ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪ੍ਰਸਿੱਧ ਅਦਾਕਾਰ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਨੂੰ ਨਿਊਯਾਰਕ ਵਿਚ ਦੂਸਰਾ ਦਰਜਾ ਹੱਤਿਆਵਾਂ ਤੇ ਅਗਜ਼ਨੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।
ਕੁਈਨਜ਼ ਵਿਚ ਵਾਪਰੀ ਅਗਜ਼ਨੀ ਦੀ ਘਟਨਾ ਵਿਚ ਆਲੀਆ ਦੇ ਸਾਬਕਾ ਦੋਸਤ ਐਡਵਰਡ ਜੈਕੋਬਸ (35) ਤੇ ਜੈਕੋਬਸ ਦੇ ਮਿੱਤਰ ਅਨਾਸਟਾਸੀਆ ਈਟੀਨ (33) ਦੀ ਮੌਤ ਹੋ ਗਈ ਸੀ। ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਟਜ਼ ਅਨੁਸਾਰ 2 ਨਵੰਬਰ ਦੀ ਸਵੇਰ ਨੂੰ ਫਾਖਰੀ (43) ਦੋ ਮੰਜਿਲਾ ਗੈਰਾਜ ਵਿਖੇ ਪੁੱਜੀ ਤੇ ਉਸ ਨੇ ਕਥਿੱਤ ਤੌਰ ‘ਤੇ ਇਮਾਰਤ ਨੂੰ ਅੱਗ ਲਾ ਦਿੱਤੀ। ਜੈਕੋਬ ਉਸ ਸਮੇ ਉਪਰਲੀ ਮੰਜਿਲ ‘ਤੇ ਸੁੱਤਾ ਪਿਆ ਸੀ। ਈਟੀਨ ਨੂੰ ਅੱਗ ਲੱਗਣ ਬਾਰੇ ਪਤਾ ਲੱਗਣ ‘ਤੇ ਆਪਣੇ ਆਪ ਅਤੇ ਜੈਕੋਬ ਨੂੰ ਬਚਾਉਣ ਦਾ ਯਤਨ ਕੀਤਾ ਪਰੰਤੂ ਉਹ ਦੋਨੋ ਸਾਹ ਘੁਟਣ ਕਾਰਨ ਮਾਰੇ ਗਏ। ਇਕ ਗਵਾਹ ਅਨੁਸਾਰ ਫਾਖਰੀ ਨੇ ਘਟਨਾ ਤੋਂ ਪਹਿਲਾਂ ਜੈਕੋਬ ਦੇ ਘਰ ਨੂੰ ਅੱਗ ਲਾ ਦੇਣ ਦੀ ਧਮਕੀ ਦਿੱਤੀ ਸੀ।
ਜੈਕੋਬ ਨੇ ਤਕਰੀਬਨ ਇਕ ਸਾਲ ਪਹਿਲਾਂ ਆਲੀਆ ਫਾਖਰੀ ਨਾਲੋਂ ਸਬੰਧ ਤੋੜ ਲਏ ਸਨ ਜਿਸ ਕਾਰਨ ਫਾਖਰੀ ਪ੍ਰੇਸ਼ਾਨ ਤੇ ਦੁੱਖੀ ਸੀ। ਇਸ ਸਮੇ ਫਾਖਰੀ ਪੁਲਿਸ ਹਿਰਾਸਤ ਵਿਚ ਹੈ। ਅਦਾਲਤ ਵਿਚ ਉਸ ਨੂੰ 9 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ। ਅਦਾਕਾਰ ਨਰਗਿਸ ਫਾਖਰੀ ਨੇ ਮਾਮਲੇ ‘ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਦ ਕਿ ਆਲੀਆ ਫਾਖਰੀ ਦੀ ਮਾਂ ਨੇ ਆਪਣੀ ਧੀ ਨੂੰ ਨਿਰਦੋਸ਼ ਦੱਸਿਆ ਹੈ।
Comments are closed, but trackbacks and pingbacks are open.