੈਕਸੀ ਡਰਾਈਵਰ ਨੂੰ ਔਰਤ ਸਵਾਰੀ ਨਾਲ ਜਿਮਸੀ ਸੋਸ਼ਣ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ 24 ਮਹੀਨੇ ਜੇਲ੍ਹ ਦੀ ਸਜ਼ਾ 2 ਸਾਲ ਲਈ ਲਮਕਵੀਂ ਸੁਣਾਈ ਹੈ।

ਈਸਟਕੋਰਟ ਕਲੋਜ਼, ਗਲੋਸਟਰ ਦੇ ਰਹਿਣ ਵਾਲੇ 49 ਸਾਲਾ ਤਰਨਜੀਤ ਸਿੰਘ ਉਰਫ਼ ਟੋਨੀ ਇਕ ਸਥਾਨਕ ਟੈਕਸੀ ਫਰਮ ਨਾਲ ਕੰਮ ਕਰਦਾ ਸੀ ਅਤੇ ਉਕਤ ਔਰਤ ਨੂੰ ਉਸ ਨੇ ਕਈ ਵਾਰ ਸੇਵਾਵਾਂ ਪੇਸ਼ ਕੀਤੀਆਂ ਸਨ ਜਿਸ ਦੌਰਾਨ ਟੋਨੀ ਨੇ ਔਰਤ ਨੂੰ ਆਪਣਾ ਮੋਬਾਇਲ ਨੰਬਰ ਦਿੰਦਿਆਂ ਕਿਸੇ ਵਕਤ ਵੀ ਫ਼ੋਨ ਕਰਕੇ ਟੈਕਸੀ ਬਲਾਉਣ ਦੀ ਪੇਸ਼ਕਸ਼ ਕੀਤੀ ਸੀ।

ਨਵੰਬਰ 2021 ਦੇ ਤੜਕਸਾਰ ਔਰਤ ਨੇ ਉਸ ਨੂੰ ਟੈਕਸੀ ਲਈ ਫ਼ੋਨ ਕੀਤਾ ਸੀ। ਜਦਕਿ ਟੋਨੀ ਉਸ ਸਮੇਂ ਅਧਿਕਾਰਤ ਤੌਰ ’ਤੇ ਕੰਮ ਉੱਤੇ ਨਹੀਂ ਸੀ ਪਰ ਉਹ ਟੈਕਸੀ ਲੈ ਕੇ ਔਰਤ ਕੋਲ ਪੁੱਜ ਗਿਆ ਸੀ। ਸਫ਼ਰ ਦੌਰਾਨ ਔਰਤ ਨੂੰ ਨੀਂਦ ਆ ਗਈ ਅਤੇ ਟੋਨੀ ਕਾਰ ਨੂੰ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਸੀ ਅਤੇ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਨ ਲੱਗ ਪਿਆ ਸੀ।

ਨੀਂਦ ਤੋਂ ਜਾਗਣ ਬਾਅਦ ਔਰਤ ਨੇ ਵਿਰੋਧ ਕੀਤਾ ਅਤੇ ਟੈਕਸੀ ਵਿਚੋਂ ਨਿਕਲਕੇ ਭੱਜ ਪਈ ਸੀ। ਅਦਾਲਤ ਵਿੱਚ ਲੰਬੇ ਸਮੇਂ ਕੇਸ ਬਾਅਦ ਅਦਾਲਤ ਨੇ ਟੋਨੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਅਕਤੂਬਰ 2024 ਵਿੱਚ ਉਸ ਨੂੰ ਸਜ਼ਾ ਸੁਣਾਈ ਹੈ।

Comments are closed, but trackbacks and pingbacks are open.