ਜਾਅਲੀ ਵੋਟਾਂ ਦੇ ਘਪਲੇ ਤੋਂ ਬਾਅਦ ਪ੍ਰਵਾਸੀ ਸਭਾ ਪੰਜਾਬ ਦੇ ਪ੍ਰਧਾਨ ਦਾ ਨਵਾਂ ਸਕੈਂਡਲ —-ਚੇਅਰਮੈਨ ਦੀ ਸਰਕਾਰੀ ਮਨਜ਼ੂਰੀ ਤੋਂ ਬਿਨਾ ਸਭਾ ਦੇ ਲੱਖਾਂ ਰੁਪੈ ਉਡਾ ਦਿੱਤੇ

ਸਭਾ ਦਾ ਪੁਰਾਣਾ ਤਜਰਬੇਕਾਰ ਸਟਾਫ ਹਟਾ ਕੇ ਆਪਣੀ ਮਰਜ਼ੀ ਦੇ ਬੰਦੇ ਭਰਤੀ ਕੀਤੇ
ਪ੍ਰਵਾਸੀ ਮੰਤਰੀ ਮਜੀਠੀਆ ਵਲੋਂ ਸਖ਼ਤ ਕਾਰਵਾਈ ਦਾ ਸੰਕੇਤ

ਜਲੰਧਰ – ਇਥੇ ਪ੍ਰਵਾਸੀ ਸਭਾ ਪੰਜਾਬ ਦੇ ਫੰਡਾਂ ਵਿਚ ਲੱਖਾਂ ਰੁਪੈ ਦੇ ਗੈਰਕਾਨੂੰਨੀ ਖਰਚਿਆਂ ਦੀ ਜਾਂਚ ਦਾ ਕੰਮ ਸਭਾ ਦੇ ਚੇਅਰਮੈਨ ਸ੍ਰੀ ਅਨਰਾਗ ਵਰਮਾ ਵਲੋਂ ਸ਼ੁਰੂ ਹੋ ਗਿਆ ।
ਸਭਾ ਦੇ ਚੇਅਰਮੈਨ ਅਤੇ ਪੰਜਾਬ ਦੇ ਆਬਕਾਰੀ ਤੇ ਟੈਕਸੇਸ਼ਨ ਕਮਿਸ਼ਨਰ ਅਨੁਰਾਗ ਵਰਮਾ ਨੇ ਇਸ ਮਾਮਲੇ ਦੀ ਜਾਂਚ ਕਾਰਜਕਾਰੀ ਨਿਰਦੇਸ਼ਕ ਅਤੇ ਏ.ਈ.ਪੀ.ਸੀ.–2 ਰਾਜਪਾਲ ਸਿੰਘ ਖਹਿਰਾ ਨੂੰ ਸੌਂਪ ਦਿੱਤੀ । ਅਨੁਰਾਗ ਵਰਮਾ ਨੇ ਦਸਿਆ ਕਿ ਸਭਾ ਮੁਖੀ ਨੂੰ ਸਿਰਫ 20 ਹਜ਼ਾਰ ਰੁਪਏ ਖਰਚ ਕਰਨ ਦੇ ਅਧਿਕਾਰ ਹਨ। ਇਸ ਤੋਂ ਜ਼ਿਆਦਾ ਸਭਾ ਵਲੋਂ ਜੋ ਖਰਚ ਕੀਤਾ ਜਾਣਾ  ਤਾਂ ਉਸ ਦੀ ਪਹਿਲਾਂ ਇਜਾਜ਼ਤ ਚੇਅਰਮੈਨ ਤੋਂ ਲੈਣੀ ਜ਼ਰੂਰੀ । ਉਨ੍ਹਾ ਕਿਹਾ ਕਿ ਜੇ ਤੈਅ ਸੀਮਾ ਤੋਂ ਵੱਧ ਰਕਮ ਖਰਚ ਕੀਤੀ ਹੋਵੇਗੀ ਤਾਂ ਉਸ ਦੀ ਸਰਕਾਰ ਵਲੋਂ ਰਿਕਵਰੀ ਕਰਵਾਈ ਜਾਵੇਗੀ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਉਪਰ ਦੋਸ਼ ਲੱਗੇ ਹਨ ਕਿ ਉਸ ਨੇ ਚੇਅਰਮੈਨ ਦੀ ਮਨਜ਼ੂਰੀ ਤੋਂ ਬਿਨਾਂ 14.31 ਲੱਖ ਦੀ ਇਨੋਵਾ ਗੱਡੀ ਅਤੇ ਲੱਖਾਂ ਰੁਪੈਆਂ ਦਾ ਹੋਰ ਸਾਮਾਨ ਖਰੀਦਿਆ। 23 ਜੁਲਾਈ ਨੂੰ ਆਪਣੇ ਚਹੇਤੇ ਪ੍ਰਵਾਸੀਆਂ ਨੂੰ ਹੋਟਲ ਰੈਡੀਸਨ ਵਿਖੇ ਪਾਰਟੀ ਉਪਰ 90 ਹਜ਼ਾਰ ਰੁਪੈ ਖਰਚ ਕੀਤੇ।
ਐਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਮੁਖੀ ਕਮਲਜੀਤ ਸਿੰਘ ਹੇਅਰ ਨੇ ਕਿਹਾ  ਕਿ ਅਜੇ ਤੱਕ ਸਭਾ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਨਹੀਂ ਹੋਇਆ , ਤਾਂ ਫਿਰ ਇੰਨੀ ਭਾਰੀ ਖਰਚੇ ਕਿਵੇਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੈਸੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਗਲਤ ਬਣਾਈਆਂ ਗਈਆਂ ਵੋਟਾਂ ਨੂੰ ਲੈ ਕੇ ਕੇਸ ਚੱਲ ਰਿਹਾ । ਹੇਅਰ ਨੇ ਕਿਹਾ ਕਿ ਜਦੋਂ ਉਹ ਮੁਖੀ ਸਨ ਤਾਂ ਚੇਅਰਮੈਨ ਤੋਂ ਬਕਾਇਦਾ ਮਨਜ਼ੂਰੀ ਲੈਣ ਤੋਂ ਬਾਅਦ ਹੀ ਸਾਰੇ ਕੰਮ ਕੀਤੇ ਜਾਂਦੇ ਸਨ।
ਸਭਾ ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਨਿਯਮਾਂ ਅਨੁਸਾਰ ਸਭਾ ਦਾ ਕੰਮ ਚਲਾਇਆ ਹੋਇਆ । ਉਨ੍ਹਾਂ ਦੇ ਵਿਰੁੱਧ ਸ਼ਰਾਰਤ ਹੋ ਰਹੀ । ਇਨੋਵਾ ਗੱਡੀ ਬਾਰੇ ਪੁੱਛਣ ‘ਤੇ ਉਹ ਇਸ ਮਾਮਲੇ ‘ਤੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਉਸ ਨੂੰ ਆਪਣੇ ਖੇਤਰ ਅਧਿਕਾਰ ਬਾਰੇ ਪੂਰੀ ਜਾਣਕਾਰੀ । ਉਹ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਐਨ.ਆਰ.ਆਈ. ਸਭਾ ਦੇ ਸਾਬਕਾ ਮੁਖੀ ਪ੍ਰੀਤਮ ਸਿੰਘ ਨਾਰੰਗਪੁਰ ਨੇ ਕਿਹਾ  ਕਿ ਸਭਾ ਵਲੋਂ ਕੀਤੇ ਗਏ ਵਾਧੂ ਖਰਚਿਆਂ ਦੇ ਮਾਮਲੇ ਨੂੰ ਲੈ ਕੇ ਉਹ ਜਲਦੀ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ।
ਪ੍ਰਵਾਸੀ ਸਭਾ ਵਿਚ ਇਸ ਘਪਲੇ ਸਬੰਧੀ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਜੇਕਰ ਸਭਾ ਦਾ ਪ੍ਰਧਾਨ ਜਾਂਚ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਿਰਫ ਕਾਰਵਾਈ ਨਹੀਂ ਹੋਵੇਗੀ ਬਲਕਿ ਮਨਜ਼ੂਰੀ ਤੋਂ ਬਿਨਾਂ ਖਰਚਿਆ ਸਾਰਾ ਪੈਸਾ ਵਸੂਲ ਕੀਤਾ ਜਾਵੇਗਾ।
ਸਭਾ ਦੇ ਵਿਧਾਨ ਅਨੁਸਾਰ ਪ੍ਰਧਾਨ ਨੂੰ ਸਿਰਫ 20 ਹਜ਼ਾਰ ਰੁਪੈ ਦੇ ਖਰਚੇ ਦਾ ਅਧਿਕਾਰ । ਪਰ ਉਸ ਨੇ ਲੱਖਾਂ ਰੁਪੈ ਦਾ ਖਰਚਾ ਕੀਤਾ। ਉਸ ਨੇ ਪੁਰਾਣੇ ਅਫਸਰ ਅਤੇ ਸਟਾਫ ਨੂੰ ਹਟਾਕੇ ਆਪਣੇ ਬੰਦੇ ਭਰਤੀ ਕਰ ਲਏ।

You can leave a response, or trackback from your own site.

Leave a Reply

Powered By Indic IME