ਕੇਂਦਰ ਨੇ ਸੰਸਦੀ ਕਮੇਟੀ ਦਾ ਚੇਅਰਮੈਨ ਥਾਪਿਆ
ਜਲੰਧਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ, ਮੱਛੀ ਪਾਲਣ, ਡੇਅਰ ਅਤੇ ਸਹਿਕਾਰਤਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਦੌਰਾਨ ਸਾਬਕਾ ਮੁਖ ਮੰਤਰੀ ਅਤੇ ਸੰਸਦ ਮੰਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਐਕਸ ਅਕਾੳੂਂਟ ’ਤੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੈਨੂੰ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ, ਮੱਛੀ ਪਾਲਣ, ਡੇਅਰੀ ਅਤੇ ਸਹਿਕਾਰਤਾ ਬਾਰੇ ਵੱਕਾਰੀ ਸੰਸਦੀ ਕਮੇਟੀ ਦੇ ਵਜੋਂ ਨਿਯੁਕਤ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣਗੇ।
ਕੇਂਦਰ ਸਰਕਾਰ ਨੇ 2024-25 ਲਈ ਵਿਭਾਗ ਨਾਲ ਸਬੰਧਤ 24 ਸੰਸਦੀ ਸਥਾਈ ਕਮੇਟੀਆਂ ਦਾ ਕਠਨ ਕੀਤਾ ਹੈ। ਜਿਸ ’ਚ ਸਰਕਾਰ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰੱਖਿਆ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਕਮੇਟੀ ਵਿੱਚ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਚਾਰ ਕਮੇਟੀਆਂ ਦਾ ਚੇਅਰਪਰਸਨ ਬਣਾਇਆ ਗਿਆ ਹੈ, ਜਿਸ ਵਿੱਚ ਵਿਦੇਸ਼ੀ ਮਾਮਲੇ ਵੀ ਸ਼ਾਮਿਲ ਹਨ। ਹਰੇਕ ਕਮੇਟੀ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਦੇ ਮੈਂਬਰ ਸ਼ਾਮਿਲ ਹੁੰਦੇ ਹਨ। ਇਸ ਦਰਮਿਆਨ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੀ ਪ੍ਰਧਾਨਗੀ ਸੌਂਪੀ ਗੀ ਹੈ।
ਯੂ.ਕੇ ਤੋਂ ਕਾਂਗਰਸ ਦੇ ਉੱਘੇ ਆਗੂ ਸ੍ਰੀ ਨਛੱਤਰ ਕਲਸੀ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆ ਨਵੇਂ ਅਹੁਦੇ ’ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਸ਼ਾਹਦੀ ਭਰੀ ਹੈ।
Comments are closed, but trackbacks and pingbacks are open.