ਦੋ ਪੰਜਾਬੀ ਗੁਰਸਿੱਖ ਅੰਤਰਪ੍ਰੀਤ ਸਿੰਘ ਅਤੇ ਹਰਜਾਪ ਸਿੰਘ ਦੀ ਮੋਟਰਸਾਈਕਲ ਐਕਸੀਡੈਂਟ ਚ ਮੌਤ

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) – ਫਰਿਜਨੋ ਸ਼ਹਿਰ ਵਿੱਚ ਹੋਈ ਮੰਦਭਾਗੀ ਘਟਨਾ ਨੇ ਪੰਜਾਬੀ ਭਾਈਚਾਰਾ ਨੂੰ ਗਹਿਰੇ ਸਦਮੇਂ ਵਿੱਚ ਉਦੋਂ ਪਾ ਦਿੱਤਾ ਜਦੋਂ ਕੱਲ੍ਹ ਸ਼ਾਮੀ ਅੱਠ ਵਜੇ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਵਿੱਚ ਦੋ ਗੁਰਸਿੱਖ ਪੰਜਾਬੀਆਂ ਦੀ ਇੱਕ ਮੋਟਰਸਾਈਕਲ ਐਕਸੀਡੈਂਟ ਚ ਮੌਤ ਹੋ ਗਈ ।

ਇਸ ਘਟਨਾ ਚ ਮਾਰੇ ਗਏ ਅੰਤਰਪ੍ਰੀਤ ਸਿੰਘ ਪੁੱਤਰ ਸ. ਖੁਸ਼ਪਾਲ ਸਿੰਘ ਅਤੇ ਸਵ. ਹਰਜਾਪ ਸਿੰਘ ਪੁੱਤਰ ਸ. ਰਾਜੂ ਸਿੰਘ ਦੋਵੇ ਹੀ ਨੌਜਵਾਨਾਂ ਦੀ ਉਮਰ 13 ਤੋਂ 15 ਸਾਲ ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ।

ਪਤਾ ਲੱਗਾ ਹੈ ਕਿ ਦੋਨੋਂ ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋਕੇ ਨਿੱਕਲੇ, ਐਮਾਜੌਨ ਦੀ ਵੈਨ ਨਾਲ ਜਾ ਟਕਰਾਏ, ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ। ਅੱਜ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸਥਾਨਕ ਸੰਗਤਾਂ ਵੱਲੋਂ ਜਾਪ ਕੀਤਾ ਗਿਆ।

ਇਸ ਮੰਦਭਾਗੀ ਘਟਨਾ ਕਰਕੇ ਸਥਾਨਕ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ। ਦੋਨਾਂ ਪਰਿਵਾਰਾਂ ਮੁਤਾਬਕ ਇਹ ਦੋਨਾਂ ਨੌਜੁਆਨਾਂ ਦਾ ਇਸ ਹਫਤੇ ਸੰਸਕਾਰ ਕਰ ਦਿੱਤਾ ਜਾਵੇਗਾ।

Comments are closed, but trackbacks and pingbacks are open.