ਗ੍ਰੇਵਜ਼ੈਂਡ – ਇੱਥੇ ਗ੍ਰੇਵਜ਼ੈਂਡ ਗੁਰਦੁਆਰਾ ਸਾਹਿਬ ਵਿਖੇ ਕਥਿਤ ਤੌਰ ’ਤੇ ਦੋ ਵਿਅਕਤੀਆਂ ’ਤੇ ਤਲਵਾਰ ਨਾਲ ਵਾਰ ਕੀਤਾ ਗਿਆ। ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਦੇ ਸ਼ੱਕ ’ਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੀਤੇ ਵੀਰਵਾਰ ਰਾਤ 8 ਵਜੇ ਤੋਂ ਬਾਅਦ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਨਾਲ ਹੀ ਏਅਰ ਐਂਬੂਲੈਂਸ ਆ ਗਈ। ਦੋ ਲੋਕ ਜ਼ਖਮੀ ਹੋ ਗਏ ਪਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਬੁਲਾਰੇ ਨੇ ਕਿਹਾ, ‘‘ਕੈਂਟ ਪੁਲਿਸ ਨੂੰ ਵੀਰਵਾਰ, 11 ਜੁਲਾਈ ਨੂੰ ਸ਼ਾਮ 8.10 ਵਜੇ ਗ੍ਰੈਵਜ਼ੈਂਡ ਵਿੱਚ ਸੈਡਿੰਗਟਨ ਸਟਰੀਟ ’ਤੇ ਗੁਰਦੁਆਰਾ ਸਾਹਿਬ ਵਿੱਚ ਗੜਬੜ ਹੋਣ ’ਤੇ ਬੁਲਾਇਆ ਗਿਆ ਸੀ। ਇਹ ਰਿਪੋਰਟ ਕੀਤੀ ਗਈ ਸੀ ਕਿ ਦੋ ਲੋਕਾਂ ਨੂੰ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾਂਦਾ ਸੀ ਅਤੇ ਸਥਾਨਕ ਤੌਰ ’ਤੇ ਇਲਾਜ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿੱਚ ਇੱਕ 17 ਸਾਲਾ ਛੋਕਰੇ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਘਟਨਾ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ। ਪੁਲਿਸ ਨੇ ਤਲਵਾਰ ਦੀ ਵਰਤੋਂ ਕੀਤੇ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
Comments are closed, but trackbacks and pingbacks are open.