ਸੰਗਤ ਟੀ ਵੀ ਦੇ ਟਰੱਸਟੀ ਗੁਰਮੇਲ ਸਿੰਘ ਮੱਲ੍ਹੀ ਦੇ ਹੱਕ ਵਿਚ ਇਕ–ਪਾਸੜ ਪ੍ਰਚਾਰ ਵਿਰੁੱਧ ਰੋਸ ਪੱਤਰ

ਸਾਊਥਾਲ – ਇਥੇ ਸ੍ਰੀ ਗੁਰੂ ਸਿੰਘ ਸਭਾ ਦੀਆਂ ਐਤਵਾਰ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾ ਵਿਚ ਬਾਜ ਗਰੁੱਪ ਵਲੋਂ ਸੰਗਤ ਟੀ ਵੀ ਵਲੋਂ ਮੌਜੂਦਾ ਕਮੇਟੀ ਵਿਰੁੱਧ ਇਕ–ਪਾਸੜ ਉਲਾਰ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ।
ਸਭਾ ਦੇ ਜਨਰਲ ਸਕੱਤਰ ਡਾ ਪਰਵਿੰਦਰ ਸਿੰਘ ਗਰਚਾ ਵਲੋਂ ਸੰਗਤ ਟੀ ਵੀ ਨੂੰ ਲਿਖੇ ਪੱਤਰ ਵਿਚ 2 ਸਤੰਬਰ ਮੰਗਲਵਾਰ ਨੂੰ ਸ਼ੇਰ ਗਰੁੱਪ ਦੇ ਆਗੂ ਗੁਰਮੇਲ ਸਿੰਘ ਮੱਲ੍ਹੀ ਵਲੋਂ ਗੁਰਦੁਆਰਾ ਵਲਾਕ ਰੋਡ ਵਿਖੇ ਖੱਪ ਪਾਉਣ ਵਾਲੀ ਉਸ ਮੀਟਿੰਗ ਦਾ ਜ਼ਿਕਰ ਕੀਤਾ ਗਿਆ ਜਿਸ ਵਿਚ ਦਾਗੀ ਉਮੀਦਵਾਰਾਂ ਨੂੰ ਚੋਣ ਲੜਨ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ। ਯਾਦ ਰਹੇ ਕਿ ਚੋਣ ਬੋਰਡ ਨੇ ਫੈਸਲਾ ਕੀਤਾ ਸੀ ਕਿ ਅਦਾਲਤਾਂ ਵਲੋਂ ਸਜ਼ਾਯਾਫਤਾ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਿਆ ਜਾਵੇਗਾ। ਇਸ ਫੈਸਲੇ ਅਨੁਸਾਰ ਗੁਰਮੇਲ ਸਿੰਘ ਮੱਲ੍ਹੀ ਦੀ ਉਮੀਦਵਾਰੀ ਰੱਦ ਕੀਤੀ ਜਾਣੀ ਬਣਦੀ ਸੀ ਕਿਉਂਕਿ ਉਸ ਨੂੰ ਇਕ ਨਿਆਣਾ ਕੁੱਟਣ ਦੇ ਕੇਸ ਵਿਚ ਸਜ਼ਾ ਹੋ ਚੁੱਕੀ । ਪਰ ਇਸ ਮੀਟਿੰਗ ਵਿਚ ਮੱਲ੍ਹੀ ਵਲੋਂ ਆਪਣੀ ਉਮੀਦਵਾਰੀ ਦੇ ਹੱਕ ਵਿਚ ਰੌਲਾ ਪਾਉਂਦਿਆਂ ਮੌਜੂਦਾ ਕਮੇਟੀ ਵਿਰੁੱਧ ਦੂਸ਼ਣਬਾਜ਼ੀ ਕੀਤੀ ਗਈ ਜਦ ਕਿ ਇਹ ਫੈਸਲਾ ਚੋਣ ਬੋਰਡ ਦਾ । ਬਾਜ ਗਰੁੱਪ ਵਾਲੀ ਪ੍ਰਬੰਧਕ ਕਮੇਟੀ ਦਾ ਇਸ ਨਾਲ ਕੋਈ ਸਬੰਧ ਨਹੀਂ। ਪਰ ਸੰਗਤ ਟੀ ਵੀ ਨੇ ਇਸ ਭੰਡੀ ਪ੍ਰਚਾਰ ਨੂੰ ਰਿਕਾਰਡ ਕਰਕੇ ਟੀ ਵੀ ਉਪਰ ਵਾਰ ਵਾਰ ਪ੍ਰਸਾਰਿਤ ਕੀਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਗੁਰਮੇਲ ਸਿੰਘ ਮੱਲ੍ਹੀ ਸੰਗਤ ਟੀ ਵੀ ਦੇ ਟਰੱਸਟੀ ਹਨ। ਪਰ ਕਾਨੂੰਨ ਅਜਿਹੇ ਪੱਖਪਾਤ ਦੀ ਇਜਾਜ਼ਤ ਨਹੀਂ ਦਿੰਦਾ। ਜੇ ਸੰਗਤ ਟੀ ਵੀ ਨੇ ਆਪਣੀ ਪੱਖਪਾਤੀ ਨੀਤੀ ਵਿਚ ਸੁਧਾਰ ਨਾ ਕੀਤਾ ਤਾਂ ਇਹ ਮਾਮਲਾ ਸਬੰਧਤ ਅਥਾਰਿਟੀ ਦੇ ਨੋਟਿਸ ਵਿਚ ਲਿਆਂਦਾ ਜਾਵੇਗਾ।
ਡਾਕਟਰ ਗਰਚਾ ਵਲੋਂ ਲਿਖੇ ਪੱਤਰ ਦੇ ਜਵਾਬ ਵਿਚ ਟੀ ਵੀ ਨੇ ਲਿਖਿਆ ਕਿ ਉਨ੍ਹਾਂ ਵਲੋਂ ਕਿਸੇ ਦਾ ਪੱਖਪਾਤ ਨਹੀਂ ਕੀਤਾ ਗਿਆ। ਟੀ ਵੀ ਨੇ ਜਵਾਬੀ ਪੱਤਰ ਵਿਚ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਗੁਰਮੇਲ ਸਿੰਘ ਮੱਲ੍ਹੀ ਸੰਗਤ ਟੀ ਵੀ ਦਾ ਟਰੱਸਟੀ । ਇਸ ਅਨੁਸਾਰ ਉਹ ਸਿੰਘ ਸਭਾ ਦੇ ਸੰਵਿਧਾਨ ਦੀ ਧਾਰਾ 15 ਅਨੁਸਾਰ ਚੋਣ ਲੜਨ ਦੇ ਯੋਗ ਨਹੀਂ। ਇਸ ਧਾਰਾ ਵਿਚ ਦਰਜ ਕਿ ਬਰਤਾਨੀਆ ਵਿਚ ਕਿਸੇ ਹੋਰ ਧਾਰਮਿਕ ਸੰਸਥਾ ਜਾਂ ਗੁਰਦੁਆਰੇ ਦਾ ਮੈਂਬਰ ਸਿੰਘ ਸਭਾ ਦਾ ਮੈਂਬਰ ਨਹੀਂ ਬਣ ਸਕਦਾ।

You can leave a response, or trackback from your own site.

Leave a Reply

Powered By Indic IME