ਉੱਘੀਆ ਸਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
ਬਰਮਿੰਘਮ ਯੂਕੇ – ਅਕਾਲ ਚੈਨਲ ਦੇ ਐੱਮਡੀ ਅਮਰੀਕ ਸਿੰਘ ਕੂਨਰ (ਪਿੰਡ ਧਨੀ) ਦੇ ਮਾਤਾ ਹਰਮੋਹਿੰਦਰ ਕੌਰ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ ਯੂ.ਕੇ. ਵਿਖੇ ਪਾਏ ਗਏ। ਅਕਾਲ ਚੈਨਲ ਦੇ ਬਰਮਿੰਘਮ ਸਟੂਡੀਓ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਸਵ: ਮਾਤਾ ਹਰਮੋਹਿੰਦਰ ਕੌਰ ਜੀ ਨੂੰ ਵੱਖ ਵੱਖ ਸਖਸ਼ੀਅਤਾਂ ਵੱਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ।
ਇਸ ਉਪਰੰਤ ਕੀਰਤਨ ਦੌਰਾਨ ਮਾਤਾ ਜੀ ਵੱਲੋਂ ਆਪਣੇ ਪੁੱਤਰਾਂ ਨੂੰ ਦਿੱਤੀ ਗਈ ਸਿੱਖਿਆ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਦੀ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਚਲਦਿਆਂ ਸਰਦਾਰ ਅਮਰੀਕ ਸਿੰਘ ਵੱਲੋਂ ਚਲਾਏ ਜਾ ਰਹੇ ਅਕਾਲ ਚੈਨਲ ਵੱਲੋਂ ਜਿੱਥੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵੱਖ – ਵੱਖ ਮੁੱਦਿਆਂ ਪ੍ਰਤੀ ਸਰਕਾਰਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਗਿਆਨੀ ਕੁਲਵਿੰਦਰ ਸਿੰਘ, ਕੀਰਤਨੀ ਜਥਾ ਭਾਈ ਹਰਪਾਲ ਸਿੰਘ ਦਿੱਲੀ ਵਾਲੇ, ਗਿਆਨੀ ਮਹਿੰਦਰ ਸਿੰਘ ਹਮਦਰਦ, ਮੁੱਖ ਸਖਸ਼ੀਅਤਾਂ ਸਿੱਖ ਫੈਡਰੇਸ਼ਨ ਯੂਕੇ ਤੋਂ ਅਮਰੀਕ ਸਿੰਘ ਗਿੱਲ, ਦਬਿੰਦਰਜੀਤ ਸਿੰਘ, ਲੱਖਾ ਸਿੰਘ (ਸਿੱਖ ਲੀਡਰ), ਰਜਿੰਦਰ ਸਿੰਘ ਚਿੱਟੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਤੋਂ ਗੁਰਦਿਆਲ ਸਿੰਘ ਅਟਵਾਲ, ਵਰਲਡ ਸਿੱਖ ਪਾਰਲੀਮੈਂਟ ਤੋਂ ਮਨਪ੍ਰੀਤ ਸਿੰਘ, ਮੋਤਾ ਸਿੰਘ ਸਰਾਏ (ਪੰਜਾਬੀ ਸੱਥ ਯੂਕੇ), ਕੁਲਦੀਪ ਸਿੰਘ ਚਹੇੜੂ (ਐਫਐਸਓ), ਇਸ ਮੋਕੇ ਹੋਏ ਕਵੀ ਦਰਬਾਰ ‘ਚ ਕੁਲਵੰਤ ਸਿੰਘ ਢੇਸੀ, ਹਰਭਜਨ ਸਿੰਘ ਮੋਰਾਂਵਾਲੀ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਸੁਖਮੰਦਰ ਸਿੰਘ ਬਰਾੜ, ਰੁਪਿੰਦਰਜੀਤ ਕੌਰ, ਬੀਬੀ ਨਵਦੀਪ ਕੌਰ, ਗੁਰਦੇਵ ਸਿੰਘ ਮਠਾੜੂ, ਨਛੱਤਰ ਸਿੰਘ ਭੋਗਲ, ਅਜਮੇਰ ਸਿੰਘ ਬਿੱਟੂ ਬੱਲੋਵਾਲ ਤੋਂ ਇਲਾਵਾ ਭਾਈ ਮੋਤੀ ਰਾਮ ਮਹਿਰਾ ਸਭਾ ਯੂਕੇ, ਕੁਲਵਿੰਦਰ ਸਿੰਘ ਪੱਤੜ, ਮੁਖਤਿਆਰ ਸਿੰਘ, ਜਗਜੀਤ ਸਿੰਘ, ਰਵੀ ਹਰਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਵੱਲੋਂ ਮਾਤਾ ਹਰਮੋਹਿੰਦਰ ਕੌਰ ਨੂੰ ਸ਼ਰਧਾਜਲੀ ਦਿੱਤੀ ਗਈ। ਅੰਤ ਵਿੱਚ ਸਰਦਾਰ ਅਮਰੀਕ ਸਿੰਘ ਕੂਨਰ ਵੱਲੋਂ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
ਅਕਾਲ ਚੈਨਲ ਦੇ ਵੀਡੀਓਗ੍ਰਾਫ਼ਰ ਅਤੇ ‘ਦੇਸ ਪ੍ਰਦੇਸ’ ਦੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਨੇ ਵੀ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
Comments are closed, but trackbacks and pingbacks are open.