NEWS

ਵੁਲਵਰਂਪਟਨ ਵਿਚ ਇਕ ਪੰਜਾਬਣ ਖਿਲਾਫ ਆਪਣੇ ਪਾਰਟਨਰ ਨੂੰ ਕਤਲ ਕਰਵਾਉਣ ਦੀ ਯੋਜਨਾ ਘੜਨ ਦੇ ਦੋਸ਼ਾਂ ਤਹਿਤ ਮੁਕੱਦਮਾ ਸ਼ੁਰੂ

ਵੁਲਵਰਂਪਟਨ – ਇਥੋਂ ਦੀ ਇਕ ਪੰਜਾਬਣ ਦੇ ਖਿਲਾਫ ਈਰਖਾਵੱਸ ਆਪਣੇ ਪਾਰਟਨਰ ਦੇ ਕਤਲ ਦੀ ਯੋਜਨਾ ਘੜਨ ਦੇ ਦੋਸ਼ਾਂ ਤਹਿਤ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਗਈ । ਜਿਸ ਦੇ ਨੌਜਵਾਨ ਪੁੱਤਰ ਅਤੇ ਉਸ ਦੇ ਇਕ ਸਾਥੀ ਖਿਲਾਫ ਵੀ ਇਰਾਦਾ ਕਤਲ ਦੇ ਦੋਸ਼ ਲੱਗੇ ਹਨ।
ਵੁਲਵਰਂਪਟਨ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਗਿਆ ਸੀ ਕਿ ਬਲਬੀਰ ਕੌਰ (43) ਵਾਸੀ ਥਾਮਸਨ ਰੋਡ, ਓਲਡਬਰੀ ਨੇ ਆਪਣੇ ਪਾਰਟਨਰ ਸੈਮਸਨ ਮੈਸੀ (42) ਨੂੰ ਕਤਲ ਕਰਵਾਉਣ ਦੀ ਯੋਜਨਾ ਘੜੀ ਸੀ। ਜਿਸ ‘ਤੇ ਬਲਾਕਸਿੱਜ ਸਟਰੀਟ, ਓਲਡਬਰੀ ਵਿਖੇ ਹਥਿਆਰਬੰਦ ਗ੍ਰੋਹ ਨੇ ਹਿੰਸਕ ਹਮਲਾ ਕੀਤਾ ਸੀ। ਉਹ ਮਿੰ ਮੈਸੀ ਨੂੰ ਮਰਨ ਲਈ ਛੱਡ ਕੇ ਚਲੇ ਗਏ ਸਨ। ਇਸ ਗ੍ਰੋਹ ਕੋਲ ਮਸ਼ੈਟ, ਲੋਹੇ ਦੀ ਲੱਠ ਵਰਗੇ ਹਥਿਆਰ ਸਨ। ਇਸ ਹਮਲੇ ਦੌਰਾਨ ਮਿੰ ਮੈਸੀ ਦੀ ਖੋਪੜੀ ਟੁੱਟ ਗਈ ਸੀ। ਉਸ ਦੇ ਦਿਮਾਗ ਵਿਚ ਖੂਨ ਰਿਸ ਰਿਹਾ ਸੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਵੀ ਕਈ ਥਾਵਾਂ ਤੋਂ ਟੁੱਟ ਗਏ ਸਨ। ਉਸ ‘ਤੇ ਗ੍ਰੋਹ ਨੇ ਹਥਿਆਰਾਂ, ਮੁੱਕਿਆਂ ਅਤੇ ਠੁੱਡਿਆਂ ਨਾਲ ਲਗਾਤਾਰ ਵਾਰ ਕੀਤੇ ਸਨ। ਉਸ ਦੀ ਇਕ ਲੱਤ ਤੋਂ ਵੀ ਹੱਡੀ ਟੁੱਟੀ ਸੀ ਅਤੇ ਚੇਹਰੇ ਦੀਆਂ ਕਈ ਹੱਡੀਆਂ ਵੀ ਟੁੱਟ ਗਈਆਂ ਸਨ। ਇਹ ਕੇਵਲ ਉਸ ਦੀ ਕਿਸਮਤ ਹੀ ਸੀ ਕਿ ਉਹ ਬਚ ਗਿਆ।
ਸਰਕਾਰੀ ਪੱਖ ਨੇ ਦੋਸ਼ ਲਗਾਏ ਕਿ ਇਸ ਹਮਲੇ ਦੇ ਪਿੱਛੇ ਜੋ ਲੋਕ ਜ਼ਿੰਮੇਵਾਰ ਸਨ, ਉਹ ਪੀੜਤ ਨੂੰ ਜਾਨੋਂ ਮਾਰਨ ਦਾ ਇਰਾਦਾ ਰੱਖਦੇ ਸਨ ਜਦ ਕਿ ਬਲਬੀਰ ਕੌਰ ਨੇ ਪਹਿਲਾਂ ਇਕ ਵਾਰ ਆਪਣੇ ਪੁੱਤਰ ਮਨਵੀਰ ਸਿੰਘ (21) ਨੂੰ ਕਿਹਾ ਸੀ ਕਿ “ਉਸ ਨੂੰ ਜਾਨੋਂ ਮਾਰ ਦੇ, ਇਸ ਨੂੰ ਦੁੱਖ ਪਹੁੰਚਾ, ਇਹ ਅਜੇ ਖੜਾ ਕਿਉਂ ।”
ਪਹਿਲਾਂ ਕੌਰ ਅਤੇ ਮਿਸਟਰ ਮੈਸੀ ਵਿਚਾਲੇ ਪ੍ਰੇਮ ਸਬੰਧ ਸਨ। ਫਿਰ ਉਨ੍ਹਾਂ ਨਾਲ ਕਈ ਵਾਰ ਦੁਰਵਿਵਹਾਰ ਹੋਇਆ ਸੀ। ਜਦ ਕਿ ਮਿੰ ਮੈਸੀ ਨੇ ਇਸ ਤੋਂ ਇਨਕਾਰ ਕੀਤਾ । ਉਸ ‘ਤੇ ਇਹ ਹਮਲਾ ਕੌਰ ਦੀ ਹੀ ਯੋਜਨਾ ਸੀ ਜਿਸ ਨੇ ਜਾਣਬੁੱਝ ਕੇ ਆਪਣੇ ਪੁੱਤਰ ਮਨਵੀਰ, ਉਸ ਦੇ ਦੋਸਤ ਜ਼ਾਕਿਰ ਇਸਲਾਮ ਅਤੇ ਹੋਰ ਬੰਦਿਆਂ ਜਿਹੜੇ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ, ਨੂੰ ਮਿਸਟਰ ਮੈਸੀ ‘ਤੇ ਹਮਲਾ ਕਰਨ ਲਈ ਭੇਜਿਆ ਸੀ। ਮਿੰ ਮੈਸੀ ਨੂੰ ਕੌਰ ਨੇ ਹੀ ਆਪਣੇ ਫਲੈਟ ‘ਤੇ ਸੱਦਿਆ ਸੀ। ਜਿਥੇ ਜਾਣ ਉਪਰੰਤ ਉਸ ‘ਤੇ ਹਮਲਾ ਹੋਇਆ ਸੀ। ਹਮਲਾਵਰ ਉਸ ਨੂੰ ਬੇਹੋਸ਼ ਕਰਕੇ ਉਥੇ ਛੱਡ ਕੇ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਸਿੰਘ ਨੇ ਆਪਣੀ ਮਾਂ ਨੂੰ ਇਕ ਸੁਨੇਹਾ ਵੀ ਭੇਜਿਆ ਦੱਸਿਆ ਜਾਂਦਾ । ਜਿਸ ਵਿਚ ਉਸ ਨੇ ਕਿਹਾ ਸੀ, “ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਲਈ ਕਿਸੇ ਦੀ ਜਾਨ ਵੀ ਲੈ ਸਕਦਾ ਹਾਂ।”
ਗਵਾਹਾਂ ਨੇ ਦੱਸਿਆ ਸੀ ਕਿ ਕਿਵੇਂ ਮਿਸਟਰ ਮੈਸੀ ਦੇ ਸਿਰ ਨੂੰ ਫੁੱਟਬਾਲ ਵਾਂਗ ਕੁੱਟਿਆ ਗਿਆ ਸੀ। ਉਸ ‘ਤੇ ਹਥਿਆਰਾਂ ਨਾਲ ਮੀਂਹ ਵਰ੍ਹਾਇਆ ਗਿਆ। ਜਦ ਕਿ ਇਹ ਘਟਨਾ ਇਕ ਸੀ ਸੀ ਟੀ ਵੀ ਕੈਮਰੇ ਵਿਚ ਵੀ ਰਿਕਾਰਡ ਹੋ ਗਈ ਸੀ। ਬਾਅਦ ਵਿਚ ਗ੍ਰੋਹ ਦੀ ਇਕ ਕਾਰ ‘ਤੇ ਖੂਨ ਦੇ ਛਿੱਟੇ ਮਿਲੇ ਸਨ ਜਿਸ ਕਰਕੇ ਸਿੰਘ ਅਤੇ ਇਸਲਾਮ ਨੂੰ ਹਮਲੇ ਲਈ ਜ਼ਿੰਮੇਵਾਰ ਸਮਝਿਆ ਗਿਆ।
ਪੁੱਛਗਿੱਛ ਦੌਰਾਨ ਸਿੰਘ ਨੇ ਕਿਹਾ ਸੀ ਕਿ ਉਸ ਨੇ ਆਪਣੇ ਬਚਾਓ ਲਈ ਹਮਲਾ ਕੀਤਾ। ਜਦ ਕਿ ਕੌਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਭਵਿੱਖ ਵਿਚ ਮਿੰ ਮੈਸੀ ਦੀ ਹਿੰਸਾ ਦਾ ਡਰ ਸੀ। ਉਸ ਨੇ ਮੰਨਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਉਸ (ਮੈਸੀ) ਨੂੰ ਜਾਨੋਂ ਮਾਰਨ ਲਈ ਕਿਹਾ, ਪਰ ਇਹ ਕੇਵਲ ਲਫਜ਼ੀ ਧਮਕੀ ਸੀ। ਸਰਕਾਰੀ ਪੱਖ ਨੇ ਦਾਅਵਾ ਕੀਤਾ ਕਿ ਸਿੰਘ ਨੇ ਇਸ ਹਿੰਸਾ ਵਿਚ ਮੁੱਖ ਭੂਮਿਕਾ ਨਿਭਾਈ ਜਦ ਕਿ ਇਸਲਾਮ ਨੇ ਟਰਾਂਸਪੋਰਟ ਪ੍ਰਦਾਨ ਕਰਕੇ ਹਮਲੇ ਵਿਚ ਸ਼ਮੂਲੀਅਤ ਕੀਤੀ।
ਕੌਰ ਨੇ ਉਸ ‘ਤੇ ਲਗਾਏ ਕਤਲ ਦੀ ਯੋਜਨਾ ਦੇ ਦੋਸ਼ ਤੋਂ ਇਨਕਾਰ ਕੀਤਾ । ਜਦ ਕਿ ਸਿੰਘ, ਜਿਸ ਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ ਅਤੇ ਇਲਸਾਮ ਵਾਸੀ ਵੈਡਨਸਬਰੀ ਨੇ ਇਰਾਦਾ ਕਤਲ ਦੇ ਦੋਸ਼ ਤੋਂ ਇਨਕਾਰ ਕੀਤਾ । ਉਨ੍ਹਾਂ ਨੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਤੋਂ ਵੀ ਇਨਕਾਰ ਕੀਤਾ । ਇਹ ਮੁਕੱਦਮਾ ਅਜੇ ਤਿੰਨ ਹਫਤੇ ਤੱਕ ਚੱਲਣ ਦੀ ਸੰਭਾਵਨਾ ।

ਹਡਰਸਫੀਲਡ ਵਿਚ ਨਾਬਾਲਗ ਬੱਚੀਆਂ ਦੇ ਜਿਣਸੀ ਸੋਸ਼ਣ ਤਹਿਤ ਦੋ ਪੰਜਾਬੀਆਂ ਸਮੇਤ ਕਥਿਤ ਦੋਸ਼ੀਆਂ ਦੀ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਭਾਰੀ ਮੁਜ਼ਾਹਰਾ

ਲੀਡਜ਼ – ਤਕਰੀਬਨ ਇਕ ਦਹਾਕਾ ਪਹਿਲਾਂ ਹਡਰਸਫੀਲਡ ਵਿਚ 18 ਨਾਬਾਲਗ ਬੱਚੀਆਂ ਦੇ ਜਿਣਸੀ ਸੋਸ਼ਣ ਦੇ ਮਾਮਲੇ ‘ਚ ਦੋ ਪੰਜਾਬੀਆਂ ਸਮੇਤ 29 ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਆਉਂਦੇ ਸਾਲ ਤਿੰਨ ਵੱਖ ਵੱਖ ਗਰੁੱਪਾਂ ਵਿਚ ਕੀਤੇ ਜਾਣ ਦਾ ਫੈਸਲਾ ਹੋਇਆ । ਇਨ੍ਹਾਂ ਕਥਿਤ ਦੋਸ਼ੀਆਂ ਦੀ ਅਦਾਲਤੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਭਾਰੀ ਰੋਸ ਮੁਜ਼ਾਹਰਾ ਵੀ ਹੋਇਆ।
ਪਿਛਲੇ ਦਿਨੀਂ ਇਸ ਮੁਕੱਦਮੇ ਦੀ ਮੁੱਢਲੀ ਸੁਣਵਾਈ ਲੀਡਜ਼ ਕਰਾਊਨ ਕੋਰਟ ਵਿਚ ਹੋਈ ਜਿਸ ਦੌਰਾਨ ਦੋ ਔਰਤਾਂ ਸਮੇਤ 28 ਕਥਿਤ ਦੋਸ਼ੀਆਂ ਦੀ ਪੇਸ਼ੀ ਹੋਈ ਜਦ ਕਿ 29ਵਾਂ ਕਥਿਤ ਦੋਸ਼ੀ ਪਹਿਲਾਂ ਹੀ ਜੇਲ੍ਹ ਵਿਚ ਕੈਦ । ਇਸ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਰੋਸ ਮੁਜ਼ਾਹਰਾ ਅਤੇ ਨਾਹਰੇਬਾਜ਼ੀ ਵੀ ਕੀਤੀ ਗਈ। ਜਿਸ ਕਰਕੇ ਪੁਲਿਸ ਵੀ ਭਾਰੀ ਗਿਣਤੀ ਵਿਚ ਮੌਜੂਦ ਸੀ।
ਇਹ ਮਾਮਲਾ 2004 ਅਤੇ 2011 ਦਰਮਿਆਨ 18 ਬੱਚੀਆਂ ਦੇ ਜਿਣਸੀ ਸੋਸ਼ਣ ਨਾਲ ਸਬੰਧਤ ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਪੀੜਤ ਦੀ ਉਮਰ ਕੇਵਲ 11 ਸਾਲ ਸੀ। ਇਸ ਮੁਕੱਦਮੇ ਦੌਰਾਨ ਕਥਿਤ ਦੋਸ਼ੀਆਂ ‘ਤੇ ਕੁੱਲ 170 ਤੋਂ ਵੀ ਵੱਧ ਦੋਸ਼ ਦਰਜ ਹਨ ਜਿਨ੍ਹਾਂ ਵਿਚੋਂ ਇਕ ਪੰਜਾਬੀ ‘ਤੇ 54 ਦੋਸ਼ ਦਰਜ ਹਨ। ਵਧੇਰੇ ਕਥਿਤ ਦੋਸ਼ੀ ਹਡਰਸਫੀਲਡ ਤੋਂ ਹੀ ਹਨ ਪਰ ਕੁਝ ਡਡਲੀ, ਸ਼ੈਫੀਲਡ, ਬਰੈਡਫੋਰਡ, ਮਾਨਚੈਸਟਰ ਅਤੇ ਡਿਊਸਬਰੀ ਨਾਲ ਵੀ ਸਬੰਧਤ ਹਨ।
ਇਸ ਸੁਣਵਾਈ ਦੌਰਾਨ ਅਦਾਲਤ ਨੇ ਫੈਸਲਾ ਕੀਤਾ ਕਿ ਇਹ ਸੁਣਵਾਈ ਤਿੰਨ ਵੱਖ ਵੱਖ ਮੁਕੱਦਮਿਆਂ ਦੌਰਾਨ ਹੋਵੇਗੀ। ਪਹਿਲਾ ਮੁਕੱਦਮਾ 8 ਜਨਵਰੀ 2018 ਤੋਂ ਸ਼ੁਰੂ ਹੋਵੇਗਾ ਜੋ ਕਿ 10 ਹਫਤੇ ਚੱਲਣ ਦੀ ਉਮੀਦ । ਇਸ ਦੌਰਾਨ ਅਮਰ ਸਿੰਘ ਧਾਲੀਵਾਲ (34), ਇਰਫਾਨ ਅਹਿਮਦ (32), ਜ਼ਾਹਿਦ ਹਸਾਨ (28), ਮੁਹੰਮਦ ਕਮਰ (32), ਮੁਹੰਮਦ ਅਸਲਮ (29), ਅਬਦੁਲ ਰਹਿਮਾਨ (29), ਰਾਜ ਸਿੰਘ ਬਸਰਾ (33), ਨਹਿਮਾਨ ਮੁਹੰਮਦ (31), ਜ਼ੁਬੇਰ ਅਹਿਮਦ (30) ਅਤੇ ਹਮਜ਼ਾ ਅਲੀ ਸਲੀਮ (37) ਦੇ ਖਿਲਾਫ ਮੁਕੱਦਮਾ ਚੱਲੇਗਾ।
ਦੂਜਾ ਮੁਕੱਦਮਾ 16 ਅਪ੍ਰੈਲ 2018 ਤੋਂ 6 ਹਫਤੇ ਤੱਕ ਚੱਲਣ ਦੀ ਸੰਭਾਵਨਾ । ਜਿਸ ਦੌਰਾਨ ਮੰਸੂਰ ਅਖਤਰ (25), ਮੁਹੰਮਦ ਅਕਰਮ (31), ਵਕਾਸ ਮਹਿਮੂਦ (36), ਨਸਰਤ ਹੁਸੈਨ (28), ਸਾਜਿਦ ਹੁਸੈਨ (32), ਮੁਹੰਮਦ ਇਫਰਾਜ਼ (28), ਫੈਜ਼ਲ ਨਦੀਮ (30), ਮਜ਼ਲਕਰਨੈਨ ਡੋਗਰ (29) ਅਤੇ ਮੰਜ਼ੂਰ ਹਸਾਨ (37) ਦੇ ਖਿਲਾਫ ਮੁਕੱਦਮਾ ਚੱਲੇਗਾ।
ਜਦ ਕਿ ਤੀਜਾ ਮੁਕੱਦਮਾ 3 ਸਤੰਬਰ 2018 ਤੋਂ ਚਾਰ ਹਫਤੇ ਤੱਕ ਚੱਲੇਗਾ ਜਿਸ ਦੌਰਾਨ ਨਿਆਜ ਅਹਿਮਦ (53), ਮੁਹੰਮਦ ਇਮਰਾਨ ਇਬਰਾਰ (32), ਆਸਿਫ ਬਸ਼ੀਰ (32), ਐਵਰਟਨ ਲਾ ਬੈਸਟਾਈਡ (50), ਸਰੀਬ ਰਹੀਲ (30), ਓਸਮਾਨ ਖਾਲਿਦ (29), ਅਲੀਮ ਜਾਵੇਦ (27) ਅਤੇ ਦੋ ਔਰਤਾਂ ਨਵੀਦਾ ਹਬੀਬ (38) ਅਤੇ ਸ਼ਹਿਨਾਜ਼ ਅਖਤਰ ਮਲਿਕ (55) ਦੇ ਖਿਲਾਫ ਕਾਰਵਾਈ ਹੋਵੇਗੀ। ਅਦਾਲਤ ਵਲੋਂ ਮੰਸੂਰ ਅਖਤਰ ਅਤੇ ਮੰਜ਼ੂਰ ਹਸਾਨ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ ਗਈ । ਇਨ੍ਹਾਂ ਵਿਚੋਂ ਅਖਤਰ ਪਹਿਲਾਂ ਹੀ ਕਿਸੇ ਹੋਰ ਮਾਮਲੇ ਵਿਚ ਸਜ਼ਾ ਭੁਗਤ ਰਿਹਾ ।
ਇਸ ਸੁਣਵਾਈ ਦੌਰਾਨ ਸਥਾਨਕ ਭਾਈਚਾਰੇ ਵਲੋਂ ਅਦਾਲਤ ਦੇ ਬਾਹਰ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸਿੱਖ ਅਵੇਅਰਨੈਸ ਸੁਸਾਇਟੀ, ਜੋ ਕਿ ਸਿੱਖ ਪਰਿਵਾਰਾਂ ਨੂੰ ਜਿਣਸੀ ਸੋਸ਼ਣ ਦੇ ਖਿਲਾਫ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕਰ ਰਹੀ , ਦੇ ਫਾਊਂਡਰ ਸੰ ਮੋਹਣ ਸਿੰਘ ਨੇ ਕਿਹਾ ਕਿ ਅਜਿਹੇ ਗ੍ਰੋਹ ਬਰਤਾਨੀਆ ਵਿਚ ਇਸ ਕਰਕੇ ਵੱਧਦੇ ਗਏ ਹਨ ਕਿਉਂਕਿ ਅਧਿਕਾਰੀ ਖੁਦ ਨੂੰ ਨਸਲੀ ਆਖੇ ਜਾਣ ਦੇ ਡਰੋਂ ਚੁੱਪ ਰਹਿੰਦੇ ਹਨ। ਸਾਰੇ ਲੋਕ ਵੀ ਨਸਲੀ ਆਖੇ ਜਾਣ ਦੇ ਡਰੋਂ ਚੁੱਪ ਰਹਿੰਦੇ ਹਨ ਪਰ ਕਿਸੇ ਸੋਸ਼ਣ ਦੇ ਖਿਲਾਫ ਆਵਾਜ਼ ਉਠਾਉਣ ਵਿਚ ਕੋਈ ਬੁਰਾਈ ਨਹੀਂ ।

ਲੈਸਟਰ ਵਿਖੇ ਪਲਾਸਟਿਕ ਦੀ ਫੈਕਟਰੀ ਵਿਚ ਪੰਜਾਬੀ ਕਰਮਚਾਰੀ ਦੀ ਮਸ਼ੀਨਰੀ ਦਾ ਇਕ ਭਾਰਾ ਪੁਰਜਾ ਵੱਜਣ ਕਰਕੇ ਮੌਤ ਹੋ ਗਈ

ਲੈਸਟਰ – ਇਥੇ ਇਕ ਪਲਾਸਟਿਕ ਇੰਜੀਨੀਅਰਿੰਗ ਫਰਮ ਵਿਚ ਕੰਮ ਕਰਦਿਆਂ ਇਕ ਪੰਜਾਬੀ ਭਾਈਬੰਦ ਦੀ ਛਾਤੀ ਅਤੇ ਚੇਹਰੇ ‘ਤੇ ਇਕ ਉਪਕਰਣ ਅੱਠ ਟਨ ਤੱਕ ਦੀ ਸ਼ਕਤੀ ਨਾਲ ਵੱਜਣ ਕਰਕੇ ਹੋਈ ਮੌਤ ਸਬੰਧੀ ਸਰਕਾਰੀ ਜਾਂਚ ਦਾ ਕੰਮ ਜਾਰੀ ।
ਲੈਸਟਰ ਕੋਰੋਨਰ ਦੀ ਅਦਾਲਤ ਵਿਚ ਤਰਸੇਮ ਸਿੰਘ (52) ਦੀ ਪਿਛਲੇ ਸਾਲ 15 ਅਪ੍ਰੈਲ ਨੂੰ ਵਾਪਰੇ ਹਾਦਸੇ ਉਪਰੰਤ ਅਗਲੇ ਦਿਨ ਮੌਤ ਹੋ ਜਾਣ ਦੇ ਸਬੰਧ ਵਿਚ ਸਰਕਾਰੀ ਜਾਂਚ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਓਡਬੀ ਵਾਸੀ ਤਰਸੇਮ ਸਿੰਘ 23 ਸਾਲਾਂ ਤੋਂ ਉਸੇ ਨਾਇਲਾਕਾਸਟ ਫੈਕਟਰੀ ਵਿਚ ਕੰਮ ਕਰਦਾ ਸੀ। ਜਿਸ ਨੂੰ ਹਾਦਸੇ ਤੋਂ ਬਾਅਦ ਪਹਿਲਾਂ ਲੈਸਟਰ ਹਸਪਤਾਲ ਅਤੇ ਫਿਰ ਨੌਟਿੰਘਮ ਵਿਖੇ ਲਿਜਾਇਆ ਗਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ ਸੀ।
ਮੌਕੇ ‘ਤੇ ਪਹੁੰਚੀ ਐਂਬੂਲੰਸ ਦੀ ਟੈਕਨੀਸ਼ਨ ਵੈਂਡੀ ਮੈਨਜ਼ਫੀਲਡ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੁਪਹਿਰੇ ਇਕ ਵਜੇ ਤੋਂ ਕੁਝ ਸਮਾਂ ਪਹਿਲਾਂ ਫੈਕਟਰੀ ਵਿਚ ਸੱਦਿਆ ਗਿਆ ਸੀ ਜਿਥੇ ਇਕ ਵਰਕਰ ਦੇ ਮਸ਼ੀਨ ਵਿਚੋਂ ਕੁਝ ਉਪਕਰਣ ਵੱਜਿਆ ਦੱਸਿਆ ਗਿਆ ਸੀ। ਇਹ ਗੋਲ ਅਕਾਰ ਦਾ ਉਪਕਰਣ ਢਾਈ ਤੋਂ ਅੱਠ ਟਨ ਭਾਰ ਦੇ ਜ਼ੋਰ ਨਾਲ ਵੱਜਿਆ ਸੀ। ਮਿੰ ਸਿੰਘ ਕੇਵਲ ਹੱਥ ਦੇ ਇਸ਼ਾਰਿਆਂ ਨਾਲ ਸਮਝਾ ਰਿਹਾ ਸੀ ਕਿ ਉਸ ਦੀ ਛਾਤੀ ਵਿਚ ਕਾਫੀ ਦਰਦ ਸੀ। ਜਿਥੇ ਲਾਲ ਰੰਗ ਦਾ ਡੂੰਘਾ ਨੀਲ ਸੀ। ਸ਼ੁਰੂਆਤੀ ਜਾਂਚ ਤੋਂ ਇਹ ਦਿਲ ਦਾ ਦੌਰਾ ਜਾਪ ਰਿਹਾ ਸੀ। ਜਿਸ ਕਾਰਨ ਹੋਰ ਸੀਨੀਅਰ ਅਮਲਾ ਸੱਦਿਆ ਗਿਆ ਸੀ। ਜਿਸ ਦੇ ਅਮਲੇ ਨੇ ਦੱਸਿਆ ਕਿ ਉਸ ਦੀ ਦਿਲ ਦੀ ਧੜਕਣ ਬਹੁਤ ਤੇਜ਼ ਸੀ ਅਤੇ ਸਾਹ ਤਕਲੀਫ ਨਾਲ ਆ ਰਿਹਾ ਸੀ ਜਿਸ ਕਰਕੇ ਪਹਿਲਾਂ ਉਸ ਨੂੰ ਵੈਂਟੀਲੇਟਰ ‘ਤੇ ਪਾਇਆ ਗਿਆ ਤੇ ਦਰਦ ਘੱਟ ਕਰਨ ਲਈ ਬੇਹੋਸ਼ੀ ਦੀ ਦਵਾਈ ਦਿੱਤੀ ਗਈ। ਉਸ ਦੀ ਹਾਲਤ ਵੇਖ ਕੇ ਉਸ ਨੂੰ ਸਿੱਧਾ ਨੌਟਿੰਘਮ ਲਿਜਾਣ ਦੀ ਬਜਾਇ ਪਹਿਲਾਂ ਲੈਸਟਰ ਹਸਪਤਾਲ ਲਿਜਾਇਆ ਗਿਆ।
ਉਸ ਦੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਸੀ ਕਿ ਉਸ ਦੀ ਛਾਤੀ ਦੀ ਹੱਡੀ ਟੁੱਟ ਗਈ ਸੀ, ਜਬਾੜੇ ਦੀ ਹੱਡੀ ਟੁੱਟੀ ਸੀ ਅਤੇ ਕਈ ਦੰਦ ਵੀ ਟੁੱਟ ਗਏ ਸਨ। ਜਿਸ ਤੋਂ ਜਾਪਦਾ ਸੀ ਕਿ ਹਾਦਸੇ ਵੇਲੇ ਉਹ ਹੇਠਾਂ ਛਾਤੀ ਵੱਲ ਵੇਖ ਰਿਹਾ ਸੀ। ਜਦੋਂ ਉਸ ਦੇ ਉਪਰ ਉਹ ਉਪਕਰਣ ਜ਼ੋਰ ਨਾਲ ਵੱਜਿਆ ਹੋਵੇਗਾ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਜੋ ਕਿ ਮੁਖ ਨਾੜੀ ਵਿਚ ਖੂਨ ਦਾ ਥੱਕਾ ਬਣਨ ਕਰਕੇ ਹੋਇਆ। ਇਸ ਸਬੰਧੀ ਫੈਕਟਰੀ ਦੇ ਇਕ ਸਾਬਕਾ ਕਰਮਚਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਵੀ 2010 ਜਾਂ 2011 ਵਿਚ ਇਸੇ ਤਰ੍ਹਾਂ ਮਸ਼ੀਨਰੀ ਦਾ ਢੱਕਣ ਖੁੱਲ੍ਹ ਕੇ ਵੱਜਿਆ ਸੀ। ਉਸ ਵੇਲੇ ਫਾਰਮ ਭਰਿਆ ਗਿਆ ਪਰ ਇਸ ਘਟਨਾ ਨੂੰ ਰਿਕਾਰਡ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਸੁਖਵਿੰਦਰ ਨੇ ਦੱਸਿਆ ਕਿ ਇਹ ਢੱਕਣ ਉਸ ਦੇ ਹੱਥ ‘ਤੇ ਵੱਜਿਆ ਸੀ ਪਰ ਚੰਗੀ ਕਿਸਮਤ ਨੂੰ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।
ਇਸ ਘਟਨਾ ਸਬੰਧੀ ਕੋਈ ਸੀ ਸੀ ਟੀ ਵੀ ਤਸਵੀਰਾਂ ਨਹੀਂ ਮਿਲੀਆਂ ਅਤੇ ਨਾ ਹੀ ਕੋਈ ਹੋਰ ਵਰਕਰ ਉਥੇ ਮੌਜੂਦ ਸੀ। ਫੈਕਟਰੀ ਦੇ ਮੈਨੇਜਰ, ਜੋ ਕਿ ਪਹਿਲੀ ਘਟਨਾ ਮੌਕੇ ਹਾਜ਼ਰ ਨਹੀਂ ਸੀ, ਨੇ ਕਿਹਾ ਇਸ ਘਟਨਾ ਬਾਰੇ ਕੋਈ ਰਿਕਾਰਡ ਮੌਜੂਦ ਨਹੀਂ । ਸੁਣਵਾਈ ਦਾ ਕੰਮ ਅਜੇ ਜਾਰੀ ।

ਬ੍ਰਿਸਟਲ ਦੇ ਗੁਰੂਘਰ ਵਿਚ ਸ਼ਰਾਬ ਬਾਰੇ ਵਿਚਾਰ ਕਰਨ ਕਰਕੇ ਬੋਰਿਸ ਜੌਹਨਸਨ ਨੂੰ ਮੁਆਫੀ ਮੰਗਣੀ ਪਈ

ਬ੍ਰਿਸਟਲ – ਪਿਛਲੇ ਦਿਨੀਂ ਬ੍ਰਿਸਟਲ ਵਿਚ ਚੋਣ ਪ੍ਰਚਾਰ ਲਈ ਗਏ ਵਿਦੇਸ਼ ਮੰਤਰੀ ਬੋਰਿਸ ਜੌਹਨਸਨ ਵਲੋਂ ਇਕ ਗੁਰੂਘਰ ਵਿਚ ਸ਼ਰਾਬ ਬਾਰੇ ਵਿਚਾਰ ਕੀਤੇ ਜਾਣ ਦੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਨਿਖੇਧੀ ਕੀਤੀ ਤਾਂ ਵਿਦੇਸ਼ੀ ਮੰਤਰੀ ਨੂੰ ਕਈ ਵਾਰ ਮੁਆਫੀ ਮੰਗਣੀ ਪਈ।
ਵਿਦੇਸ਼ ਮੰਤਰੀ ਅਤੇ ਸਾਬਕਾ ਲੰਡਨ ਮੇਅਰ ਬੋਰਿਸ ਜੌਹਨਸਨ ਪਿਛਲੇ ਦਿਨੀਂ ਬ੍ਰਿਸਟਲ ਵਿਚ ਸੇਂਟ ਜਾਰਜਜ਼ ਵਿਖੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਵਿਚ ਚੋਣ ਪ੍ਰਚਾਰ ਲਈ ਗਿਆ ਸੀ ਜਿਥੇ ਉਸ ਨੇ ਯੂ ਕੇ ਅਤੇ ਭਾਰਤ ਵਿਚਾਲੇ ਵਿਸਕੀ ਦੇ ਸੌਦੇ ਸਬੰਧੀ ਟੈਕਸ ਹਟਾਉਣ ਦੀ ਗੱਲਬਾਤ ਕੀਤੀ। ਬੀ ਬੀ ਸੀ ਦੇ ਇਕ ਰਿਪੋਰਟਰ ਮੁਤਾਬਿਕ ਇਹ ਸੁਣ ਕੇ ਉਥੇ ਹਾਜ਼ਰ ਇਕ ਸਿੱਖ ਬੀਬੀ ਨੇ ਉਸ ਨੂੰ ਝਿੜਕਿਆ ਕਿ ਉਹ ਇਕ ਗੁਰੂਘਰ ਵਿਚ ਸ਼ਰਾਬ ਦੀ ਗੱਲ ਕਿਉਂ ਕਰ ਰਿਹਾ ਸੀ।
ਇਸ ਤੋਂ ਉਪਰੰਤ ਮਿਸਟਰ ਜੌਹਨਸਨ ਨੇ ਕਈ ਵਾਰ ਇਸ ਗੱਲ ਦੀ ਮੁਆਫੀ ਮੰਗੀ। ਇਥੇ ਦੱਸਣਯੋਗ ਕਿ ਸਿੱਖ ਧਰਮ ਵਿਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਦੀ ਮਨਾਹੀ ।

ਲੰਡਨ ਦੇ ਮੇਅਰ ਸੱਦੀਕ ਖਾਨ ਨੇ ਕਰੈਨਫੋਰਡ ਵਿਖੇ ਸੀਮਾ ਮਲਹੋਤਰਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ

seema

ਕਰੈਨਫੋਰਡ – ਪਿਛਲੇ ਦਿਨੀਂ ਲੰਡਨ ਦੇ ਮੇਅਰ ਸੱਦੀਕ ਖਾਨ ਨੇ ਕਰੈਨਫੋਰਡ ਦਾ ਦੌਰਾ ਕੀਤਾ ਅਤੇ ਇਸ ਹਲਕੇ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕੀਤਾ। ਇਸ ਦੌਰਾਨ ਪੰਜਾਬੀ ਕਾਰੋਬਾਰੀਆਂ ਨੇ ਮੇਅਰ ਖਾਨ ਦਾ ਭਰਪੂਰ ਸਵਾਗਤ ਕੀਤਾ।
ਲੰਡਨ ਦੇ ਮੇਅਰ ਸੱਦੀਕ ਖਾਨ ਨੇ ਇਸ ਵਿਸ਼ੇਸ਼ ਫੇਰੀ ਦੌਰਾਨ ਹੀਥਰੋ ਐਸਟੇਟ ਕਰੈਨਫੋਰਡ ਦਾ ਵੀ ਦੌਰਾ ਕੀਤਾ ਜਿਥੇ ਸੰ ਜਗਰਾਜ ਸਿੰਘ ਸਰਾਂ ਸਮੇਤ ਕਰੈਨਫੋਰਡ ਦੇ ਵਾਸੀਆਂ ਨੇ ਮੇਅਰ ਦਾ ਭਰਵਾਂ ਸਵਾਗਤ ਕੀਤਾ। ਸੰ ਸਰਾਂ ਨੇ ਇਸ ਮੌਕੇ ਮੇਅਰ ਖਾਨ ਨੂੰ ਭਗਤ ਪੂਰਨ ਸਿੰਘ ਦੀ ਜੀਵਨ ਕਥਾ ਵਾਲੀ ਕਿਤਾਬ ਭੇਟ ਕੀਤੀ। ਮੇਅਰ ਖਾਨ ਨੇ ਸੀਮਾ ਮਲਹੋਤਰਾ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਮੇਹਨਤੀ ਅਤੇ ਯੋਗ ਐਮ ਪੀ ਦੱਸਿਆ।
ਇਸ ਮੌਕੇ ਸੀਮਾ ਮਲਹੋਤਰਾ ਨੇ ਆਪਣੇ ਹਲਕੇ ਦੀ ਯੂਥ ਕੰਪੇਨ ਦਾ ਉਦਘਾਟਨ ਕੀਤਾ ਜਿਸ ਦੇ ਤਹਿਤ ਨੌਜਵਾਨਾਂ ਨੂੰ ਵੋਟਾਂ ਪਾਉਣ ਲਈ ਅੱਗੇ ਆਉਣ ਅਤੇ ਵੋਟ ਰਜਿਸਟਰ ਕਰਨ ਲਈ ਕਿਹਾ ਜਾ ਰਿਹਾ । ਬੀਬੀ ਮਲਹੋਤਰਾ ਨੇ ਇਹ ਵੀ ਕਿਹਾ ਕਿ ਕਰੈਨਫੋਰਡ ਲੰਡਨ ਤੋਂ ਹੀਥਰੋ ਦਾ ਮੁੱਖ ਰਾਹ ਜਿਸ ਦੇ ਕਾਰੋਬਾਰਾਂ ਨੂੰ ਸਹਿਯੋਗ, ਕੂੜਾ ਕਰਕਟ ਅਤੇ ਗੈਰ ਸਮਾਜੀ ਵਿਵਹਾਰ ਖਿਲਾਫ ਮੁਹਿੰਮ ਵਿੱਢਣ ਅਤੇ ਪੁਲਿਸ ਦੀ ਗਿਣਤੀ ਵਧਾ ਕੇ ਸੜਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਲੋੜ । ਬੀਬੀ ਮਲਹੋਤਰਾ ਨੇ ਮੇਅਰ ਖਾਨ ਦੀਆਂ ਮੁਹਿੰਮਾਂ ਦੀ ਸ਼ਲਾਘਾ ਕੀਤੀ। ਬਾਅਦ ਵਿਚ ਸਿਆਸੀ ਆਗੂਆਂ ਨੇ ਇਲਾਕੇ ਦਾ ਦੌਰਾ ਵੀ ਕੀਤਾ।

ਸਾਊਥਾਲ ਦੇ ਪੰਜਾਬੀ ਕੌਂਸਲਰ ਤੇਜਿੰਦਰ ਧਾਮੀ ਨੇ ਈਲਿੰਗ ਕੌਂਸਲ ਦੇ ਡਿਪਟੀ ਮੇਅਰ ਦਾ ਅਹੁਦਾ ਸੰਭਾਲਿਆ

Dhami d mayor

ਸਾਊਥਾਲ – ਇਥੋਂ ਦੇ ਪ੍ਰਸਿੱਧ ਪੰਜਾਬੀ ਕੌਂਸਲਰ ਤੇਜਿੰਦਰ ਸਿੰਘ ਧਾਮੀ ਨੂੰ ਈਲਿੰਗ ਕੌਂਸਲ ਦਾ ਡਿਪਟੀ ਮੇਅਰ ਬਣਾਇਆ ਗਿਆ ਹੈ। ਉਹ ਸਾਊਥਾਲ ਦੇ ਡੌਰਮਰਜ਼ ਵੈਲਜ਼ ਹਲਕੇ ਤੋਂ ਕੌਂਸਲਰ ਹਨ। ਪੰਜਾਬ ਦੇ ਜੰਮਪਲ ਤੇਜਿੰਦਰ ਧਾਮੀ 1962 ਵਿਚ ਯੂੰ ਕੇੰ ਆਏ ਸਨ ਜੋ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਾਮੀਆਂ ਕਲਾਂ ਨਾਲ ਸਬੰਧ ਰੱਖਦੇ ਹਨ। 2002 ਵਿਚ ਉਹ ਪਹਿਲੀ ਵਾਰ ਲੇਬਰ ਪਾਰਟੀ ਵੱਲੋਂ ਕੌਂਸਲਰ ਬਣੇ ਅਤੇ ਹੁਣ ਤੱਕ ਕੌਂਸਲਰ ਹਨ। ਈਲਿੰਗ ਕੌਂਸਲ ਵਿਚ ਉਹ ਪਲੈਨਿੰਗ ਕਮੇਟੀ, ਸਕਰੂਟਨੀ ਪੈਨਲ ਅਤੇ ਕੌਰਪੋਰੇਟ ਪੇਰੈਨਟ ਪੈਨਲ ਤੋਂ ਇਲਾਵਾ ਗਰੁੱਪ ਸੈਕਟਰੀ ਵਜੋਂ ਸੇਵਾਵਾਂ ਦਿੰਦੇ ਰਹੇ ਹਨ। ਉਹ ਭਾਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਸੰਸਥਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਵੀ ਸਰਗਰਮ ਮੈਂਬਰ ਹਨ। ਸਹੁੰ ਚੁੱਕ ਸਮਾਗਮ ਮੌਕੇ ਤੇਜਿੰਦਰ ਸਿੰਘ ਧਾਮੀ ਨੂੰ ਡਿਪਟੀ ਮੇਅਰ ਅਤੇ ਉਨ੍ਹਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਧਾਮੀ ਨੂੰ ਡਿਪਟੀ ਮੇਅਰੈਸ ਥਾਪਿਆ ਗਿਆ। ਇਸ ਮੌਕੇ ਕੌਂਸਲਰ ਸੀਮਨ ਵੁਡਰੂਫ ਨੇ ਨਵੇਂ ਮੇਅਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿਚ ਕੌਂਸਲ ਦੇ ਡਿਪਟੀ ਲੀਡਰ ਰਣਜੀਤ ਧੀਰ, ਕੌਂਸਲਰ ਹਰਭਜਨ ਕੌਰ ਧੀਰ ਆਦਿ ਵੀ ਹਾਜ਼ਰ ਸਨ।

ਬਰਨਮ ਤੋਂ ਪੰਜਾਬੀ ਕੌਂਸਲਰ ਬਲਦੇਵ ਸਿੰਘ ਢਿੱਲੋਂ ਨੇ ਮੁੜ ਤੋਂ ਭਾਰੀ ਵੋਟਾਂ ਨਾਲ ਚੋਣ ਜਿੱਤ ਲਈ

baldev dhillon copy

ਾਬੀ ਕੌਂਸਲਰ ਬਲਦੇਵ ਸਿੰਘ ਢਿੱਲੋਂ ਨੇ ਪਿਛਲੇ ਦਿਨੀਂ ਭਾਰੀ ਵੋਟਾਂ ਹਾਸਲ ਕਰਕੇ ਮੁੜ ਤੋਂ ਜਿੱਤ ਹਾਸਲ ਕੀਤੀ , ਉਹ ਪਿਛਲੇ 21 ਸਾਲਾਂ ਤੋਂ ਬਰਨਮ ਬੱਕਸ ਇਲਾਕੇ ਵਿਚ ਕੌਂਸਲਰ ਵਜੋਂ ਸੇਵਾਵਾਂ ਨਿਭਾਉਂਦਾ ਆ ਰਿਹਾ ।
ਕੌਂਸਲਰ ਬਲਦੇਵ ਸਿੰਘ ਢਿੱਲੋਂ, ਪਿੱਛਿਉਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ , ਜੋ ਕਿ ਬਰਨਮ ਪੈਰਿਸ਼ ਕੌਂਸਲ ਵਿਚ ਫਾਇਨਾਂਸ ਐਂਡ ਜਨਰਲ ਪਰਪਜ਼ ਕਮੇਟੀ ਦਾ ਚੇਅਰਮੈਨ ਵੀ ਰਹਿ ਚੁੱਕਾ । ਉਸ ਨੂੰ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਵਿਚ ਪਹਿਲਾ ਏਸ਼ੀਅਨ ਅਤੇ ਪਹਿਲਾ ਸਿੱਖ ਕੌਂਸਲਰ ਬਣਨ ਦਾ ਮਾਣ ਵੀ ਹਾਸਲ । ਉਹ ਸਥਾਨਕ ਕੌਂਸਲ ਵਿਚ ਬੱਚਿਆਂ ਦੀ ਸਿੱਖਿਆ ਅਤੇ ਸੋਸ਼ਲ ਕੇਅਰ ਕਮੇਟੀ ਦਾ ਚੇਅਰਮੈਨ ਵੀ ਰਹਿ ਚੁੱਕਾ ।
ਕੌਂਸਲਰ ਢਿੱਲੋਂ ਆਪਣੀ ਇਸ ਟਰਮ ਦੇ ਅੰਤ ਤੱਕ ਆਪਣੀ ਸੇਵਾ ਦੇ 25 ਸਾਲਾਂ ਨੂੰ ਮਨਾਉਣ ਦਾ ਵੀ ਇਰਾਦਾ ਰੱਖਦਾ , ਜਿਸ ਨੂੰ ਇਕ ਸਿੱਖ ਅਤੇ ਘੱਟਗਿਣਤੀ ਨਾਲ ਸਬੰਧਤ ਕੌਂਸਲਰ ਹੋਣ ਦਾ ਮਾਣ ।

ਵੁਲਵਰਂਪਟਨ ਦੀ ਸਿੱਖ ਗੁਰਦੁਆਰਾ ਕੌਂਸਲ ਵਲੋਂ ਵਿਸਾਖੀ ਮਨਾਉਣ ਲਈ ਨਗਰ ਕੀਰਤਨ ਤੇ ਵਿਸ਼ਾਲ ਮੇਲਾ ਕਰਵਾਇਆ ਗਿਆ

ਵੁਲਵਰਂਪਟਨ – ਇਥੇ ਸਿੱਖ ਗੁਰਦੁਆਰਾ ਕੌਂਸਲ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਵੱਖ ਵੱਖ ਭਾਈਚਾਰਿਆਂ ਨਾਲ ਮਿਲ ਕੇ ਖਾਲਸਾ ਪੰਥ ਦੀ ਸਿਰਜਣਾ ਦਿਵਸ ਮਨਾਉਣ ਲਈ ਵਿਸਾਖੀ ਨਗਰ ਕੀਰਤਨ ਅਤੇ ਮੇਲਾ ਐਤਵਾਰ 14 ਮਈ ਨੂੰ ਕਰਵਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਤੇ ਨਿਸ਼ਾਨਚੀਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਵੇਰੇ ਕੈਨਕ ਰੋਡ ਗੁਰੂਘਰ ਤੋਂ ਸ਼ੁਰੂ ਹੋ ਕੇ ਦੁਪਹਿਰ ਬਾਅਦ ਡੇਢ ਵਜੇ ਵੈਸਟ ਪਾਰਕ ਵਿਖੇ ਪੁੱਜਾ ਜਿਥੇ ਇਹ ਨਗਰ ਕੀਰਤਨ ਮੇਲੇ ਦੀ ਸ਼ਕਲ ਅਖਤਿਆਰ ਕਰ ਗਿਆ। ਵੈਸਟ ਪਾਰਕ ਵਿਚ ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਦਾ ਹੜ੍ਹ ਵਗ ਰਿਹਾ ਸੀ। ਹਰ ਪਾਸੇ ਪੰਜਾਬੀ ਸੱਭਿਆਚਾਰ ਦੀਆਂ ਰੰਗੀਨੀਆਂ ਨੇ ਦਰਸ਼ਕਾਂ ਨੂੰ ਖੁਸ਼ੀਆਂ ਖੇੜਿਆਂ ਨਾਲ ਅਨੰਦਿਤ ਕਰ ਦਿੱਤਾ। ਪਾਰਕ ਵਿਚ ਪੰਜਾਬੀ ਖਾਣਿਆਂ ਤੋਂ ਇਲਾਵਾ ਭੰਗੜੇ ਅਤੇ ਬੱਚਿਆਂ ਲਈ ਪੰਘੂੜਿਆਂ ਦੀ ਸਹੂਲਤ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾ ਦਿੱਤੇ। ਮੇਲੇ ਵਿਚ ਗਤਕਾ ਦੀਆਂ ਖੇਡਾਂ ਨੇ ਆਪਣੇ ਕੌਤਕ ਦਿਖਾਏ। ਇਸ ਮੌਕੇ ਲਈ ਵਿਸ਼ੇਸ਼ ਤੌਰ ‘ਤੇ ਸਜਾਈ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਕੌਂਸਲ ਦੇ ਉਪ ਚੇਅਰਮੈਨ ਡਾਕਟਰ ਸਾਧੂ ਸਿੰਘ ਨੇ ਸਟੇਜ ਤੋਂ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਸਾਲਾਨਾ ਵਿਸਾਖੀ ਮੇਲੇ ਵਿਚ ਹਿੱਸਾ ਲੈਣ ਵਾਲਿਆਂ ਦਾ ਜਿਥੇ ਹਾਰਦਿਕ ਸਵਾਗਤ ਕੀਤਾ, ਉਥੇ ਸਾਰਿਆਂ ਦਾ ਧੰਨਵਾਦ ਕੀਤਾ।
ਵੁਲਵਰਂਪਟਨ ਕੌਂਸਲ ਦੇ ਲੀਡਰ ਮਿਸਟਰ ਰੌਜਰ ਲਾਰੈਂਸ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਈ ਵਰ੍ਹੇ ਪਹਿਲਾਂ ਜਦੋਂ ਤੋਂ ਇਹ ਮੇਲਾ ਸ਼ੁਰੂ ਹੋਇਆ, ਮੈਂ ਹਰ ਵਰ੍ਹੇ ਇਸ ਵਿਚ ਸ਼ਾਮਿਲ ਹੁੰਦਾ ਰਿਹਾ ਹਾਂ। ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਮੈਨੂੰ ਭਾਰੀ ਉਤਸ਼ਾਹ ਮਿਲਦਾ । ਮੈਨੂੰ ਆਪਣੇ ਨਗਰ ਦੇ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਉਪਰ ਭਾਰੀ ਮਾਣ । ਪਾਰਲੀਮੈਂਟ ਚੋਣਾ ਲਈ ਉਮੀਦਵਾਰ ਐਮਾ ਰੇਨੌਲਡ ਨੇ ਵਿਸਾਖੀ ਮੇਲੇ ਦੀ ਰੌਣਕ ਨੂੰ ਦੇਖ ਕੇ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਵੈਸਟ ਪਾਰਕ ਦੀ ਵਿਸਾਖੀ ਦੇਖਣ ਲਈ ਇਕ ਸਾਲ ਦੀ ਉਡੀਕ ਕਰਨੀ ਪੈਂਦੀ । ਇਸ ਸ਼ਾਨਦਾਰ ਮੇਲੇ ਨੂੰ ਦੇਖਦਿਆਂ ਮੇਰਾ ਨੌਵਾਂ ਸਾਲ । ਮੇਲੇ ਵਿਚ ਗੁਰੂ ਦੇ ਲੰਗਰਾਂ ਦਾ ਪ੍ਰਬੰਧ ਸੀ। ਜਿਸ ਦਾ ਮੇਲੀਆਂ ਨੇ ਭਰਪੂਰ ਆਨੰਦ ਲੁੱਟਿਆ। ਮੇਲੇ ਦੇ ਪ੍ਰਬੰਧਕਾਂ ਨੇ ਬਹੁਤ ਸੁਚੱਜੇ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ।

ਰਾਮਗੜ੍ਹੀਆ ਕੌਂਸਲ ਯੂ ਕੇ ਵਲੋਂ ਸਲੋਹ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਉਤਸਵ ਮਨਾਇਆ ਗਿਆ

Ramgarhia Group Photo

ਸਲੋਹ (ਗੁਰਦੀਪ ਸਿੰਘ ਜਗਬੀਰ ਡਾੰ) ਬੀਤੀ 14 ਮਈ ਐਤਵਾਰ ਰਾਮਗੜ੍ਹੀਆ ਸਿੱਖ ਕੌਂਸਲ ਯੂ ਕੇ ਵਲੋਂ ਰਾਮਗੜ੍ਹੀਆ ਗੁਰਦੁਆਰਾ ਸਭਾ ਸਲੋਹ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਤਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਿਹਾੜਾ ਮਨਾਇਆ ਗਿਆ।
ਰਾਮਗੜ੍ਹੀਆ ਸਿੱਖ ਕੌਂਸਲ ਯੂ ਕੇ ਵਲੋਂ ਉਚੇਚੇ ਤੌਰ ‘ਤੇ ਉਲੀਕੇ ਗਏ ਇਸ ਸਮਾਗਮ ਦੀ ਸ਼ੁਰੂਆਤ ਅਖੰਠ ਪਾਠ ਸਾਹਿਬ ਜੀ ਦੇ ਭੋਗ ਦੀ ਸਮਾਪਤੀ ਨਾਲ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਹੁਣਾ ਨੇ ਆਪਣੀ ਖੋਜ ਭਰਪੂਰ ਕਥਾ ਦੇ ਰਾਹੀਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਕਾਲ ਦੇ ਸੁਨਿਹਰੀ ਪਲਾਂ ਉਪਰ ਚਾਨਣਾ ਪਾਉਂਦਿਆਂ ਹੋਇਆਂ ਕੁਝ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕੀਤਾ। ਉਨਾਂ ਨੇ ਦੱਸਿਆ ਕਿ ਮਹਾਰਾਜਾ ਸਾਹਿਬ ਦਾ ਰਾਜ– ਫੈਲਾਓ ਸਾਰੀਆਂ ਬਾਕੀ ਦੀਆਂ ਮਿਸਲਾਂ ਤੋਂ ਮੁਕਾਬਲਤਨ ਬਹੁਤ ਵੱਡਾ ਸੀ। ਉਪਰੰਤ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਸਾਹਿਬ ਜਸਵੰਤ ਸਿੰਘ ਜੀ ਲਾਧੂਭਾਣਾ ਨੇ ਢਾਡੀ ਵਾਰਾਂ ਰਾਹੀਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਹੁਣਾ ਦੀਆਂ ਜੰਗੀ ਨੀਤੀਆਂ ਨਾਲ ਸਬੰਧਤ ਬੀਰ ਰਸੀ ਕਾਵਿ ਦੇ ਨਾਲ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ।
ਇਸ ਤੋਂ ਉਪਰੰਤ ਮਾਣਯੋਗ ਹੈਡ ਗ੍ਰੰਥੀ ਸਰਦਾਰ ਗਿਆਨੀ ਜਗਮਿਥਿਆ ਸਿੰਘ ਨੇ ਰਾਮਗੜ੍ਹੀਆ ਗੁਰਦੁਆਰਾ ਸਭਾ ਸਲੋਹ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਗਹੀਰ ਨੂੰ ਸਟੇਜ ‘ਤੇ ਆਣ ਦਾ ਸੱਦਾ ਦਿੱਤਾ ਤਾਂ ਜੋ ਉਹ ਆਏ ਮਹਿਮਾਨਾਂ ਦੀ ਸੰਗਤਾਂ ਨਾਲ ਜਾਣ ਪਛਾਣ ਕਰਵਾ ਸਕਣ।
ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਗਹੀਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਸਰਦਾਰ ਹਰਜਿੰਦਰ ਸਿੰਘ ਗਹੀਰ ਨੇ ਸਲੋਹ ਕੌਂਸਲ ਦੀ ਪੁੱਜੀ ਸਾਰੀ ਲੀਡਰਸ਼ਿਪ ਅੱਗੇ ਇਸ ਗੱਲ ਦੀ ਮੰਗ ਵੀ ਰੱਖੀ ਕਿ ਗੁਰਦੁਆਰਾ ਰਾਮਗੜ੍ਹੀਆ ਸਲੋਹ ਦੇ ਬਿਲਕੁਲ ਸਾਹਮਣੇ ਵਾਲੇ ਪਾਰਕ ਦਾ ਨਾਂ ਰਾਮਗੜ੍ਹੀਆ ਜੱਸਾ ਸਿੰਘ ਪਾਰਕ ਹੋਣਾ ਚਾਹੀਦਾ ਹੈ।
ਸਲੋਹ ਤੋਂ ਲੇਬਰ ਉਮੀਦਵਾਰ ਸਰਦਾਰ ਤਨਮਨਜੀਤ ਸਿੰਘ ਢੇਸੀ ਹੁਣਾ ਨੇ ਸਮੂਹ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਸਲੋਹ ਦੇ ਹੀ ਜੰਮਪਲ ਹਨ ਅਤੇ ਹੁਣ ਸਲੋਹ ਵਾਸੀਆਂ ਦੀ ਹੀ ਸੇਵਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਸਲੋਹ ਵਿਖੇ ਉਨ੍ਹਾਂ ਨੂੰ ਨਾ ਸਿਰਫ ਸਿੱਖਾਂ, ਹਿੰਦੂਆਂ ਜਾਂ ਮੁਸਲਮਾਨ ਭਾਈਚਾਰਿਆਂ ਦਾ ਪਿਆਰ ਮਿਲਿਆ ਹੈ ਸਗੋਂ ਹੋਰ ਵੀ ਗੈਰ ਏਸ਼ੀਅਨ ਭਾਈਚਾਰਿਆਂ ਨੇ ਉਨ੍ਹਾਂ ਨੂੰ ਪਿਆਰ ਨਾਲ ਗਲ ਲਾਇਆ ਹੈ।
ਰਾਮਗੜ੍ਹੀਆ ਗੁਰਦੁਆਰਾ ਸਭਾ ਸਲੋਹ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਵਕੀਲ ਸਰਦਾਰ ਅਮਰਜੀਤ ਸਿੰਘ ਭੱਚੂ ਨੇ ਆਪਣੇ ਵੱਖਰੇ ਅੰਦਾਜ਼ ਵਿਚ ਜਿਥੇ ਇਨ੍ਹਾਂ ਸਾਰੀਆਂ ਹੀ ਆਈਆਂ ਸਖਸ਼ੀਅਤਾਂ ਦਾ ਸੁਆਗਤ ਕੀਤਾ ਉਥੇ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਸ ਇਕੱਠ ਵਿੱਚ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਜਿਥੇ 18 ਜੂਨ ਨੂੰ ਸਲੋਹ ਦੀ ਮੇਅਰ ਇਕ ਮੁਸਲਮਾਨ ਬੀਬੀ ਹੋਵੇਗੀ ਉਥੇ 8 ਜੂਨ ਨੂੰ ਸਲੋਹ ਦਾ ਮੈਂਬਰ ਪਾਰਲੀਮੈਂਟ ਇਕ ਦਸਤਾਰਧਾਰੀ ਸਿੱਖ ਹੋਵੇਗਾ।

ਗਰੇਵਜ਼ੈਂਡ ਅਧਾਰਿਤ ਪੰਜਾਬ ਯੂਨਾਈਟਿਡ ਕਲੱਬ ਨੇ ਕੈਂਟ ਕਾਊਂਟੀ ਪ੍ਰੀਮੀਅਰ ਲੀਗ ਜਿੱਤ ਕੇ ਇਤਿਹਾਸ ਸਿਰਜਿਆ

ਗਰੇਵਜ਼ੈਂਡ – ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਥਾਪਿਤ ਪੰਜਾਬ ਯੂਨਾਈਟਿਡ ਕਲੱਬ ਵਲੋਂ ਇਸ ਸਾਲ ਪਹਿਲੀ ਵਾਰ ਖੇਡ ਕੇ ਕੈਂਟ ਕਾਊਂਟੀ ਪ੍ਰੀਮੀਅਰ ਲੀਗ ਜਿੱਤਣ ਅਤੇ ਕੈਂਟ ਰਿਲਾਇੰਸ ਇੰਟਰਮੀਡੀਏਟ ਚੈਲੰਜ ਸ਼ੀਲਡ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ।
ਕੈਂਟੀ ਇਕੁਐਲਟੀ ਕੋਹੇਯਨ ਕੌਂਸਲ ਦੇ ਸੀ ਈ ਓ ਗੁਰਵਿੰਦਰ ਸੰਧਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਲੱਬ 2003 ਵਿਚ ਸਥਾਪਿਤ ਕੀਤਾ ਗਿਆ ਸੀ ਜਿਸ ਵਲੋਂ ਆਉਂਦੇ ਸਾਲ ਸਦਰਨ ਕਾਊਂਟੀਜ਼ ਈਸਟ ਫੁੱਟਬਾਲ ਲੀਗ ਫਸਟ ਡਿਵੀਯਨ ਵੀ ਖੇਲਿਆ ਜਾਣਾ । ਜੋ ਕਿ ਕਲੱਬ ਦੀ ਸਫਲਤਾ ਵੱਲ ਇਕ ਹੋਰ ਕਦਮ ।
ਇਸ ਕਲੱਬ ਦੀ ਸੀਨੀਅਰ ਟੀਮ ਦੀ ਸਫਲਤਾ ਦੇ ਨਾਲ ਨਾਲ ਇਸ ਵਲੋਂ ਨੌਜਵਾਨਾਂ ਅਤੇ ਔਰਤਾਂ ਦੀਆਂ ਫੁੱਟਬਾਲ ਟੀਮਾਂ ਵੀ ਸਫਲਤਾਪੂਰਵਕ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਸਦਕਾ 12 ਸਾਲ ਤੋਂ ਘੱਟ ਉਮਰ ਦਾ ਨੌਰਥ ਕੈਂਟ ਯੂਥ ਕੱਪ ਵੀ ਜਿੱਤਿਆ ਗਿਆ। ਕਲੱਬ ਨੇ 30 ਮੈਚਾਂ ਵਿਚੋਂ 23 ਜਿੱਤੇ ਹਨ।
ਪੰਜਾਬ ਯੂਨਾਈਟਿਡ ਦੇ ਮੈਨੇਜਰ ਚਿੱਪੀ ਸ਼ਾਨ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਕਲੱਬ ਲਈ ਹੀ ਨਹੀਂ ਸਗੋਂ ਗਰੇਵਸ਼ੈਮ ਲਈ ਮਾਣ ਵਾਲੀ ਗੱਲ । ਇਸੇ ਦੌਰਾਨ ਗੁਰਵਿੰਦਰ ਸੰਧਰ ਨੇ ਕਿਹਾ ਕਿ ਪੰਜਾਬ ਯੂਨਾਈਟਿਡ ਨੇ ਜੋ ਜਿੱਤਾਂ ਹਾਸਲ ਕੀਤੀਆਂ ਇਹ ਆਪਣੇ ਆਪ ਵਿਚ ਰਿਕਾਰਡ ਹਨ। ਇਹ ਕਲੱਬ ਕੇਵਲ ਫੁੱਟਬਾਲ ਟੀਮਾਂ ਨੂੰ ਸਹਿਯੋਗ ਨਹੀਂ ਦੇ ਰਿਹਾ ਸਗੋਂ ਕਈ ਸਥਾਨਕ ਚੈਰਿਟੀਆਂ ਲਈ ਵੀ ਮੱਦਦ ਕਰ ਰਿਹਾ ।

ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਕੈਂਸਰ ਚੈਰਿਟੀ ਲਈ 7 ਲੱਖ ਰੁਪਏ ਦਾ ਯੋਗਦਾਨ ਪਾਇਆ

Vaid -WCC -2

ਸਾਊਥਾਲ – ਇਥੇ ਪੰਜਾਬੀਆਂ ਦੀ ਬਰਤਾਨਵੀ ਸਰਕਾਰ ਤੱਕ ਤਰਜਮਾਨੀ ਕਰਦੀ ਰਹੀ ਸੰਸਥਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਨੇ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਦੇ ਸੰਚਾਲਕ ਕੁਲਵੰਤ ਸਿੰਘ ਧਾਲੀਵਾਲ ਨੂੰ 7 ਲੱਖ ਰੁਪਏ ਭੇਟ ਕੀਤੇ।
ਬੀਤੇ ਐਤਵਾਰ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਇਕਬਾਲ ਵੈਦ ਨੇ ਕੁਲਵੰਤ ਸਿੰਘ ਧਾਲੀਵਾਲ ਨੂੰ ਸੰਸਥਾ ਵਲੋਂ ਇਕੱਠੇ ਕੀਤੇ 584,500 ਰੁਪਏ ਅਤੇ ਸੰ ਸਰਦਾਰਾ ਸਿੰਘ ਵਲੋਂ ਭੇਟ ਕੀਤੇ 97 ਹਜ਼ਾਰ ਰੁਪਏ ਸਮੇਤ ਸੰ ਗਿੱਲ ਨੇ 200 ਪੌਂਡ ਭੇਟ ਕੀਤਾ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਇਹ ਮੁਹਿੰਮ ਉਨ੍ਹਾਂ ਰੁਪਈਆਂ ਬਾਰੇ ਚਲਾਈ ਗਈ ਸੀ ਜੋ ਵਿਦੇਸ਼ੀ ਨਾਗਰਿਕਾਂ ਕੋਲ ਹਨ ਅਤੇ ਜੋ ਭਾਰਤੀ ਬੈਂਕਾਂ ਸਵੀਕਾਰ ਨਹੀਂ ਕਰ ਰਹੀਆਂ। ਸ੍ਰੀ ਵੈਦ ਨੇ ਦੱਸਿਆ ਕਿ ਅਜੇ ਹੋਰ ਪਰਿਵਾਰਾਂ ਨੇ ਮਾਇਆ ਜਮ੍ਹਾਂ ਕਰਵਾਉਣ ਲਈ ਸੰਪਰਕ ਕੀਤਾ ਜੋ ਧਾਲੀਵਾਲ ਸਪੁਰਦ ਕਰਵਾਈ ਜਾਵੇਗੀ ਅਤੇ ਉਹ ਚੈਰਿਟੀ ਸੰਸਥਾ ਲਈ ਵਰਤ ਸਕਦੇ ਹਨ।
ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਨੇ ਸ੍ਰੀ ਇਕਬਾਲ ਵੈਦ, ਸ੍ਰੀ ਗਿੱਲ ਅਤੇ ਸਰਦਾਰਾ ਸਿੰਘ ਸਮੇਤ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ।

ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਗਈ

PNB

ਲੰਡਨ – ਪਿਛਲੇ ਦਿਨੀਂ ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਵਲੋਂ ਆਪਣੇ ਬੈਂਕ ਦੀ ਸਥਾਪਨਾ ਸਬੰਧੀ 10ਵੀਂ ਵਰ੍ਹੇਗੰਢ ਪੈਡਿੰਗਟਨ ਵਿਖੇ ਹਿਲਟਨ ਹੋਟਲ ਵਿਚ ਭਾਰਤੀ ਸੱਭਿਆਚਾਰਕ ਸਮਾਗਮ ਦੇ ਰੂਪ ‘ਚ ਮਨਾਈ ਗਈ, ਜਿਸ ਦੌਰਾਨ ਕਈ ਉਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਜੋਤ ਜਗਾ ਕੇ ਕੀਤੀ ਗਈ। ਜਿਸ ਤੋਂ ਉਪਰੰਤ ਪੰਜਾਬ ਨੈਸ਼ਨਲ ਬੈਂਕ ਦੇ ਗਲੋਬਲ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਨੀਲ ਮਹਿਤਾ ਨੇ ਵਿਸ਼ੇਸ਼ ਸੁਨੇਹਾ ਦਿੱਤਾ ਅਤੇ ਫਿਰ ਪੰਜਾਬ ਨੈਸ਼ਨਲ ਬੈਂਕ (ਇੰਟਰਨੈਸ਼ਨਲ) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ ਈ ਓ ਸ੍ਰੀ ਅਨਤਾਨੂੰ ਦਾਸ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਬੈਂਕ ਦੀ 10 ਸਾਲ ਦੀ ਸਫਲਤਾ ਭਰੀ ਕਾਰਵਾਈ ਅਤੇ ਭਵਿੱਖ ਦੀ ਯੋਜਨਾ ਬਾਰੇ ਵੀ ਝਾਤ ਪਾਈ।
ਇਸ ਸਮਾਗਮ ਵਿਚ ਸ਼ਾਮਿਲ ਵਿਸ਼ੇਸ਼ ਮਹਿਮਾਨਾਂ ‘ਚ ਸ੍ਰੀ ਜੀ ਪੀ ਹਿੰਦੂਜਾ (ਹਿੰਦੂਜਾ ਗਰੁੱਪ), ਐਮ ਪੀ ਵਰਿੰਦਰ ਸ਼ਰਮਾ, ਐਮ ਪੀ ਸੀਮਾ ਮਲਹੋਤਰਾ, ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਦਿਨੇਸ਼ ਪਟਨਾਇਕ ਅਤੇ ਉਨ੍ਹਾਂ ਦੀ ਪਤਨੀ, ਏਅਰ ਇੰਡੀਆ ਦੇ ਯੂ ਕੇ ਅਤੇ ਆਇਰਲੈਂਡ ਦੇ ਰਿਜਨਲ ਮੈਨੇਜਰ ਤਾਰਾ ਨਾਇਡੂ, ਸ੍ਰੀ ਸੀ ਬੀ ਪਟੇਲ ਅਤੇ ਸ੍ਰੀ ਜੋਗਿੰਦਰ ਸਾਂਗਰ ਦੇ ਨਾਮ ਖਾਸ ਜ਼ਿਕਰਯੋਗ ਹਨ। ਸਮਾਗਮ ਦੌਰਾਨ ਜਯੋਤਸਨਾ ਸ੍ਰੀਕਾਂਤ ਵਲੋਂ ਸੰਗੀਤ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਜਿਸ ਦੌਰਾਨ ਭਾਰਤੀ ਕਲਾਸੀਕਲ ਸੰਗੀਤ ਅਤੇ ਆਧੁਨਿਕ ਧੁਨਾਂ ਦਾ ਮੇਲ ਜੋਲ ਵੀ ਬਾਖੂਬੀ ਪੇਸ਼ ਕੀਤਾ ਗਿਆ। ਉਪਰੰਤ ਵੰਦੇ ਮਾਤਰਮ ਅਤੇ ਫਿਰ ਫਿਲਮੀ ਧੁਨਾਂ ਵੀ ਪੇਸ਼ ਕੀਤੀਆਂ ਗਈਆਂ।
ਇਸ ਸਮਾਗਮ ਦੌਰਾਨ ਭਾਰਤੀ ਮੂਲ ਦੇ ਹੋਰ ਕਈ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ, ਜਿਨ੍ਹਾਂ ਵਿਚ ਸ੍ਰੀ ਸੰਜੀਵ ਚੱਢਾ (ਸਟੇਟ ਬੈਂਕ ਆਫ ਇੰਡੀਆ), ਸ੍ਰੀ ਧੀਮੰਤ ਤ੍ਰਿਵੇਦੀ (ਬੈਂਕ ਆਫ ਬੜੋਦਾ), ਸ੍ਰੀ ਬਰਜੇਸ਼ਵਰ ਸ਼ਰਮਾ ਤੇ ਡਾੰ ਆਨੰਦ ਕੁਮਾਰ (ਯੂਨੀਅਨ ਬੈਂਕ ਆਫ ਇੰਡੀਆ) ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਮਿੰ ਨਿਕੋਲਸ ਕੋਲਮੈਨ ਦੇ ਨਾਮ ਵੀ ਸ਼ਾਮਿਲ ਹਨ।

ਲੰਡਨ ਇਲਾਕੇ ਦੇ ਸਾਹਿਤਕਾਰਾਂ ਵਲੋਂ ਬਰਤਾਨੀਆ ਦੇ ਜੰਮਪਲ ਨਾਵਲਕਾਰ ਰੂਪ ਢਿੱਲੋਂ ਦਾ ਸਨਮਾਨ

ਲੰਡਨ (ਮਨਦੀਪ ਖੁਰਮੀ) – ਲੰਡਨ ਇਲਾਕੇ ਦੇ ਸਾਹਿਤਕ, ਸੰਗੀਤਕ ਖੇਤਰ ਨਾਲ ਜੁੜੀਆਂ ਹਸਤੀਆਂ ਅਤੇ ਸ਼ੁਭਚਿੰਤਕਾਂ ਵੱਲੋਂ ਮਹੀਨੇਵਾਰ ਇਕੱਤਰਤਾ ਤਹਿਤ ਪਿੰਕ ਸਿਟੀ ਹੇਜ਼ ਵਿਖੇ ਸਾਹਿਤਕ ਮਹਿਫਲ ਦਾ ਪ੍ਰਬੰਧ ਕੀਤਾ ਗਿਆ।
ਮਹਿਫ਼ਲ ਦਾ ਆਗਾਜ਼ ਏਸ਼ੀਅਨ ਸਟਾਰ ਰੇਡੀਓ ਦੇ ਮਿੱਠਬੋਲੜੇ ਪੇਸ਼ਕਾਰ ਪਰਮਜੀਤ ਪੰਮੀ ਦੇ ਬੋਲਾਂ ਨਾਲ ਹੋਇਆ। ਉਹਨਾਂ ਉਪਰੰਤ ਸੁਰੀਲੇ ਗਾਇਕ ਰਾਜ ਸੇਖੋਂ, ਗਾਇਕ ਪਾਲੀ, ਸ਼ਾਇਰ ਤੇ ਪੇਸ਼ਕਾਰ ਬਿੱਟੂ ਖੰਗੂੜਾ, ਨਾਵਲਕਾਰ ਰੂਪ ਢਿੱਲੋਂ, ਗੀਤਕਾਰ ਜਿੰਦ ਇਕਬਾਲ, ਬਲਬੀਰ ਢਿੱਲੋਂ, ਪਰਮ, ਗੁਰੀ ਧਾਲੀਵਾਲ, ਅਜੀਮ ਸ਼ੇਖਰ, ਫਿਲਮ ਤੇ ਰੰਗਮੰਚ ਕਲਾਕਾਰ ਚਰਨਜੀਤ ਸੰਧੂ, ਦੀਪ ਦੇਸੀ ਰੇਡੀਓ, ਜੈਸ, ਸੱਜਣ ਮਾਨ, ਕੁਲਦੀਪ ਧਾਲੀਵਾਲ, ਮਨਜਿੰਦਰ ਸਿੰਘ ਚਾਹਲ, ਗੁਰਮੀਤ ਸਿੱਧੂ, ਸਮਸ਼ੇਰ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ ਆਦਿ ਵੱਲੋਂ ਆਪੋ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਲੜੀ ਨਾਲ ਲੜੀ ਜੋੜੀ ਰੱਖੀ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਵਿਦੇਸ਼ੀ ਜ਼ਿੰਦਗੀ ਵਿੱਚ ਯਾਰਾਂ ਦੋਸਤਾਂ ਦੀ ਢਾਣੀ ਵਿੱਚ ਮਿਲ ਬੈਠਣ ਦੇ ਉਦਰੇਵੇਂ ਨੂੰ ਦੂਰ ਕੀਤਾ ਜਾਂਦਾ ਹੈ, ਉੱਥੇ ਹਰ ਵਾਰ ਕਿਸੇ ਨਾ ਕਿਸੇ ਅਜ਼ੀਮ ਸਖਸ਼ੀਅਤ ਨੂੰ ਮਾਨ ਸਨਮਾਨ ਵੀ ਦਿੱਤਾ ਜਾਂਦਾ । ਇਸ ਵਾਰ ਬਰਤਾਨਵੀ ਜੰਮਪਲ ਪੰਜਾਬੀ ਨਾਵਲਕਾਰ ਰੂਪ ਢਿੱਲੋਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਿੱਟੂ ਖੰਗੂੜਾ ਨੇ ਬੋਲਦਿਆਂ ਕਿਹਾ ਕਿ ਜਿੱਥੇ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਦੀਆਂ ਦੁਹਾਈਆਂ ਅਕਸਰ ਹੀ ਪਾਈਆਂ ਜਾਂਦੀਆਂ ਹਨ, ਅਜਿਹੇ ਦੌਰ ਵਿੱਚ ਰੂਪ ਢਿੱਲੋਂ ਇੱਕ ਚਾਨਣ ਮੁਨਾਰੇ ਵਾਂਗ ਹੈ ਜਿਸ ਨੇ ਬਰਤਾਨਵੀ ਧਰਤੀ ‘ਤੇ ਜਨਮ ਲੈ ਕੇ ਸਿਰਫ ਪੰਜਾਬੀ ਭਾਸ਼ਾ ਦਾ ਗਿਆਨ ਹੀ ਹਾਸਲ ਨਹੀਂ ਕੀਤਾ ਸਗੋਂ ਆਪਣੇ ਲਿਖਣ ਹੁਨਰ ਨੂੰ ਵੀ ਪੰਜਾਬੀ ਵਿੱਚ ਪ੍ਰਵਾਨ ਚੜ੍ਹਾਉਣ ਦਾ ਤਹੱਈਆ ਕੀਤਾ ਹੈ। ਰਾਜ ਸੇਖੋਂ ਨੇ ਕਿਹਾ ਕਿ ਰੂਪ ਢਿੱਲੋਂ ਪੰਜਾਬ ਅਤੇ ਬਰਤਾਨਵੀ ਸਾਹਿਤ ਵਿੱਚ ਇੱਕ ਪੁਲ ਵਾਂਗ ਕੰਮ ਕਰ ਰਿਹਾ ਹੈ।

ਵੇਲਜ਼ ਵਿਚ ਪੰਜਾਬੀ ਦੁਕਾਨਦਾਰ ਦੇ ਕਤਲ ਕੇਸ ਤਹਿਤ ਦੋ ਨਾਬਾਲਗ ਮੁੰਡਿਆਂ ਖਿਲਾਫ ਮੁਕੱਦਮਾ ਅਕਤੂਬਰ ਤੋਂ ਸ਼ੁਰੂ ਹੋਵੇਗਾ

ਮੌਲਡ – ਪਿਛਲੇ ਦਿਨੀਂ ਵੇਲਜ਼ ਵਿਚ ਛੁਰੇਬਾਜ਼ੀ ਦੀ ਘਟਨਾ ਦੌਰਾਨ ਮਾਰੇ ਗਏ ਮਾਨਚੈਸਟਰ ਵਾਸੀ ਪੰਜਾਬੀ ਦੁਕਾਨਦਾਰ ਅਮਰਜੀਤ ਸਿੰਘ ਭਾਕਰ ਦੇ ਕਤਲ ਕੇਸ ਵਿਚ ਦੋ ਨਾਬਾਲਗ ਮੁੰਡਿਆਂ ਖਿਲਾਫ ਮੁਕੱਦਮਾ 3 ਅਕਤੂਬਰ ਤੋਂ ਸ਼ੁਰੂ ਹੋਣਾ ਮੁਕੱਰਰ ਹੋਇਆ । ਇਸੇ ਦੌਰਾਨ ਮ੍ਰਿਤਕ ਨੂੰ ਉਸ ਦੀ ਪਤਨੀ ਅਤੇ ਸਹਿਯੋਗੀਆਂ ਵਲੋਂ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ।
ਚੇਤੇ ਰਹੇ 37 ਸਾਲਾ ਅਮਰਜੀਤ ਸਿੰਘ ਭਾਕਰ ਜਿਸ ਨੂੰ “ਵੀ ਜੇ” ਵਜੋਂ ਵੀ ਜਾਣਿਆ ਜਾਂਦਾ ਸੀ, ਨੂੰ ਬੀਤੀ 30 ਅਪ੍ਰੈਲ ਨੂੰ ਵੇਲਜ਼ ਦੇ ਟਾਊਨ ਰਾਇਲ ਵਿਖੇ ਛੁਰੇਬਾਜ਼ੀ ਦੀ ਘਟਨਾ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ ਦੇ ਸਬੰਧ ਵਿਚ ਦੋ ਮੁੰਡਿਆਂ (15 ਅਤੇ 16 ਸਾਲ) ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ੀ ਉਪਰੰਤ ਮੌਲਡ ਕਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ। 16 ਸਾਲਾ ਮੁੰਡੇ ਦੇ ਖਿਲਾਫ ਇਕ ਹੋਰ ਨੂੰ ਗੰਭੀਰ ਜ਼ਖਮੀ ਕਰਨ ਦਾ ਦੋਸ਼ ਵੀ ਦਰਜ ਕੀਤਾ ਗਿਆ ।
ਇਸ ਕੇਸ ਦੀ ਸੁਣਵਾਈ 7 ਜੂਨ ਤੱਕ ਟਾਲ ਦਿੱਤੀ ਗਈ । ਜਦੋਂ ਇਸੇ ਘਟਨਾ ਦੇ ਸਬੰਧ ਵਿਚ ਹਿੰਸਕ ਗੜਬੜ ਫੈਲਾਉਣ ਦੇ ਦੋਸ਼ ਤਹਿਤ ਚਾਰਜ ਕੀਤੇ ਪੰਜ ਹੋਰ ਬੰਦਿਆਂ ਦੀ ਪੇਸ਼ੀ ਹੋਵੇਗੀ। ਬਿਆਨ ਦਰਜ ਕੀਤੇ ਜਾਣ ਦੀ ਸੁਣਵਾਈ 6 ਜੁਲਾਈ ਨੂੰ ਹੋਵੇਗੀ। ਜਿਸ ਤੋਂ ਬਾਅਦ ਮੁਕੱਦਮਾ 3 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਇਸੇ ਦੌਰਾਨ ਅਮਰਜੀਤ ਦੀ ਪਤਨੀ ਸ਼ਸ਼ੀ ਨੇ ਆਪਣੇ ਪਤੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਇਕ ਪਰਿਵਾਰਕ ਵਿਅਕਤੀ ਸੀ, ਜਿਸ ਦੀ ਮੁਸਕਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅਮਰਜੀਤ ਵਾਸੀ ਬਰਨੇਜ਼, ਮਾਨਚੈਸਟਰ ਦਾ ਕੱਪੜਿਆਂ ਦਾ ਕਾਰੋਬਾਰ ਸੀ। ਉਹ ਪਿਛਲੇ ਅੱਠ ਸਾਲਾਂ ਤੋਂ ਟੀਰ ਪ੍ਰਿੰਸ ਟਾਊਨ ਵਿਚ ਮਾਰਕੀਟ ਵੀ ਲਗਾਉਂਦਾ ਸੀ ਅਤੇ ਪਿਛਲੇ 18 ਮਹੀਨੇ ਤੋਂ ਉਹ ਰਾਇਲ ਵਿਖੇ ਵਾਈਟ ਰੋਜ ਸੈਂਟਰ ਵਿਚ ਦੁਕਾਨ ਵੀ ਚਲਾ ਰਿਹਾ ਸੀ। ਰਾਇਲ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਅਮਰਜੀਤ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਨਾਮ ‘ਤੇ ਪਰਿਵਾਰ ਲਈ ਫੰਡ ਇਕੱਤਰ ਕਰਨ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ । ਉਸ ਦੇ ਇਕ ਸਾਥੀ ਦੁਕਾਨਦਾਰ ਨੇ ਕਿਹਾ ਕਿ ਉਹ ਵੀ ਜੇ ਦੀ ਪਤਨੀ ਅਤੇ ਬੱਚੀਆਂ ਲਈ ਫੰਡ ਇਕੱਤਰ ਕਰ ਰਹੇ ਹਨ। ਗਾਹਕਾਂ ਵਲੋਂ ਵੀ ਵੀ ਜੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮਲ੍ਹੀ ਵਲੋਂ ਚਲਾਈ ਜਾਂਦੀ ਚੈਰਿਟੀ ਦੀ ਮਾਲਕੀ ਵਾਲੇ ਕਮਿਉਨਿਟੀ ਸੈਂਟਰ ਸਿਰ 2 ਲਖ 69 ਹਜ਼ਾਰ ਪੌਂਡ ਦਾ ਹਰਜਾਨਾ

ਸਾਊਥਾਲ – ਇਥੋਂ ਦੀ ਮੈਰਿਕ ਰੋਡ ਵਿਖੇ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਾਲੇ ਕਮਿਉਨਿਟੀ ਸੈਂਟਰ ਦੀ ਮਾਲਕੀ ਵਾਲੇ “ਗੋ ਲਪ ਏਸ਼ੀਆ ਟਰਸਟ”, ਜਿਸ ਦੇ ਚੈਰਿਟੀ ਕਮਿਸ਼ਨ ਦੀ ਵੈਬਸਾਈਟ ਅਨੁਸਾਰ ਮੈਂਬਰਾਂ ਵਿਚ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮਲ੍ਹੀ ਅਤੇ ਉਸ ਦਾ ਭਰਾ ਬਲਜੀਤ ਸਿੰਘ ਮਲ੍ਹੀ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਸ਼ਾਮਿਲ ਹਨ, ਦੇ ਖਿਲਾਫ ਈਲਿੰਗ ਕੌਂਸਲ ਵਲੋਂ ਸਹੀ ਕਾਰੋਬਾਰੀ ਟੈਕਸਾਂ ਦੀ ਅਦਾਇਗੀ ਨਾ ਕਰਨ ਸਬੰਧੀ ਕੀਤੀ ਗਈ ਅਦਾਲਤੀ ਕਾਰਵਾਈ ਪਿਛੋਂ ਟਰਸਟ ਨੂੰ 269,673ੰ ਪੌਂਡ ਹਰਜਾਨਾ ਭਰਨ ਦਾ ਫੈਸਲਾ ਸੁਣਾਇਆ ਗਿਆ। ਜਿਸ ਦੇ ਖਿਲਾਫ ਟਰਸਟ ਵਲੋਂ ਕੀਤੀ ਅਪੀਲ ਵੀ ਰਦ ਹੋ ਗਈ ।
ਇਹ ਮਾਮਲਾ ਅਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿਚ ਬੀਤੀ 10 ਅਪ੍ਰੈਲ ਤੋਂ 12 ਅਪ੍ਰੈਲ ਦਰਮਿਆਨ ਨਜਿਠਿਆ ਗਿਆ ਜਿਥੇ ਈਲਿੰਗ ਕੌਂਸਲ ਨੇ ਸੈਂਟਰ ਦੇ ਪ੍ਰਬੰਧਕਾਂ, ਜਿਹੜੇ ਇਸ ਸੈਂਟਰ ਨੂੰ “ਗੋ ਲਪ ਏਸ਼ੀਆ ਟਰਸਟ” ਚੈਰਿਟੀ ਦੇ ਨਾਮ ਹੇਠ ਚਲਾ ਰਹੇ ਸਨ, ਖਿਲਾਫ ਇਸ ਚੈਰੀਟੇਬਲ ਸਥਾਨ ‘ਤੇ ਫਾਇਦੇਮੰਦ ਕਾਰੋਬਾਰ ਕੀਤੇ ਜਾਣ ਕਰਕੇ ਇਸ ਸਬੰਧੀ ਸਹੀ ਕਾਰੋਬਾਰੀ ਟੈਕਸਾਂ ਦਾ ਭੁਗਤਾਨ ਨਾ ਕੀਤੇ ਜਾਣ ਦੀ ਕਾਰਵਾਈ ਕੀਤੀ। ਈਲਿੰਗ ਕੌਂਸਲ ਵਲੋਂ ਇਹ ਕੇਸ ਗੋ ਲਪ ਏਸ਼ੀਆ ਟਰਸਟ ਦੇ ਟਰਸਟੀਆਂ ਖਿਲਾਫ ਕੀਤਾ ਗਿਆ ਜਿਨ੍ਹਾਂ ਵਿਚ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮਲ੍ਹੀ ਸਮੇਤ ਬਲਜੀਤ ਸਿੰਘ ਮਲ੍ਹੀ ਅਤੇ ਉਨ੍ਹਾਂ ਦੀਆਂ ਪਤਨੀਆਂ ਮੈਂਬਰ ਵਜੋਂ ਸ਼ਾਮਿਲ ਹਨ। ਸਥਾਨਕ ਕੌਂਸਲ ਵਲੋਂ ਗੋ ਲਪ ਏਸ਼ੀਆ ਦੇ ਭਾਈਚਾਰਕ ਸੈਂਟਰ ਨੂੰ ਚੈਰੀਟੇਬਲ ਰਿਆਇਤ ਦਿਤੇ ਜਾਣ ਜਾਂ ਨਾ ਦਿਤੇ ਜਾਣ ਦਾ ਮੁਦਾ ਉਠਾਇਆ ਗਿਆ ਸੀ। ਜਿਸ ਦੌਰਾਨ ਦਸਿਆ ਗਿਆ ਕਿ ਇਸ ਸਥਾਨ ਨੂੰ ਅਜਿਹੇ ਵੋਲੰਟੀਅਰਾਂ ਅਤੇ ਪ੍ਰਬੰਧਕਾਂ ਨੇ ਚਲਾਇਆ ਜਿਨ੍ਹਾਂ ਨੂੰ ਇਕ ਚੈਰਿਟੀ ਦੇ ਪ੍ਰਬੰਧ ਸਬੰਧੀ ਯੋਗ ਮੁਹਾਰਤ ਹਾਸਲ ਨਹੀਂ ਸੀ। ਕਿਸੇ ਚੈਰਿਟੀ ਵਿਚ ਹੁੰਦੇ ਕੁਝ ਕੁ ਚੰਗੇ ਕਾਰਜਾਂ ਕਰਕੇ ਉਸ ਸਥਾਨ ਨੂੰ ਪੂਰਾ ਚੈਰੀਟੇਬਲ ਸਟੇਟਸ ਨਹੀਂ ਦਿਤਾ ਜਾ ਸਕਦਾ।
ਕੇਸ ਦੀ ਸੁਣਵਾਈ ਦੌਰਾਨ ਦਸਿਆ ਗਿਆ ਸੀ ਕਿ ਮੈਰਿਕ ਰੋਡ ‘ਤੇ ਸਥਿਤ “ਸੈਂਟਰ” ਵਿਖੇ ਚੈਰਿਟੀ ਸਬੰਧੀ ਕਾਰਜਾਂ ਤੋਂ ਇਲਾਵਾ ਵਡੇ ਵਡੇ ਸਮਾਗਮ ਵੀ ਹੁੰਦੇ ਸਨ। ਜਿਥੇ 1,000 ਤਕ ਮਹਿਮਾਨਾਂ ਲਈ ਪ੍ਰਬੰਧ ਕੀਤਾ ਜਾ ਸਕਦਾ । ਜਿਸ ਕਰਕੇ ਇਹ ਸਥਾਨਕ ਭਾਈਚਾਰੇ ਲਈ ਵਿਆਹਾਂ ਸਬੰਧੀ ਕਾਫੀ ਵਧੀਆ ਸਥਾਨ ਸਮਝਿਆ ਜਾਂਦਾ । ਜਦ ਕਿ ਇਨ੍ਹਾਂ ਸਾਰੇ ਤਰ੍ਹਾਂ ਦੇ ਸਮਾਗਮਾਂ ਦਾ ਲੋੜੀਂਦਾ ਰਿਕਾਰਡ ਨਹੀਂ ਰਖਿਆ ਗਿਆ।
ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਬੇਸ਼ਕ ਇਸ ਸਥਾਨ ‘ਤੇ ਭਾਈਚਾਰਕ ਗਤੀਵਿਧੀਆਂ ਵੀ ਜਾਰੀ ਰਹੀਆਂ ਪਰ ਇਸ ਦੇ ਮੁਕਾਬਲੇ ਕਾਰੋਬਾਰੀ ਫਾਇਦੇ ਵਾਲੇ ਸਮਾਗਮ ਵਧੇਰੇ ਹੋਏ। ਇਸ ਸਥਾਨ ਦੀ ਦਿਖ ਤੋਂ ਵੀ ਇਹ ਵਧੇਰੇ ਬੈਂਕੁਇੰਟਿੰਗ ਹਾਲ ਹੋਣ ਦਾ ਭੁਲੇਖਾ ਦਿੰਦਾ , ਨਾ ਕਿ ਕਮਿਉਨਿਟੀ ਸੈਂਟਰ ਦਾ। ਇਸ ਸਥਾਨ ‘ਤੇ ਚੈਰੀਟੇਬਲ ਕਾਰਜਾਂ ਅਤੇ ਹੋਰ ਸਮਾਗਮਾਂ ਦੇ ਸਮੇਂ ਦੇ ਅਨੁਪਾਤ ਤੋਂ ਸੈਂਟਰ ਨੂੰ ਹੋਏ ਵਿਤੀ ਫਾਇਦੇ ਨੂੰ ਵੀ ਵਿਚਾਰਿਆ ਗਿਆ। ਚੈਰਿਟੀ ਸਬੰਧੀ ਕਲਾਸਾਂ ਵਿਚ ਦਰਜਨਾਂ ਦੀ ਗਿਣਤੀ ‘ਚ ਲੋਕ ਸ਼ਾਮਿਲ ਹੋਏ ਜਦ ਕਿ ਸਮਾਗਮਾਂ ਲਈ ਡਿਪਾਜ਼ਿਟ ਭਰਵਾਏ ਜਾਣ ਦੇ ਰਿਕਾਰਡ ਤੋਂ ਪਤਾ ਚਲਦਾ ਕਿ ਉਥੇ ਸੈਂਕੜੇ ਮਹਿਮਾਨਾਂ ਵਾਲੇ ਸਮਾਗਮ ਹੁੰਦੇ ਰਹੇ। ਜਿਸ ਕਰਕੇ ਇਸ ਸਥਾਨ ਨੂੰ ਚੈਰੀਟੇਬਲ ਰਿਆਇਤ ਦੇ ਯੋਗ ਨਾ ਮੰਨਦੇ ਹੋਏ ਇਸ ਟਰਸਟ ਨੂੰ ਈਲਿੰਗ ਕੌਂਸਲ ਲਈ ਬਣਦਾ ਹਰਜਾਨਾ 269,673ੰ ਪੌਂਡ ਭਰਨ ਦੇ ਹੁਕਮ ਸੁਣਾਏ ਗਏ ਹਨ।
ਟਰਸਟ ਨੂੰ ਭਵਿਖ ਵਿਚ ਇਸ ਸਥਾਨ ‘ਤੇ ਚੈਰੀਟੇਬਲ ਕਾਰਜਾਂ ਅਤੇ ਹੋਰ ਸਮਾਗਮਾਂ ਦਾ ਰਿਕਾਰਡ ਰਖਣ ਲਈ ਵੀ ਕਿਹਾ ਗਿਆ ਤਾਂ ਕਿ ਇਕ ਚੈਰਿਟੀ ਵਜੋਂ ਰਿਆਇਤ ਲੈਣ ਦੇ ਪਖ ਨੂੰ ਸਪਸ਼ਟ ਕੀਤਾ ਜਾ ਸਕੇ। ਇਸ ਸਬੰਧੀ ਟਰਸਟ ਵਲੋਂ ਕੀਤੀ ਗਈ ਅਪੀਲ ਵੀ ਰਦ ਹੋ ਗਈ । ਜਿਸ ਕਰਕੇ ਟਰਸਟੀਆਂ ਨੂੰ ਉਕਤ ਹਰਜਾਨਾ ਅਤੇ ਈਲਿੰਗ ਕੌਂਸਲ ਦਾ ਖਰਚਾ ਵੀ ਭਰਨਾ ਪਵੇਗਾ। ਇਸ ਕੇਸ ਦੇ ਸਬੰਧ ਵਿਚ ਈਲਿੰਗ ਕੌਂਸਲ ਦੇ ਖਰਚੇ ਬਾਰੇ ਅਜੇ ਫੈਸਲਾ ਆਉਣਾ ਬਾਕੀ । ਇਸ ਖਬਰ ਸਬੰਧੀ ਸਪਸ਼ਟੀਕਰਨ ਲੈਣ ਲਈ ਮਲ੍ਹੀ ਭਰਾਵਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਖਬਰ ਲਿਖਣ ਤਕ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ।

ਬਰਮਿੰਘਮ ਵਿਚ ਪੰਜਾਬੀਆਂ ਦੀ ਇਕ ਦੁਕਾਨ ਵਿਚੋਂ ਡਰਗ, ਗੈਰਕਾਨੂੰਨੀ ਸਿਗਰਟਾਂ ਅਤੇ ਹਥਿਆਰ ਮਿਲਣ ਕਰਕੇ ਦੁਕਾਨ ਦਾ ਲਾਇਸੰਸ ਰਦ ਕਰ ਦਿਤਾ

ਬਰਮਿੰਘਮ – ਇਥੇ ਪੰਜਾਬੀ ਪਰਿਵਾਰ ਦੀ ਇਕ ਦੁਕਾਨ ਵਿਚ ਟਿਲ ਦੇ ਹੇਠੋਂ ਡਰਗ, ਗੈਰਕਾਨੂੰਨੀ ਸਿਗਰਟਾਂ, ਦੋ ਚਾਕੂ ਅਤੇ ਇਕ ਹੋਰ ਹਥਿਆਰ ਮਿਲਣ ਕਰਕੇ ਦੁਕਾਨ ਦਾ ਆਫ ਲਾਇਸੰਸ ਰਦ ਕਰ ਦਿਤਾ ਗਿਆ ।
ਬਰਮਿੰਘਮ ਸਿਟੀ ਕੌਂਸਲ ਦੀ ਸਬ ਕਮੇਟੀ ਦੀ ਇਕ ਮੀਟਿੰਗ ਦੌਰਾਨ ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਜਾਣਕਾਰੀ ਦਿੰਦੇ ਦਸਿਆ ਗਿਆ ਸੀ ਕਿ ਪੁਲਿਸ ਨੂੰ ਇਸ ਦੁਕਾਨ ‘ਤੇ ਨਾਬਾਲਗਾਂ ਨੂੰ ਸ਼ਰਾਬ ਵੇਚੇ ਜਾਣ ਅਤੇ ਡਰਗ ਡੀਲਿੰਗ ਕੀਤੇ ਜਾਣ ਦੀਆਂ ਸੂਹਾਂ ਮਿਲਣ ਤੋਂ ਬਾਅਦ ਪੁਲਿਸ ਨੇ ਬੀਤੀ 4 ਅਪ੍ਰੈਲ ਨੂੰ ਵੂਲੀ ਕਾਸਲ ਸਥਿਤ ਸੇਫ ਐਂਡ ਸੇਵ ਸਟੋਰ ਵਿਚ ਛਾਪਾ ਮਾਰਿਆ ਸੀ। ਅਫਸਰਾਂ ਦੁਆਰਾ ਬਾਰਨਜ਼ ਹਿਲ ਮਿੰਨੀ ਸੁਪਰਮਾਰਕੀਟ ਦੀ ਜਾਂਚ ਪੜਤਾਲ ਦੌਰਾਨ ਉਥੋਂ ਬਿਸਕੁਟਾਂ ਦੇ ਇਕ ਡਬੇ ਵਿਚੋਂ 20 ਛੋਟੇ ਪੈਕੇਟ ਕੈਨਬਿਸ ਦੇ ਅਤੇ 3,600 ਖਾਲੀ ਲਿਫਾਫੇ ਬ੍ਰਾਮਦ ਕੀਤੇ। ਇਸ ਤੋਂ ਇਲਾਵਾ ਉਥੋਂ ਗੈਰਕਾਨੂੰਨੀ ਸਿਗਰਟਾਂ, ਦੋ ਚਾਕੂ ਅਤੇ ਇਕ ਹਥਿਆਰ ਨੰਨਚਕਸ ਵੀ ਬ੍ਰਾਮਦ ਕੀਤਾ ਗਿਆ ਸੀ। ਜਿਸ ਕਰਕੇ ਦੁਕਾਨ ਦਾ ਲਾਇਸੰਸ ਫੌਰੀ ਤੌਰ ‘ਤੇ ਮੁਅਤਲ ਕਰ ਦਿਤਾ ਗਿਆ ਸੀ।
ਦੁਕਾਨ ਦੇ ਲਾਇਸੰਸ ਧਾਰਕ ਕੁਲਦੀਪ ਸਿੰਘ ਨੇ ਇਸ ਸਮਾਨ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗਲ ਆਖੀ ਸੀ। ਜਦ ਕਿ ਸੁਣਵਾਈ ਤੋਂ ਕੁਝ ਚਿਰ ਪਹਿਲਾਂ ਕੁਲਦੀਪ ਸਿੰਘ ਦੇ ਪਿਤਾ ਜਸਬੀਰ ਸਿੰਘ, ਜੋ ਕਿ ਦੁਕਾਨ ਵਿਚ ਕੰਮ ਕਰਦਾ ਸੀ, ਨੇ ਇਕ ਬਿਆਨ ਦਰਜ ਕਰਵਾਇਆ ਸੀ ਕਿ ਇਹ ਸਾਰੀ ਡਰਗ ਅਤੇ ਸਿਗਰਟਾਂ ਉਸਦੀ ਵਿਅਕਤੀਗਤ ਵਰਤੋਂ ਲਈ ਸਨ। ਉਸ ਨੇ ਦਸਿਆ ਸੀ ਕਿ ਉਹ ਰੋਜ਼ਾਨਾ ਕੈਨਬਿਸ ਦੀ ਵਰਤੋਂ ਕਰਦਾ ਸੀ।
ਜਦ ਕਿ ਕੁਲਦੀਪ ਸਿੰਘ ਦੀ ਤਰਫੋਂ ਉਸ ਦੇ ਪ੍ਰਤੀਨਿਧ ਨੇ ਦਾਅਵਾ ਕੀਤਾ ਸੀ ਕਿ ਕੁਲਦੀਪ ਸਿੰਘ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੁਕਾਨ ਵਿਚੋਂ ਮਿਲੇ ਚਾਕੂ ਖਾਣਾ ਤਿਆਰ ਕਰਨ ਸਬੰਧੀ ਅਤੇ ਨੰਨਚਕਸ ਦਾ ਸੈਟ ਦੁਕਾਨ ਦੇ ਪਹਿਲੇ ਮਾਲਕ ਦਾ ਸੀ। ਦੁਕਾਨ ਵਿਚੋਂ ਮਿਲੇ ਛੋਟੇ ਖਾਲੀ ਲਿਫਾਫੇ ਦੁਕਾਨ ਵਿਚ ਸਧਾਰਨ ਤੌਰ ‘ਤੇ ਵੇਚੇ ਜਾਂਦੇ ਸਨ। ਕੁਲਦੀਪ ਸਿੰਘ ਮੰਨਦਾ ਕਿ ਉਸ ਨੇ ਦੁਕਾਨ ਦੀ ਸਹੀ ਤੌਰ ‘ਤੇ ਸੰਭਾਲ ਨਹੀਂ ਕੀਤੀ। ਜਿਸ ਕਰਕੇ ਦੁਕਾਨ ਦਾ ਲਾਇਸੰਸ ਬਹਾਲ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ।
ਪਰ ਪੁਲਿਸ ਦੇ ਇਕ ਅਫਸਰ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਦੁਕਾਨ ਵਿਚ ਡਰਗ ਅਤੇ ਗੈਰਕਾਨੂੰਨੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ ਅਤੇ ਹਥਿਆਰ ਆਪਣੀ ਸੁਰਖਿਆ ਲਈ ਰਖੇ ਗਏ ਸਨ। ਉਹ ਸਮਝਦੇ ਹਨ ਕਿ ਦੁਕਾਨਦਾਰ ਦੇ ਪਿਤਾ ਦਾ ਬਿਆਨ ਲਾਇਸੰਸ ਬਚਾਉਣ ਲਈ ਆਖਿਰੀ ਕੋਸ਼ਿਸ਼ ਵਜੋਂ ਵਰਤਿਆ ਗਿਆ । ਇਹ ਮੰਨਣਾ ਵੀ ਅਸੰਭਵ ਜਾਪਦਾ ਕਿ ਲਾਇਸੰਸ ਧਾਰਕ ਨੂੰ ਇਨ੍ਹਾਂ ਚੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਮਾਮਲੇ ਵਿਚ ਲਾਇਸੰਸ ਸਬੰਧੀ ਚਾਰੇ ਉਦੇਸ਼ਾਂ ਦੀ ਉਲੰਘਣਾ ਹੋਈ , ਜਦ ਕਿ ਸਭ ਵਿਤੀ ਫਾਇਦੇ ਲਈ ਕੀਤਾ ਜਾ ਰਿਹਾ ਸੀ। ਇਸ ਲਈ ਦੁਕਾਨ ਦਾ ਸ਼ਰਾਬ ਸਬੰਧੀ ਲਾਇਸੰਸ ਰਦ ਕੀਤਾ ਜਾਣਾ ਚਾਹੀਦਾ ।
ਸਬ ਕਮੇਟੀ ਨੇ ਦੁਕਾਨ ਦਾ ਲਾਇਸੰਸ ਖਾਰਜ ਕਰਨ ਦਾ ਫੈਸਲਾ ਸੁਣਾਉਂਦੇ ਕਿਹਾ ਕਿ ਇਸ ਸਬੰਧੀ ਅੰਤਰਿਮ ਆਦੇਸ਼ ਅਜੇ ਕਿਸੇ ਅਪੀਲ ਦੇ ਫੈਸਲੇ ਤਕ ਲਾਗੂ ਰਹਿਣਗੇ।
ਪੁਲਿਸ ਵਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਇਸ ਡਰਗ ਬ੍ਰਾਮਦਗੀ ਦੇ ਮਾਮਲੇ ਦੀ ਪੁਲਿਸ ਪੜਤਾਲ ਅਜੇ ਜਾਰੀ ਜਿਸ ਦੇ ਸਬੰਧ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ।

ਈਸਟ ਲੰਡਨ ਵਿਚ ਟੈਕਸੀ ਡਰਾਈਵਰਾਂ ਤੋਂ ਹਿੰਸਕ ਲੁਟਖੋਹ ਕਰਨ ਵਾਲੇ ਗ੍ਰੋਹ ‘ਚ ਸ਼ਾਮਿਲ ਪੰਜਾਬਣ ਨੂੰ ਵੀ ਜੇਲ੍ਹ

ਸਨੇਅਰਜ਼ਬਰੁਕ – ਪਿਛਲੇ ਦਿਨੀਂ ਇਥੇ ਇਕ ਪੰਜਾਬਣ ਸਮੇਤ ਪੰਜ ਨੌਜਵਾਨਾਂ ਦੇ ਗ੍ਰੋਹ ਨੂੰ ਈਸਟ ਲੰਡਨ ਵਿਚ ਟੈਕਸੀ ਡਰਾਈਵਰਾਂ ਨੂੰ ਜਾਲ ਵਿਚ ਫਸਾ ਕੇ ਉਨ੍ਹਾਂ ਤੋਂ ਲੁਟਖੋਹ ਕਰਨ ਅਤੇ ਹਿੰਸਕ ਹਮਲੇ ਕਰਨ ਦੇ ਮਾਮਲੇ ‘ਚ ਤਕਰੀਬਨ 30 ਸਾਲ ਦੀ ਸਜ਼ਾ ਸੁਣਾਈ ਗਈ ।
ਸਨੇਅਰਜ਼ਬਰੁਕ ਕਰਾਊਨ ਕੋਰਟ ਵਿਚ ਇਸ ਮੁਕਦਮੇ ਦੀ ਸੁਣਵਾਈ ਦੌਰਾਨ ਦਸਿਆ ਗਿਆ ਸੀ ਕਿ ਇਸ ਗ੍ਰੋਹ ਵਿਚ ਗਵਨੀਤ ਜੌਹਲ (18) ਸਮੇਤ ਦੋ ਲੜਕੀਆਂ ਅਤੇ ਤਿੰਨ ਛੋਕਰੇ ਸ਼ਾਮਿਲ ਸਨ। ਜਿਨ੍ਹਾਂ ਵਲੋਂ ਤਕਰੀਬਨ 22 ਟੈਕਸੀ ਡਰਾਈਵਰਾਂ ਤੋਂ ਹਿੰਸਕ ਲੁਟਖੋਹ ਕੀਤੀ ਗਈ। ਗ੍ਰੋਹ ਵਿਚ ਸ਼ਾਮਿਲ ਲੜਕੀਆਂ ਕਿਸੇ ਟੈਕਸੀ ਡਰਾਈਵਰ ਨੂੰ ਅਜਿਹੀ ਥਾਂ ‘ਤੇ ਸਦਦੀਆ ਜਾਂ ਲਿਜਾਂਦੀਆਂ ਸਨ ਜਿਥੇ ਇਕਾਂਤ ਹੋਵੇ। ਉਥੇ ਗ੍ਰੋਹ ਵਿਚ ਸ਼ਾਮਿਲ ਛੋਕਰਿਆਂ ਵਲੋਂ ਚਾਕੂ ਦੀ ਨੋਕ ‘ਤੇ ਡਰਾਈਵਰਾਂ ਤੋਂ ਨਕਦੀ, ਗਹਿਣੇ ਅਤੇ ਹੋਰ ਸਮਾਨ ਲੁਟਿਆ ਜਾਂਦਾ ਸੀ। ਇਸ ਗ੍ਰੋਹ ਜਿਸ ਵਿਚ ਗਵਨੀਤ ਜੌਹਲ (18) ਵਾਸੀ ਓਕਵੁਡ ਗਾਰਡਨਜ਼, ਸੈਵਨ ਕਿੰਗਜ਼, ਜੈ ਕੋਆਬੋ (18) ਵਾਸੀ ਕਰੈਜ਼ੈਂਟ ਰੋਡ, ਡੈਗਨਮ, ਜੇਡਨ ਐਟਕਿਨਜ਼ (18) ਵਾਸੀ ਐਸਚੂਅਰੀ ਕਲੋਜ਼, ਬਾਰਕਿੰਗ, ਜੈਰੇਮੀ ਮਵੀਸ (19) ਵਾਸੀ ਕਾਇਰੋ ਰੋਡ, ਵਾਲਥੈਮਸਟਾਅ ਅਤੇ ਇਕ 17 ਸਾਲਾ ਮੁੰਡਾ ਵਾਸੀ ਸੈਵਨ ਕਿੰਗਜ਼ ਸ਼ਾਮਿਲ ਸਨ, ਨੇ ਵਰਿੰਗ ਅਤੇ ਰੈਡਬ੍ਰਿਜ ਇਲਾਕੇ ਵਿਖੇ ਕੀਤੀਆਂ ਵਾਰਦਾਤਾਂ ਦੌਰਾਨ 2,000 ਪੌਂਡ ਦੇ ਕਰੀਬ ਨਕਦੀ, ਕਈ ਮੋਬਾਈਲ ਫੋਨ, ਸੈਟ ਨੈਵ, ਕਾਰਾਂ ਦੀਆਂ ਚਾਬੀਆਂ ਅਤੇ ਇਕ ਪੀੜਤ ਦੀ ਵਿਆਹ ਦੀ ਅੰਗੂਠੀ ਵੀ ਚੋਰੀ ਕੀਤੀਆਂ ਸਨ।
ਇਲਫੋਰਡ ਪੁਲਿਸ ਦੀ ਵਿਸ਼ੇਸ਼ ਟੀਮ ਵਲੋਂ ਇਸ ਗ੍ਰੋਹ, ਜਿਸ ਨੇ 3 ਅਗਸਤ ਅਤੇ 29 ਸਤੰਬਰ 2015 ਦੇ ਦਰਮਿਆਨ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿਤਾ, ਨੂੰ ਭਾਰੀ ਪੜਤਾਲ ਉਪਰੰਤ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਕੋਲੋਂ ਚੋਰੀ ਕੀਤਾ ਕਾਫੀ ਸਮਾਨ ਵੀ ਬ੍ਰਾਮਦ ਹੋ ਗਿਆ ਸੀ।
ਹੁਣ ਅਦਾਲਤ ਨੇ ਇਸ ਮਾਮਲੇ ‘ਚ ਪੰਜ ਗ੍ਰੋਹ ਮੈਂਬਰਾਂ ਨੂੰ ਹਿੰਸਕ ਲੁਟਖੋਹ ਦੀ ਸਾਜ਼ਿਸ਼ ਤਹਿਤ ਲੰਮੀ ਜੇਲ੍ਹ ਦੀ ਸਜ਼ਾ ਸੁਣਾਈ। ਜਿਨ੍ਹਾਂ ਵਿਚੋਂ ਕੋਆਬੋ ਨੂੰ 8 ਸਾਲ, 17 ਸਾਲਾ ਮੁੰਡੇ ਨੂੰ 6 ਸਾਲ, ਜੌਹਲ ਨੂੰ ਸਾਢੇ ਤਿੰਨ ਸਾਲ, ਐਟਕਿਨਜ਼ ਨੂੰ ਸਾਢੇ ਪੰਜ ਸਾਲ ਅਤੇ ਮਵੀਸ ਨੂੰ 6 ਸਾਲ ਕੈਦ ਦੀ ਸਜ਼ਾ ਹੋਈ ।

ਸਿੰਘ ਸਭਾ ਸਾਊਥਾਲ ਦੇ ਖਾਲਸਾ ਸਕੂਲ ਦੇ ਪ੍ਰਬੰਧ ਦਾ ਵਿਵਾਦ

ਸਾਊਥਾਲ – ਇਥੇ ਪਿਛਲੇ ਕੁਝ ਸਮੇਂ ਤੋਂ ਸੇਵਾ ਅਤੇ ਪ੍ਰਬੰਧ ਦੇ ਮਾਮਲਿਆਂ ਵਿਚ ਢਿਲੀ ਕਾਰਗੁਜ਼ਾਰੀ ਕਾਰਨ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਸਰਕਾਰੀ ਸੰਸਥਾਵਾਂ ਦੇ ਗੁਸੈਲੇ ਰੁਖ ਦੇ ਨਿਸ਼ਾਨੇ ‘ਤੇ ।
ਤਾਜ਼ਾ ਮਾਮਲਾ ਪਿਛਲੇ ਦਿਨੀਂ ਓਦੋਂ ਸਾਹਮਣੇ ਆਇਆ ਜਦ ਸਭਾ ਦੇ ਅਧੀਨ ਚਲ ਰਹੇ ਸਕੂਲ ਦੇ, ਕਮੇਟੀ ਵਲੋਂ ਨਿਯੁਕਤ ਕੀਤੇ ਚੇਅਰ ਨੂੰ ਹਟਾ ਕੇ ਈਲਿੰਗ ਕੌਂਸਲ ਨੇ ਆਪਣਾ ਚੇਅਰ ਨਿਯੁਕਤ ਕਰ ਦਿਤਾ। ਈਲਿੰਗ ਦੀ ਲੋਕਲ ਐਜੂਕੇਸ਼ਨ ਅਥਾਰਟੀ ਵਲੋਂ ਕੁਝ ਦਿਨ ਪਹਿਲਾਂ ਇਕ (ਗੈਰਸਿਖ) ਮਿਸਟਰ ਫਿਲ ਡੌਬੀਸਨ ਨੂੰ ਖਾਲਸਾ ਸਕੂਲ ਦੇ ਗਵਰਨਰਾਂ ਦਾ ਚੇਅਰਮੈਨ ਨਿਯੁਕਤ ਕੀਤਾ , ਜਿਸ ਨੂੰ ਸੰ ਸਿਮਰਨ ਸਿੰਘ ਭਿੰਡਰ, ਜੋ ਕਿ ਸਿੰਘ ਸਭਾ ਸਾਊਥਾਲ ਦੇ ਸਟੇਜ ਸਕਤਰ ਸੰ ਕੁਲਵੰਤ ਸਿੰਘ ਭਿੰਡਰ ਦਾ ਪੁਤਰ , ਦੀ ਥਾਂ ਲਗਾਇਆ ਗਿਆ । ਬੇਸ਼ਕ ਮਿੰ ਡੌਬੀਸਨ ਦੀ ਯੋਗਤਾ ਅਤੇ ਮੁਹਾਰਤ ‘ਤੇ ਕਿੰਤੂ ਨਹੀਂ ਕੀਤਾ ਜਾ ਸਕਦਾ ਪਰ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਯੋਗ ਸਿਖ ਗਵਰਨਰ ਨਿਯੁਕਤ ਨਾ ਕੀਤੇ ਜਾ ਸਕਣ ਕਾਰਨ ਸਥਾਨਕ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ।
ਸਿਖ ਭਾਈਚਾਰੇ ਵਿਚ ਇਸ ਗਲ ਦਾ ਰੋਸ ਕਿ ਖਾਲਸਾ ਸਕੂਲ ਵਿਚ ਇਕ ਗੈਰਸਿਖ ਨੂੰ ਗਵਰਨਰ ਨਿਯੁਕਤ ਕੀਤਾ ਗਿਆ । ਇਸੇ ਦੌਰਾਨ ਸਿੰਘ ਸਭਾ ਦੇ ਪ੍ਰਬੰਧ ਵਿਚ ਪਾਈਆਂ ਜਾ ਰਹੀਆਂ ਤਰੁਟੀਆਂ, ਜਿਨ੍ਹਾਂ ਵਿਚ ਇਕ ਗੈਰਕਾਨੂੰਨੀ ਪ੍ਰਵਾਸੀ ਪਰਮਜੀਤ ਸਿੰਘ ਪੰਮੀ ਨੂੰ ਚੋਰੀ ਕਰਦਿਆਂ ਫੜਿਆ ਜਾਣਾ, ਦੋ ਕੁ ਹਫਤੇ ਪਹਿਲਾਂ ਵਲਾਕ ਰੋਡ ਸਥਿਤ ਗੁਰੂਘਰ ਵਿਚ ਅਗ ਸਬੰਧੀ ਸੁਰਖਿਆ ਦੇ ਵਿਚ ਪਾਈਆਂ ਤਰੁਟੀਆਂ, ਪਿਛਲੇ ਹਫਤੇ ਵਲਾਕ ਰੋਡ ਗੁਰੂਘਰ ਵਿਖੇ ਬਿਜਲੀ ਬੰਦ ਹੋ ਜਾਣਾ ਅਤੇ ਨੌਰਵੁਡ ਹਾਲ ਵਿਖੇ ਵੀ ਅਗ ਤੋਂ ਸੁਰਖਿਆ ਲਈ ਗੰਭੀਰ ਮੁਦੇ ਪਾਏ ਜਾਣਾ ਸ਼ਾਮਿਲ ਹਨ, ਜਿਸ ਕਰਕੇ ਭਾਈਚਾਰੇ ਨੂੰ ਡਰ ਕਿ ਕਿਤੇ ਚੈਰਿਟੀ ਕਮਿਸ਼ਨ ਵਲੋਂ ਗੁਰੂਘਰ ਦਾ ਪ੍ਰਬੰਧ ਵੀ ਗੈਰਸਿਖਾਂ ਦੇ ਹਥ ਨਾ ਸੌਂਪ ਦਿਤਾ ਜਾਵੇ। ਕਿਉਂਕਿ ਪਿਛਲੇ ਸਾਲ ਲੰਡਨ ਦੇ ਸ਼ੈਫਰਡਜ਼ਬੁਸ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕੀ ਘਾਟਾਂ ਕਾਰਨ ਚੈਰਿਟੀ ਕਮਿਸ਼ਨ ਨੇ ਆਪਣਾ ਅਫਸਰ ਇੰਚਾਰਜ ਬਣਾ ਦਿਤਾ ਸੀ। ਯਾਦ ਰਹੇ ਦੋ ਸਾਲ ਪਹਿਲਾਂ ਗੁਰੂਘਰ ਨਾਲ ਸਬੰਧਿਤ ਘਰਾਂ ਵਿਚੋਂ ਇਮੀਗਰੇਸ਼ਨ ਵਿਭਾਗ ਨੇ ਗੈਰਕਾਨੂੰਨੀ ਪ੍ਰਵਾਸੀ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ਵਿਚੋਂ ਇਕ ਨੂੰ ਦੂਸਰੇ ਦਿਨ ਹੀ ਡਿਪੋਰਟ ਕਰ ਦਿਤਾ ਗਿਆ ਸੀ ਜਦ ਕਿ ਬਾਕੀਆਂ ਸਬੰਧੀ ਅਗਲੇਰੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲ ਸਕੀ।
ਗੁਰਦੁਆਰਾ ਵਲਾਕ ਰੋਡ ਵਿਖੇ ਅਖੰਡ ਪਾਠ ਚਲ ਰਹੇ ਹੋਣ ਦੌਰਾਨ ਬਿਜਲੀ ਬੰਦ ਹੋ ਜਾਣ ਸਬੰਧੀ ਜਦੋਂ ਸਾਬਕਾ ਪ੍ਰਬੰਧਕਾਂ ਦੇ ਇਕ ਮੈਂਬਰ ਨਾਲ ਗਲ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਨ੍ਹਾਂ ਨੇ ਅਜਿਹੀ ਸਥਿਤੀ ਨਾਲ ਨਿਟਪਣ ਲਈ ਬਿਜਲੀ ਦੇ ਜਨਰੇਟਰ ਖਰੀਦੇ ਸਨ ਜੋ ਕਿ ਨੌਰਵੁਡ ਹਾਲ ਵਿਚ ਸਟੋਰ ਕੀਤੇ ਗਏ ਹਨ। ਪਰ ਮੌਜੂਦਾ ਕਮੇਟੀ ਦੀ ਪ੍ਰਬੰਧਕੀ ਘਾਟ ਕਾਰਨ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਹੋਣਾ ਦਸਿਆ ਗਿਆ ।
ਅਦਾਰਾ “ਦੇਸ ਪ੍ਰਦੇਸ” ਉਕਤ ਤਰੁਟੀਆਂ ਬਾਰੇ ਸਿੰਘ ਸਭਾ ਦੇ ਪ੍ਰਬੰਧਕਾਂ ਨੂੰ ਆਪਣਾ ਪਖ ਸਪਸ਼ਟ ਕਰਨ ਦਾ ਸਦਾ ਦਿੰਦਾ ਤਾਂ ਕਿ ਸੰਗਤਾਂ ਅਤੇ ਪਾਠਕਾਂ ਨੂੰ ਪ੍ਰਬੰਧਕੀ ਕਾਰਜਾਂ ਦੀ

ਲੈਸਟਰ ਵਿਚ ਸਪਰਾ ਪਰਿਵਾਰ ਦੇ ਦੋ ਜੀਆਂ ਨੂੰ ਇਕ ਪਰਿਵਾਰ ਨਾਲ ਗਾਲ੍ਹੀ ਗਲੋਚ ਦੇ ਦੋਸ਼ ‘ਚ ਕਮਿਉਨਿਟੀ ਸਜ਼ਾ ਮਿਲੀ

ਲੈਸਟਰ – ਪਿਛਲੇ ਦਿਨੀਂ ਇਥੇ ਇਕੋ ਪੰਜਾਬੀ ਪਰਿਵਾਰ ਦੇ ਦੋ ਜੀਆਂ ਨੂੰ ਇਕ ਹੋਰ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਾਲ੍ਹਾਂ ਕਢਣ ਦੇ ਮਾਮਲੇ ‘ਚ ਕਮਿਉਨਿਟੀ ਸੇਵਾ ਦੇ ਹੁਕਮ ਸੁਣਾਏ ਗਏ।
ਲੈਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਗੁਰਪਾਲ ਸਿੰਘ ਸਪਰਾ (30) ਵਾਸੀ ਫੌਕਸਹੋਲੋ ਓਡਬੀ ਨੇ ਪਿਛਲੇ ਸਾਲ ਪਹਿਲੀ ਅਪ੍ਰੈਲ ਅਤੇ 27 ਨਵੰਬਰ ਦੇ ਦਰਮਿਆਨ ਇਕ ਪਰਿਵਾਰ ਦੇ ਚਾਰ ਮੈਂਬਰਾਂ ਨਾਲ ਗਾਲ੍ਹੀ ਗਲੋਚ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਸਬੰਧੀ ਇਕ ਦੋਸ਼ ਮੰਨ ਲਿਆ। ਜਿਸ ਦੇ ਤਹਿਤ ਉਸ ਨੂੰ 12 ਮਹੀਨੇ ਦੇ ਕਮਿਉਨਿਟੀ ਆਦੇਸ਼ ਦੌਰਾਨ 150 ਘੰਟੇ ਕਮਿਉਨਿਟੀ ਸੇਵਾ ਕਰਨ ਅਤੇ ਪੀੜਤ ਪਰਿਵਾਰ ਦੇ ਚਾਰ ਮੈਂਬਰਾਂ ਤੋਂ ਦੂਰ ਰਹਿਣ ਦੇ ਹੁਕਮ ਸੁਣਾਏ ਗਏ। ਉਸ ਨੂੰ 85 ਪੌਂਡ ਵਿਕਟਿਮ ਸਰਚਾਰਜ ਅਤੇ 200 ਪੌਂਡ ਖਰਚਾ ਭਰਨ ਦੇ ਹੁਕਮ ਵੀ ਜਾਰੀ ਕੀਤੇ ਗਏ।
ਇਸੇ ਦੌਰਾਨ ਜਸਬੀਰ ਸਪਰਾ (51) ਵਾਸੀ ਫੌਕਸਹੋਲੋ ਓਡਬੀ ਨੂੰ ਵੀ ਉਕਤ ਦੋਸ਼ ਮੰਨ ਲੈਣ ‘ਤੇ 12 ਮਹੀਨੇ ਦੇ ਕਮਿਉਨਿਟੀ ਆਦੇਸ਼ ਸੁਣਾਏ ਗਏ। ਜਿਸ ਦੌਰਾਨ ਉਸ ਨੂੰ 200 ਘੰਟੇ ਕਮਿਉਨਿਟੀ ਸੇਵਾ ਕਰਨ ਅਤੇ 15 ਦਿਨਾਂ ਲਈ ਪੁਨਰਨਿਵਾਸ ਸਬੰਧੀ ਗਤੀਵਿਧੀਆਂ ਵਿਚ ਹਾਜ਼ਰੀ ਭਰਨ ਦੇ ਹੁਕਮ ਜਾਰੀ ਕੀਤੇ ਗਏ। ਉਸ ਨੂੰ ਉਕਤ ਪਰਿਵਾਰ ਦੇ ਚਾਰ ਮੈਂਬਰਾਂ ਨਾਲ ਸੰਪਰਕ ਦੀ ਮਨਾਹੀ ਤੋਂ ਇਲਾਵਾ 85 ਪੌਂਡ ਵਿਕਟਿਮ ਸਰਚਾਰਜ ਅਤੇ 200 ਪੌਂਡ ਖਰਚਾ ਭਰਨ ਦੇ ਹੁਕਮ ਵੀ ਸੁਣਾਏ ਗਏ।

ਕੋਰਬੀ ਦੇ ਪੰਜਾਬੀ ਦੁਕਾਨਦਾਰ ਨੂੰ ਗੈਰਕਾਨੂੰਨੀ ਵੋਦਕਾ ਵੇਚਣ ਦੇ ਦੋਸ਼ ਤਹਿਤ 2,000 ਪੌਂਡ ਭਰਨਾ ਪੈ ਗਿਆ

ਨੌਰਥੈਂਪਟਨ – ਇਥੇ ਇਕ ਪੰਜਾਬੀ ਦੁਕਾਨਦਾਰ ਨੂੰ ਗੈਰਕਾਨੂੰਨੀ ਸ਼ਰਾਬ ਵੇਚਣ ਦੇ ਦੋਸ਼ ਤਹਿਤ 2,000 ਪੌਂਡ ਤੋਂ ਵਧ ਦੰਡ ਭਰਨਾ ਪੈ ਗਿਆ।
ਨੌਰਥੈਂਪਟਨ ਮੈਜਿਸਟਰੇਟ ਦੀ ਅਦਾਲਤ ਵਿਚ ਦਸਿਆ ਗਿਆ ਸੀ ਕਿ ਕੋਰਬੀ ਵਿਚ ਵਿਲੋਬਰੁਕ ਰੋਡ ‘ਤੇ ਵੀ ਜੇ ਸਟੋਰਜ਼ ਦੇ ਮਾਲਕ ਬਲਰਾਜ ਸਿੰਘ ਧਾਲੀਵਾਲ ਦੇ ਖਿਲਾਫ ਓਦੋਂ ਨੌਰਥੈਂਪਟਨਸ਼ਾਇਰ ਕਾਊਂਟੀ ਕੌਂਸਲ ਨੇ ਕਾਰਵਾਈ ਕੀਤੀ ਸੀ ਜਦੋਂ ਇਕ ਗਾਹਕ ਨੇ ਅਪ੍ਰੈਲ 2016 ਵਿਚ ਉਸ ਦੀ ਦੁਕਾਨ ਤੋਂ ਖਰੀਦੀ ਵੋਦਕਾ ਸ਼ਰਾਬ ਬਾਰੇ ਕੌਂਸਲ ਨੂੰ ਸ਼ਿਕਾਇਤ ਕੀਤੀ ਸੀ। ਕੌਂਸਲ ਦੀ ਪੜਤਾਲ ਦੌਰਾਨ ਧਾਲੀਵਾਲ ਦੇ ਸਟੋਰ ਵਿਚੋਂ 87 ਬੋਤਲਾਂ ਸ਼ਰਾਬ ਦੀਆਂ ਗੈਰਕਾਨੂੰਨੀ ਪਾਈਆਂ ਗਈਆਂ ਸਨ। ਜਿਨ੍ਹਾਂ ਵਿਚੋਂ ਬਹੁਤੀਆਂ ਸਟੋਰ ਦੇ ਪਿਛਲੇ ਪਾਸੇ ਸਟੋਰੇਜ਼ ਰੂਮ ‘ਚੋਂ ਮਿਲੀਆਂ ਸਨ।
ਧਾਲੀਵਾਲ ਨੇ ਅਦਾਲਤ ਵਿਚ ਗੈਰਕਾਨੂੰਨੀ ਵੋਦਕਾ ਸ਼ਰਾਬ ਵੇਚਣ ਸਬੰਧੀ ਚਾਰ ਦੋਸ਼ ਮੰਨ ਲਏ। ਜਿਨ੍ਹਾਂ ਦੇ ਤਹਿਤ ਉਸ ਨੂੰ 800 ਪੌਂਡ ਜੁਰਮਾਨਾ, 1,250 ਪੌਂਡ ਅਦਾਲਤੀ ਖਰਚਾ, 11ੰ50 ਪੌਂਡ ਮੁਆਵਜ਼ਾ ਅਤੇ 30 ਪੌਂਡ ਵਿਕਟਿਮ ਸਰਚਾਰਜ ਵਜੋਂ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਉਤਰੀ ਵੇਲਜ਼ ਵਿਚ ਮਾਨਚੈਸਟਰ ਦੇ ਦੁਕਾਨਦਾਰ ਅਮਰਜੀਤ ਸਿੰਘ ਭਾਕਰ ਨੂੰ ਇਕ ਹਿੰਸਕ ਘਟਨਾ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ

ਰੈਕਸਮ – ਪਿਛਲੇ ਦਿਨੀਂ ਉਤਰੀ ਵੇਲਜ਼ ਦੇ ਟਾਊਨ ਰਾਇਲ ਵਿਖੇ ਮਾਨਚੈਸਟਰ ਦੇ ਇਕ ਦੁਕਾਨਦਾਰ ਅਮਰਜੀਤ ਸਿੰਘ ਭਾਕਰ (37) ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਸਬੰਧ ਵਿਚ ਦੋ ਨੌਜਵਾਨਾਂ (ਉਮਰ 15 ਅਤੇ 16 ਸਾਲ) ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਜਦ ਕਿ ਤਿੰਨ ਹੋਰਨਾਂ ਦੇ ਖਿਲਾਫ ਜਾਂਚ ਅਜੇ ਜਾਰੀ । ਇਸੇ ਘਟਨਾ ਦੇ ਸਬੰਧ ਵਿਚ ਮਾਨਚੈਸਟਰ ਦੇ ਪੰਜ ਬੰਦਿਆਂ, ਜਿਨ੍ਹਾਂ ਵਿਚ ਮ੍ਰਿਤਕ ਦੇ ਚਚੇਰੇ ਭਰਾ ਵੀ ਸ਼ਾਮਿਲ ਹਨ, ਖਿਲਾਫ ਹਿੰਸਕ ਗੜਬੜ ਫੈਲਾਉਣ ਦੇ ਦੋਸ਼ ‘ਚ ਮੁਕੱਦਮਾ ਦਰਜ ਕੀਤਾ ਗਿਆ ।
ਇਹ ਘਟਨਾ ਐਤਵਾਰ 30 ਅਪ੍ਰੈਲ ਤੜਕਸਾਰ ਪ੍ਰਿੰਸ ਐਡਵਰਡ ਐਵੇਨਿਊ, ਰਾਇਲ ਵਿਖੇ ਵਾਪਰੀ ਦੱਸੀ ਗਈ ਜਿਥੇ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਭਾਕਰ (37) ਵਾਸੀ ਮਾਨਚੈਸਟਰ ਵਜੋਂ ਹੋਈ ਜੋ ਕਿ ਮਾਨਚੈਸਟਰ ਤੋਂ ਇਲਾਵਾ ਰਾਇਲ ਵਿਖੇ ਵੀ ਇਕ ਦੁਕਾਨ ਸੰਭਾਲਦਾ ਸੀ।
ਦੋ ਬੱਚਿਆਂ ਦੇ ਪਿਤਾ ਦੀ ਮੌਤ ਉਪਰੰਤ ਅਮਰਜੀਤ ਸਿੰਘ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿਚ ਸਦਮੇ ਦੀ ਲਹਿਰ । ਜਿਨ੍ਹਾਂ ਵਲੋਂ ਉਸ ਦੇ ਮਾਪਿਆਂ ਦੇ ਪਾਰਸ ਵੁੱਡ ਸਥਿਤ ਘਰ ਵਿਚ ਜਾ ਕੇ ਮ੍ਰਿਤਕ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ । ਇਸੇ ਦੌਰਾਨ ਅਮਰਜੀਤ ਦੀ ਪਤਨੀ ਸ਼ਸ਼ੀਦਾਸ ਨੇ ਆਪਣੇ ਪਤੀ ਅਤੇ ਸਭ ਤੋਂ ਵਧੀਆ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਸ ਨੂੰ ਆਪਣੀਆਂ ਬੱਚੀਆਂ (ਉਮਰ 2 ਅਤੇ 8 ਸਾਲ) ਨੂੰ ਉਨ੍ਹਾਂ ਦੇ ਪਿਤਾ ਬਾਰੇ ਕੁਝ ਦੱਸਣ ਲਈ ਸੰਘਰਸ਼ ਕਰਨਾ ਪੈ ਰਿਹਾ । ਇਸੇ ਦੌਰਾਨ ਰਾਇਲ ਵਿਖੇ ਵਾਈਟ ਰੋਜ਼ ਸੈਂਟਰ ਸਥਿਤ ਅਮਰਜੀਤ ਦੀ ਦੁਕਾਨ ਦੇ ਬਾਹਰ ਗਾਹਕਾਂ ਅਤੇ ਸ਼ੁੱਭਚਿੰਤਕਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਜਿਨ੍ਹਾਂ ਵਲੋਂ ਅਮਰਜੀਤ, ਜਿਸ ਨੇ 18 ਮਹੀਨੇ ਪਹਿਲਾਂ ਹੀ ਰਾਇਲ ਵਿਖੇ ਡਿਜ਼ਾਈਨਰ ਕੱਪੜਿਆਂ ਦੀ ਦੁਕਾਨ ਸਥਾਪਿਤ ਕੀਤੀ ਸੀ, ਨੂੰ ਇਕ ਬਹੁਤ ਹੀ ਨੇਕ ਅਤੇ ਪਰਿਵਾਰ ਲਈ ਸਮਰਪਿਤ ਵਿਅਕਤੀ ਦੱਸਿਆ ਗਿਆ ।
ਨੌਰਥ ਵੇਲਜ਼ ਪੁਲਿਸ ਦੇ ਬੁਲਾਰੇ ਮੁਤਾਬਿਕ ਇਸ ਘਟਨਾ ਮੌਕੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਚਾਕੂਆਂ ਨਾਲ ਸੱਟਾਂ ਲੱਗੀਆਂ ਸਨ। ਇਸ ਘਟਨਾ ਦੇ ਸਬੰਧ ਵਿਚ ਪੁਲਿਸ ਨੇ ਰਾਇਲ ਨਾਲ ਸਬੰਧਤ ਪੰਜ ਬੰਦਿਆਂ (ਉਮਰ 43, 15, 16, 16, 17) ਨੂੰ ਅਤੇ ਮਾਨਚੈਸਟਰ ਦੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਵਿਚੋਂ ਰਾਇਲ ਦੇ ਦੋ ਨੌਜਵਾਨਾਂ (ਉਮਰ 15 ਅਤੇ 16 ਸਾਲ) ਦੇ ਖਿਲਾਫ ਕਤਲ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ । ਉਨ੍ਹਾਂ ਵਿਚੋਂ ਇਕ ‘ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ਵੀ ਦਰਜ ਕੀਤੇ ਗਏ ਹਨ। ਦੋਹਾਂ ਨੂੰ ਰੈਕਸਮ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਮੋਲਡ ਕਰਾਊਨ ਕੋਰਟ ਵਿਚ ਪੇਸ਼ੀ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ । ਤਿੰਨ ਹੋਰਨਾਂ ਦੇ ਖਿਲਾਫ ਅਜੇ ਜਾਂਚ ਦਾ ਕੰਮ ਜਾਰੀ । ਇਸੇ ਦੌਰਾਨ ਮਾਨਚੈਸਟਰ ਨਾਲ ਸਬੰਧਤ ਪੰਜ ਬੰਦਿਆਂ ਦੀ ਹਿੰਸਕ ਗੜਬੜ ਫੈਲਾਉਣ ਦੇ ਦੋਸ਼ ‘ਚ ਉਸੇ ਅਦਾਲਤ ਵਿਚ ਪੇਸ਼ੀ ਹੋਈ। ਜਿਨ੍ਹਾਂ ਵਿਚ ਮ੍ਰਿਤਕ ਦੇ ਚਚੇਰੇ ਭਰਾ ਅਮਰ ਸਿੰਘ (28) ਅਤੇ ਮੋਹਨਜੀਤ ਸਿੰਘ (18) ਦੋਵੇਂ ਵਾਸੀ ਮਾਨਚੈਸਟਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ 2 ਜੂਨ ਤੱਕ ਰਿਮਾਂਡ ‘ਤੇ ਰੱਖਿਆ ਗਿਆ ।

ਟੈਲਫੋਰਡ ਵਿਚ ਕੈਨਬਿਸ ਦੇ ਵਿਸ਼ਾਲ ਧੰਦੇ ਤਹਿਤ ਬਾਗੜੀ ਪਰਿਵਾਰ ਸਮੇਤ 9 ਗ੍ਰੋਹ ਮੈਂਬਰਾਂ ਨੂੰ 30 ਸਾਲ ਦੀ ਜੇਲ੍ਹ

ਟੈਲਫੋਰਡ – ਇਥੋਂ ਦੇ ਬਾਗੜੀ ਪਰਿਵਾਰ ਦੀ ਸ਼ਮੂਲੀਅਤ ਵਾਲੇ ਇਕ 9 ਮੈਂਬਰੀ ਗ੍ਰੋਹ, ਜਿਨ੍ਹਾਂ ਨੇ ਤਿੰਨ ਮਿਲੀਅਨ ਪੌਂਡ ਦੇ ਕਰੀਬ ਕੈਨਬਿਸ ਉਗਾਉਣ ਦਾ ਧੰਦਾ ਕੀਤਾ ਸੀ, ਨੂੰ ਇਸ ਸਬੰਧੀ ਦੋਸ਼ਾਂ ਤਹਿਤ ਕੁੱਲ 30 ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਸੁਣਾਈ ਗਈ ।
ਸਥਾਨਕ ਅਦਾਲਤ ਵਿਚ ਇਸ ਸਬੰਧੀ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਟੈਲਫੋਰਡ ਵਾਸੀ ਬਾਗੜੀ ਪਰਿਵਾਰ ਨੇ ਸਾਲ 2012 ਅਤੇ 2014 ਦਰਮਿਆਨ ਟੈਲਫੋਰਡ ਇਲਾਕੇ ਵਿਚ ਐਕੂਆਡਕਟ, ਬਰੈਟਨ ਅਤੇ ਲਾਈਟਮੂਰ ਸਥਿਤ ਤਿੰਨ ਘਰਾਂ ਵਿਚ ਕੈਨਬਿਸ ਉਗਾਉਣ ਦਾ ਪ੍ਰਬੰਧ ਕੀਤਾ ਸੀ। ਇਸ ਸਬੰਧੀ 2013 ਵਿਚ ਸ਼ੁਰੂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਇਨ੍ਹਾਂ ਤਿੰਨ ਪ੍ਰਾਪਰਟੀਆਂ ਵਿਚੋਂ 1100 ਤੋਂ ਵੱਧ ਕੈਨਬਿਸ ਦੇ ਬੂਟੇ ਬ੍ਰਾਮਦ ਹੋਏ ਸਨ। ਜਾਂਚ ਅਫਸਰਾਂ ਮੁਤਾਬਿਕ ਇਹ ਕੈਨਬਿਸ ਲੰਡਨ ਤੱਕ ਵੇਚੀ ਜਾਣੀ ਸੀ। ਇਸ ਦੌਰਾਨ ਬ੍ਰਾਮਦ ਹੋਈ ਡਰੱਗ ਦੀ ਕੀਮਤ ਤਿੰਨ ਮਿਲੀਅਨ ਪੌਂਡ ਦੇ ਕਰੀਬ ਦੱਸੀ ਗਈ ।
ਇਸ ਕੇਸ ਵਿਚ ਅਦਾਲਤ ਨੇ ਹਰਿੰਦਰ ਸਿੰਘ ਬਾਗੜੀ (26), ਜਤਿੰਦਰ ਸਿੰਘ ਬਾਗੜੀ (21) ਅਤੇ ਮਨਜੀਤ ਬਾਗੜੀ (47) ਤਿੰਨੇ ਵਾਸੀ ਨਿਊਕਾਮਨ ਵੇਅ, ਟੈਲਫੋਰਡ ਸਮੇਤ ਫੁਕ ਮਿਨ ਟਰਾਨ (58) ਵਾਸੀ ਡੇਸਮੰਡ ਸਟਰੀਟ, ਲੰਡਨ ਅਤੇ ਯਾਸਰ ਮਹਿਮੂਦ (31) ਵਾਸੀ ਵਿੰਡਸਰ ਰੋਡ, ਟੈਲਫੋਰਡ ਨੂੰ ਦੋਸ਼ੀ ਕਰਾਰ ਦਿੱਤਾ। ਜਿਨ੍ਹਾਂ ਵਿਚੋਂ ਹਰਿੰਦਰ ਨੂੰ ਕੈਨਬਿਸ ਉਗਾਉਣ ਦੀ ਸਾਜ਼ਿਸ਼ ਦੇ ਦੋ ਅਤੇ ਕੈਨਬਿਸ ਸਪਲਾਈ ਕਰਨ ਦੀ ਸਾਜ਼ਿਸ਼ ਦੇ ਇਕ ਦੋਸ਼ ਤਹਿਤ 10 ਸਾਲ ਦੀ ਕੈਦ, ਜਤਿੰਦਰ ਨੂੰ ਕੈਨਬਿਸ ਉਗਾਉਣ ਦੀ ਸਾਜ਼ਿਸ਼ ਦੇ ਦੋ ਅਤੇ ਕੈਨਬਿਸ ਸਪਲਾਈ ਕਰਨ ਦੀ ਸਾਜ਼ਿਸ਼ ਦੇ ਇਕ ਦੋਸ਼ ਤਹਿਤ 5 ਸਾਲ ਦੀ ਕੈਦ ਅਤੇ ਮਨਜੀਤ ਨੂੰ ਕੈਨਬਿਸ ਉਗਾਉਣ ਦੀ ਸਾਜ਼ਿਸ਼ ਦੇ ਦੋ ਦੋਸ਼ਾਂ ਤਹਿਤ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ। ਜਦ ਕਿ ਟਰਾਨ ਨੂੰ ਢਾਈ ਸਾਲ ਅਤੇ ਮਹਿਮੂਦ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ।
ਇਸੇ ਮੁਕੱਦਮੇ ਤਹਿਤ ਟੈਲਫੋਰਡ ਦੇ ਚਾਰ ਗ੍ਰੋਹ ਮੈਂਬਰਾਂ ਨੇ ਪਹਿਲਾਂ ਹੀ ਆਪਣੇ ਦੋਸ਼ ਮੰਨ ਲਏ ਸਨ। ਜਿਨ੍ਹਾਂ ਵਿਚੋਂ ਚੂਯੇਨ ਦਿਨ ਟਾ (55) ਨੂੰ ਤਿੰਨ ਸਾਲ ਤੇ ਦੋ ਮਹੀਨੇ ਕੈਦ, ਸਾਈਮਨ ਰਾਥਬੇਨ (38) ਨੂੰ 41 ਹਫਤੇ ਦੀ ਲਮਕਵੀਂ ਸਜ਼ਾ, ਗੈਰੀ ਸਟੈਂਡਲੀ (30) ਨੂੰ 18 ਮਹੀਨੇ ਕੈਦ ਦੀ ਸਜ਼ਾ ਅਤੇ ਮਿਸ਼ੈਲ ਡਬਰੈਲ (28) ਨੂੰ ਸ਼ਰਤਾਂ ਵਿਚ ਬੰਨ੍ਹ ਲਿਆ ਗਿਆ ।
ਇਸੇ ਮਾਮਲੇ ਦੀ ਜਾਂਚ ਕਰਨ ਵਾਲੇ ਸੀਨੀਅਰ ਅਫਸਰ ਗੈਵਿਨ ਕਿੰਨਰੇਡ ਨੇ ਕਿਹਾ ਕਿ ਇਸ ਫੈਸਲੇ ਨਾਲ ਇਕ ਲੰਮੀ ਜਾਂਚ ਦਾ ਅੰਤ ਹੋਇਆ । ਉਨ੍ਹਾਂ ਨੂੰ ਉਮੀਦ ਕਿ ਇਨ੍ਹਾਂ ਸਜ਼ਾਵਾਂ ਤੋਂ ਹੋਰਨਾਂ ਅਪਰਾਧੀਆਂ ਨੂੰ ਵੀ ਠੱਲ੍ਹ ਪਵੇਗੀ।

ਕਾਵੈਂਟਰੀ ਦੇ ਇਕ ਵੇਅਰਹਾਊਸ ਵਿਚੋਂ 160,000 ਪੌਂਡ ਕੀਮਤ ਦੀ ਵਿਸਕੀ ਚੋਰੀ ਕਰਨ ਦੇ ਮਾਮਲੇ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਜੇਲ੍ਹ

ਵਾਰਿਕ – ਇਥੇ ਇਕ ਪੰਜਾਬ ਲਾਰੀ ਡਰਾਈਵਰ ਨੂੰ ਕਾਵੈਂਟਰੀ ਦੇ ਇਕ ਡਿਸਟ੍ਰੀਬਿਊਸ਼ਨ ਸੈਂਟਰ ਵਿਚੋਂ 160,000 ਪੌਂਡ ਕੀਮਤ ਦੀ ਫੇਮਸ ਗਰਾਊਸ ਵਿਸਕੀ ਚੋਰੀ ਕਰਨ ਦੇ ਮਾਮਲੇ ‘ਚ 12 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ।
ਵਾਰਿਕ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਪਰਮਜੀਤ ਸਿੰਘ (31) ਵਾਸੀ ਮੈਟੌਕਸ ਰੋਡ, ਵੈਡਨਸਫੀਲਡ, ਵੁਲਵਰਂਪਟਨ ਨੇ ਆਪਣੀ ਆਰਟੀਕੂਲੇਡ ਲਾਰੀ ਰਾਹੀਂ ਕਾਵੈਂਟਰੀ ਵਿਚ ਪਰੋਲੋਮਿਸ ਪਾਰਕ ਵਿਚ ਸਥਿਤ ਕੋ–ਆਪ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਚੋਰੀ ਕੀਤੀ ਸੀ। ਉਸ ਨੇ ਅਦਾਲਤ ਵਿਚ ਇਸ ਚੋਰੀ ਦਾ ਦੋਸ਼ ਮੰਨ ਲਿਆ ਪਰ ਉਸ ਨੇ ਆਪਣੀ ਸਫਾਈ ਵਿਚ ਦਾਅਵਾ ਕੀਤਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਕਿਹੜਾ ਸਮਾਨ ਉਸ ਸੈਂਟਰ ਵਿਚੋਂ ਲਿਆਉਣ ਲਈ ਕਿਹਾ ਗਿਆ ਸੀ ਜਾਂ ਉਸ ਦੀ ਕੀਮਤ ਕਿੰਨੀ ਸੀ। ਪਰ ਸਰਕਾਰੀ ਪੱਖ ਨੇ ਉਸ ਦੀ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕੀਤਾ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਪਿਛਲੇ ਸਾਲ 27 ਫਰਵਰੀ ਨੂੰ ਇਕ ਫੋਨ ਆਇਆ ਸੀ ਜੋ ਕਿ ਇਕ ਸਪਲਾਇਰ ਵਲੋਂ ਸਮਝਿਆ ਗਿਆ ਸੀ, ਜਿਸ ਦੌਰਾਨ ਦੱਸਿਆ ਗਿਆ ਸੀ ਕਿ ਫੇਮਸ ਗਰਾਊਸ ਵਿਸਕੀ ਦੇ ਇਕ ਬੈਚ ਬਾਰੇ ਕੁਝ ਗੜਬੜ ਸੀ, ਇਸ ਲਈ ਸਟਾਫ ਨੂੰ ਇਸ ਵਿਸਕੀ ਦੇ 12 ਪੈਲੇਟ ਜਿਨ੍ਹਾਂ ਦੀ ਕੀਮਤ 161,000 ਪੌਂਡ ਦੇ ਕਰੀਬ ਸੀ, ਵਾਪਸ ਭੇਜਣ ਲਈ ਕਿਹਾ ਗਿਆ ਸੀ। ਇਹ ਲੋਡ ਲੈਣ ਲਈ ਪਰਮਜੀਤ ਸਿੰਘ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਪਹੁੰਚਿਆ ਸੀ ਜਿਸ ਨੇ ਇਸ ਸਬੰਧੀ ਜਾਅਲੀ ਦਸਤਾਵੇਜ਼ ਦਿੱਤੇ ਸਨ ਅਤੇ ਉਥੋਂ ਮਾਲ ਲੈ ਕੇ ਆਇਆ ਸੀ। ਇਸ ਚੋਰੀ ਦਾ 8 ਮਾਰਚ ਤੱਕ ਪਤਾ ਨਹੀਂ ਚੱਲ ਸਕਿਆ ਸੀ। ਜਦੋਂ ਸਪਲਾਇਰ ਨੇ ਦੱਸਿਆ ਸੀ ਕਿ ਉਸ ਨੇ ਅਜਿਹਾ ਕੋਈ ਮਾਲ ਵਾਪਸ ਨਹੀਂ ਲਿਆ ਸੀ। ਇਸ ਚੋਰੀ ਨੂੰ ਅੰਦਰੂਨੀ ਸਾਜ਼ਿਸ਼ ਸਮਝਿਆ ਗਿਆ ਸੀ, ਜਿਸ ਦੇ ਤਹਿਤ ਤਿੰਨ ਕਾਮਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਉਨ੍ਹਾਂ ਦੇ ਖਿਲਾਫ ਹੋਰ ਕੋਈ ਕਾਰਵਾਈ ਨਹੀਂ ਸੀ ਹੋਈ।
ਸਿੰਘ ਨੇ ਅਦਾਲਤ ਵਿਚ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਇਕ ਟਰਾਂਸਪੋਰਟ ਕੰਪਨੀ ਦਾ ਡਰਾਈਵਰ ਜੋ ਕਿ ਕਈ ਵਾਰ ਬਾਹਰ ਵੀ ਕੰਮ ਕਰਦਾ । ਉਸ ਨੂੰ ਇਸ ਕੇਸ ਬਾਰੇ ਕਿਸੇ ਨੇ ਫੋਨ ਕੀਤਾ ਸੀ ਜਿਸ ਦਾ ਨਾਮ ਉਸ ਨੂੰ ਯਾਦ ਨਹੀਂ ਅਤੇ ਉਸ ਨੂੰ 500 ਪੌਂਡ ਨਕਦੀ ਦੀ ਪੇਸ਼ਕਸ਼ ਕੀਤੀ ਗਈ ਸੀ। ਜਿਸ ਕਰਕੇ ਉਹ ਰਾਜ਼ੀ ਹੋ ਗਿਆ ਸੀ। ਉਸ ਨੂੰ ਕਾਵੈਂਟਰੀ ਦੇ ਇਕ ਲੇਅਬਾਇ ਨੇੜੇ ਦਸਤਾਵੇਜ਼ ਲੈਣ ਲਈ ਆਖਿਆ ਗਿਆ ਸੀ। ਜਿਥੇ ਉਸ ਨੂੰ ਤਿੰਨ ਬੰਦੇ ਮਿਲੇ ਸਨ ਜਿਨ੍ਹਾਂ ਨੇ ਉਸ ਨੂੰ ਪੇਪਰ ਦਿੱਤੇ ਅਤੇ ਲਾਰੀ ਦੀ ਨੰਬਰ ਪਲੇਟ ਬਦਲ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਪੂਰਾ ਸਮਾਂ ਆਪਣੀ ਕੈਬ ਵਿਚ ਹੀ ਰਿਹਾ ਸੀ। ਉਸ ਨੂੰ ਮਾਲ ਲੈ ਕੇ ਵੀ ਉਸੇ ਲੇਅਬਾਇ ਵਿਚ ਆਉਣ ਲਈ ਕਿਹਾ ਗਿਆ ਸੀ ਜਿਥੋਂ ਉਹ ਬੰਦੇ ਉਸ ਨੂੰ ਉਥੇ ਛੱਡ ਕੇ ਉਸ ਦੀ ਲਾਰੀ ਕੁਝ ਸਮੇਂ ਲਈ ਲੈ ਕੇ ਗਏ ਸਨ ਅਤੇ ਅੱਧੇ ਘੰਟੇ ਬਾਅਦ ਉਸ ਦੀ ਲਾਰੀ ਵਾਪਸ ਦੇ ਗਏ ਸਨ। ਜਿਸ ਦੇ ਲਈ ਉਸ ਨੂੰ 500 ਪੌਂਡ ਅਦਾ ਕੀਤੇ ਗਏ ਸਨ।
ਪਰ ਅਦਾਲਤ ਨੇ ਉਸ ਦੀ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕੀਤਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਲਾਰੀ ਵਿਚ ਕਿਹੜੀ ਚੀਜ਼ ਲੋਡ ਕੀਤੀ ਗਈ ਸੀ। ਜਿਸ ਕਰਕੇ ਉਸ ਦੀ ਸਜ਼ਾ ਲਮਕਾਉਣ ਸਬੰਧੀ ਬੇਨਤੀ ਨੂੰ ਰੱਦ ਕਰਦਿਆਂ ਉਸ ਨੂੰ 12 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਬਰਤਾਨਵੀ ਸੰਸਦ ਵਿਚ ਸਿੱਖਾਂ ਦੀ ਨੁਮਾਇੰਦਗੀ ਨੂੰ ਮੁੱਖ ਰੱਖਦਿਆਂ ਲੇਬਰ ਪਾਰਟੀ ਵਲੋਂ ਦੋ ਸਿੱਖ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਲੰਡਨ – ਬਰਤਾਨੀਆ ਵਿਚ ਪਾਰਲੀਮੈਂਟਰੀ ਚੋਣਾ ਨੂੰ ਮੁੱਖ ਰੱਖਦਿਆਂ ਸਿਆਸੀ ਪਾਰਟੀਆਂ ਵਲੋਂ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੇ ਜਾਣ ਦੀ ਸੰਭਾਵਨਾ ਹੇਠ ਲੇਬਰ ਪਾਰਟੀ ਨੇ ਦੋ ਸਿੱਖ ਉਮੀਦਵਾਰਾਂ ਬੀਬੀ ਪ੍ਰੀਤ ਕੌਰ ਸ਼ੇਰਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਦਾ ਐਲਾਨ ਕਰ ਦਿੱਤਾ ਜਦ ਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਸਾਬਕਾ ਐਮ ਪੀ ਪਾਲ ਉਪਲ ਨੂੰ ਆਪਣਾ ਉਮੀਦਵਾਰ ਐਲਾਨਿਆ ।
ਇੰਗਲੈਂਡ ‘ਚ ਸਿੱਖਾਂ ਨੂੰ ਰਾਜਸ਼ੀ ਨੁਮਾਇੰਦਗੀ ਦਿੱਤੇ ਜਾਣ ਦੀ ਮੰਗ ਸਬੰਧੀ ਪਹਿਲ ਕਰਦਿਆਂ ਲੇਬਰ ਪਾਰਟੀ ਵੱਲੋਂ ਸਿੱਖਾਂ ਦੀ ਵਿਚਾਰਧਾਰਾ ਨਾਲ ਚਿਰਾਂ ਤੋਂ ਜੁੜੇ ਪਰਿਵਾਰ ਅਤੇ ਬ੍ਰਮਿੰਘਮ ਗੁਰੂਘਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸ਼ੇਰਗਿੱਲ ਦੀ ਬੇਟੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਬ੍ਰਮਿੰਘਮ ਦੇ ਲੇਬਰ ਪੱਖੀ ਹਲਕੇ ਵਜੋਂ ਜਾਣੇ ਜਾਂਦੇ ਐਜਬੈਸਟਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦਾ ਐਲਾਨ ਲੇਬਰ ਪਾਰਟੀ ਵੱਲੋਂ ਕੀਤਾ ਗਿਆ। ਲੇਬਰ ਦੀ ਸਾਬਕਾ ਐਮੰ ਪੀੰ ਗਸੀਲਾ ਸਟੂਅਰਟ ਇਸ ਹਲਕੇ ਤੋਂ 1997 ਤੋਂ ਜਿੱਤਦੀ ਆ ਰਹੀ ਹੈ। ਇਸ ਹਲਕੇ ‘ਚ ਜਿੱਥੇ ਸਿੱਖ ਭਾਈਚਾਰੇ ਦੀ ਕਾਫੀ ਵਸੋਂ ਹੈ, ਉੱਥੇ ਹੀ ਇਸ ਹਲਕੇ ਨੂੰ ਲੇਬਰ ਪੱਖੀ ਮੰਨਿਆ ਜਾਂਦਾ ਹੈ। ਪ੍ਰੀਤ ਕੌਰ ਸ਼ੇਰਗਿੱਲ ਸੈਂਡਵਿੱਲ ਹਲਕੇ ਤੋਂ ਕੌਂਸਲਰ ਵਜੋਂ ਸੇਵਾਵਾਂ ਦਿੰਦੀ ਆ ਰਹੀ ਹੈ। ਸਿੱਖ ਭਾਈਚਾਰਾ ਉਸ ਨੂੰ ਬਰਤਾਨੀਆ ਦੀ ਪਹਿਲੀ ਸੰਭਾਵੀ ਸਿੱਖ ਸੰਸਦ ਮੈਂਬਰ ਵਜੋਂ ਵੇਖ ਰਿਹਾ ਹੈ। ਪ੍ਰੀਤ ਅਤੇ ਉਸ ਦੇ ਪਰਿਵਾਰ ਦੀ ਇਲਾਕੇ ‘ਚ ਬੀਤੇ 30 ਵਰ੍ਹਿਆਂ ਤੋਂ ਬੜੀ ਅਹਿਮ ਨੁਮਾਇੰਦਗੀ ਰਹੀ ਹੈ। ਪ੍ਰੀਤ ਕੌਰ ਨੇ ਕਿਹਾ ਕਿ ਮੈਂ ਇਸ ਹਲਕੇ ‘ਚ ਜੰਮੀ, ਪਲੀ ਹਾਂ, ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਹੈ।
ਪ੍ਰੀਤ ਕੌਰ ਤੋਂ ਬਾਅਦ ਲੇਬਰ ਪਾਰਟੀ ਵੱਲੋਂ ਸਲੋਹ ਹਲਕੇ ਤੋਂ ਤਨਮਨਜੀਤ ਸਿੰਘ ਢੇਸੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਵੇਂ ਕਿ ਇਹ ਮਹਿਲਾ ਸੀਟ ਵਜੋਂ ਜਾਣੀ ਜਾਂਦੀ ਸੀ। ਲੇਕਿਨ ਲੇਬਰ ਹਾਈਕਮਾਂਡ ਨੇ ਸਿੱਖਾਂ ਦੀ ਚਿਰਾਂ ਦੀ ਮੰਗ ਨੂੰ ਮੰਨਦਿਆਂ ਇਹ ਐਲਾਨ ਕੀਤਾ ਹੈ। ਤਨਮਨਜੀਤ ਸਿੰਘ ਢੇਸੀ (38) ਦਾ ਪਿਛੋਕੜ ਵੀ ਸਿਆਸੀ ਹੈ। ਬੀਤੀ ਸੰਸਦ ਚੋਣਾ ‘ਚ ਉਹ ਗ੍ਰੇਵਸ਼ੈਮ ਤੋਂ ਲੇਬਰ ਉਮੀਦਵਾਰ ਸਨ। ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਨਾਲ ਸਬੰਧਿਤ ਤਨਮਨਜੀਤ ਸਿੰਘ ਢੇਸੀ ਔਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਨ। ਭਾਈ ਅਮਰੀਕ ਸਿੰਘ ਗਿੱਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸਿੱਖ ਫੈਡਰੇਸ਼ਨ ਯੂੰ ਕੇੰ ਵੱਲੋਂ ਸਿੱਖਾਂ ਨੂੰ ਸੰਸਦ ਦੇ ਦੋਵੇਂ ਸਦਨਾਂ ‘ਚ ਨੁਮਾਇੰਦਗੀ ਦੇਣ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਜਿੱਤ ਤੋਂ ਬਾਅਦ ਉਨ੍ਹਾਂ ਦਾ ਬਰਤਾਨੀਆ ‘ਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਹੋਣ ਦਾ ਸੁਪਨਾ ਪੂਰਾ ਹੋਵੇਗਾ। ਸੰ ਢੇਸੀ ਦੇ ਐਲਾਨ ਨਾਲ ਜਿੱਥੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਸਲੋਹ ਕੌਂਸਲ ਦੀ ਡਿਪਟੀ ਲੀਡਰ ਸਾਬੀਆ ਹੁਸੈਨ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਮੀਰੀ ਪੀਰੀ ਗੁਰਦੁਆਰਾ ਦੇ ਜਸਵੰਤ ਸਿੰਘ ਠੇਕੇਦਾਰ, ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਮਿੰਦਰ ਸਿੰਘ ਮੰਡ, ਕੌਂਸਲਰ ਜੋਗਿੰਦਰ ਸਿੰਘ ਬੱਲ ਆਦਿ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਵੁਲਵਰਹੈਂਪਟਨ ਸਾਊਥ ਵੈਸਟ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਪਾਲ ਉੱਪਲ ਨੂੰ ਮੁੜ ਮੈਦਾਨ ਵਿਚ ਉਤਾਰਿਆ ਹੈ। ਸਿੱਖ ਪਰਿਵਾਰ ਨਾਲ ਸਬੰਧਿਤ ਪਾਲ ਉੱਪਲ ਦੋ ਸਾਲ ਪਹਿਲਾਂ 2015 ਵਿਚ ਹੋਈਆਂ ਚੋਣਾ ਵਿਚ ਆਪਣੇ ਨਿਕਟ ਵਿਰੋਧੀ ਲੇਬਰ ਉਮੀਦਵਾਰ ਰੌਬ ਮੌਰਿਸ ਤੋਂ 801 ਵੋਟਾਂ ਨਾਲ ਹਾਰ ਗਿਆ ਸੀ ਜਦਕਿ ਇਸ ਤੋਂ ਪਹਿਲਾਂ ਪਾਲ ਉੱਪਲ ਨੇ ਇਸੇ ਉਮੀਦਵਾਰ ਨੁੰ 2010 ਵਿਚ ਸਿਰਫ 610 ਵੋਟਾਂ ਨਾਲ ਹਰਾਇਆ ਸੀ। ਵੁਲਵਰਹੈਂਪਟਨ ਦੀ ਇਸ ਸੀਟ ‘ਤੇ ਲੇਬਰ ਤੇ ਕੰਜ਼ਰਵੇਟਿਵ ਪਾਰਟੀ ਦਾ ਮੁਕਾਬਲਾ ਹਮੇਸ਼ਾ ਦਿਲਚਸਪ ਰਿਹਾ ਹੈ, ਲੇਕਿਨ ਵੇਖਣ ਵਾਲੀ ਗੱਲ ਇਹ ਹੈ ਕਿ ਲੇਬਰ ਪਾਰਟੀ ਇਸ ਹਲਕੇ ਤੋਂ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ। ਵੁਲਵਰਹੈਂਪਟਨ ਵਿਚ ਸਿੱਖ ਵਸੋਂ ਵੱਡੀ ਗਿਣਤੀ ਵਿਚ ਹੋਣ ਕਰਕੇ ਇਸ ਸੀਟ ਦੀ ਜਿੱਤ ਹਾਰ ਜ਼ਿਆਦਾ ਕਰਕੇ ਸਿੱਖ ਵੋਟਰਾਂ ਦੇ ਹੱਥ ਹੈ।

ਲੰਡਨ ਵਿਚ ਭਾਰਤੀ ਹਾਈ ਕਮਿਸ਼ਨਰ ਦੀ ਹਾਜ਼ਰੀ ਵਾਲਾ ਵਿਸਾਖੀ ਮੇਲਾ ਨੌਰਥੋਲਟ ਵਿਖੇ ਕਰਵਾਇਆ ਗਿਆ

t2

ਲੰਡਨ (ਰਾਜਵੀਰ ਸਮਰਾ) – ਭਾਰਤੀ ਹਾਈ ਕਮਿਸ਼ਨ ਦੀ ਅਗਵਾਈ ‘ਚ ਯੂੰ ਕੇੰ ਅਤੇ ਸਮੂਹ ਯੂਰਪ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਨੌਰਥੋਲਟ ਸਾਊਥਾਲ ਵਿਖੇ ਵਿਸਾਖੀ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਭਾਰਤ ਤੋਂ ਪ੍ਰਸਿੱਧ ਗਾਇਕ ਜਸਵੀਰ ਜੱਸੀ, ਗਾਇਕ ਚੰਨੀ ਸਿੰਘ, ਮੋਨਾ ਸਿੰਘ, ਹੀਰਾ ਗਰੁੱਪ, ਇੰਦਰਜੀਤ ਲੰਦਨ, ਅਨੂੰ ਫਿਲੋਰਾ ਤੇ ਹੋਰ ਅਨੇਕਾਂ ਗਾਇਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ। ਮੁੰਡੇ ਪੰਜਾਬ ਦੇ ਭੰਗੜਾ ਗਰੁੱਪ ਅਤੇ ਗਿੱਧਾ ਗਰੁੱਪ ਵੱਲੋਂ ਵੀ ਖ਼ੂਬ ਰੰਗ ਬੰਨ੍ਹਿਆ। ਅਕਾਲ ਸਹਾਏ ਗੱਤਕਾ ਅਖਾੜਾ ਸਾਊਥਾਲ ਨੇ ਹਾਜ਼ਰ ਲੋਕਾਂ ਦਾ ਗੱਤਕੇ ਦੇ ਜੌਹਰ ਦਿਖਾ ਕੇ ਕੌਮ ਦੀ ਮਾਰਸ਼ਲ ਤਾਕਤ ਦਾ ਪਰਦਰਸ਼ਨ ਕੀਤਾ। ਛੋਟੇ ਬੱਚਿਆਂ ਦੇ ਕਰਵਾਏ ਗਏ ਕਬੱਡੀ ਸ਼ੋਅ ਮੈਚ ਵਿਚ ਬਾਰਕਿੰਗ ਦੀ ਟੀਮ ਨੇ ਬਾਜ਼ੀ ਮਾਰੀ। ਸਿੱਖ ਨੌਜਵਾਨਾਂ ਵਿੱਚ ਦਸਤਾਰ ਦੀ ਅਹਿਮੀਅਤ ਤੇ ਇਤਿਹਾਸਕ ਭਾਵਨਾ ਪੈਦਾ ਕਰਨ ਲਈ ਵਰਿੰਦਰ ਸਿੰਘ ਵੱਲੋਂ ਮੇਲੇ ‘ਤੇ ਦਸਤਾਰ ਸਿਖਲਾਈ ਸਟਾਲ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ‘ਚ ਪੰਜਾਬੀ ਨੌਜਵਾਨ ਆਕਰਸ਼ਿਤ ਹੋਏ ਇੰਡੀਅਨ ਹਾਈ ਕਮਿਸ਼ਨ ਵੱਲੋਂ ਪਹਿਲੀ ਵਾਰ ਵੱਡੇ ਪੱਧਰ ‘ਤੇ ਮਨਾਏ ਗਏ ਵਿਸਾਖੀ ਮੇਲੇ ‘ਤੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਐਨੰ ਕੇੰ ਸਿਨਹਾ ਨੇ ਪੂਰੇ ਸ਼ੰਸਾਰ ਭਰ ਦੇ ਪੰਜਾਬੀਆਂ ਨੂੰ ਵਿਸਾਖੀ ਦੀਆ ਮੁਬਾਰਕਾਂ ਦਿੰਦਿਆਂ ਕਿਹਾ ਕਿ ਪੰਜਾਬੀ ਗੈਰਤਮੰਦ ਅਤੇ ਅਣਖੀ ਕੌਮ ਹੈ ਜੋ ਆਪਣੇ ਦੁਸ਼ਮਣ ਦਾ ਪਿੱਛਾ ਸੱਤ ਸਮੁੰਦਰ ਪਾਰ ਤੱਕ ਕਰਦੇ ਹਨ। ਡਿਪਟੀ ਹਾਈ ਕਮਿਸ਼ਨਰ ਸ੍ਰੀ ਦਿਨੇਸ਼ ਕੁਮਾਰ ਪਟਨਾਇਕ ਨੇ ਵੀ ਸਮੂਹ ਪੰਜਾਬੀਆਂ ਨੂੰ ਦਿਲ ਦੀਆਂ ਗਹਿਰਾਈ ਤੋਂ ਵਿਸਾਖੀ ਦੀਆਂ ਮੁਬਾਰਕਾਂ ਭੇਟ ਕੀਤੀਆਂ। ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਵੀ ਵਿਸ਼ੇਸ ਤੌਰ ‘ਤੇ ਇਸ ਮੌਕੇ ਪਹੁੰਚ ਕੇ ਆਪਣੀ ਹਾਜ਼ਰੀ ਲੁਆਈ। ਇਸ ਮੇਲੇ ਵਿੱਚ ਡਾੰ ਉਕਾਰ ਸਿੰਘ ਸਹੋਤਾ, ਕੌਸਲਰ ਮਹਿੰਦਰ ਮਿੱਢਾ, ਡਾੰ ਡੀ ਪੀ ਸਿੰਘ, ਡਾੰ, ਅਸੀਮ ਵੋਹਰਾ, ਸਤਿੰਦਰ ਪਾਲ ਸਿੰਘ, ਪ੍ਰਧਾਨ ਸਤਿੰਦਰਪਾਲ ਸਿੰਘ ਗੋਲਡੀ, ਸਮੀਰ ਜਸਲ ,ਗੁਰਮੇਲ ਸਿੰਘ ਮੱਲ੍ਹੀ ,ਕਮਲਜੀਤ ਸਿੰਘ ਧਾਲੀਵਾਲ, ਯੋਗਰਾਜ ਅਹੀਰ, ਕੌਂਸਲਰ ਤੇਜ ਰਾਮ ਬਾਘਾ, ਕੌਂਸਲਰ ਕਰਮ ਮੋਹਣ, ਵਰਿੰਦਰ ਖੈਰਾ, ਰਣਜੀਤ ਸਿੰਘ ਵੜੈਚ, ਗੋਗੀ ਭੰਡਾਲ, ਪ੍ਰਤਾਪ ਸਿੰਘ ਮੋਮੀ ਸਮੇਤ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਹੋਈਆਂ।

ਸਾਊਥਾਲ ਦੇ ਐਮ ਪੀ ਵਰਿੰਦਰ ਸ਼ਰਮਾ ਵਲੋਂ ਸਲੋਹ ਦੇ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਦੀ ਹਮਾਇਤ

Dhesi group (2)

ਸਲੋਹ – ਲੇਬਰ ਪਾਰਟੀ ਵਲੋਂ ਸਲੋਹ ਦੀ ਸੀਟ ਵਾਸਤੇ ਤਨਮਨਜੀਤ ਸਿੰਘ ਢੇਸੀ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਈਲਿੰਗ ਸਾਊਥਾਲ ਦੇ ਮੌਜੂਦਾ ਐਮ ਪੀ ਵਰਿੰਦਰ ਸ਼ਰਮਾ ਸਲੋਹ ਵਿਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਸ਼ਾਮਿਲ ਹੋਏ। ਇਹ ਉਚੇਚੀ ਮੀਟਿੰਗ ਸਲੋਹ ਦੇ ਵਪਾਰੀ ਅਤੇ ਕਮਿਉਨਿਟੀ ਨੇਤਾ ਸ੍ਰੀ ਸੰਜੀਵ ਕੌਸ਼ਲ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਲੋਹ ਦੇ ਲੇਬਰ ਪਾਰਟੀ ਕਾਰਕੁੰਨਾਂ, ਭਾਈਚਾਰਕ ਨੇਤਾਵਾਂ, ਕੌਂਸਲਰਾਂ, ਕਮਿਸ਼ਨਰਾਂ, ਤਨਮਨਜੀਤ ਸਿੰਘ ਢੇਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਭਾਗ ਲਿਆ।
ਵਰਿੰਦਰ ਸ਼ਰਮਾ ਨੇ ਤਨਮਨਜੀਤ ਸਿੰਘ ਢੇਸੀ ਨੂੰ ਸਲੋਹ ਦੇ ਲੇਬਰ ਕਾਰਕੁੰਨਾਂ ਨੂੰ ਤਨਮਨਜੀਤ ਸਿੰਘ ਦੀ ਉਮੀਦਵਾਰੀ ਦੀ ਵਧਾਈ ਦਿੰਦਿਆਂ ਆਖਿਆ ਕਿ ਉਹ ਸਲੋਹ ਦੇ ਸਮੁੱਚੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਦੀ ਯੋਗਤਾ ਰੱਖਦੇ ਹਨ। ਸ਼ਰਮਾ ਹੋਰਾਂ ਤਨਮਨਜੀਤ ਦੇ ਤਜਰਬੇ, ਪਿਛੋਕੜ ਪ੍ਰਾਪਤੀਆਂ ਅਤੇ ਕਾਬਲੀਅਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਚੋਣਾ ਦੀ ਤਰ੍ਹਾਂ ਉਹ ਇਸ ਦਫਾ ਵੀ ਸਲੋਹ ਦੇ ਲੇਬਰ ਉਮੀਦਵਾਰ ਲਈ ਡਟ ਕੇ ਕੰਮ ਕਰਨਗੇ। ਇਸ ਉਚੇਚੀ ਮੀਟਿੰਗ ਦਾ ਸੰਚਾਲਨ ਕੌਂਸਲਰ ਪਾਲ ਸੋਹਲ ਨੇ ਕੀਤਾ। ਇਸ ਮੀਟਿੰਗ ਵਿਚ ਸਲੋਹ ਕੌਂਸਲ ਦੇ ਲੀਡਰ ਸੁਹੇਲ ਮੁਨੱਵਰ, ਚੇਅਰਮੈਨ ਕੌਂਸਲ ਲੇਬਰ ਗਰੁੱਪ ਮੁਹੰਮਦ ਰਾਸਿਬ, ਕੌਂਸਲ ਡਿਪਟੀ ਨੇਤਾ ਮੋਹਤਰਮਾ ਸਾਬੀਆ ਹੁਸੈਨ, ਸਾਬਕਾ ਚੇਅਰਮੈਨ ਸਲੋਹ ਸੀ ਐਲ ਪੀ ਸਫਦਰ ਅਲੀ ਅਤੇ ਸੰਜੀਵ ਕੌਸ਼ਲ ਨੇ ਆਪਣੇ ਵਿਚਾਰ ਰੱਖੇ।

ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ

ਬੈਡਫੋਰਡ – ਇਥੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਵਿਖੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੀ ਮੀਟਿੰਗ ਬੁੱਧਵਾਰ 3 ਮਈ ਨੂੰ ਹੋਈ ਜਿਸ ਵਿਚ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਨਵੇਂ ਫੈਸਲੇ ਲਏ ਗਏ।
ਇਸ ਮੀਟਿੰਗ ਵਿਚ ਸਲੋਹ, ਸਾਊਥਾਲ, ਈਰਥ ਵੂਲਿਚ, ਹੇਜ਼, ਟੈਲਫੋਰਡ, ਹੰਸਲੋ, ਬਰਮਿੰਘਮ, ਕਾਵੈਂਟਰੀ, ਬਾਰਕਿੰਗ, ਮਿਡਵੇਅ, ਗਰੇਵਜ਼ੈਂਡ, ਹੱਲ, ਬੈਡਫੋਰਡ ਅਤੇ ਡਰਬੀ ਤੋਂ ਕਬੱਡੀ ਕਲੱਬਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਨਵੀਂ ਕਮੇਟੀ ਲਈ ਸਤਿੰਦਰਪਾਲ ਸਿੰਘ ਗੋਲਡੀ ਸੰਧੂ (ਪ੍ਰਧਾਨ), ਹਰਨੇਕ ਸਿੰਘ ਨੇਕਾ (ਚੇਅਰਮੈਨ), ਰਸ਼ਪਾਲ ਸਿੰਘ ਸਹੋਤਾ (ਜਨਰਲ ਸਕੱਤਰ), ਸੁਰਿੰਦਰ ਸਿੰਘ ਮਾਣਕ (ਖਜ਼ਾਨਚੀ), ਗੁਰਦੀਪ ਸਿੰਘ ਮੌਲੀ (ਮੈਨੇਜਰ), ਜਸਕਰਨ ਸਿੰਘ ਜੌਹਲ (ਕੋਚ), ਜੋਗਿੰਦਰ ਸਿੰਘ ਦੁਸਾਂਝ (ਉਪ ਪ੍ਰਧਾਨ), ਅਮਰੀਕ ਸਿੰਘ ਬੋਪਾਰਾਏ (ਉਪ ਚੇਅਰਮੈਨ), ਹਰਭਜਨ ਸਿੰਘ ਭਜੀ (ਸੀਨੀਅਰ ਉਪ ਪ੍ਰਧਾਨ), ਹਰਵੰਤ ਸਿੰਘ ਮੱਲ੍ਹੀ (ਸੀਨੀਅਰ ਉਪ ਚੇਅਰਮੈਨ), ਬਲਬੀਰ ਸਿੰਘ ਰੰਧਾਵਾ (ਸਹਾਇਕ ਜਨਰਲ ਸਕੱਤਰ), ਜਸਪਾਲ ਸਿੰਘ ਥਿੰਦ (ਸਹਾਇਕ ਖਜ਼ਾਨਚੀ), ਅਮਰੀਕ ਸਿੰਘ ਘੁੱਦਾ (ਸਹਾਇਕ ਮੈਨੇਜਰ), ਕੁਲਵਿੰਦਰ ਸਿੰਘ ਛੋਕਰ (ਸਹਾਇਕ ਕੋਚ) ਚੁਣੇ ਗਏ। ਜਦ ਕਿ ਸਲਾਹਕਾਰਾਂ ਵਿਚ ਰਸ਼ਪਾਲ ਸਿੰਘ (ਸ਼ੀਰਾ ਅਟਵਾਲ), ਲੈਂਬਰ ਸਿੰਘ ਲੱਧੜ, ਕਰਮਜੀਤ ਸਿੰਘ ਔਜਲਾ, ਸਤਨਾਮ ਸਿੰਘ ਸੱਤਾ, ਕੇਵਲ ਸਿੰਘ ਪੁਲਸੀਆ, ਦਵਿੰਦਰ ਸਿੰਘ ਪਤਾਰਾ, ਬਲਵਿੰਦਰ ਸਿੰਘ ਹਲਾਤ, ਬਲਵਿੰਦਰ ਸਿੰਘ ਦੂਲੇ, ਬਲਵਿੰਦਰ ਸਿੰਘ ਚੱਠਾ, ਪਰਮਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਮੌਲਾ ਭਲਵਾਨ, ਧਰਮਿੰਦਰ ਸਿੰਘ ਢਡਵਾੜ, ਪ੍ਰਤਾਪ ਸਿੰਘ (ਸੀ ਪੀ ਐਮ) ਅਤੇ ਜੀਤਾ ਵਿਰਕ ਸ਼ਾਮਿਲ ਕੀਤੇ ਗਏ ਹਨ। ਇਸ ਕਮੇਟੀ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਉਪਰੰਤ ਕਬੱਡੀ ਕਲੱਬਾਂ ਨੂੰ ਫੈਡਰੇਸ਼ਨ ਵਲੋਂ ਪੁਰਾਣਾ ਹਿਸਾਬ ਕਿਤਾਬ ਦਿੱਤਾ ਗਿਆ ਅਤੇ 2017 ਦੇ ਕਬੱਡੀ ਸੀਜ਼ਨ ਲਈ ਵਿਚਾਰਾਂ ਕਰਨ ਬਾਅਦ ਫੈਸਲਾ ਲਿਆ ਗਿਆ ਕਿ ਸਾਰੀਆਂ ਕਲੱਬਾਂ ਦੇ ਸਹਿਯੋਗ ਨਾਲ ਇਸ ਸਾਲ ਜੂਨ–ਜੁਲਾਈ ਵਿਚ ਕਬੱਡੀ ਟੀਮਾਂ ਬਣਾ ਕੇ ਟੂਰਨਾਮੈਂਟ ਕਰਵਾਏ ਜਾਣਗੇ ਜਿਸ ਦਾ ਵੇਰਵਾ ਜਲਦੀ ਦਿੱਤਾ ਜਾਵੇਗਾ।

ਡਰਬੀ ਨੇੜੇ ਇਕ ਪੰਜਾਬੀ ਛੋਕਰੇ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ‘ਤੇ ਦਰਦਨਾਕ ਅਤੇ ਵਹਿਸ਼ੀ ਹਮਲਾ ਕੀਤਾ

ਡਰਬੀ – ਇਥੇ ਇਕ ਪੰਜਾਬੀ ਛੋਕਰੇ ਨੂੰ ਦੋ ਹੋਰਨਾਂ ਨਾਲ ਮਿਲ ਕੇ ਇਕ ਨੌਜਵਾਨ ‘ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਮਾਮਲੇ ‘ਚ 27 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ । ਇਸ ਗ੍ਰੋਹ ਨੇ ਬੇਵਜਾਹ ਪੀੜਤ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਉਸ ਦੇ ਸਿਰ ਵਿਚ ਠੁੱਡੇ ਮਾਰੇ ਸਨ ਅਤੇ ਉਸ ਦਾ ਮੋਬਾਈਲ ਫੋਨ ਲੁੱਟ ਲਿਆ ਸੀ।
ਡਰਬੀ ਕਰਾਊਨ ਕੋਰਟ ਵਿਚ ਇਸ ਹਮਲੇ ਸਬੰਧੀ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਪਹਿਲਾਂ ਬਰੈਂਡਨ ਸਿੰਘ ਮੱਟੂ (18) ਅਤੇ ਉਸ ਦੇ 17 ਸਾਲਾ ਸਾਥੀ ਨੇ ਤੁਰੇ ਜਾ ਰਹੇ ਇਕ ਹੋਰ ਨੌਜਵਾਨ ਨੂੰ ਲਗਾਤਾਰ ਮੁੱਕੇ ਮਾਰ ਕੇ ਜ਼ਮੀਨ ‘ਤੇ ਸੁੱਟ ਲਿਆ ਸੀ ਅਤੇ ਫਿਰ ਉਸ ਦੇ ਚੇਹਰੇ ‘ਤੇ ਠੁੱਡੇ ਮਾਰੇ ਸਨ ਅਤੇ ਫਿਰ ਉਸ ਦਾ ਮੋਬਾਈਲ ਫੋਨ ਲੁੱਟ ਲਿਆ ਸੀ। ਐਨੇ ਨੂੰ ਇਕ ਹੋਰ 18 ਸਾਲਾ ਛੋਕਰੇ ਲਿਆਮ ਬਲਰਟਨ ਨੇ ਵੀ ਉਥੇ ਆ ਕੇ ਪੀੜਤ ਦੇ ਚੇਹਰੇ ‘ਤੇ ਠੁੱਡੇ ਮਾਰੇ ਸਨ।
ਅਦਾਲਤ ਵਿਚ ਇਸ ਹਮਲੇ ਨੂੰ ਬਹੁਤ ਹੀ ਦਰਦਨਾਕ ਅਤੇ ਵਹਿਸ਼ੀ ਹਮਲਾ ਦੱਸਿਆ ਗਿਆ, ਜੋ ਕਿ ਪਿਛਲੇ ਸਾਲ 27 ਅਪ੍ਰੈਲ ਨੂੰ ਰਾਤੀਂ 9 ਕੁ ਵਜੇ ਸੇਂਟ ਮਾਰਕਸ ਰੋਡ, ਚੈਡਸਡਨ ਵਿਖੇ ਵਾਪਰਿਆ ਸੀ। ਪੀੜਤ ਉਸ ਰੋਡ ‘ਤੇ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ ਜਦੋਂ ਹਮਲਾਵਰ ਛੋਕਰਿਆਂ ਦੇ ਗਰੁੱਪ ਨੇ ਉਸ ਤੋਂ ਸਿਗਰਟ ਮੰਗੀ ਸੀ। ਫਿਰ 17 ਸਾਲਾ ਛੋਕਰੇ ਨੇ ਉਸ ਦੇ ਹੱਥ ਵਿਚ ਫੜੀ ਸਿਗਰਟ ਖੋਹ ਲਈ ਸੀ। ਪੀੜਤ ਉਥੋਂ ਜਾਣ ਲੱਗਾ ਤਾਂ ਉਸ ਦੇ ਪਿੱਛੇ ਮੁੱਕੇ ਮਾਰੇ ਗਏ ਸਨ। ਉਸ ਨੇ ਮੁੜ ਕੇ ਵੇਖਿਆ ਤਾਂ 17 ਸਾਲਾ ਛੋਕਰਾ ਉਸ ਦੇ ਮੂੰਹ ਤੋਂ ਕੁਝ ਇੰਚ ਦੂਰ ਖੜਾ ਸੀ ਜਿਸ ਨੇ ਉਸ ਦੇ ਚੇਹਰੇ ‘ਤੇ ਲਗਾਤਾਰ ਮੁੱਕੇ ਮਾਰੇ। ਫਿਰ ਮੱਟੂ ਨੇ ਵੀ ਆ ਕੇ ਉਸ ਦੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪੀੜਤ ਜਦੋਂ ਜ਼ਮੀਨ ‘ਤੇ ਡਿੱਗ ਪਿਆ ਤਾਂ ਉਨ੍ਹਾਂ ਨੇ ਉਸ ਦੇ ਚੇਹਰੇ ‘ਤੇ ਲਗਾਤਾਰ ਠੁੱਡੇ ਮਾਰੇ ਸਨ। ਐਨੇ ਨੂੰ ਬਲਰਟਨ ਨੇ ਉਥੇ ਆ ਕੇ ਲਹੂ ਲੁਹਾਣ ਹੋਏ ਪੀੜਤ ਦੇ ਚੇਹਰੇ ‘ਤੇ ਦੋ ਠੁੱਡੇ ਮਾਰੇ ਸਨ। ਮੱਟੂ ਅਤੇ 17 ਸਾਲਾ ਛੋਕਰੇ ਨੇ ਵੀ ਉਸ ‘ਤੇ ਹਮਲਾ ਜਾਰੀ ਰੱਖਿਆ ਸੀ। ਫਿਰ ਮੱਟੂ ਅਤੇ 17 ਸਾਲਾ ਛੋਕਰਾ ਪੀੜਤ ਦਾ ਮੋਬਾਈਲ ਫੋਨ ਖੋਹ ਕੇ ਚਲੇ ਗਏ।
ਇਸ ਦੌਰਾਨ ਪੀੜਤ ਨੂੰ ਇਕ ਹੋਰ ਰਾਹਗੀਰ ਨੇ ਵੇਖ ਕੇ ਉਸ ਦੀ ਮੱਦਦ ਕੀਤੀ ਅਤੇ ਐਮਰਜੰਸੀ ਸੇਵਾਵਾਂ ਨੂੰ ਸੂਚਿਤ ਕੀਤਾ ਸੀ। ਬਾਅਦ ਵਿਚ ਪੁਲਿਸ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ। ਮੱਟੂ ਵਾਸੀ ਨਾਇਮ ਐਵੇਨਿਊ ਚੈਡਸਡਨ ਅਤੇ 17 ਸਾਲਾ ਛੋਕਰੇ, ਜਿਸ ਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਤੇ ਪਤਾ ਜਾਰੀ ਨਹੀਂ ਕੀਤਾ ਜਾ ਸਕਦਾ, ਦੋਹਾਂ ਨੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਅਤੇ ਲੁੱਟਖੋਹ ਦੇ ਦੋਸ਼ ਮੰਨ ਲਏ ਸਨ ਪਰ ਬਲਰਟਨ ਨੇ ਹਮਲੇ ਦੇ ਦੋਸ਼ ਤੋਂ ਇਨਕਾਰ ਕੀਤਾ ਸੀ। ਜਿਸ ਨੂੰ ਅਦਾਲਤ ਨੇ ਇਸ ਹਮਲੇ ਲਈ ਦੋਸ਼ੀ ਕਰਾਰ ਦਿੱਤਾ। ਅਦਾਲਤ ਵਿਚ ਮੱਟੂ ਦੇ ਸਫਾਈ ਪੱਖ ਨੇ ਦਲੀਲ ਦਿੱਤੀ ਸੀ ਕਿ ਉਹ ਇਸ ਹਿੰਸਕ ਹਮਲੇ ਵਿਚ ਸ਼ਮੂਲੀਅਤ ਲਈ ਕੋਈ ਬਹਾਨਾ ਨਹੀਂ ਬਣਾ ਰਿਹਾ ਪਰ ਉਹ ਹੁਣ ਇਕ ਵੱਖਰਾ ਇਨਸਾਨ , ਜਿਸ ਨੇ ਆਪਣਾ ਗੁੱਸਾ ਇਕ ਬੇਕਸੂਰ ‘ਤੇ ਲਾਹ ਦਿੱਤਾ ਸੀ। ਦੂਜੇ ਦੋਹਾਂ ਨੌਜਵਾਨਾਂ ਦੇ ਵਕੀਲਾਂ ਨੇ ਵੀ ਉਨ੍ਹਾਂ ਦੇ ਸ਼ਰਮਸਾਰ ਹੋਣ ਦੀਆਂ ਦਲੀਲਾਂ ਦਿੱਤੀਆਂ।
ਅਦਾਲਤ ਨੇ ਇਸ ਹਮਲੇ ਤਹਿਤ ਮੱਟੂ ਨੂੰ 27 ਮਹੀਨੇ ਲਈ ਨੌਜਵਾਨਾਂ ਦੀ ਜੇਲ੍ਹ ਵਿਚ ਰੱਖਣ ਅਤੇ 17 ਸਾਲਾ ਛੋਕਰੇ ਨੂੰ ਦੋ ਸਾਲ ਲਈ ਡਿਟੈਂਸ਼ਨ ਅਤੇ ਟਰੇਨਿੰਗ ਦੇ ਹੁਕਮ ਜਾਰੀ ਕੀਤੇ। ਬਲਰਟਨ ਵਾਸੀ ਬਿਉਫੋਰਟ ਸਟਰੀਟ, ਚੈਡਸਡਨ ਨੂੰ 18 ਮਹੀਨੇ ਦੀ ਲਮਕਵੀਂ ਸਜ਼ਾ ਸੁਣਾਈ ਗਈ। ਜਿਸ ਦੌਰਾਨ ਉਸ ਨੂੰ 100 ਘੰਟੇ ਦੀ ਕਮਿਉਨਿਟੀ ਸੇਵਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ।

ਭਾਰਤ ਵਿਚ ਆਪਣੇ ਪਤੀ ਦੇ ਕਤਲ ਕੇਸ ਵਿਚ ਗ੍ਰਿਫਤਾਰ ਬਰਤਾਨਵੀ ਪੰਜਾਬਣ ਦੀ ਜ਼ਮਾਨਤ ਸੁਪਰੀਮ ਕੋਰਟ ਵਲੋਂ ਪ੍ਰਵਾਨ

Ramandeep kaur

ਲੰਡਨ (ਸਰਬਜੀਤ ਸਿੰਘ ਬਨੂੜ) – ਬਰਤਾਨੀਆ ਦੇ ਡਰਬੀ ਨਿਵਾਸੀ ਐਨੰਆਰੰਆਈ ਸੁਖਜੀਤ ਸਿੰਘ ਉਰਫ਼ ਸੋਨੂੰ ਕਤਲ ਕੇਸ ਵਿਚ ਪਤਨੀ ਖਿਲਾਫ਼ ਸਬੂਤਾਂ ਦੀ ਘਾਟ ਕਾਰਨ ਮਾਨਯੋਗ ਸੁਪਰੀਮ ਕੋਰਟ ਵਲੋਂ ਰਮਨਦੀਪ ਕੌਰ ਮਾਨ ਦੀ ਜ਼ਮਾਨਤ ਮਨਜੂਰ ਕਰਦਿਆਂ ਸਹੁਰੇ ਪਰਿਵਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਬਰਤਾਨੀਆ ਦੀ ਜੰਮਪਲ ਰਮਨਦੀਪ ਕੌਰ ਮਾਨ ਜੋ ਕਿ ਆਪਣੇ ਹੀ ਪਤੀ ਦੇ ਕਤਲ ਕੇਸ ਵਿਚ ਪਿਛਲੇ 7 ਮਹੀਨੇ ਤੋਂ ਸਹਾਜਹਾਨਪੁਰ ਉਤਰ ਪ੍ਰਦੇਸ ਵਿਚ ਜੇਲ੍ਹ ਵਿਚ ਬੰਦ ਸੀ ਜੋ ਬੀਤੇ ਸਾਲ ਆਪਣੇ ਪਤੀ ਤੇ ਦੋ ਬੱਚਿਆਂ ਸਮੇਤ ਉੱਤਰ ਪ੍ਰਦੇਸ਼ ਦੇ ਪਿੰਡ ਬਸੰਤਾਪੁਰਾ ਆਪਣੇ ਸਹੁਰੇ ਪਰਿਵਾਰ ਵਿੱਚ ਛੁੱਟੀਆਂ ਮਨਾਉਣ ਗਈ ਸੀ ਜਿਥੇ 1–2 ਸਤੰਬਰ ਦੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸੋਨੂੰ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕੇਸ ਵਿੱਚ ਪੁਲਸ ਨੇ ਸੋਨੂੰ ਦੇ ਬਚਪਨ ਦੇ ਦੋਸਤ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਤੇ ਪਤਨੀ ਰਮਨਦੀਪ ਕੌਰ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਮਾਨ ਦੇ ਪੇਕੇ ਪਰਿਵਾਰ ਅਤੇ ਡਰਬੀ ਦੇ ਸੋਨੂੰ ਦੇ ਗਵਾਂਢੀਆਂ ਵਲੋਂ ਮੀਡੀਆ ਵਿਚ ਇਸ ਕਤਲ ਨੂੰ ਜ਼ਮੀਨੀ ਝਗੜਾ ਦੱਸ, ਰਮਨਦੀਪ ਕੌਰ ਮਾਨ ਦੇ ਹੱਕ ਵਿੱਚ ਮੁਹਿੰਮ ਚਲਾਈ ਗਈ ਸੀ। ਰਮਨਦੀਪ ਕੌਰ ਮਾਨ ਨੂੰ ਇਸ ਕੇਸ ਵਿਚ ਸਹੁਰੇ ਪਰਿਵਾਰ ਵੱਲੋਂ ਝੂਠਾ ਫਸਾਇਆ ਗਿਆ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਮਾਣਯੋਗ ਇਲਾਹਾਬਾਦ ਹਾਈਕੋਰਟ ਵਲੋਂ ਰਮਨਦੀਪ ਕੌਰ ਮਾਨ ਦੇ ਸੋਨੂੰ ਕਤਲ ਕੇਸ ਵਿਚ ਕੋਈ ਸਬੂਤ ਨਾ ਹੋਣ ‘ਤੇ ਜ਼ਮਾਨਤ ਮਨਜ਼ੂਰ ਕੀਤੀ ਗਈ ਸੀ। ਪ੍ਰੰਤੂ ਰਮਨਦੀਪ ਦੀ ਸੱਸ ਬੰਸ ਕੌਰ ਵਲੋਂ ਇਲਾਹਾਬਾਦ ਹਾਈਕੋਰਟ ਦੇ ਹੁਕਮਾਂ ਖਿਲਾਫ਼ ਸਪੈਸ਼ਲ ਲੀਵ ਪਟੀਸ਼ਨ (ਅਪਰਾਧਿਕ) ਰਾਹੀਂ ਮਾਨਯੋਗ ਸੁਪਰੀਮ ਕੋਰਟ ਕੋਲ ਪਹੁੰਚ ਕਰ ਜਮਾਨਤ ਨਾ ਮਨਜਜ਼ਰ ਕਰਨ ਲਈ ਪਹੁੰਚ ਕੀਤੀ ਗਈ ਸੀ। ਰਮਨਦੀਪ ਕੌਰ ਮਾਨ ਨੇ ਜ਼ਮਾਨਤ ਮਿਲਣ ‘ਤੇ ਵਾਹਿਗੁਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਛੇਤੀ ਰਿਹਾਅ ਹੋ ਕੇ ਬੇਦਾਗ ਆਪਣੇ ਮੁਲਕ ਬਰਤਾਨੀਆ ਵਾਪਸ ਜਾਵੇਗੀ ‘ਤੇ ਆਪਣੇ ਬੱਚਿਆਂ ਨੂੰ ਮਿਲੇਗੀ।

ਪੰਜਾਬੀ ਟੈਕਸੀ ਡਰਾਈਵਰ ਨੂੰ ਇਕ ਉਡਾਣ ਦੌਰਾਨ ਦੋ ਭੈਣਾ ‘ਤੇ ਜਿਣਸੀ ਹਮਲੇ ਕਰਨ ਦੇ ਦੋਸ਼ ਵਿਚ ਇਕ ਸਾਲ ਲਈ ਜੇਲ੍ਹ ਭੇਜਿਆ

ਮਾਨਚੈਸਟਰ – ਮਿਡਲੈਂਡ ਦੇ ਇਕ ਪੰਜਾਬੀ ਟੈਕਸੀ ਡਰਾਈਵਰ ਨੂੰ ਟੋਰਾਂਟੋ ਤੋਂ ਮਾਨਚੈਸਟਰ ਆਉਣ ਵਾਲੀ ਉਡਾਣ ਵਿਚ ਦੋ ਭੈਣਾ ‘ਤੇ ਜਿਣਸੀ ਹਮਲੇ ਕਰਨ ਦੇ ਦੋਸ਼ ਤਹਿਤ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ।
ਮਾਨਚੈਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਕਿਵੇਂ ਟੈਕਸੀ ਡਰਾਈਵਰ ਜਗਤਾਰ ਸੰਧੂ (54) ਵਾਸੀ ਵੁਲਵਰਂਪਟਨ ਨੇ ਇਸ 9 ਘੰਟੇ ਦੀ ਉਡਾਣ ਦੌਰਾਨ ਇਨ੍ਹਾਂ ਭੈਣਾ ਦਾ ਸਫਰ ਦੁੱਭਰ ਕਰ ਦਿੱਤਾ ਸੀ। ਉਸ ਨੇ ਉਨ੍ਹਾਂ ਦੀ ਪਿਛਲੀ ਸੀਟ ‘ਤੇ ਬੈਠੇ ਹੋਣ ਦੌਰਾਨ ਉਨ੍ਹਾਂ ਨੂੰ ਵਾਰੀ ਵਾਰੀ ਮੋਢੇ ਹਲੂਣ ਕੇ ਉਨ੍ਹਾਂ ਦੇ ਵਿਚਾਲੇ ਬੈਠਣ ਲਈ ਪੁੱਛਿਆ ਸੀ ਤਾਂ ਕਿ ਉਹ ਉਨ੍ਹਾਂ ਨਾਲ ਬੈਠ ਕੇ ਇਨ–ਫਲਾਈਟ ਫਿਲਮ ਵੇਖ ਸਕੇ। ਫਿਰ ਉਸ ਨੇ ਉਨ੍ਹਾਂ ਵਿਚੋਂ ਇਕ ਨੂੰ ਪੁੱਛਿਆ ਸੀ ਕਿ ਕੀ ਉਹ ਸਮਲਿੰਗੀ ਸਨ। ਉਨ੍ਹਾਂ ਭੈਣਾ ਨੇ ਉਸ ਤੋਂ ਬਚਣ ਲਈ ਵਾਰੀ ਵਾਰੀ ਸੌਣ ਦੀ ਯੋਜਨਾ ਬਣਾਈ ਪਰ ਦੋਵੇਂ ਸੌਂ ਗਈਆਂ ਸਨ। ਜਦੋਂ ਉਹ ਉਠੀਆਂ ਤਾਂ ਉਨ੍ਹਾਂ ਨੇ ਵੇਖਿਆ ਸੀ ਕਿ ਸੰਧੂ ਵਲੋਂ ਇਕ ਦੇ ਪੱਟ ‘ਤੇ ਹੱਥ ਫੇਰਿਆ ਜਾ ਰਿਹਾ ਸੀ ਅਤੇ ਦੂਜੀ ਦੀ ਛਾਤੀ ਨੂੰ ਛੂਹ ਰਿਹਾ ਸੀ। ਇਕ ਭੈਣ ਨੇ ਉਸ ਦਾ ਹੱਥ ਚੁੱਕ ਕੇ ਪਰ੍ਹੇ ਸੁੱਟ ਦਿੱਤਾ ਸੀ। ਬਾਅਦ ਵਿਚ ਸੰਧੂ ਨੇ ਫੋਨ ਕਰਦਿਆਂ ਕਿਸੇ ਹੋਰ ਭਾਸ਼ਾ ਵਿਚ ਕੁਝ ਕਿਹਾ ਸੀ ਅਤੇ ਕਿਹਾ ਸੀ ਕਿ ਉਹ ਮਾਨਚੈਸਟਰ ਪਹੁੰਚ ਕੇ ਉਨ੍ਹਾਂ ਨੂੰ ਵੇਖ ਲਵੇਗਾ। ਜਿਸ ਕਰਕੇ ਉਹ ਭੈਣਾ ਇਸ ਨੂੰ ਧਮਕੀ ਸਮਝ ਕੇ ਬੁਰੀ ਤਰ੍ਹਾਂ ਡਰ ਗਈਆਂ ਸਨ। ਉਨ੍ਹਾਂ ਨੇ ਮਾਨਚੈਸਟਰ ਪਹੁੰਚਣ ‘ਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਪੁਲਿਸ ਰਿਪੋਰਟ ਕੀਤੀ ਗਈ ਸੀ।
ਵਿਆਹੇ ਵਰ੍ਹੇ ਅਤੇ ਦੋ ਬਾਲਗ ਬੱਚਿਆਂ ਦੇ ਪਿਓ ਸੰਧੂ ਨੇ ਅਦਾਲਤ ਵਿਚ ਉਸ ‘ਤੇ ਲਗਾਏ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਪਰ 20–25 ਸਾਲ ਦੀਆਂ ਇਨ੍ਹਾਂ ਭੈਣਾ ਨੇ ਪਿਛਲੇ ਸਾਲ ਅਗਸਤ ਮਹੀਨੇ ਦੇ ਇਸ ਸਫਰ ਨੂੰ ਆਪਣਾ ਨਰਕ ਵਰਗਾ ਸਫਰ ਦੱਸਿਆ ਸੀ। ਸੰਧੂ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਉਨ੍ਹਾਂ ਲੜਕੀਆਂ ਨੂੰ ਇਸ ਕਰਕੇ ਸੀਟ ਬਦਲਣ ਲਈ ਪੁੱਛਿਆ ਸੀ ਕਿਉਂਕਿ ਉਸ ਦੇ ਨਾਲ ਦੋ ਬੱਚੇ ਬੈਠੇ ਸਨ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਦੋਵੇਂ ਇਕ ਦੂਜੇ ਨੂੰ ਗਲਤ ਢੰਗ ਨਾਲ ਛੂਹ ਰਹੀਆਂ ਸਨ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਸਮਲਿੰਗੀ ਹੋਣ ਬਾਰੇ ਪੁੱਛਿਆ ਸੀ। ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਸਿਰੇ ਤੋਂ ਨਕਾਰਦਿਆਂ ਉਸ ਨੂੰ ਜਿਣਸੀ ਹਮਲੇ ਲਈ ਦੋਸ਼ੀ ਕਰਾਰ ਦਿੱਤਾ ਸੀ। ਜਿਸ ਦੇ ਸਬੰਧ ਵਿਚ ਉਸ ਨੂੰ 12 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ । ਉਸ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਨਹੀਂ ਵਾਪਰੇਗਾ।

ਬੈਰਿਸਟਰ ਜਸਵੀਰ ਸਿੰਘ ਤੇ ਪੁਲਿਸ ਅਫਸਰ ਸਰਬਜੀਤ ਕੌਰ ਸਮੇਤ ਸਿੱਖ ਸ਼ਖਸੀਅਤਾਂ ਦਾ ਸ਼ਾਹੀ ਸਨਮਾਨ

Jasvir OBE

ਲੰਡਨ – ਲੰਡਨ ਦੇ ਜੰਮਪਲ ਨੌਜਵਾਨ ਬੈਰਿਸਟਰ ਜਸਵੀਰ ਸਿੰਘ ਨੂੰ ਬਕਿੰਘਮ ਪੈਲਿਸ ਵਿਖੇ ਸ਼ਾਹੀ ਸਨਮਾਨ ਓੰ ਬੀੰ ਈੰ ਨਾਲ ਪ੍ਰਿੰਸ ਵਿਲੀਅਮ ਵੱਲੋਂ ਸਨਮਾਨਿਤ ਕੀਆ ਗਿਆ। ਜਸਵੀਰ ਸਿੰਘ ਓੰ ਬੀੰ ਈੰ ਦਾ ਖਿਤਾਬ ਪ੍ਰਾਪਤ ਕਰਨਾ ਵਾਲਾ ਸਭ ਤੋਂ ਛੋਟੀ ਉਮਰ ਦਾ ਸਿੱਖ ਹੈ।
ਜਸਵੀਰ ਸਿੰਘ ਦਾ ਨਾਮ ਨਵੇਂ ਸਾਲ ਦੀ ਜਾਰੀ ਕੀਤੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਸੀ। ਜਿਸ ਨੂੰ ਸ਼ਾਹੀ ਸਨਮਾਨ 19 ਅਪ੍ਰੈਲ ਨੂੰ ਬਕਿੰਘਮ ਪੈਲਿਸ ਵਿਖੇ ਦਿੱਤਾ ਗਿਆ ਹੈ। ਜਸਵੀਰ ਸਿੰਘ ਨੂੰ ਇਹ ਸਨਮਾਨ ਉਸ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਬਦਲੇ ਮਿਲਿਆ ਹੈ। ਜਸਵੀਰ ਸਿੰਘ ”ਸਿਟੀ ਸਿੱਖਸ“ ਸੰਸਥਾ ਦਾ ਫਾਊਂਡਿੰਗ ਚੇਅਰਮੈਨ ਅਤੇ ”ਫੇਥਸ ਫੋਰਮ ਫਾਰ ਲੰਡਨ“ ਦਾ ਚੇਅਰਮੈਨ ਹੈ। ਸਿਟੀ ਸਿੱਖਸ ਜਿੱਥੇ ਸਿੱਖ ਭਾਈਚਾਰੇ ਨਾਲ ਸਬੰਧਿਤ ਮੁੱਦਿਆਂ ਨੂੰ ਵਿਚਾਰਨ ਦਾ ਕੰਮ ਕਰਦੀ ਹੈ, ਉੱਥੇ ਹੀ ਫੇਥਸ ਫੋਰਮ ਫਾਰ ਲੰਡਨ ਰਾਹੀਂ ਲੰਡਨ ਦੇ 9 ਮੁੱਖ ਧਰਮਾਂ ਈਸਾਈ, ਮੁਸਲਿਮ, ਯਹੂਦੀ, ਹਿੰਦੂ, ਸਿੱਖ, ਬੋਧੀ, ਜੈਨੀ, ਜ਼ੋਰੋਐਸਰੀਅਨ ਅਤੇ ਬਹਾਇ ਦੀ ਪ੍ਰਤੀਨਿੱਧਤਾ ਕੀਤੀ ਜਾ ਰਹੀ ਹੈ। ਜਸਵੀਰ ਸਿੰਘ ਨੇ ਕਿਹਾ ਕਿ ਉਸ ਨੂੰ ਇਹ ਸਨਮਾਨ ਪ੍ਰਾਪਤ ਕਰਕੇ ਬੇਹੱਦ ਖੁਸ਼ੀ ਹੋਈ, ਉਸ ਨੇ ਕਿਹਾ ਕਿ ਇਸ ਮੌਕੇ ਉਸ ਨੂੰ ਦੇਸ਼ ਦੀਆਂ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਜਿਨ੍ਹਾਂ ‘ਚ ਸਾਇੰਸਦਾਨ, ਡਾਕਟਰ, ਪੁਲਿਸ ਅਤੇ ਹੋਰਨਾਂ ਖੇਤਰਾਂ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਜਿਵੇਂ ਡਾੰ ਬਰਿੰਦਰ ਸਿੰਘ ਮਾਹੋਂ ਅਤੇ ਪੁਲਿਸ ਅਫਸਰ ਸਰਬਜੀਤ ਕੌਰ ਵੀ ਸ਼ਾਮਿਲ ਸਨ। ਜਿਨ੍ਹਾਂ ਨੂੰ ਮਰਸੀਸਾਈਡ ਪੁਲਿਸ ਵਿਚ ਡਿਟੈਕਟਿਵ ਸਾਰਜੈਂਟ ਵਲੋਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਈਲਿੰਗ–ਸਾਊਥਾਲ ਦੇ ਪਾਰਲੀਮਾਨੀ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਦੀ ਚੋਣ ਮੁਹਿੰਮ ਦਾ ਉਦਘਾਟਨ ਹੋਇਆ

Sharma v Office

ਸਾਊਥਾਲ – 8 ਜੂਨ ਨੂੰ ਆਮ ਚੋਣਾ ਹੋਣ ਦੇ ਐਲਾਨ ਨੂੰ ਮੁੱਖ ਰੱਖਦਿਆਂ 23 ਅਪ੍ਰੈਲ ਐਤਵਾਰ ਨੂੰ ਈਲਿੰਗ–ਸਾਊਥਾਲ ਦੀ ਸੀਟ ਦੇ ਲੇਬਰ ਉਮੀਦਵਾਰ ਅਤੇ ਮੌਜੂਦਾ ਐਮ ਪੀ ਵਰਿੰਦਰ ਸ਼ਰਮਾ ਦੀ ਚੋਣ ਮੁਹਿੰਮ ਦਾ ਉਦਘਾਟਨ ਸਾਊਥਾਲ ਦੇ ਮਹਿਫਲ ਰੈਸਟੋਰੈਂਟ ਵਿਚ ਲੇਬਰ ਪਾਰਟੀ ਦੇ ਕਾਰਕੁੰਨਾਂ ਅਤੇ ਭਾਈਚਾਰੇ ਦੇ ਲੀਡਰਾਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ।
ਇਸ ਉਦਘਾਟਨੀ ਸਮਾਰੋਹ ਵਿਚ ਲੇਬਰ ਪਾਰਟੀ ਦੇ ਸਮਰਥਕਾਂ, ਕੌਂਸਲਰਾਂ ਅਤੇ ਮੈਂਬਰਾਂ ਵਲੋਂ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਵਰਨਣਯੋਗ ਗੱਲ ਇਹ ਸੀ ਕਿ ਇਸ ਵਿਚ ਨੌਜਵਾਨ ਪਾਰਟੀ ਕਾਰਕੁੰਨਾਂ, ਔਰਤਾਂ, ਵੱਖ ਵੱਖ ਭਾਈਚਾਰਿਆਂ ਦੇ ਲੀਡਰਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਹੁੰਮ–ਹੁਮਾ ਕੇ ਹਾਜ਼ਰੀ ਭਰੀ। ਮੌਜੂਦਾ ਐਮ ਪੀ ਵਰਿੰਦਰ ਸ਼ਰਮਾ ਨੇ ਉਦਘਾਟਨੀ ਭਾਸ਼ਨ ਵਿਚ ਕਿਹਾ ਕਿ ਇਹ ਚੋਣ ਮੁਲਕ ‘ਤੇ ਠੋਸੀ ਗਈ ਪਰ ਅਸੀਂ ਤਿਆਰ–ਬਰ–ਤਿਆਰ ਹਾਂ। ਲੰਡਨ ਦੇ ਓਵਰਆਲ ਆਰਗੇਨਾਈਜ਼ਰ ਪੀਟਰ ਮੇਸਨ, ਈਲਿੰਗ ਕੌਂਸਲ ਦੇ ਲੇਬਰ ਨੇਤਾ ਜੂਲੀਅਨ ਬੈਲ, ਬਾਰੋਅ ਆਰਗੇਨਾਈਜ਼ਰ ਜੌਨ ਕੌਕਸ, ਜੀ ਐਲ ਏ ਦੇ ਮੈਂਬਰ ਡਾੰ ਉਂਕਾਰ ਸਹੋਤਾ ਨੇ ਵੀ ਚੋਣ ਸਬੰਧੀ ਤਿਆਰੀਆਂ ਦਾ ਵੇਰਵਾ ਦਿੱਤਾ। ਕੌਂਸਲਰ ਕਰਮ ਮੋਹਨ ਨੂੰ ਇਸ ਚੋਣ ਮੁਹਿੰਮ ਦੇ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ । ਆਫਿਸ ਆਰਗੇਨਾਈਜ਼ਰ ਡੌਮਨਿਕ ਮੌਫਿਟ ਹੋਣਗੇ। ਉਦਘਾਟਨੀ ਸਮਾਰੋਹ ਵਿਚ ਚੋਣ ਫੰਡ ਵਾਸਤੇ ਜਬਰਦਸਤ ਹੁੰਗਾਰਾ ਮਿਲਿਆ। ਪਾਰਟੀ ਸਮਰਥਕਾਂ ਨੇ ਚੋਣ ਮੁਹਿੰਮ ਵਿਚ ਡਟ ਕੇ ਕੰਮ ਕਰਨ ਦੀ ਹਾਮੀ ਭਰੀ। ਈਲਿੰਗ–ਸਾਊਥਾਲ ਦੇ ਕੌਂਸਲਰਾਂ ਤੋਂ ਬਿਨਾਂ ਹਿਲਿੰਗਡਨ, ਸਲੋਹ ਅਤੇ ਹੰਸਲੋ ਦੇ ਕੌਂਸਲਰਾਂ ਨੇ ਨਾ ਸਿਰਫ ਚੋਣ ਮੁਹਿੰਮ ਵਿਚ ਡਟਣ ਦਾ ਪ੍ਰਗਟਾਵਾ ਕੀਤਾ ਬਲਕਿ ਚੋਣ ਫੰਡ ਵਿਚ ਯੋਗਦਾਨ ਪਾਉਣ ਦਾ ਵੀ ਤੁਹੱਈਆ ਕੀਤਾ।
ਇਸ ਚੋਣ ਉਦਘਾਟਨੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਮੁਹਿੰਦਰ ਮਿੱਢਾ, ਰਣਜੀਤ ਧੀਰ, ਪੱਡਾ, ਆਨੰਦ, ਰਾਜਿੰਦਰ ਮਾਨ, ਗੁਰਮੀਤ ਮਾਨ, ਅਸਲਮ, ਹਰਭਜਨ ਧੀਰ, ਸੰਸਾਰਪੁਰੀ, ਧਾਮੀ, ਨਾਗਪਾਲ, ਕਮਾਡੋ ਬੱਗਾ, ਮੋਹਨ ਅਤੇ ਕਮਿਉਨਿਟੀ ਲੀਡਰਾਂ ਵਿਚੋਂ ਪ੍ਰੀਤਮ ਬਰਾੜ, ਆਈ ਡਬਲਯੂ ਸਦਰ ਮਿੰ ਨਾਗਰਾ, ਹਰਨਾਮ ਹੰਸਪਾਲ, ਬਲਵੰਤ ਸਿੰਘ ਧਾਮੀ, ਹਰਚੰਦ ਸਿੰਘ ਗਰੇਵਾਲ, ਮੁਕੰਦ ਸਿੰਘ ਧਾਲੀਵਾਲ, ਅਮਰਜੀਤ ਸਿੰਘ ਢਿੱਲੋਂ, ਜੈਸ ਸੰਘੇੜਾ, ਸਾਬਕਾ ਕੌਂਸਲਰ ਵਰਮਾ, ਚਰਨਜੀਤ ਗਿੱਲ ਅਤੇ ਨੌਜਵਾਨ ਕਾਰਕੁੰਨਾਂ ਵਿਚੋਂ ਕਮਲਜੀਤ ਸਹੋਤਾ, ਜਸਵਾਲ, ਕਿਰਨ ਅਤੇ ਸੋਨਿਕਾ ਨੇ ਭਾਗ ਲਿਆ। ਵਰਿੰਦਰ ਸ਼ਰਮਾ ਦਾ ਆਪਣਾ ਸਾਰਾ ਪਰਿਵਾਰ ਵੀ ਇਸ ਮੁਬਾਰਕ ਮੌਕੇ ‘ਤੇ ਹਾਜ਼ਰ ਸੀ।

ਡਰਬੀਸ਼ਾਇਰ ਵਿਚ “ਕੈਸ਼ ਫਾਰ ਕਰੈਸ਼” ਦੇ ਵਿਸ਼ਾਲ ਘੋਟਾਲੇ ‘ਚ ਸ਼ਾਮਿਲ ਦੋ ਪੰਜਾਬੀਆਂ ਸਮੇਤ ਗ੍ਰੋਹ ਦੇ 11 ਮੈਂਬਰਾਂ ਨੂੰ ਜੇਲ੍ਹ

ਨੌਟਿੰਘਮ – ਪਿਛਲੇ ਦਿਨੀਂ ਇਥੇ ਡਰਬੀਸ਼ਾਇਰ ਵਿਚ “ਕੈਸ਼ ਫਾਰ ਕਰੈਸ਼” ਦੀ ਧੋਖਾਧੜੀ ਨੂੰ ਅੰਜਾਮ ਦੇ ਕੇ ਲੱਖਾਂ ਪੌਂਡ ਦਾ ਘੁਟਾਲਾ ਕਰਨ ਵਾਲੇ ਇਕ ਗ੍ਰੋਹ ਦੇ ਦੋ ਪੰਜਾਬੀ ਮੈਂਬਰਾਂ ਸਮੇਤ 11 ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜਦ ਕਿ 12ਵੇਂ ਮੈਂਬਰ ਦੀ ਸਜ਼ਾ ਦਾ ਫੈਸਲਾ ਅਜੇ ਬਾਕੀ ।
ਨੌਟਿੰਘਮ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਇਸ ਗ੍ਰੋਹ, ਜਿਸ ਦੇ ਮੋਹਰੀਆਂ ਵਿਚ ਦਵਿੰਦਰ ਨਾਗਰਾ ਅਤੇ ਧਰਮਿੰਦਰ ਨਾਗਰਾ ਵੀ ਸ਼ਾਮਿਲ ਸਨ, ਨੇ 2011 ਅਤੇ 2013 ਦਰਮਿਆਨ ਘੱਟੋ ਘੱਟ 41 ਦੁਰਘਟਨਾਵਾਂ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਸੀ। ਜਿਨ੍ਹਾਂ ਵਿਚੋਂ ਕਈਆਂ ਨੇ ਫਿਰ ਡਰਾਈਵਰਾਂ, ਗਵਾਹਾਂ ਜਾਂ ਮੁਸਾਫਿਰਾਂ ਆਦਿ ਵਜੋਂ ਦਾਅਵੇ ਯਕੀਨੀ ਬਣਾਏ ਸਨ। ਇਸ ਗ੍ਰੋਹ ਵਲੋਂ ਵਧੇਰੇ ਕਰਕੇ ਇਕੱਲੀਆਂ ਔਰਤਾਂ ਅਤੇ ਬਜ਼ੁਰਗ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਜਿਹੀ ਇਕ ਦੁਰਘਟਨਾ ਵਿਚ ਸ਼ਾਮਿਲ ਇਕ ਪੀੜਤ ਕਿਸੇ ਅੰਤਮ ਸਸਕਾਰ ਵਿਚ ਨਾ ਪਹੁੰਚ ਸਕਿਆ ਸੀ ਅਤੇ ਇਕ ਹੋਰ ਬਜ਼ੁਰਗ ਔਰਤ ਨੇ ਡਰਦੇ ਮਾਰੇ ਗੱਡੀ ਚਲਾਉਣਾ ਹੀ ਬੰਦ ਕਰ ਦਿੱਤਾ ਸੀ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਗ੍ਰੋਹ ਦੇ ਘੁਟਾਲੇ ਤਹਿਤ ਕੁਝ ਮੈਂਬਰਾਂ ਵਲੋਂ ਦੋ ਕੰਪਨੀਆਂ ਸਥਾਪਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਰਾਹੀਂ 2011 ਅਤੇ 2013 ਦਰਮਿਆਨ 41 ਦੇ ਕਰੀਬ ਦੁਰਘਟਨਾਵਾਂ ਸਬੰਧੀ ਦਾਅਵੇ ਕੀਤੇ ਸਨ। ਇਸ ਮਾਮਲੇ ਦੇ ਦੋਸ਼ੀਆਂ ਵਲੋਂ ਕਈ ਤਰ੍ਹਾਂ ਦੇ ਰੋਲਾਂ ਜਿਵੇਂ ਡਰਾਈਵਰਾਂ, ਮੁਸਾਫਿਰਾਂ, ਗਵਾਹਾਂ ਜਾਂ ਹੋਰਨਾਂ ਰਾਹੀਂ ਦਾਅਵੇ ਕੀਤੇ ਗਏ ਸਨ। ਇਸ ਗ੍ਰੋਹ ਦੇ ਮੈਂਬਰਾਂ ਨੇ ਤਕਰੀਬਨ 420,000 ਪੌਂਡ ਕਮਾਈ ਕੀਤੀ ਜਦ ਕਿ ਇਸ ਰਾਹੀਂ ਇੰਸ਼ੋਰੰਸ ਇੰਡਸਟਰੀ ਨੂੰ 700,000 ਪੌਂਡ ਤੋਂ ਵੱਧ ਦਾ ਖਰਚਾ ਸਹਿਣਾ ਪਿਆ ਸੀ।
ਇਸ ਘੁਟਾਲੇ ਸਬੰਧੀ 7 ਮੈਂਬਰਾਂ ਨੇ ਪਹਿਲਾਂ ਹੀ ਆਪਣੇ ਦੋਸ਼ ਮੰਨ ਲਏ ਸਨ ਜਦ ਕਿ ਪੰਜ ਨੂੰ ਅਦਾਲਤੀ ਸੁਣਵਾਈ ਉਪਰੰਤ ਦੋਸ਼ੀ ਕਰਾਰ ਦਿੱਤਾ ਗਿਆ । ਜਿਸ ਦੇ ਸਬੰਧ ਵਿਚ ਦਵਿੰਦਰ ਨਾਗਰਾ (40) ਵਾਸੀ ਆਰਕਰਾਈਟ ਐਵੇਨਿਊ, ਬੈਲਪਰ ਨੂੰ ਪੰਜ ਸਾਲ ਅਤੇ ਧਰਮਿੰਦਰ ਨਾਗਰਾ (47) ਵਾਸੀ ਗਰੈਗਰੀਜ਼ ਵੇਅ, ਬੈਲਪਰ ਨੂੰ ਪੰਜ ਸਾਲ ਦੀ ਕੈਦ ਹੋਈ। ਜਦ ਕਿ ਨਸੀਰ ਅਹਿਮਦ (26) ਵਾਸੀ ਸ਼ੈਫੀਲਡ ਨੂੰ ਪੰਜ ਸਾਲ ਤੇ ਤਿੰਨ ਮਹੀਨੇ, ਮਾਰਟਿਨ ਵਾਕਰ (29) ਵਾਸੀ ਰਿਪਲੇ ਨੂੰ 5 ਸਾਲ ਤੇ ਤਿੰਨ ਮਹੀਨੇ, ਮੁਹੰਮਦ ਅਸਗਰ (28) ਵਾਸੀ ਡਰਬੀ ਨੂੰ ਪੰਜ ਸਾਲ, ਐਡਮ ਸਟਾਰਕ (27) ਵਾਸੀ ਲੌਂਗ ਈਟਨ ਨੂੰ ਚਾਰ ਸਾਲ ਤੇ 9 ਮਹੀਨੇ, ਅਰਸਲਾਨ ਹੁਸੈਨ (29) ਵਾਸੀ ਬਰੈਡਫੋਰਡ ਨੂੰ ਚਾਰ ਸਾਲ, ਲਿਆ ਸਵਿਨਫੀਲਡ (24) ਵਾਸੀ ਲੌਂਗ ਈਟਨ ਨੂੰ 31 ਮਹੀਨੇ, ਡੌਰੋਥੀ ਬੇਕਨ (28) ਵਾਸੀ ਰਿਪਲੇ ਨੂੰ 30 ਮਹੀਨੇ, ਨਿਕੋਲਾ ਬਰਾਊਨ (24) ਵਾਸੀ ਐਲਫਰਟਨ ਨੂੰ 21 ਮਹੀਨੇ ਅਤੇ ਐਂਥੋਨੀ ਵਾਕਰ (24) ਵਾਸੀ ਹੀਨਰ ਨੂੰ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜਦ ਕਿ ਆਦਲੀ ਅਜ਼ੀਜ਼ (27) ਵਾਸੀ ਨੌਰਮੈਂਟਨ ਦੀ ਸਜ਼ਾ ਦਾ ਫੈਸਲਾ ਅਜੇ ਬਾਕੀ ।
ਇਨ੍ਹਾਂ ਵਿਚੋਂ ਅਹਿਮਦ, ਅਸਗਰ, ਹੁਸੈਨ, ਦਵਿੰਦਰ ਤੇ ਧਰਮਿੰਦਰ ਨਾਗਰਾ ਅਤੇ ਮਾਰਟਿਨ ਵਾਕਰ ‘ਤੇ 8 ਸਾਲ ਲਈ ਕੋਈ ਕੰਪਨੀ ਚਲਾਉਣ ਦੀ ਪਾਬੰਦੀ ਵੀ ਲਗਾਈ ਗਈ ।ḙ

ਲੈਸਟਰ ਦੇ ਪੰਜਾਬੀ ਨੌਜਵਾਨ ਨੂੰ ਫਰਾਂਸ ਤੋਂ ਆਪਣੀ ਕਾਰ ਵਿਚ ਇਕ ਜਾਅਲੀ ਪ੍ਰਵਾਸੀ ਨੂੰ ਯੂ ਕੇ ਲਿਆਉਣ ਦੀ ਕੋਸ਼ਿਸ਼ ਤਹਿਤ 16 ਮਹੀਨੇ ਦੀ ਕੈਦ

ਕੈਂਟਰਬਰੀ – ਪਿਛਲੇ ਦਿਨੀਂ ਇਥੇ ਇਕ ਪੰਜਾਬੀ ਨੌਜਵਾਨ ਨੂੰ ਫਰਾਂਸ ਤੋਂ ਆਪਣੀ ਕਾਰ ਵਿਚ ਇਕ ਗੈਰਕਾਨੂੰਨੀ ਭਾਰਤੀ ਪ੍ਰਵਾਸੀ ਨੂੰ ਯੂ ਕੇ ਲਿਆਉਣ ਦੀ ਕੋਸ਼ਿਸ਼ ਤਹਿਤ 16 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ।
ਕੈਂਟਰਬਰੀ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਗੁਰਪਾਲ ਭਰਥ (24) ਵਾਸੀ ਵੈਸਟਰਨ ਰੋਡ, ਵੈਸਟ ਐਂਡ, ਲੈਸਟਰ ਨੂੰ ਪਿਛਲੇ ਸਾਲ 14 ਅਗਸਤ ਨੂੰ ਫਰਾਂਸ ਤੋਂ ਵਾਪਸ ਆਉਂਦੇ ਸਮੇਂ ਬਾਰਡਰ ਫੋਰਸ ਨੇ ਕੌਕੈਲਜ਼ ਵਿਖੇ ਯੂ ਕੇ ਕੰਟਰੋਲ ਜ਼ੋਨ ‘ਤੇ ਰੋਕਿਆ ਸੀ। ਉਸ ਦੀ ਕਾਰ ਵਿਚ ਇਕ ਮੁਸਾਫਿਰ ਸੀ ਜਿਸ ਦੇ ਕੋਲ ਯੂ ਕੇ ਦਾ ਪਾਸਪੋਰਟ ਸੀ। ਭਰਥ ਨੇ ਅਫਸਰਾਂ ਨੂੰ ਦੱਸਿਆ ਸੀ ਕਿ ਉਹ ਵਿਅਕਤੀ ਉਸ ਦਾ ਮਿੱਤਰ ਸੀ ਜਿਸ ਨੂੰ ਉਹ ਕਈ ਸਾਲਾਂ ਤੋਂ ਜਾਣਦਾ ਸੀ ਅਤੇ ਉਹ ਉਸ ਨੂੰ ਕੈਲੇ ਵਿਚ ਮਿਲ ਪਿਆ ਸੀ, ਜਿਸ ਨੂੰ ਉਸ ਨੇ ਯੂ ਕੇ ਵਾਪਸੀ ਲਈ ਆਪਣੀ ਕਾਰ ਵਿਚ ਲਿਫਟ ਦੇ ਦਿੱਤੀ ਸੀ।
ਹਾਲਾਂਕਿ ਬਾਅਦ ਵਿਚ ਜਾਂਚ ਪੜਤਾਲ ਦੌਰਾਨ ਪਤਾ ਚੱਲਿਆ ਸੀ ਕਿ ਉਸ ਬੰਦੇ ਕੋਲ ਜਿਹੜਾ ਪਾਸਪੋਰਟ ਸੀ ਉਹ 2009 ਵਿਚ ਅਸਲੀ ਧਾਰਕ ਵਲੋਂ ਰੱਦ ਕਰਵਾਇਆ ਜਾ ਚੁੱਕਾ ਸੀ। ਜਦ ਕਿ ਉਸ ਮੁਸਾਫਿਰ ਦੀ ਪਛਾਣ ਇਕ ਭਾਰਤੀ ਜਾਅਲੀ ਪ੍ਰਵਾਸੀ ਵਜੋਂ ਹੋਈ ਜਿਸ ਨੂੰ ਫਰਾਂਸ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਦ ਕਿ ਭਰਥ ਦੇ ਖਿਲਾਫ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਨੂੰ ਗੈਰਕਾਨੂੰਨੀ ਢੰਗ ਨਾਲ ਯੂ ਕੇ ਲਿਆਉਣ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਚਾਰਜ ਕਰ ਲਿਆ ਗਿਆ ਸੀ।
ਪਹਿਲਾਂ ਤਾਂ ਭਰਥ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਅਦਾਲਤ ਵਿਚ ਦੂਜੇ ਦਿਨ ਦੀ ਸੁਣਵਾਈ ਦੌਰਾਨ ਉਸ ਨੇ ਆਪਣਾ ਦੋਸ਼ ਮੰਨ ਲਿਆ। ਜਿਸ ਦੇ ਤਹਿਤ ਉਸ ਨੂੰ ਅਦਾਲਤ ਨੇ 16 ਮਹੀਨੇ ਕੈਦ ਦੀ ਸਜ਼ਾ ਸੁਣਾਈ।
ਇਸ ਸਬੰਧ ਵਿਚ ਇਮੀਗਰੇਸ਼ਨ ਟੀਮ ਦੇ ਜਾਂਚ ਅਫਸਰ ਡੇਵਿਡ ਫੇਅਰਕਲੌ ਨੇ ਕਿਹਾ ਕਿ ਭਰਥ ਨੇ ਆਪਣੇ ਮੁਸਾਫਿਰ ਬਾਰੇ ਝੂਠ ਬੋਲਿਆ। ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਉਹ ਜਾਣਦਾ ਸੀ ਕਿ ਉਸ ਦਾ ਮੁਸਾਫਿਰ ਇਕ ਜਾਅਲੀ ਪ੍ਰਵਾਸੀ ਸੀ। ਜਿਸ ਦੇ ਬਾਰੇ ਭਰਥ ਨੇ ਅਫਸਰਾਂ ਕੋਲ ਕਈ ਝੂਠੇ ਦਾਅਵੇ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਸ ਨੂੰ ਉਸ ਦੇ ਅਪਰਾਧ ਦੀ ਸਜ਼ਾ ਭੁਗਤਣੀ ਪੈਣੀ । ਇਹ ਕੇਸ ਹੋਰਨਾਂ ਲਈ ਵੀ ਚੇਤਾਵਨੀ ਕਿ ਇਮੀਗਰੇਸ਼ਨ ਨਿਯਮਾਂ ਸਬੰਧੀ ਉਲੰਘਣਾ ਕਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਬਰਤਾਨੀਆ ਦੀ ਪਾਰਲੀਮੈਂਟ ਵਿਚ ਕਸ਼ਮੀਰ ਬਾਰੇ ਬਹਿਸ ਦੌਰਾਨ ਐਮ ਪੀ ਵਰਿੰਦਰ ਸ਼ਰਮਾ ਵਲੋਂ ਭਾਰਤ ਦੀ ਹਮਾਇਤ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)– ਬਰਤਾਨੀਆ ਦੀ ਸੰਸਦ ਵਿਚ ਕਸ਼ਮੀਰ ਮੁੱਦੇ ‘ਤੇ ਹੋਈ ਬਹਿਸ ਵਿਚ ਐਮੰ ਪੀੰ ਵਰਿੰਦਰ ਸ਼ਰਮਾ ਵੱਲੋਂ ਦਿੱਤੇ ਗਏ ਬਿਆਨ ਨੂੰ ਸਿਆਸੀ ਮੁੱਦਾ ਬਣਾ ਕੇ ਹੰਸਲੋ ਦੇ ਸਾਬਕਾ ਮੇਅਰ ਨਸੀਰ ਮਲਿਕ ਵੱਲੋਂ ਐਮੰ ਪੀੰ ਸ਼ਰਮਾ ਖਿਲਾਫ ਮੁਹਿੰਮ ਵਿੱਢ ਦਿੱਤੀ ਹੈ।
ਉਨ੍ਹਾਂ ਇਸ ਮਾਮਲੇ ਵਿਚ ਇਕ ਪਟੀਸ਼ਨ ਵੀ ਪਾਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਐਮੰ ਪੀੰ ਸ਼ਰਮਾ ਵੱਲੋਂ ਇਸ ਬਹਿਸ ਵਿਚ ਭਾਰਤ ਸਰਕਾਰ ਦਾ ਪੱਖ ਲੈਂਦਿਆਂ ਪਾਕਿਸਤਾਨ ‘ਤੇ ਦੋਸ਼ ਲਾਇਆ ਹੈ ਜਿਸ ਨਾਲ ਪਾਕਿਸਤਾਨੀ ਤੇ ਕਸ਼ਮੀਰੀ ਭਾਈਚਾਰੇ ਨੂੰ ਦੁੱਖ ਪਹੁੰਚਿਆ ਹੈ। ਸੰਸਦ ਵਿਚ ਬਹਿਸ ਦੌਰਾਨ ਐਮੰ ਪੀੰ ਸ਼ਰਮਾ ਇਕੋ ਇਕ ਅਜਿਹੇ ਐਮੰ ਪੀੰ ਸਨ ਜਿਨ੍ਹਾਂ ਨੇ ਇਸ ਮਾਮਲੇ ਵਿਚ ਭਾਰਤ ਦਾ ਪੱਖ ਖੁੱਲ੍ਹ ਕੇ ਲਿਆ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅੱਤਵਾਦ ਦੁਨੀਆ ਲਈ ਖ਼ਤਰਾ ਬਣਿਆ ਹੋਇਆ ਹੈ ਜਿਸ ਦਾ ਪੀੜਤ ਪਾਕਿਸਤਾਨ ਵੀ ਹੈ, ਜਿੱਥੇ 73 ਹਜ਼ਾਰ ਆਮ ਲੋਕ ਤੇ ਫੌਜੀ ਅਤੇ 130 ਛੋਟੇ ਬੱਚੇ ਮਾਰੇ ਗਏ ਹਨ। ਨਿਸਾਰ ਮਲਿਕ ਨੇ ਉਨ੍ਹਾਂ ਨੂੰ ਇਸ ਬਿਆਨ ਲਈ ਮੁਆਫੀ ਮੰਗਣ ਜਾਂ ਲੇਬਰ ਪਾਰਟੀ ਵੱਲੋਂ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਦਕਿ ਇਸ ਮਾਮਲੇ ਵਿਚ ਕਰਵਾਏ ਇਕ ਸਮਾਗਮ ਵਿਚ ਵੀ ਸ਼ਰਮਾ ਖਿਲਾਫ ਖੁੱਲ੍ਹ ਕੇ ਪ੍ਰਚਾਰ ਕੀਤਾ ਗਿਆ, ਜਿਸ ਵਿਚ ਸ੍ਰੀ ਗੁਰੂ ਸਿੰਘ ਸਭਾ ਦੇ ਖਜ਼ਾਨਚੀ ਅਵਤਾਰ ਸਿੰਘ ਬੁੱਟਰ ਨੇ ਇਥੋਂ ਤੱਕ ਕਹਿ ਦਿੱਤਾ ਕਿ ਸ੍ਰੀ ਸ਼ਰਮਾ ਭਾਈਚਾਰੇ ਵਿਚ ਵੰਡੀਆਂ ਪਾ ਰਹੇ ਹਨ। ਉਨ੍ਹਾਂ ਲੇਬਰ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਇਸ ਮਾਮਲੇ ਵਿਚ ਐਮੰ ਪੀੰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿਰਫ ਇਹ ਕਿਹਾ ਸੀ ਕਿ ਇਹ ਮਾਮਲਾ ਸਿਰਫ ਕਸ਼ਮੀਰ ਤੇ ਭਾਰਤ ਦਾ ਹੈ, ਜਿਸ ਨੂੰ ਕਸ਼ਮੀਰ ਦੇ ਲੋਕ ਤੇ ਭਾਰਤ ਸਰਕਾਰ ਹੱਲ ਕਰੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਉਹ ਹਮੇਸ਼ਾ ਖਿਲਾਫ ਰਹੇ ਹਨ ਭਾਵੇਂ ਮੁਸਲਿਮ ਭਾਈਚਾਰੇ ਦਾ ਮਾਮਲਾ ਹੋਵੇ ਚਾਹੇ ਉਹ ਕਸ਼ਮੀਰੀ ਪੰਡਤਾਂ ਦਾ ਹੋਵੇ।
ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਨਸੀਰ ਮਲਿਕ ਹੰਸਲੋ ਦੇ ਸਾਬਕਾ ਮੇਅਰ ਤੇ ਮੌਜੂਦਾ ਕੌਂਸਲਰ ਹਨ ਤੇ ਉਹ ਪਾਕਿਸਤਾਨੀ ਮੂਲ ਦੇ ਹਨ। ਆਨਲਾਈਨ ਇਸ ਪਟੀਸ਼ਨ ‘ਤੇ ਅਜੇ ਤੱਕ ਕੁਝ ਲੋਕਾਂ ਨੇ ਹੀ ਦਸਤਖ਼ਤ ਕੀਤੇ ਹਨ। ਦੂਜੇ ਪਾਸੇ ਇੰਡੀਅਨ ਵਰਕਰਸਜ਼ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਨਾਗਰਾ ਨੇ ਕਿਹਾ ਹੈ ਕਿ ਐਮੰ ਪੀੰ ਸ਼ਰਮਾ ਨੇ ਅਜਿਹਾ ਕੁਝ ਵੀ ਨਹੀਂ ਕਿਹਾ ਜੋ ਕਿਸੇ ਭਾਈਚਾਰੇ ਦੇ ਖਿਲਾਫ ਹੋਵੇ। ਪਰ ਕੁਝ ਲੋਕਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।

ਗਰੇਵਜ਼ੈਂਡ ਵਿਖੇ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

Gravesend nagar kirtan

ਗਰੇਵਜ਼ੈਂਡ – ਗੁਰਦੁਵਾਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੀ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ 16 ਅਪ੍ਰੈਲ ਨੂੰ ਸਜਾਏ ਗਏ।
ਇਸ ਮੌਕੇ ਗੁਰੂਘਰ ਦੇ ਮੁੱਖ ਦੁਆਰ ਨੇੜੇ ਵਿਹੜੇ ‘ਚ ਵੱਡ ਅਕਾਰ ਬਣਾਏ ਗਏ ਖੰਡੇ ਦਾ ਉਦਘਾਟਨ ਕੀਤਾ ਗਿਆ। ਗੁਰੂਘਰ ਦੇ ਪ੍ਰਧਾਨ ਦਵਿੰਦਰ ਸਿੰਘ ਸ਼ਿੰਦੀ ਬੈਂਸ, ਮੀਤ ਪ੍ਰਧਾਨ ਸਵਰਨ ਸਿੰਘ, ਸਥਾਨਕ ਮੇਅਰ, ਡਿਪਟੀ ਮੇਅਰ, ਲੇਬਰ ਲੀਡਰ, ਕੌਂਸਲਰ ਗੁਰਜੀਤ ਕੌਰ ਬੈਂਸ, ਗੁਰਵਿੰਦਰ ਸਿੰਘ ਸੰਧਰ, ਸਮੀਰ ਜੱਸਲ ਆਦਿ ਨੇ ਖਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆ ਦਿੱਤੀਆਂ। ਨਗਰ ਕੀਰਤਨ ਦਾ ਗੁਰੂ ਰਵਿਦਾਸ ਗੁਰਦੁਆਰਾ ਸਮੇਤ ਹੋਰਨਾਂ ਥਾਵਾਂ ‘ਤੇ ਭਰਵਾਂ ਸਵਾਗਤ ਹੋਇਆ।
ਵਿਸਾਖੀ ਸਮਾਗਮ ਮੌਕੇ ਗ੍ਰੇਵਜੈਂਡ ਗੁਰੂਘਰ ਵਿਖੇ ਭਾਰਤੀ ਹਾਈ ਕਮਿਸ਼ਨ ਨੇ ਮੱਥਾ ਟੇਕਿਆ ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਇਸ ਵਾਰ ਸਥਾਨਕ ਗੁਰੂਘਰਾਂ ਅਤੇ ਭਾਈਚਾਰੇ ਨਾਲ ਮਿਲ ਕੇ 30 ਅਪ੍ਰੈਲ ਨੂੰ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦਾ ਸਿਰਾਪਾਓ ਨਾਲ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾਇਆ, ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਭਰੀ। ਗਤਕਾ ਪਾਰਟੀਆਂ ਨੇ ਖਾਲਾਸਈ ਜੌਹਰ ਵਿਖਾਏ ਅਤੇ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਵੱਲੋਂ ਦਸਤਾਰਾਂ ਸਜਾਈਆਂ ਗਈਆਂ। ਪਿੰਗਲਵਾੜਾ, ਸਿੱਖ ਰਿਲੀਫ ਅਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਟਾਲ ਲਗਾਏ ਗਏ।
ਇਸ ਮੌਕੇ ਸੁਰਿੰਦਰ ਸਿੰਘ ਗੋਲਡੀ, ਡਾੰ ਦਲਜੀਤ ਸਿੰਘ ਫੁੱਲ, ਪਰਮਜੀਤ ਸਿੰਘ ਗਿੱਲ, ਲਛਮਣ ਸਿੰਘ ਦੁਸਾਂਝ, ਸ੍ਰੀ ਡੀੰ ਪੀੰ ਸਿੰਘ, ਵਰਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਮਾਹਲ, ਸਤਨਾਮ ਸਿੰਘ ਸੱਤਾ ਮੁਠੱਡਾ, ਪ੍ਰਿਥੀਪਾਲ ਸਿੰਘ ਕੰਗ, ਤਾਰਾ ਸਿੰਘ, ਭਿੰਦਾ ਮੁਠੱਡਾ, ਸੁਰਿੰਦਰ ਸਿੰਘ ਮਾਣਕ ਆਦਿ ਉਚੇਚੇ ਤੌਰ ‘ਤੇ ਪਹੁੰਚੇ।

ਐਮ ਪੀ ਜੌਹਨ ਸਪੈਲਰ ਵਲੋਂ ਗਰੇਵਜ਼ੈਂਡ ਵਿਖੇ ਕੌਂਸਲ ਚੋਣਾ ਲਈ ਤਨਮਨਜੀਤ ਸਿੰਘ ਢੇਸੀ ਦੀ ਮੁਹਿੰਮ ਨੂੰ ਸਮਰਥਨ

Tanmanjit dhesi news photo(3)

ਗਰੇਵਜ਼ੈਂਡ – ਪਿਛਲੇ ਦਿਨੀਂ ਪਾਰਟੀ ਦੇ ਸੀਨੀਅਰ ਲੇਬਰ ਐਮ ਪੀ ਜੌਹਨ ਸਪੈਲਰ ਨੇ ਗਰੇਵਜ਼ੈਂਡ ਵਿਚ ਵਿਸ਼ੇਸ਼ ਫੇਰੀ ਦੌਰਾਨ ਕੈਂਟ ਕਾਊਂਟੀ ਕੌਂਸਲ ਦੀਆਂ ਚੋਣਾ ਲਈ ਪਾਰਟੀ ਦੀ ਮੁਹਿੰਮ ਵਿਚ ਹਿੱਸਾ ਲਿਆ।
ਕੈਂਟ ਕਾਊਂਟੀ ਕੌਂਸਲ ਦੀ ਚੋਣ ਲਈ ਤਨਮਨਜੀਤ ਸਿੰਘ ਢੇਸੀ ਅਤੇ ਹੋਰਨਾਂ ਦੀ ਚੋਣ ਮੁਹਿੰਮ ਵਿਚ ਸਮਰਥਨ ਲਈ ਪਹੁੰਚੇ ਐਮ ਪੀ ਸਪੈਲਰ ਨੇ ਕਿਹਾ ਕਿ ਉਹ ਸਥਾਨਕ ਕਾਰਕੁੰਨਾਂ ਵਲੋਂ ਵਿੱਢੀ ਚੋਣ ਮੁਹਿੰਮ ਤੋਂ ਕਾਫੀ ਪ੍ਰਭਾਵਿਤ ਹੋਇਆ । ਉਸ ਨੇ ਉਮੀਦ ਜ਼ਾਹਿਰ ਕੀਤੀ ਕਿ 4 ਮਈ ਨੂੰ ਹੋ ਰਹੀ ਚੋਣ ਵਿਚ ਇਥੇ ਲੇਬਰ ਪਾਰਟੀ ਦੀ ਹੀ ਜਿੱਤ ਹੋਵੇਗੀ।
ਇਸ ਮੌਕੇ ਗਰੇਵਸ਼ੈਮ ਲੇਬਰ ਪਾਰਟੀ ਦੇ ਚੇਅਰਮੈਨ ਅਤੇ ਚੋਣਾ ਲਈ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਕਿ ਉਨ੍ਹਾਂ ਦੇ ਸਮਰਥਨ ਲਈ ਐਮ ਪੀ ਜੌਹਨ ਸਪੈਲਰ ਸਮੈਦਿਕ ਤੋਂ ਗਰੇਵਜ਼ੈਂਡ ਆਏ ਹਨ। ਜਿਸ ਨੇ ਪਾਰਟੀ ਦੇ ਵਰਕਰਾਂ, ਵੋਲੰਟੀਅਰਾਂ ਅਤੇ ਹੋਰ ਮੁਹਿੰਮਕਾਰਾਂ ਨੂੰ ਸਹਿਯੋਗ ਵੀ ਦਿੱਤਾ ਅਤੇ ਉਨ੍ਹਾਂ ਦੀ ਮੁਹਿੰਮ ਦੀ ਸ਼ਲਾਘਾ ਵੀ ਕੀਤੀ।

ਯੂਨਾਈਟਿਡ ਨੇਸ਼ਨਜ਼ ਵਿਚ ਬਾਬਾ ਅੰਬੇਦਕਰ ਦੇ ਜਨਮ ਦਿਵਸ ਮੌਕੇ ਯੂ ਕੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ

United Nations-Tej + sucha bagha 2

ਸਾਊਥਾਲ – ਇਥੋਂ ਦੇ ਸਾਬਕਾ ਮੇਅਰ ਅਤੇ ਕੌਂਸਲਰ ਤੇਜ ਰਾਮ ਬਾਘਾ ਨੇ ਗਲਾਸਗੋ ਅੰਬੇਦਕਰ ਸਭਾ ਦੇ ਪ੍ਰਧਾਨ ਸੁੱਚਾ ਰਾਮ ਬਾਘਾ ਸਮੇਤ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਅੰਬੇਦਕਰ ਦੇ 126ਵੇਂ ਜਨਮ ਦਿਨ ਮੌਕੇ ਯੂਨਾਈਟਿਡ ਨੇਸ਼ਨਜ਼ ਨਿਊਯਾਰਕ ਵਿਖੇ ਸਮਾਗਮ ਵਿਚ ਸ਼ਮੂਲੀਅਤ ਕੀਤੀ।
ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਅਤੇ ਬੇਗਮਪੁਰਾ ਸੁਸਾਇਟੀ ਨਿਊਯਾਰਕ ਦੇ ਸੱਦੇ ‘ਤੇ ਪਹੁੰਚੇ ਦੋਨੋਂ ਆਗੂਆਂ ਨੇ 13 ਅਪ੍ਰੈਲ ਨੂੰ ਯੂ ਐਨ ਓ ਦੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਉਸ ਤੋਂ ਬਾਅਦ 14 ਅਪ੍ਰੈਲ ਨੂੰ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਅਤੇ ਸ੍ਰੀ ਰਵਿਦਾਸ ਸਭਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।। ਸ੍ਰੀ ਤੇਜ ਰਾਮ ਬਾਘਾ ਨੇ ਦੱਸਿਆ ਕਿ ਯੂ ਐਨ ਓ ਵਿਚ 750 ਬੰਦਿਆਂ ਦੀਆਂ ਸੀਟਾਂ ਭਰੀਆਂ ਹੋਈਆਂ ਸਨ ਜਿਨ੍ਹਾਂ ਵਿਚ ਯੂ ਕੇ, ਯੂਰਪ, ਕੈਨੇਡਾ ਤੋਂ ਇਲਾਵਾ ਹੋਰ ਦੇਸ਼ਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਬਾਬਾ ਅੰਬੇਦਕਰ ਦੀ ਭਾਰਤ ਨੂੰ ਦੇਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਗੋਲ੍ਹਕ ‘ਚੋਂ ਚੋਰੀ ਕਰਨ ਦੇ ਕੇਸ ਵਿਚ ਪਰਮਜੀਤ ਸਿੰਘ ਪੰਮੀ ਨੂੰ 10 ਮਹੀਨੇ ਕੈਦ ਦੀ ਸਜ਼ਾ

ਲੰਡਨ – ਪਿਛਲੇ ਮਹੀਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਰਕ ਐਵੇਨਿਊ, ਸਾਊਥਾਲ ਵਿਖੇ ਗੋਲ੍ਹਕ ਦੀ ਗਿਣਤੀ ਵਾਲੇ ਕਮਰੇ ਵਿਚੋਂ ਰੰਗੇ ਹੱਥੀਂ ਚੋਰੀ ਕੀਤੀ ਭਾਰੀ ਰਕਮ ਸਮੇਤ ਫੜੇ ਗਏ ਇਕ ਸੇਵਾਦਾਰ ਪਰਮਜੀਤ ਸਿੰਘ ਪੰਮੀ ਨੂੰ ਆਈਜ਼ਲਵਰਥ ਕਰਾਊਨ ਕੋਰਟ ਨੇ ਬੁੱਧਵਾਰ 5 ਅਪ੍ਰੈਲ ਨੂੰ 10 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ । ਇਸ ਗੈਰਕਾਨੂੰਨੀ ਪ੍ਰਵਾਸੀ ਨੂੰ ਗੁਰੂਘਰ ਦੇ ਪ੍ਰਬੰਧ ਸਬੰਧੀ ਐਨੀ ਮਹੱਤਵਪੂਰਨ ਜ਼ਿੰਮੇਵਾਰੀ ਲਈ ਰੱਖੇ ਹੋਣ ਬਾਰੇ ਸੰਗਤ ਵਿਚ ਕਈ ਸ਼ੰਕੇ ਪਾਏ ਜਾ ਰਹੇ ਹਨ।
ਇਹ ਘਟਨਾ 7 ਮਾਰਚ 2017 ਨੂੰ ਗੁਰਦੁਆਰਾ ਪਾਰਕ ਐਵੇਨਿਊ ਸਾਊਥਾਲ ਵਿਖੇ ਵਾਪਰੀ ਸੀ। ਜਦੋਂ ਗੁਰੂਘਰ ਦੇ ਸੇਵਾਦਾਰ ਸਕਿਉਰਿਟੀ ਅਫਸਰ ਜੀਵਨ ਸਿੰਘ ਅਤੇ ਸਭਾ ਦੇ ਖਾਤੇ ਸਬੰਧੀ ਮੈਨੇਜਰ ਬੀਬੀ ਜਸਕਰਨ ਕੌਰ ਸ਼ੇਰਗਿੱਲ ਨੇ ਇਕ ਸੇਵਾਦਾਰ ਪਰਮਜੀਤ ਸਿੰਘ ਨੂੰ ਸ਼ੱਕੀ ਚੋਰੀ ਦੇ ਸਬੰਧ ਵਿਚ ਰੋਕਿਆ ਸੀ। ਜਿਸ ਦੇ ਕੋਲੋਂ ਭਾਰੀ ਰਕਮ ਮਿਲਣ ‘ਤੇ ਬੀਬੀ ਸ਼ੇਰਗਿੱਲ ਨੇ ਪੁਲਿਸ ਨੂੰ ਸੱਦ ਲਿਆ ਸੀ। ਜਿਸ ਨੂੰ ਪੁਲਿਸ ਨੇ ਚੋਰੀ ਦੇ ਸਬੰਧ ਵਿਚ ਗ੍ਰਿਫਤਾਰ ਕਰਕੇ 8 ਮਾਰਚ ਨੂੰ ਈਲਿੰਗ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਅਦਾਲਤ ਵਿਚ ਪਰਮਜੀਤ ਸਿੰਘ ਨੇ ਪਹਿਲੀ ਪੇਸ਼ੀ ਵਿਚ ਹੀ 8,607ੰ67 ਪੌਂਡ ਚੋਰੀ ਦਾ ਦੋਸ਼ ਮੰਨ ਲਿਆ ਸੀ। ਮੈਜਿਸਟਰੇਟ ਅਦਾਲਤ ਨੇ ਇਸ ਕੇਸ ਦਾ ਫੈਸਲਾ ਆਈਜ਼ਲਵਰਥ ਕਰਾਊਨ ਕੋਰਟ ਦੇ ਹਵਾਲੇ ਕੀਤਾ ਸੀ।
ਹੁਣ ਆਈਜ਼ਲਵਰਥ ਕਰਾਊਨ ਕੋਰਟ ਵਿਚ ਬੁੱਧਵਾਰ 5 ਅਪ੍ਰੈਲ ਨੂੰ ਫੈਸਲੇ ਦੀ ਸੁਣਵਾਈ ਦੌਰਾਨ ਜੱਜ ਮਿਸਟਰ ਪੈਡੀ ਕਿਊ ਸੀ ਨੂੰ ਦੱਸਿਆ ਗਿਆ ਕਿ ਮੈਜਿਸਟਰੇਟ ਅਦਾਲਤ ਵਿਚ ਪਰਮਜੀਤ ਸਿੰਘ ਨੇ 8 ਮਾਰਚ ਨੂੰ 8,607ੰ67 ਪੌਂਡ ਚੋਰੀ ਕਰਨ ਦਾ ਦੋਸ਼ ਮੰਨਿਆ ਸੀ। ਹਾਲਾਂਕਿ ਉਸ ਦੇ ਕੋਲੋਂ 10,000 ਪੌਂਡ ਤੋਂ ਵੱਧ ਰਕਮ ਬ੍ਰਾਮਦ ਹੋਈ ਸੀ। ਉਸ ਨੇ ਇਹ ਵੀ ਮੰਨਿਆ ਕਿ ਉਹ ਇਕ ਸਾਲ ਤੋਂ ਗੁਰੂਘਰ ਵਿਖੇ ਸੰਗਤ ਦੁਆਰਾ ਦਾਨ ਕੀਤੀ ਰਕਮ ਦੀ ਗਿਣਤੀ ਲਈ ਨੌਕਰੀ ਕਰ ਰਿਹਾ ਸੀ। ਜਦ ਕਿ ਉਸ ਦੇ ਵਕੀਲ ਨੇ ਕਿਹਾ ਕਿ ਉਹ ਵੋਲੰਟੀਅਰ ਦੇ ਤੌਰ ‘ਤੇ ਸੇਵਾ ਕਰ ਰਿਹਾ ਸੀ। ਉਸ ਨੇ ਉਸ ਕੋਲੋਂ ਬ੍ਰਾਮਦ ਹੋਈ ਹੋਰ 2,000 ਪੌਂਡ ਰਕਮ ਬਾਰੇ ਕੋਈ ਦੋਸ਼ ਨਹੀਂ ਮੰਨਿਆ। ਜਿਸ ਦੇ ਕੋਲੋਂ ਬਰਤਾਨਵੀ ਕਰੰਸੀ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੀ ਕਰੰਸੀ ਵੀ ਮਿਲੀ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਸਭਾ ਵਿਚ ਤਕਰੀਬਨ ਇਕ ਸਾਲ ਤੋਂ ਦਾਨ ਕੀਤੀ ਰਾਸ਼ੀ ਘੱਟ ਰਹੀ ਸੀ ਜਿਸ ਕਰਕੇ ਖਾਤਾ ਅਫਸਰ ਨੇ ਚਿੰਤਾ ਦੇ ਚੱਲਦਿਆਂ ਤਿੱਖੀ ਨਜ਼ਰ ਰੱਖਦਿਆਂ ਹੀ 7 ਮਾਰਚ ਨੂੰ ਪਰਮਜੀਤ ਸਿੰਘ ਨੂੰ ਰੰਗੇ ਹੱਥੀਂ ਫੜ ਲਿਆ ਸੀ। ਉਸ ‘ਤੇ ਪਹਿਲਾਂ ਜਾਅਲੀ ਨੈਸ਼ਨਲ ਇੰਸ਼ੋਰੰਸ ਕਾਰਡ ਰੱਖਣ ਦੇ ਵੀ ਦੋਸ਼ ਸਨ। ਉਸ ਦਾ ਯੂ ਕੇ ਵਿਚ ਸਿਆਸੀ ਪਨਾਹ ਦਾ ਕੇਸ ਚੱਲਦਾ ਹੋਣ ਕਰਕੇ ਉਹ ਨਿਯਮਿਤ ਰੂਪ ਵਿਚ ਹੋਮ ਆਫਿਸ ਨੂੰ ਰਿਪੋਰਟ ਵੀ ਕਰਦਾ ਸੀ। ਉਸ ਨੇ ਪੁਲਿਸ ਇੰਟਰਵਿਊ ਦੌਰਾਨ “ਕੋਈ ਟਿੱਪਣੀ ਨਹੀਂ” ਦੇ ਜਵਾਬ ਦਿੱਤੇ ਸਨ ਪਰ ਅਦਾਲਤ ਵਿਚ ਚੋਰੀ ਦਾ ਦੋਸ਼ ਮੰਨ ਲਿਆ। ਜਿਸ ਦੇ ਬਾਰੇ ਉਸ ਨੇ ਕੁਝ ਹੋਰ ਨਹੀਂ ਦੱਸਿਆ।
ਉਸ ਦੇ ਸਫਾਈ ਪੱਖ ਦੇ ਵਕੀਲਾਂ ਨੇ ਉਸ ਵਲੋਂ ਛੇਤੀ ਦੋਸ਼ ਮੰਨਣ ਦੀ ਦਲੀਲ ਪੇਸ਼ ਕੀਤੀ ਅਤੇ ਦੱਸਿਆ ਕਿ ਉਸ ਨੇ ਕਮੇਟੀ ਤੋਂ ਵੀ ਚੋਰੀ ਸਬੰਧੀ ਮੁਆਫੀ ਮੰਗ ਲਈ । ਪਰ ਅਦਾਲਤ ਨੇ ਉਸ ਨੂੰ ਵਿਸ਼ਵਾਸ ਦਾ ਗੰਭੀਰ ਘਾਣ ਕਰਨ ਦੇ ਦੋਸ਼ ‘ਚ 10 ਮਹੀਨੇ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਬੀਬੀ ਜਸਕਿਰਨ ਕੌਰ ਦੀ ਬੇਨਤੀ ‘ਤੇ ਉਸ ਤੋਂ ਬ੍ਰਾਮਦ ਹੋਈ 8,607ੰ67 ਪੌਂਡ ਰਾਸ਼ੀ ਸਭਾ ਨੂੰ ਵਾਪਸ ਕਰਨ ਦੇ ਹੁਕਮ ਵੀ ਸੁਣਾਏ ਗਏ। ਅਦਾਲਤ ਨੇ ਬੀਬੀ ਜਸਕਰਨ ਕੌਰ ਸ਼ੇਰਗਿੱਲ, ਜੋ ਕਿ ਸਭਾ ਵਲੋਂ ਅਦਾਲਤ ਵਿਚ ਹਾਜ਼ਰ ਸੀ, ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦਾ ਕੋਈ ਹੋਰ ਮੈਂਬਰ ਹਾਜ਼ਰ ਨਹੀਂ ਹੋਇਆ।
ਇਸੇ ਦੌਰਾਨ ਕਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੇ ਇਸ ਮਾਮਲੇ ਵਿਚ ਸੰਗਤ ਵਿਚ ਪਾਏ ਜਾ ਰਹੇ ਕਈ ਸ਼ੰਕਿਆਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਜਿਸ ਦੇ ਸਬੰਧ ਵਿਚ ਕਿਹਾ ਕਿ ਸਭਾ ਵਿਚ ਇਕ ਸਾਲ ਤੋਂ ਦਾਨ ਰਾਸ਼ੀ ਘੱਟ ਰਹੀ ਸੀ ਤਾਂ ਇਕੋ ਵੇਲੇ 7 ਮਾਰਚ ਨੂੰ 10,000 ਪੌਂਡ ਕਿਵੇਂ ਬ੍ਰਾਮਦ ਹੋ ਗਏ ? ਜਿਸ ਵਿਚੋਂ ਪਰਮਜੀਤ ਸਿੰਘ ਨੇ 8,607ੰ67 ਪੌਂਡ ਚੋਰੀ ਕਰਨ ਦਾ ਦੋਸ਼ ਮੰਨਿਆ । ਸੰਗਤ ਇਹ ਵੀ ਜਾਨਣਾ ਚਾਹੁੰਦੀ ਕਿ ਜੇਕਰ ਪਰਮਜੀਤ ਸਿੰਘ ‘ਤੇ ਚੋਰੀ ਦਾ ਸ਼ੱਕ ਸੀ ਤਾਂ ਉਸ ਨੂੰ ਐਨੀ ਮਹੱਤਵਪੂਰਨ ਡਿਊਟੀ ਕਿਉਂ ਦਿੱਤੀ ਗਈ ਸੀ ਅਤੇ ਇਸ ਚੋਰੀ ਤੋਂ ਦੋ ਦਿਨ ਪਹਿਲਾਂ ਹੀ ਉਸ ਨੂੰ ਸਿਰੋਪਾ ਪ੍ਰਦਾਨ ਕੀਤਾ ਗਿਆ ਸੀ। ਸੰਗਤ ਅਜਿਹੇ ਸਵਾਲਾਂ ਦੇ ਜਵਾਬ ਲਈ ਸੰਗਤ ਕਚਹਿਰੀ ਦੀ ਮੰਗ ਕਰ ਰਹੀ ਜਿਥੇ ਉਹ ਕਮੇਟੀ ਤੋਂ ਬੀਬੀ ਸ਼ੇਰਗਿੱਲ ਤੋਂ ਅਤੇ ਖਾਤਾ ਅਫਸਰ ਤੋਂ ਇਸ ਬਾਰੇ ਸਵਾਲ ਪੁੱਛ ਸਕੇ।
ਇਸ ਫੈਸਲੇ ‘ਤੇ ਟਿੱਪਣੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸੰ ਮਨਜੀਤ ਸਿੰਘ ਬੁੱਟਰ ਨੇ ਸਪੱਸ਼ਟ ਕੀਤਾ ਕਿ ਪਰਮਜੀਤ ਸਿੰਘ ਪੰਮੀ ਸਭਾ ਦਾ ਮੁਲਾਜ਼ਮ ਨਹੀਂ ਸੀ ਅਤੇ ਅਦਾਲਤ ਵਿਚ ਉਸ ਨੇ ਕਿਹੜੀ ਗੱਲ ਦਾ ਕੀ ਸਮਝ ਕੇ ਜਵਾਬ ਦਿੱਤਾ, ਬਾਰੇ ਉਹ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਸਭਾ ਦੀ ਸੰਭਾਲ ਉਨ੍ਹਾਂ ਦੀ ਜ਼ਿੰਮੇਵਾਰੀ ਤੇ ਉਨ੍ਹਾਂ ਪੰਮੀ ਨੂੰ ਅਦਾਲਤ ਤੱਕ ਪਹੁੰਚਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ।

Powered By Indic IME