ਫੈਸਲੇ ਦਾ ਵਿਰੋਧ ਕਰਨ ਵਾਲੇ ਸੱਤ ਸੰਸਦ ਮੈਂਬਰ ਮੁਅੱਤਲ ਕੀਤੇ
ਲੰਡਨ – ਬਿ੍ਰਟੇਨ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਸੰਸਦੀ ਚੋਣਾਂ ਨੇ ਡੇਢ ਦਹਾਕੇ ਤੋਂ ਵੱਧ ਸਮੇਂ ਬਾਅਦ ਸੱਤਾ ਤੋਂ ਲੇਬਰ ਪਾਰਟੀ ਦੀ ਜਲਾਵਤਨੀ ਖ਼ਤਮ ਕਰ ਦਿੱਤੀ ਹੈ। ਪਾਰਟੀ ਆਗੂ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਵਜੋਂ ਕਮਾਂਡ ਸੰਭਾਲ ਲਈ ਹੈ। ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਬਿ੍ਰਟੇਨ ਸਾਹਮਣੇ ਕਈ ਚੁਣੌਤੀਆਂ ਹਨ।
ਇਸ ਤੋਂ ਇਲਾਵਾ ਕੰਜ਼ਰਵੇਟਿਵ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕੁਝ ਨੀਤੀਆਂ ਵਿੱਚ ਬਦਲਾਅ ਕਰਨਾ ਵੀ ਨਵੀਂ ਲੇਬਰ ਪਾਰਟੀ ਸਰਕਾਰ ਦੇ ਏਜੰਡੇ ਵਿੱਚ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਲਈ ਇਹ ਸਭ ਇੰਨਾ ਆਸਾਨ ਨਹੀਂ ਹੋਵੇਗਾ। ਇਸ ਦੀ ਇੱਕ ਝਲਕ ‘2 ਚਾਈਲਡ ਬੈਨੀਫਿਟ ਕੈਪ’ ਨੀਤੀ ਵਿੱਚ ਸੋਧ ਦੌਰਾਨ ਦੇਖਣ ਨੂੰ ਮਿਲੀ। ਕੰਜ਼ਰਵੇਟਿਵ ਸਰਕਾਰ ਨੇ ਸਰਕਾਰੀ ਖਰਚੇ ਘਟਾਉਣ ਦੇ ਇਰਾਦੇ ਨਾਲ ਇਹ ਨੀਤੀ ਲਿਆਂਦੀ ਸੀ। ਇਸ ਤਹਿਤ ਦੋ ਬੱਚਿਆਂ ਤੋਂ ਬਾਅਦ ਸਰਕਾਰ ਵੱਲੋਂ ਵਿੱਤੀ ਸਹਾਇਤਾ ’ਤੇ ਰੋਕ ਲਗਾ ਦਿੱਤੀ ਗਈ ਸੀ।
ਦਰਅਸਲ ਪ੍ਰਧਾਨ ਮੰਤਰੀ ਕੀਰ ਸਟਾਰਮਰ 2 ਚਾਈਲਡ ਬੈਨੀਫਿਟ ਕੈਪ ਨੀਤੀ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੇ ਹਨ। ਸਟਾਰਮਰ ਸਰਕਾਰ ਦੇ ਇਸ ਕਦਮ ਦਾ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਹੀ ਵਿਰੋਧ ਕੀਤਾ ਹੈ। 7 ਸੰਸਦ ਮੈਂਬਰਾਂ ਨੇ ਸੋਧ ਬਿੱਲ ਦੇ ਵਿਰੋਧ ਦੀ ਆਵਾਜ਼ ਬੁਲੰਦ ਕੀਤੀ। ਇਸ ’ਤੇ ਖੁਦ ਪੀ.ਐੱਮ ਸਟਾਰਮਰ ਅਤੇ ਪਾਰਟੀ ਹਾਈਕਮਾਨ ਹਰਕਤ ’ਚ ਆ ਗਏ। ਅਜਿਹੇ ’ਚ ਲੇਬਰ ਪਾਰਟੀ ਨੇ ਇਨ੍ਹਾ ਸਾਰੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਸਾਰਿਆਂ ਖਿਲਾਫ਼ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ’ਤੇ ਕਾਰਵਾਈ ਕੀਤੀ ਗਈ ਹੈ।
ਸਾਬਕਾ ਸ਼ੈਡੋ ਚਾਂਸਲਰ ਜੌਹਨ ਮੈਕਡੋਨਲ ਵੀ 6 ਮਹੀਨਿਆਂ ਲਈ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਤੋਂ ਇਲਾਵਾ ਰਿਚਰਡ ਬਰਗਨ, ਇਆਨ ਬਾਇਰਨ, ਰੇਬੇਕਾ ਲੋਂਗ ਬੇਲੀ, ਇਮਰਾਨ ਹੁਸੈਨ, ਅਪਸਾਨਾ ਬੇਗਮ ਅਤੇ ਜ਼ਾਰਾ ਸੁਲਤਾਨਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਲੇਬਰ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਸਾਰੇ 7 ਸੰਸਦ ਮੈਂਬਰ ਹੁਣ ਆਜ਼ਾਦ ਸੰਸਦ ਮੈਂਬਰਾਂ ਵਜੋਂ ਸੰਸਦ ਵਿੱਚ ਹਾਜ਼ਰ ਹੋਣਗੇ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਸੋਧ ਖਿਲਾਫ਼ ਵੋਟ ਕੀਤਾ ਸੀ। 2 ਚਾਈਲਡ ਬੈਨੀਫਿਟ ਕੈਪ ਨੀਤੀ ਵਿੱਚ ਸੋਧ ਦਾ ਪ੍ਰਸਤਾਵ ਸੰਸਦ ਵਿੱਚ ਅਸਫ਼ਲ ਰਿਹਾ।
Comments are closed, but trackbacks and pingbacks are open.