ਮਿਸ਼ਨ ਹਨੇਰੇ ਤੋਂ ਚਾਨਣ ਵੱਲ ਨੂੰ ਮਿਲਿਆ ਭਰਵਾਂ ਹੂੰਘਾਰਾ – ਅਸ਼ੋਕ ਮਹਿਰਾ

ਇੱਕ ਦਿਨ ਵਿਚ ਪੁਨਰਜੋਤ ਨੂੰ 6 ਅੱਖਾਂ ਦਾਨ

ਫਗਵਾੜਾ – ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਨੇ ਦੱਸਿਆ ਕਿ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਵਲੋਂ ਪੰਜਾਬ ਵਿੱਚ ਡਾਕਟਰ ਸਹਿਬਾਨਾਂ ਅਤੇ ਪੈਰਾ ਮੈਡੀਕਲ ਸਟਾਫ, ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਪੰਜਾਬ ਸਰਕਾਰ ਦੇ ਆਪਸੀ ਸਹਿਯੋਗ ਨਾਲ ਪਿਛਲੇ 30 ਸਾਲਾਂ ਤੋਂ ਮਿਸ਼ਨ ਪੁਨਰਜੋਤ ਹਨੇਰੇ ਤੋਂ ਚਾਨਣ ਵੱਲ ਦੇ ਤਹਿਤ ਅੱਖਾਂ ਦਾਨ ਮਹਾਂ ਦਾਨ ਦੀ ਮੁਹਿੰਮ ਚਲਾਈ ਜਾ ਰਹੀ ਹੈ ।
ਮਿਸ਼ਨ ਪੁਨਰਜੋਤ ਦੇ ਤਹਿਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਅੱਖਾਂ ਦਾਨ ਬਾਰੇ ਜਾਗ੍ਰਿਤ ਕੀਤਾ ਜਾਂਦਾ ਹੈ।ਜਿਸਦੇ ਤਹਿਤ ਬੀਤੇ ਦਿਨੀ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਨੂੰ ਵੱਖ ਵੱਖ ਤਿੰਨ ਜਿਲ੍ਹਿਆਂ ਜਲੰਧਰ, ਰੂਪ ਨਗਰ ਅਤੇ ਫਗਵਾੜਾ, ਕਪੂਰਥਲਾ ਵਿਚੋਂ 12 ਘੰਟੇ ਵਿਚ 6 ਅੱਖਾਂ ਦਾਨ ਹੋਈਆਂ।

ਜਲੰਧਰ ਨਿਵਾਸੀ ਸਵ. ਸ਼੍ਰੀਮਤੀ ਸ਼ੀਲਾ ਰਾਣੀ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਪੁਨਰਜੋਤ ਆਈ ਬੈਂਕ ਲੁਧਿਆਣਾ ਨੂੰ ਫੋਨ ਕਰਕੇ ਅੱਖਾਂ ਦਾਨ ਕਰਨ ਦੀ ਸਹਿਮਤੀ ਦਿੱਤੀ।ਜਿਸਤੋਂ ਬਾਅਦ ਪੁਨਰਜੋਤ ਟੀਮ ਨੇ ਮ੍ਰਿਤਕ ਦੇ ਘਰ ਜਾਕੇ ਅੱਖਾਂ ਦਾਨ ਪ੍ਰਾਪਤ ਕੀਤੀਆਂ।

ਇਸ ਤੋਂ ਬਾਅਦ ਨੈਣਾਂ ਜੀਵਨ ਜੋਤੀ ਕਲੱਬ ਰੂਪ ਨਗਰ ਦੀ ਟੀਮ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪ ਨਗਰ ਵਿਖੇ ਸ਼੍ਰੀ ਸੰਜੇ ਜੈਨ ਜੋ ਕਿ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ ਅਤੇ ਸਵ. ਸ਼੍ਰੀ ਸੰਜੇ ਜੈਨ ਜੀ ਦਾ ਪਰਿਵਾਰ ਮ੍ਰਿਤਕ ਦੀਆਂ ਅੱਖਾਂ ਦਾਨ ਕਰਨੀਆਂ ਚਾਹੁੰਦਾ ਹੈ।ਜਿਸਤੋਂ ਬਾਅਦ ਪੁਨਰਜੋਤ ਟੀਮ ਨੇ ਮ੍ਰਿਤਕ ਦੇ ਘਰ ਜਾਕੇ ਤਕਰੀਬਨ ਰਾਤੀ 10 ਵਜੇ ਅੱਖਾਂ ਦਾਨ ਪ੍ਰਾਪਤ ਕੀਤੀਆਂ।
ਹਾਲੇ ਪੁਨਰਜੋਤ ਟੀਮ ਅੱਖਾਂ ਦਾਨ ਪ੍ਰਾਪਤ ਕਰਕੇ ਰਸ਼ਤੇ ਵਿਚ ਆ ਹੀ ਰਹੀ ਸੀ ਕਿ ਸ਼੍ਰੀ ਅਸ਼ੋਕ ਮਹਿਰਾ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਫਗਵਾੜਾ ਵਿਖੇ ਇਕ ਬਜੁਰਗ ਦੀ ਮੌਤ ਹੋ ਗਈ ਹੈ ਜਿਸ ਦੇ ਪਰਿਵਾਰ ਵਾਲੇ ਅੱਖਾਂ ਦਾਨ ਦੀ ਸਹਿਮਤੀ ਦੇ ਰਹੇ ਹਨ। ਸੋ ਇਸਤੋਂ ਬਾਅਦ ਪੁਨਰਜੋਤ ਟੀਮ ਨੇ ਰੂਪ ਨਗਰ ਤੋਂ ਸਿੱਧਾ ਫਗਵਾੜੇ ਮ੍ਰਿਤਕ ਸੀ੍ ਰੂਪ ਚੰਦ ਦੂਆ ਦੇ ਘਰ ਜਾਕੇ ਤਕਰੀਬਨ ਰਾਤੀ 11:45 ਵਜੇ ਅੱਖਾਂ ਦਾਨ ਪ੍ਰਾਪਤ ਕੀਤੀਆਂ।

ਸੋ ਅੱਖ ਦਾਨੀਆਂ ਦੇ ਪਰਿਵਾਰਾਂ ਦਾ ਇਸ ਵੱਡਮੁਲੇ ਯੋਗਦਾਨ ਨਾਲ ਛੇ ਦ੍ਰਿਸ਼ਟੀਹੀਣ ਇਨਸਾਨਾਂ ਦੀ ਜਿੰਦਗੀ ਦੁਬਾਰਾ ਰੋਸ਼ਨ ਹੋਵੇਗੀ।
ਪਰਿਵਾਰਿਕ ਮੈਂਬਰਾਂ ਅਨੁਸਾਰ ਸਾਨੂੰ ਆਪਣੇ ਮਿੱਤਰ ਪਿਆਰੇ ਦੇ ਵਿਛੋੜੇ ਤੋਂ ਬਾਅਦ ਉਸ ਦੇ ਜਿਉਂਦੇ ਅੰਗਾਂ ਨੂੰ ਅਗਨ ਭੇਟ ਜਾਂ ਦਫਨਾਉਣ ਦੀ ਵਜਾਏ ਓਹਨਾ ਨੂੰ ਕਿਸੇ ਲੋੜਵੰਦ ਇਨਸਾਨ ਲਈ ਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋੜਵੰਦ ਇਨਸਾਨ ਜੋ ਇਹਨਾਂ ਅੰਗਾਂ ਦੀ ਘਾਟ ਕਰਕੇ ਨਿਰਾਸ਼ ਬੈਠੇ ਹਨ ਉਨ੍ਹਾਂ ਦੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ ਅਤੇ ਉਹ ਵੀ ਇਸ ਦੁਨੀਆ ਦਾ ਆਨੰਦ ਮਾਣ ਸਕਣ।

ਡਾਕਟਰ ਰਮੇਸ਼ ਜੀ ਡਾਇਰੈਕਟਰ ਅਤੇ ਸੁਭਾਸ਼ ਮਲਿਕ ਜੀ ਸੈਕਟਰੀ ਪੁਨਰਜੋਤ ਆਈ ਬੈਂਕ ਨੇ ਅੱਖਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਲੋਕ ਨੂੰ ਅਪੀਲ ਕੀਤੀ ਕਿ ਆਓ ਇਸ ਅੱਖਾਂ ਦਾਨ ਮੁਹਿੰਮ ਨਾਲ ਜੁੜੀਏ ਅਤੇ ਉਹਨਾਂ ਦ੍ਰਿਸ਼ਟੀਹੀਣ ਇਨਸਾਨਾਂ ਨੂੰ ਇਸ ਰੰਗਲੀ ਦੁਨੀਆਂ ਦੇਖਣ ਦਾ ਮੌਕਾ ਪ੍ਰਦਾਨ ਕਰੀਏ। ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਮੌਤ ਤੋਂ ਬਾਅਦ ਵੀ ਸਾਡੀਆਂ ਅੱਖਾਂ 6-8 ਘੰਟੇ ਤੱਕ ਜੀਊਂਦੀਆਂ ਹੁੰਦੀਆਂ ਹਨ ਜੇਕਰ ਸਮੇਂ ਸਿਰ ਆਈ ਬੈਂਕ ਨੂੰ ਦਾਨ ਹੋ ਜਾਣ ਤਾਂ ਘੱਟੋ ਘੱਟ ਦੋ ਪੁਤਲੀਆਂ ਦੇ ਮਰੀਜ਼ਾਂ ਦਾ ਦਾਨ ਕੀਤੀਆਂ ਅੱਖਾਂ ਨਾਲ ਕੋਰਨੀਅਲ ਟਰਾਂਸਪਲਾਂਟ ਹੋ ਸਕਦਾ ਹੈ । ਕਿਸੇ ਵੀ ਉਮਰ ਭਾਂਵੇ ਐਨਕਾਂ ਲੱਗੀਆਂ ਹੋਣ , ਅੱਖਾਂ ਦੇ ਅਪਰੇਸ਼ਨ ਹੋਏ ਹੋਣ ਜਾਂ ਅੱਖਾਂ ਵਿੱਚ ਲੈਂਨਜ਼ ਪਾਏ ਹੋਣ ਅੱਖਾਂ ਦਾਨ ਹੋ ਸਕਦੀਆਂ ਹਨ । ਅੱਖਾਂ ਸਿਰਫ ਤੇ ਸਿਰਫ ਮੌਤ ਤੋਂ ਬਾਅਦ ਹੀ ਦਾਨ ਕੀਤੀਆਂ ਜਾ ਸਕਦੀਆਂ ਹਨ ।

Comments are closed, but trackbacks and pingbacks are open.