ਸਜ਼ਾ 2 ਅਪ੍ਰੈਲ ਨੂੰ ਸੁਣਾਈ ਜਾਵੇਗੀ
ਬ੍ਰਮਿੰਘਮ – ਇੱਥੋਂ ਦੇ ਇਲਾਕੇ ਓਲਡਬਰੀ ’ਚ ਵਾਪਰੇ ਭਿਆਨਕ ਕਤਲਕਾਂਡ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਓਲਡਬਰੀ ਵਿਖੇ ਆਪਣੀ ਪੰਜਾਬਣ ਪਤਨੀ ਪਰਮਜੀਤ ਕੌਰ ਉਰਫ਼ ਸੋਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਉਸ ਦੇ ਪਤੀ ਹਰਮਿੰਦਰ ਸਿੰਘ ਮੱਟੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਪਿਛਲੇ ਸਾਲ 31 ਮਾਰਚ ਨੂੰ ਪਰਮਜੀਤ ਕੌਰ ਦੀ ਲਾਸ਼ ਸਵੇਰੇ 8 ਵਜੇ ਉਨ੍ਹਾਂ ਦੇ ਸਵੈਨ ਕ੍ਰੇਸੇਂਟ ਘਰ ਵਿਚੋਂ ਮਿਲੀ ਸੀ ਜਿਸ ਤੋਂ ਬਾਅਦ ਮੱਟੂ ਨੇ ਸਥਾਨ ਥਾਣੇ ਵਿੱਚ ਜਾ ਕੇ ਆਪਣੀ ਪਤਨੀ ਦੇ ਕਤਲ ਦਾ ਗੁਨਾਹ ਕਬੂਲ ਕੀਤਾ ਸੀ। ਵੂਲਵਰਹੈਂਪਟਨ ਕ੍ਰਾੳੂਨ ਕੋਰਟ ਵਿੱਚ ਚੱਲੀ 7 ਦਿਨਾਂ ਦੀ ਸੁਣਵਾਈ ਤੋਂ ਬਾਅਦ ਜਿੳੂਰੀ ਨੇ ਹਰਮਿੰਦਰ ਮੱਟੂ ਨੂੰ ਕਤਲ ਦਾ ਦੋਸ਼ੀ ਮੰਨਿਆ ਹੈ।
ਅਦਾਲਤ ਵਿੱਚ ਸੁਣਵਾਈ ਦੌਰਾਨ ਹਰਮਿੰਦਰ ਨੇ ਪਹਿਲਾਂ ਕੀਤੇ ਕਬੂਲਨਾਮੇ ਤੋਂ ਉਲਟ ਇਹ ਦਾਅਵਾ ਕੀਤਾ ਕਿ ਉਸ ਨੇ ਇਹ ਸਭ ‘ਸਵੈ-ਰੱਖਿਆ’’ ਲਈ ਕੀਤਾ ਸੀ, ਪਰ ਅਦਾਲਤ ਨੇ ਉਸ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਮਿ੍ਰਤਕ ਪਰਮਜੀਤ ਕੌਰ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਸੀ, ਜੋ ਕਿ ਇਸ ਖ਼ੂਨੀ ਵਾਰਦਾਤ ਦਾ ਮੁੱਖ ਕਾਰਨ ਬਣਿਆ। ਵੂਲਵਰਹੈਂਪਟਨ ਕਰਾੳੂਨ ਕੋਰਟ ਦੇ ਜੱਜ ਜੌਨ ਬਟਰਫੀਲਡ ਨੇ ਜਿੳੂਰੀ ਦੇ ਫ਼ੈਸਲੇ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਸੁਣਾਉਣ ਲਈ 2 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਹੈ।


Comments are closed, but trackbacks and pingbacks are open.