ਸਿੰਘ ਸਭਾ ਸਾਊਥਾਲ ਦੀ ਚੋਣ ਵਿਚ ਹਾਰ ਨੂੰ ਸਾਹਮਣੇ ਦੇਖ ਕੇ ਬੌਖਲਾਏ ਹੋਏ ਕੁਝ ਸ਼ਰਾਰਤੀਆਂ ਨੇ ਗੁਰੂ ਦੇ ਬਾਜ਼ ਦਾ ਬੈਨਰ ਪਾੜ ਦਿੱਤਾ

Himmatt

 

ਸਾਊਥਾਲ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਐਤਵਾਰ 28 ਸਤੰਬਰ ਨੂੰ ਹੋ ਰਹੀ ਚੋਣ ਲਈ ਜਿਥੇ ਬਾਜ਼ ਗਰੁੱਪ ਤੇ ਸ਼ੇਰ ਗਰੁੱਪ ਵਲੋਂ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ  ਉਥੇ ਤੀਜੇ ਗਰੁੱਪ “ਤੇਰਾ ਪੰਥ ਵਸੇ” ਦੇ ਨੌਜਵਾਨ ਉਮੀਦਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਕਿਉਂਕਿ ਜਿਥੇ ਇਨ੍ਹਾਂ ਨੌਜਵਾਨਾਂ ਨੂੰ ਘਰੇ ਬੈਠਣ ਲਈ ਧਮਕਾਇਆ ਜਾ ਰਿਹਾ  ਉਥੇ ਬਾਜ਼ ਗਰੁੱਪ ਦਾ ਵੱਡੇ ਅਕਾਰ ਦਾ ਨੌਰਵੁੱਡ ਗਰੀਨ ਵਿਖੇ ਲੱਗਾ ਬੈਨਰ ਹਾਰ ਤੋਂ ਬੌਖਲਾਏ ਕੁਝ ਸ਼ਰਾਰਤੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਪਾੜ ਕੇ ਉਤਾਰ ਦਿੱਤਾ।
ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਏ ਸੀਨ ਅਨੁਸਾਰ ਇਕ ਨੌਜਵਾਨ ਸਿਰ ‘ਤੇ ਹੁੱਡੀ ਲਈ ਰਾਤ ਦੇ 12 ਵਜੇ ਬੈਨਰ ਵੱਲ ਆ ਰਿਹਾ  ਤੇ ਫਿਰ ਉਹ ਬੈਨਰ ਨੂੰ ਲਾਹੁਣ ਦੀ ਕੋਸ਼ਿਸ਼ ਤੋਂ ਬਾਅਦ ਤੁਰਨ ਲੱਗਦਾ  ਪਰ ਕੋਲੋਂ ਇਕ ਲੰਘਦੀ ਗੱਡੀ ਵਿਚੋਂ ਕੁਝ ਬਾਹਾਂ ਬਾਹਰ ਨਿਕਲਦੀਆਂ ਹਨ ਤੇ ਉਹ ਨੌਜਵਾਨ ਫਿਰ ਬੈਨਰ ਨੂੰ ਪਾੜਨਾ ਸ਼ੁਰੂ ਕਰ ਦਿੰਦਾ  ਤੇ ਮੁੜ ਇਕੱਠਾ ਕਰਕੇ ਇਕ ਖੂੰਜੇ ਵਿਚ ਰੱਖ ਕੇ ਚਲਾ ਜਾਂਦਾ । ਕੈਮਰੇ ਦੀ ਰਿਕਾਰਡਿੰਗ ਅਨੁਸਾਰ ਇੰਝ ਲੱਗਦਾ  ਜਿਵੇਂ ਉਹ ਪੋਸਟਰ ‘ਤੇ ਬਾਜ਼ ਦੇ ਚਿੱਤਰ ਨੂੰ ਵੇਖ ਕੇ ਪੋਸਟਰ ਪਾੜਨ ਦਾ ਇਰਾਦਾ ਬਦਲ ਲੈਂਦਾ  ਪਰ ਕਾਰ ਵਿਚਲੇ ਸਾਥੀਆਂ ਦੀ ਹੱਲਾਸ਼ੇਰੀ ‘ਤੇ ਮੁੜ ਕਾਰੇ ਨੂੰ ਅੰਜ਼ਾਮ ਦਿੰਦਾ ।
ਸੂਚਨਾ ਅਨੁਸਾਰ ਬਾਜ਼ ਗਰੁੱਪ ਤੇ ਸ਼ੇਰ ਗਰੁੱਪ ਵਲੋਂ ਜਿਥੇ ਆਪਣੀਆਂ ਪ੍ਰਾਪਤੀਆਂ ਵਾਲੇ ਲੀਫਲੈਟ ਘਰੋ ਘਰ ਪਹੁੰਚਾਏ ਜਾ ਰਹੇ ਹਨ ਉਥੇ ਹੀ ਇਕ ਦੂਜੇ ‘ਤੇ ਤੋਹਮਤਾਂ ਦੀ ਝੜੀ ਵੀ ਲੱਗੀ ਹੋਈ । ਸ਼ੇਰ ਗਰੁੱਪ ਦੇ ਸਮਰਥਕਾਂ ਦਾ ਕਹਿਣਾ  ਕਿ ਬਾਜ਼ ਗਰੁੱਪ ਨੇ ਆਪਣੇ ਪਿਛਲੇ ਮੈਨੀਫੈਸਟੋ ਵਿਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਪਿੰਗਲਵਾੜਾ ਦੀ ਗੋਲ੍ਹਕ ਵਿਚ ਵੀ ਹੇਰਾਫੇਰੀ ਹੋਈ , ਜਦ ਕਿ ਦੂਸਰੇ ਪਾਸੇ ਬਾਜ਼ ਗਰੁੱਪ ਦਾ ਕਹਿਣਾ  ਕਿ ਜਦ ਸ਼ੇਰ ਗਰੁੱਪ ਨੇ 2008 ਵਿਚ ਪ੍ਰਬੰਧ ਸੰਭਾਲਿਆ ਸੀ, ਨੇ ਉਸ ਸਮੇਂ ਗੁਰੂਘਰ ‘ਤੇ 2ੰ5 ਮਿਲੀਅਨ ਦਾ ਕਰਜ਼ਾ ਸੀ ਅਤੇ ਬਾਜ਼ ਗਰੁੱਪ ਵਲੋਂ ਨਵੇਂ ਸਕੂਲ ਦੀ ਉਸਾਰੀ ਲਈ ਜ਼ਮੀਨ ਅਤੇ ਪ੍ਰਸ਼ਾਸਨ ਕੋਲੋਂ ਜ਼ਰੂਰੀ ਆਗਿਆ ਲਈ ਗਈ ਅਤੇ ਗਰਾਂਟ ਵੀ ਪਾਸ ਕਰਵਾ ਲਈ ਸੀ। ਪਰ ਸ਼ੇਰ ਗਰੁੱਪ ਦੇ 2011 ਦੇ ਪ੍ਰਬੰਧ ਤੋਂ ਬਾਹਰ ਜਾਣ ਮੌਕੇ ਕਰਜ਼ਾ ਵੱਧ ਕੇ 4ੰ8 ਮਿਲੀਅਨ ਹੋਇਆ ਸੀ ਜਿਹੜਾ ਕਿ ਪਿਛਲੇ ਤਿੰਨ ਸਾਲਾਂ ਵਿਚ ਬਾਜ਼ ਕਮੇਟੀ ਨੇ ਘਟਾ ਕੇ ਸਿਰਫ 9 ਲੱਖ ਪੌਂਡ ਤੱਕ ਲੈ ਆਂਦਾ ।
ਸ਼ੇਰ ਗਰੁੱਪ ਵਲੋਂ ਕਿਹਾ ਜਾ ਰਿਹਾ  ਕਿ ਬਾਜ਼ ਗਰੁੱਪ ਨੇ ਜਿੱਮ ਦੀਆਂ ਮਸ਼ੀਨਾਂ ਖਰੀਦ ਕੇ ਗੁਰੂਘਰ ਦਾ ਪੈਸਾ ਖਰਾਬ ਕੀਤਾ ਜਦ ਕਿ ਕੌਂਸਲ ਵਲੋਂ ਜਿੱਮ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਸਬੰਧੀ ਬਾਜ਼ ਗਰੁੱਪ ਦਾ ਤਰਕ  ਕਿ 2011 ਮੌਕੇ ਪ੍ਰਬੰਧ ਸੰਭਾਲਣ ਬਾਅਦ ਮੈਨੀਫੈਸਟੋ ਦਾ ਵਾਅਦਾ ਪੂਰਾ ਕਰਨ ਲਈ ਇਕ ਵੱਡੀ ਜਿੱਮ ਕੰਪਣੀ ਦੀ ਬੈਂਕਰਪਸੀ ਬਾਅਦ ਬਹੁਤ ਹੀ ਵਾਜਬ ਕੀਮਤ ‘ਤੇ ਕਸਰਤ ਵਾਲੀਆਂ ਮਸ਼ੀਨਾਂ ਖਰੀਦੀਆਂ ਗਈਆਂ ਸਨ ਜਿਨ੍ਹਾਂ ਨੂੰ ਇਕ ਆਰਜ਼ੀ ਹਾਲ ਬਣਾ ਕੇ ਸੰਗਤ ਲਈ ਜਿੱਮ ਵਿਚ ਸਥਾਪਿਤ ਕੀਤਾ ਸੀ ਤੇ ਕੌਂਸਲ ਨੂੰ ਅਰਜ਼ੀ ਪਾਈ ਸੀ। ਜੇਕਰ ਕੌਂਸਲ ਨੇ ਇਜਾਜ਼ਤ ਨਹੀਂ ਦਿੱਤੀ ਤਾਂ ਇਸ ਲਈ ਅਪੀਲ ਕੀਤੀ ਜਾਵੇਗੀ ਅਤੇ ਕੌਂਸਲ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਸੰਗਤ ਇਸ ਜਿੱਮ ਦੀ ਵਰਤੋਂ ਕਰਦੀ ਆ ਰਹੀ ।
“ਤੇਰਾ ਪੰਥ ਵਸੇ” ਦੇ ਨੌਜਵਾਨ ਵੀ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ ਪਰ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਧਮਕਾਇਆ ਤੇ ਡਰਾਇਆ ਜਾ ਰਿਹਾ  ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਆਉਂਦੇ ਹਫਤੇ ਅਜਿਹੀਆਂ ਹੋਰ ਸੂਚਨਾਵਾਂ ਜਨਤਕ ਹੋਣ ਦੀ ਉਮੀਦ  ਜਿਸ ਨਾਲ ਬੀਬੇ ਚਿਹਰਿਆਂ ਪਿੱਛੇ ਕਰੂਪ ਸੋਚ ਬਾਹਰ ਆਉਣ ਦੀ ਸੰਭਾਵਨਾ । ਉੱਘੇ ਵਕੀਲ ਹਰਜਾਪ ਸਿੰਘ ਭੰਗਲ ਨੇ ਨੌਜਵਾਨਾਂ ਨਾਲ ਹੋ ਰਹੇ ਧੱਕੇ ਦੀ ਤਸਦੀਕ ਕਰਦਿਆਂ ਕਿਹਾ  ਕਿ ਇਹ ਬਹੁਤ ਹੀ ਮੰਦਭਾਗਾ  ਕਿ ਇਕ ਪਾਸੇ ਅਸੀਂ ਨੌਜਵਾਨਾਂ ਨੂੰ ਅੱਗੇ ਆਉਣ ਲਈ ਹੋਕੇ ਦੇ ਰਹੇ ਹਾਂ ਤੇ ਦੂਜੇ ਪਾਸੇ ਕੁਝ ਲੋਕ ਉਨ੍ਹਾਂ ਦਾ ਮਨੋਬਲ ਡੇਗਣ ਲਈ ਅੱਡੀ–ਚੋਟੀ ਦਾ ਜ਼ੋਰ ਲਾ ਰਹੇ ਹਨ। ਇਨ੍ਹਾਂ ਚੋਣਾ ਵਿਚ ਸਭ ਤੋਂ ਰਾਨੀਜਨਕ ਤੱਥ ਇਹ  ਕਿ ਸਿੰਘ ਸਭਾ ਦੀਆਂ ਚੋਣਾ ਵਿਚ ਪਿਛਲੇ ਸਮੇਂ ਤਕੜੀ ਧਿਰ ਬਣ ਕੇ ਉਭਰੇ “ਸਿੱਖ ਸੰਗਤ” ਗਰੁੱਪ ਨੇ ਪਹਿਲਾਂ ਆਪਣੀਆਂ ਚੋਣ ਸਰਗਰਮੀਆਂ ਜਾਰੀ ਰੱਖੀਆਂ ਸਨ ਅਤੇ ਫਿਰ ਨਵੇਂ ਨੌਜਵਾਨ ਗਰੁੱਪ ਨਾਲ ਇਕੱਠੇ ਹੋ ਕੇ ਚੋਣ ਲੜਨ ਦੀ ਗੱਲ ਵੀ ਚੱਲੀ ਸੀ ਪਰ ਉਸ ਦੇ ਉਪਰੰਤ ਇਸ ਗਰੁੱਪ ਵਲੋਂ ਚੋਣ ਸਬੰਧੀ ਕੋਈ ਸਰਗਰਮੀ ਜਾਰੀ ਨਹੀਂ ਰੱਖੀ ਗਈ ਜੋ ਇਕ ਭੇਦ ਸਮਝਿਆ ਜਾ ਰਿਹਾ ।
ਇਸੇ ਦੌਰਾਨ ਪ੍ਰੈਸ ਨੂੰ ਵੀ ਕਾਨੂੰਨੀ ਸਿੱਟੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਸੰਗਤ ਤੱਕ ਚੋਣਾ ਸਬੰਧੀ ਪੂਰੀ ਰਿਪੋਰਟ ਤੇ ਖਬਰਾਂ ਪਹੁੰਚਣ ਤੋਂ ਰੋਕੀਆਂ ਜਾ ਸਕਣ।

You can leave a response, or trackback from your own site.

Leave a Reply

Powered By Indic IME