ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਲੰਡਨ ਪੁੱਜੇ

ਡਾ. ਜਗਬੀਰ ਸਮੇਤ ਪੰਥਕ ਸਖ਼ਸ਼ੀਅਤਾਂ ਵਲੋਂ ਨਿੱਘਾ ਸਵਾਗਤ

ਲੰਡਨ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਦਾ ਲੰਡਨ ਪਹੁੰਚਣ ’ਤੇ ਹੀਥਰੋ ਏਅਰਪੋਰਟ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਚਾਰਕ ਡਾ. ਗੁਰਦੀਪ ਸਿੰਘ ਜੰਗਬੀਰ ਨੇ ਕਿਹਾ ਹੈ ਕਿ ਕਰਨੈਲ ਸਿੰਘ ਪੀਰ ਮੁਹੰਮਦ ਆਪਣੇ ਹਫ਼ਤੇ ਭਰ ਦੇ ਦੌਰੇ ਦੌਰਾਨ ਇੰਗਲੈਂਡ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਸਿੱਖ ਅਤੇ ਪੰਜਾਬੀ ਉਮੀਦਵਾਰਾਂ ਦੇ ਹੱਕ ਵਿੱਚ ਸਲੋਹ, ਸਮੈਦਿਕ, ਬਰਮਿੰਘਮ, ਲੈਸਟਰ, ਡਰਬੀ ਅਤੇ ਕੁਝ ਹੋਰ ਸਮਾਗਮਾ ਵਿੱਚ ਜਾਣਗੇ।

ਸਿੱਖ ਕੌਮ ਅੰਦਰ ਸੰਘਰਸ਼ੀਲ ਸਖ਼ਸ਼ੀਅਤ ਕਰਨੈਲ ਸਿੰਘ ਪੀਰ ਮੁਹੰਮਦ ਦਾ ਕੁਝ ਅਹਿਮ ਧਾਰਮਿਕ ਸਮਾਗਮਾ ਵਿੱਚ ਵਿਸ਼ੇਸ਼ ਸਨਮਾਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਸੇ ਦੌਰਾਨ ਉਹ ਮਹਾਰਾਜਾ ਦਲੀਪ ਦੀ ਸਮਾਧ ਅਤੇ ਵੈਸਟ ਮਨਿਸਟਰ ਪਾਰਲੀਮੈਂਟ ਅਤੇ ਸਕਾਟਲੈਂਡ ਵਿਖੇ ਵੀ ਜਾਣਗੇ।

ਦੱਸਣਯੋਗ ਹੈ ਕਿ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹਿੰਦਿਆ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼ ਨਿਰੰਤਰ ਸੰਘਰਸ਼ਸ਼ੀਲ ਰਹਿ ਕੇ ਆਪਣੇ ਸਾਥੀਆਂ ਨਾਲ ਸੰਘਰਸ਼ ਲੜਿਆ। ਆਪਣੀਆਂ ਬੇਬਾਕ ਟਿੱਪਣੀਆਂ ਕਰ ਕੇ ਉਨ੍ਹਾਂ ਦੀ ਸਖ਼ਸ਼ੀਅਤ ਹਮੇਸ਼ਾ ਸਿਖਰ ’ਤੇ ਰਹੀ ਹੈ। ਕਰਨੈਲ ਸਿੰਘ ਪੀਰ ਮੁਹੰਮਦ ਦਾ ਹੀਥਰੋ ਏਅਰਪੋਰਟ ’ਤੇ ਸਵਾਗਤ ਕਰਨ ਸਮੇਂ ਜਗਤਾਰ ਸਿੰਘ ਬ੍ਰਮਿੰਘਮ, ਰਾਕੇਸ਼ ਸਿੱਧੂ, ਲਾਡੀ ਭੁੱਲਰ, ਜੀਵਨਜੋਤ ਸਿੰਘ ਸਮੇਤ ਹੋਰ ਪੰਥਕ ਪਤਵੰਤੇ ਹਾਜ਼ਰ ਸਨ।

Comments are closed, but trackbacks and pingbacks are open.