ਭਾਈਚਾਰੇ ਦੀਆਂ ਸਖ਼ਸ਼ੀਅਤਾਂ ਵਲੋਂ ਜੁਗਰਾਜ ਸਿੰਘ ਸਰਾਂ ਦਾ ਸਨਮਾਨ
ਸਾੳੂਥਾਲ – ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ 19ਵਾਂ ਦਸਵੰਧ ਦਿਨ ਪਾਰਕ ਐਵੇਨਿੳੂ ਗੁਰੂਘਰ ਵਿੱਚ 8 ਦਸੰਬਰ ਨੂੰ ਕਰਵਾਇਆ ਗਿਆ। ਜਗਰਾਜ ਸਿੰਘ ਸਰਾਂ ਬੀ.ਈ.ਐਸ. ਦੀ ਅਗਵਾਈ ਵਿੱਚ ਸੋਸਾਇਟੀ ਦੇ ਸਾਰੇ ਟਰੱਸਟੀ ਅਤੇ ਸੇਵਾਦਾਰਾਂ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ।
ਜਗਰਾਜ ਸਿੰਘ ਸਰਾਂ ਹੋਰਾਂ ਨੇ ਸੰਗਤ ਨੂੰ ਪਿੰਗਲਵਾੜੇ ਨਾਲ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ। ਮੁੱਖ ਸਪੀਕਰ ਡਾ. ਗੁਰਨਾਮ ਸਿੰਘ ਐਸੋਸੀਏਟ ਪ੍ਰੋਫ਼ੈਸਰ ਵਾਰਿਕ ਯੂਨੀਵਰਸਿਟੀ ਨੇ ਭਗਤ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਦੇ ਹਰ ਕੋਨੇ ਤੱਕ ਲਜਾਣਾ ਜ਼ਰੂਰੀ ਸਮਝਿਆ। ਸੀਮਾ ਮਲਹੋਤਰਾ ਮਾਈਗਰੇਸ਼ਨ ਮਨਿਸਟਰ ਨੇ ਵੀ ਪਿੰਗਲਵਾੜੇ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਕਾਰ ਸਹੋਤਾ ਜੀ ਨੇ ਸੰਗਤ ਨੂੰ ਸਮਾਜ ਸੇਵੀ ਸੰਸਥਾ ਨੂੰ ਸਮਾਂ ਵੀ ਦਾਨ ਦੇ ਨਾਲ-ਨਾਲ ਦੇਣ ਦੀ ਅਪੀਲ ਕੀਤੀ।
ਇਸ ਦਸਵੰਧ ਦਿਨ ’ਤੇ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ, ਵਾਈਸ ਪ੍ਰਧਾਨ ਕੁਲਵੰਤ ਸਿੰਘ ਭਿੰਡਰ, ਮਨਜੀਤ ਸਿੰਘ ਬੁੱਟਰ, ਗੁਰਪ੍ਰਤਾਪ ਸਿੰਘ ਢਿੱਲੋਂ, ਜਗਦੀਸ਼ ਸਿੰਘ ਜੋਹਲ, ਸ. ਦੀਦਾਰ ਸਿੰਘ ਰੰਧਾਵਾ ਅਤੇ ਹੋਰ ਇਲਾਕੇ ਦੀਆਂ ਉੱਘੀਆਂ ਸਖ਼ਸ਼ੀਅਤਾਂ ਅਤੇ ਮੰਨੇ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ – ਸ. ਜਸਵੰਤ ਸਿੰਘ ਢਿੱਲੋਂ, ਇਕਬਾਲ ਸਿੰਘ ਸਿੱਧੂ, ਤੇਜ਼ਵੰਤ ਸਿੰਘ ਚਾਹਲ, ਮਾਤਾ ਸਵਰਨਜੀਤ ਕੌਰ ਜੋਹਲ, ਪਰਮਿੰਦਰ ਸਿੰਘ ਬਰਾੜ, ਬਲਜੀਤ ਸਿੰਘ ਮੰਜਲ ਅਤੇ ਹੋਰ।
ਸੰਸਥਾ ਦੇ ਟਰੱਸਟ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਸੰਧਾਵਾਲੀਆ, ਮਨਜੀਤ ਸਿੰਘ ਰਾਏ ਅਤੇ ਬਾਕੀ ਟਰੱਸਟੀ ਵੀ ਸ਼ਾਮਲ ਸਨ।
Comments are closed, but trackbacks and pingbacks are open.