ਸਿਨੇਮਾ ਵਾਲਿਆਂ ਨੂੰ ਪੁਲਿਸ ਬੁਲਾਉਣੀ ਪਈ
ਬ੍ਰਮਿੰਘਮ – ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਪੰਜਾਬ ’ਚ ਪਾਬੰਦੀ ਲਗਾਈ ਗਈ ਹੈ, ਉੱਥੇ ਹੀ ਇੰਗਲੈਂਡ ’ਚ ਵੀ ਵਿਰੋਧ ਪ੍ਰਦਰਸ਼ਨ ਹੋਏ ਹਨ। ਇੰਗਲੈਂਡ ਦੇ ਬ੍ਰਮਿੰਘਮ ’ਚ ਖਾਲਿਸਤਾਨੀ ਸਮਰਥੱਕ ਸਿਟੀ ਵਿੳੂ ਸਿਨੇਮਾ ਹਾਲ ’ਚ ਦਾਖ਼ਲ ਹੋ ਗਏ ਜਿੱਥੇ ‘ਐਮਰਜੈਂਸੀ’ ਦਿਖਾਈ ਜਾ ਰਹੀ ਸੀ। ਉੱਥੇ ਉਨ੍ਹਾਂ ਨੇ ਭਾਰਤ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਖਾਲਿਸਤਾਨੀ ਸਮਰਥੱਕਾਂ ਨੇ ਸਿਟੀ ਵਿੳੂ ਸਿਨੇਮਾਘਰ ’ਚ ‘ਐਮਰਜੈਂਸੀ’ ਦੀ ਸਕ੍ਰੀਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉੱਥੇ ਹਫ਼ੜਾ-ਦਫੜੀ ਮਚ ਗਈ।
ਇਸ ਮੌਕੇ ਸਿਨੇਮਾਘਰ ਵਾਲਿਆਂ ਨੂੰ ਪੁਲਿਸ ਬੁਲਾਉਣੀ ਪਈ। ਇਸੇ ਦੌਰਾਨ ਜਦੋਂ ਸਿਨੇਮਾ ਹਾਲ ’ਚ ਮੌਜੂਦ ਲੋਕਾਂ ਨੇ ਖਾਲਿਸਤਾਨੀ ਸਮਰਥੱਕਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਉੱਥੋਂ ਵਾਪਾਸ ਜਾਣਾ ਪਿਆ।
Comments are closed, but trackbacks and pingbacks are open.