ਮਾਤਾ ਕੁਲਵੰਤ ਕੌਰ ਅਕਾਲ ਚਲਾਣਾ ਕਰ ਗਏ
ਅੰਤਿਮ ਸਸਕਾਰ ਅਤੇ ਪਾਠ ਦਾ ਭੋਗ ਸੋਮਵਾਰ 4 ਨਵੰਬਰ 2024 ਨੂੰ
ਵੁਲਵਰਹੈਂਪਟਨ – ਇੱਥੋਂ ਦੇ ਗੁਰੂ ਘਰ ਦੇ ਸੇਵਾਦਾਰ ਅਤੇ ਉੱਘੇ ਬਰਤਾਨਵੀ ਆਗੂ ਸ. ਅਮਰੀਕ ਸਿੰਘ ਦੇਵਗਨ ਦੇ ਮਾਤਾ ਕੁਲਵੰਤ ਕੌਰ ਜੀ ਬੀਤੇ ਹਫ਼ਤੇ ਅਕਾਲ ਚਲਾਣਾ ਕਰ ਗਏ ਹਨ।
ਮਾਤਾ ਕੁਲਵੰਤ ਕੌਰ ਜੀ ਦੇ ਅੰਤਿਮ ਸਸਕਾਰ ਅਤੇ ਪਾਠ ਦੇ ਭੋਗ ਸੋਮਵਾਰ 4 ਨਵੰਬਰ ਨੂੰ ਹੋਣਗੇ। ਮਾਤਾ ਜੀ ਦੇ ਅੰਤਿਮ ਦਰਸ਼ਨ ਦੁਪਹਿਰ 12 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ, ਡੰਕਨ ਸਟਰੀਟ ਵੁਲਵਰਹੈਂਪਟਨ ਵਿਖੇ ਕਰਵਾਏ ਜਾਣਗੇ। ਸਸਕਾਰ ਬਾਅਦ ਦੁਪਹਿਰ 2 ਵਜੇ ਮਰਸੀਆ ਫੋਰੈਂਸਟ ਕਰੈਮਾਟੋਰੀਅਮ, ਬਰੋਡ ਲੇਨ, ਵੁਲਵਰਹੈਂਪਟਨ ਵਿਖੇ ਹੋਣਗੇ। ਉਪਰੰਤ ਪਾਠ ਜੀ ਦੇ ਭੋਗ 3.30 ਵਜੇ ਗੁਰੂ ਨਾਨਕ ਸਿੱਖ ਟੈਂਪਲ, ਵੁਲਵਰਹੈਂਪਟਨ ਵਿਖੇ ਪਾਏ ਜਾਣਗੇ।
ਬਰਤਾਨੀਆ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸ. ਅਮਰੀਕ ਸਿੰਘ ਦੇਵਗਨ ਨਾਲ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਦਾਰਾ ‘ਦੇਸ ਪ੍ਰਦੇਸ’ ਸਮੂਹ ਦੇਵਗਾਨ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਮਹਾਰਾਜ ਅੱਗੇ ਅਰਦਾਸ ਕਰਦਾ ਹੈ ਕਿ ਮਾਤਾ ਜੀ ਦੀ ਰੂਹ ਨੂੰ ਸ਼ਾਂਤੀ ਬਖਸ਼ਣ।
Comments are closed, but trackbacks and pingbacks are open.