ਮਾਤਾ ਸੁਰਜੀਤ ਕੌਰ ਸਹੋਤਾ ਅਕਾਲ ਚਲਾਣਾ ਕਰ ਗਏ
ਲੈਸਟਰ – ਇੰਡੀਅਨ ਨੈਸ਼ਨਲ ਕਾਂਗਰਸ ਦਾ ਯੂ.ਕੇ ਵਿੱਚ ਢਾਂਚਾ ਖੜ੍ਹਾ ਕਰਨ ਵਾਲੇ ਕਾਂਗਰਸ ਦੇ ਉੱਘੇ ਆਗੂ ਦਲਜੀਤ ਸਿੰਘ ਸਹੋਤਾ ਦੇ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਸਹੋਤਾ ਮੰਗਲਵਾਰ 17 ਦਸੰਬਰ 2024 ਨੂੰ ਚੜ੍ਹਾਈ ਕਰ ਗਏ ਹਨ ਜਿਸ ਕਾਰਨ ਸਹੋਤਾ ਪਰਿਵਾਰ ਸਦਮੇ ਵਿੱਚ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਨਾਲ ਸਬੰਧਿਤ ਬੀਬੀ ਸੁਰਜੀਤ ਕੌਰ ਸਹੋਤਾ ਜ਼ਿਆਦਾ ਸਮਾਂ ਆਪਣੇ ਪਿੰਡ ਵਿੱਚ ਹੀ ਰਹੇ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਲੈਸਟਰ ਵਿਖੇ ਵੀ ਉਨ੍ਹਾਂ ਦਾ ਆਉਣ ਜਾਣ ਰਿਹਾ ਸੀ। ਉਹ ਪਿਛਲੇ 14-15 ਸਾਲ ਤੋਂ ਜ਼ਿਆਦਾ ਸਮਾਂ ਲੈਸਟਰ ਵਿਖੇ ਦਲਜੀਤ ਸਿੰਘ ਸਹੋਤਾ ਕੋਲ ਬਤਾਉਦੇ ਰਹੇ ਸਨ।
95 ਸਾਲਾ ਮਾਤਾ ਸੁਰਜੀਤ ਕੌਰ ਸਹੋਤਾ ਦੀ ਸਹੋਤਾ ਪਰਿਵਾਰ ਨੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੇ ਹੋਏ ਭਰਪੂਰ ਸੇਵਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਾਤਾ ਜੀ ਬਹੁਤ ਹੀ ਸਫ਼ਲ ਪਰਿਵਾਰ ਵਿੱਚ ਆਪਣੇ ਪਿੱਛੇ ਬੇਟੇ ਦਲਜੀਤ ਸਿੰਘ ਸਹੋਤਾ (ਲੈਸਟਰ), ਹਰਦੀਪ ਸਿੰਘ ਸਹੋਤਾ (ਕੈਨੇਡਾ), ਹਰਜਿੰਦਰ ਸਿੰਘ ਸਹੋਤਾ (ਕੈਨੇਡਾ), ਬੇਟੀ ਜਸਵਿੰਦਰ ਕੌਰ ਬੈਂਸ (ਅਮਰੀਕਾ) ਸਮੇਤ ਪੋਤੇ, ਪੋਤੀਆ, ਦੋਹਤੇ, ਦੋਹਤੀਆਂ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ ਜਿਨ੍ਹਾਂ ਵਿੱਚ ਦਲਜੀਤ ਸਿੰਘ ਸਹੋਤਾ ਦਾ ਹੋਣਹਾਰ ਸਪੁੱਤਰ ਵਕੀਲ ਕੁਲਜੀਤ ਸਿੰਘ ਸਹੋਤਾ ਵੀ ਹੈ।
ਸਹੋਤਾ ਪਰਿਵਾਰ ਨਾਲ ‘ਅਜੀਤ ਜਲੰਧਰ’ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ‘ਹਮਦਰਦ’, ਕਾਂਗਰਸ ਦੇ ਐਮ.ਪੀ. ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ (ਰਾਜਾ ਬੜਿੰਗ), ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਐਮ.ਪੀ. ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਐਮ.ਪੀ. ਅਤੇ ਰਾਜ ਗਾਇਕ ਹੰਸ ਰਾਜ ਹੰਸ, ਹੁਸ਼ਿਆਰਪੁਰ ਦੇ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ, ਬਰਨਾਲਾ ਦੇ ਸਾਬਕਾ ਐਮ.ਐਲ.ਏ. ਸ. ਕੇਵਲ ਸਿੰਘ ਢਿੱਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ, ਸਾਬਕਾ ਐਮ.ਐਲ.ਏ. ਸ. ਫ਼ਤਹਿ ਜੰਗ ਸਿੰਘ ਬਾਜਵਾ, ਇੰਗਲੈਂਡ ਅਤੇ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਮਨਜੀਤ ਲਿੱਟ, ਐਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ, ਗੋਗੀ ਹੇਅਰ ਸਲੋਹ, ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਸਕਾਟਲੈਂਡ ਤੋਂ ਉੱਘੇ ਹੋਟਲ ਕਾਰੋਬਾਰੀ ਸੋਹਣ ਸਿੰਘ ਰੰਧਾਵਾ, ਜਸਵਿੰਦਰ ਸਿੰਘ ਗਿੱਲ (ਲੂਟਨ), ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾੳੂਥਾਲ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ, ਸਾਬਕਾ ਪ੍ਰਧਾਨ ਸ. ਗੁਰਮੇਲ ਸਿੰਘ ਮੱਲ੍ਹੀ, ਇਸਤਰੀ ਕਾਂਗਰਸ ਯੂ.ਕੇ. ਦੀ ਪ੍ਰਧਾਨ ਰਾਜਵਿੰਦਰ ਕੌਰ, ਲੈਸਟਰ ਗੁਰੂਘਰ ਦੇ ਪ੍ਰਧਾਨ ਰਾਜਾ ਮਨਵਿੰਦਰ ਸਿੰਘ, ਕਾਂਗਰਸ ਦੇ ਆਗੂ ਬਲਵਿੰਦਰ ਸਿੰਘ (ਬਿੱਲਾ ਗਿੱਲ), ਬਲਜਿੰਦਰ ਸਿੰਘ ਜੈਨਪੁਰ, ਇੰਡੀਅਨ ਕਾਂਗਰਸ ਯੂ.ਕੇ ਦੇ ਬੁਲਾਰੇ ਨਛੱਤਰ ਕਲਸੀ, ਇੰਗਲੈਂਡ ਦੇ ਉੱਘੇ ਕਾਰੋਬਾਰੀ ਜੁਗਿੰਦਰ ਸਾਂਗਰ (ਲੰਡਨ), ਬ੍ਰਮਿੰਘਮ ਦੇ ਉੱਘੇ ਕਾਰੋਬਾਰੀ ਅਵਤਾਰ ਸਿੰਘ ਕੰਗ, ਅਮਨਦੀਪ ਸਿੰਘ ਨਿੱਜਰ, ਹਰਜਿੰਦਰ ਸਿੰਘ, ਬਲਦੇਵ ਸਿੰਘ ਮੰਡੇਰ, ਡਾ. ਜਸਵੰਤ ਸਿੰਘ ਗਰੇਵਾਲ, ਰਣਜੀਤ ਸਿੰਘ ਓ.ਬੀ.ਈ., ਜਸਵੰਤ ਸਿੰਘ ਢਿੱਲੋਂ, ਜਗਤਾਰ ਸਿੰਘ ਧਾਲੀਵਾਲ ਤੋਂ ਇਲਾਵਾ ਦਲਜੀਤ ਸਿੰਘ ਸਹੋਤਾ ਦੇ ਨੇੜਲੇ ਅਤੇ ਪਿਆਰੇ ਮੁੱਢਲੇ ਸਾਥੀਆਂ ਵਿਚੋਂ ਰਸ਼ਪਾਲ ਸੰਘਾ (ਕੋਡਫਾਦਰ), ਮਹਿੰਦਰ ਸਿੰਘ ਕੰਗ, ਗੁਰਬੀਰ ਸਿੰਘ ਅਟਕੜ, ਸੁਖਦੇਵ ਪੁਰੇਵਾਲ ਅਤੇ ਵਾਹਿਗੁਰੂ ਔਲਖ (ਵੇਲਜ਼) ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਭਰ ਅਤੇ ਭਾਰਤ ਤੋਂ ਸ਼ੋਕ ਸੁਨੇਹੇ ਮਿਲ ਰਹੇ ਸੀ। ਮਾਤਾ ਜੀ ਦੇ ਸਸਕਾਰ ਸਬੰਧੀ ਪ੍ਰੋਗਰਾਮ ਦਾ ਵੇਰਵਾ ਜਲਦੀ ਨਸਰ ਕੀਤਾ ਜਾਵੇਗਾ। ‘ਦੇਸ ਪ੍ਰਦੇਸ’ ਦੇ ਸਮੂਹ ਸਟਾਫ਼, ਸੰਚਾਲਕ ਸਰਬਜੀਤ ਸਿੰਘ ਵਿਰਕ, ਫ਼ੋਟੋਗ੍ਰਾਫ਼ਰ ਰਵੀ ਬੋਲੀਨਾ, ਸੁੱਖਾ ਢੇਸੀ ਵਲੋਂ ਸਹੋਤਾ ਪਰਿਵਾਰ ਨਾਲ ਦੁੱਖਦਈ ਸਮੇਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ।
Comments are closed, but trackbacks and pingbacks are open.