ਲੈਸਟਰ ਵਿਚ ਸਿੱਖ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਹੋ ਗਿਆ

ਲੈਸਟਰ – ਇਸ ਹਫਤੇ 3 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਲੈਸਟਰ ਦੇ ਪਹਿਲੇ ਸਿੱਖ ਸਕੂਲ ਦੇ ਫੰਡ ਐਨ ਆਖਿਰੀ ਸਮੇਂ ਸਰਕਾਰ ਵਲੋਂ ਵਾਪਸ ਲੈਣ ਕਰਕੇ ਇਹ ਸਕੂਲ ਖੁੱਲ੍ਹਣ ਤੋਂ
ਪਹਿਲਾਂ ਹੀ ਬੰਦ ਹੋ ਗਿਆ । ਜਿਸ ਵਿਚ ਆਪਣੇ ਬੱਚਿਆਂ ਨੂੰ ਦਾਖਲੇ ਦਿਵਾਉਣ ਵਾਲੇ ਮਾਪਿਆਂ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਅਤੇ ਕਈਆਂ ਨੇ ਲੈਸਟਰ ਟਾਊਨ ਹਾਲ ਦੇ
ਬਾਹਰ ਧਰਨਾ ਵੀ ਦਿੱਤਾ।
ਲੈਸਟਰ ਦਾ ਪਹਿਲਾ ਸਿੱਖ ਸਕੂਲ ਫਾਲਕਨ ਪ੍ਰਾਇਮਰੀ ਸਕੂਲ 3 ਸਤੰਬਰ ਨੂੰ ਜਿਪਸੀ ਲੇਨ, ਲੈਸਟਰ ਵਿਖੇ ਖੋਲ੍ਹਣ ਦੀ ਤਿਆਰੀ ਸੀ ਪਰ ਸਿੱਖਿਆ ਵਿਭਾਗ ਵਲੋਂ ਇਸ ਤੋਂ ਚਾਰ ਦਿਨ ਪਹਿਲਾਂ ਅਕਾਲ ਐਜੂਕੇਸ਼ਨ ਟਰੱਸਟ ਨੂੰ ਭੇਜੇ ਖ਼ਤ ਵਿਚ ਕਿਹਾ ਗਿਆ  ਕਿ ਸਕੂਲ ਦੇ ਪ੍ਰਬੰਧ ਸਬੰਧੀ ਗੰਭੀਰ ਮੁੱਦੇ ਪਾਏ ਜਾਣ ਕਰਕੇ ਸਕੂਲ ਦੀ ਫੰਡਿੰਗ ਬੰਦ ਕਰ ਦਿੱਤੀ ਗਈ । ਸਿੱਖਿਆ ਵਿਭਾਗ ਦੇ ਇਸ ਫੈਸਲੇ ਕਾਰਨ 70 ਬੱਚਿਆਂ ਦਾ ਅਕਾਦਮਿਕ ਭਵਿੱਖ ਖਤਰੇ ਵਿਚ ਪੈ ਗਿਆ  ਜਦ ਕਿ ਸਥਾਨਕ ਕੌਂਸਲ ਵਲੋਂ ਸਾਰੇ ਬੱਚਿਆਂ ਨੂੰ ਸਥਾਨਕ ਸਕੂਲਾਂ ਵਿਚ ਥਾਵਾਂ ਦੇਣ ਦਾ ਭਰੋਸਾ ਦਿੱਤਾ ਗਿਆ ।
ਦੱਸਣਯੋਗ  ਕਿ ਅਕਾਲ ਐਜੂਕੇਸ਼ਨ ਟਰੱਸਟ ਨੂੰ ਪਿਛਲੇ ਸਾਲ ਸਿੱਖਿਆ ਵਿਭਾਗ ਨੇ ਇਕ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਜਿਸ ਦੇ ਲਈ ਇਕ ਸ਼ਰਤ ਸੀ ਕਿ
ਟਰੱਸਟ ਵਲੋਂ ਕਿੱਬਵਰਥ ਸਥਿਤ ਐਫੀਨਿਟੀ ਟੀਚਿੰਗ ਸਕੂਲ ਅਲਾਇੰਸ, ਜਿਸ ਦੀ ਅਗਵਾਈ ਪੌਲ ਸਟੋਨ ਵਲੋਂ ਕੀਤੀ ਜਾ ਰਹੀ , ਨਾਲ ਪਾਰਟਨਰਸ਼ਿੱਪ ਦੇ ਸਮਝੌਤੇ ‘ਤੇ
ਦਸਤਖਤ ਕਰਨੇ ਪੈਣਗੇ। ਜਦ ਕਿ ਹੁਣ ਪਾਰਲੀਮੈਂਟਰੀ ਅੰਡਰ ਸੈਕਟਰੀ ਫਾਰ ਐਜੂਕੇਸ਼ਨ ਲੌਰਡ ਨੈਸ਼ ਵਲੋਂ ਅਕਾਲ ਟਰੱਸਟ ਨੂੰ ਭੇਜੇ ਗਏ ਖ਼ਤ ਵਿਚ ਕਿਹਾ ਗਿਆ  ਕਿ
ਫਾਲਕਨ ਪ੍ਰਾਇਮਰੀ ਸਕੂਲ ਦੀ ਫੰਡਿੰਗ ਇਸ ਕਰਕੇ ਬੰਦ ਕੀਤੀ ਜਾ ਰਹੀ  ਕਿਉਂਕਿ ਟਰੱਸਟ ਨੇ ਮਿਸਟਰ ਸਟੋਨ ਨੂੰ ਕੰਪਨੀ ਮੈਂਬਰ ਨਿਯੁਕਤ ਨਹੀਂ ਕੀਤਾ। ਲੌਰਡ ਨੈਸ਼ ਨੇ ਕਿਹਾ ਕਿ ਮਿੰ ਸਟੋਨ ਨੂੰ ਨਿਯੁਕਤ ਨਾ ਕੀਤੇ ਜਾਣ ਕਰਕੇ ਟਰੱਸਟ ਯੋਗ ਸਿੱਖਿਆ ਮੁਹਾਰਤ ਯਕੀਨੀ ਬਣਾਉਣ ਵਿਚ ਅਸਫਲ ਰਿਹਾ  ਅਤੇ ਇਸੇ ਦੌਰਾਨ ਟਰੱਸਟ, ਗਵਰਨਿੰਗ ਬਾਡੀ, ਪ੍ਰਿੰਸੀਪਲ ਡੈਜ਼ੀਗਨੇਟ ਅਤੇ ਹੋਰ ਸਟਾਫ ਮੈਂਬਰਾਂ ਵਿਚਕਾਰ ਸਬੰਧਾਂ ਦੀ ਗੰਭੀਰ ਤਰੁੱਟੀ ਵੇਖੀ ਗਈ ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਅਜਿਹੀ ਸਥਿਤੀ ਵਿਚ ਬੱਚਿਆਂ ਨੂੰ ਥਾਂ ਨਹੀਂ ਦੇ ਸਕਦੇ ਇਸ ਲਈ ਸਕੂਲ ਖੋਲ੍ਹਣ ‘ਤੇ ਰੋਕ ਲਗਾ ਦਿੱਤੀ ਗਈ । ਸਮਝਿਆ ਜਾਂਦਾ  ਕਿ ਸਕੂਲ ਵਿਚ 90 ਦੇ ਕਰੀਬ ਬੱਚਿਆਂ ਦਾ ਦਾਖਲਾ ਹੋਇਆ ਸੀ। ਬੁਲਾਰੇ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸ਼ਹਿਰ ਦੇ ਵਾਸੀ ਸ਼ਹਿਰ ਵਿਚ ਇਕ ਸਿੱਖ
ਸਕੂਲ ਚਾਹੁੰਦੇ ਹਨ ਜਿਸ ਦੇ ਲਈ ਉਹ ਇਕ ਹੋਰ ਸੰਸਥਾ ਨਾਲ ਗੱਲਬਾਤ ਕਰ ਰਹੇ ਹਨ ਜੋ ਕਿ ਆਉਂਦੇ ਸਤੰਬਰ ਤੋਂ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਤਿਆਰ ।
ਇਸੇ ਦੌਰਾਨ ਅਕਾਲ ਟਰੱਸਟ ਦੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਜਗਦੇਵ ਨੇ ਕਿਹਾ ਕਿ ਅਜਿਹੇ ਕਿਸੇ ਵੀ ਪ੍ਰਾਜੈਕਟ ਵਿਚ ਮੁੱਦੇ ਜ਼ਰੂਰ ਹੁੰਦੇ ਹਨ ਪਰ ਇਹ ਵੀ ਨਹੀਂ ਕਿ ਉਹ
ਮੁੱਦੇ ਹੱਲ ਨਹੀਂ ਹੋ ਸਕਦੇ। ਉਸ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਨਾਲ ਮੁਲਾਕਾਤ ਲਈ ਮੰਗ ਕੀਤੀ  ਅਤੇ ਇਹ ਵੀ ਦੱਸਿਆ ਕਿ ਮਿੰ ਸਟੋਨ ਵਲੋਂ ਇਕ ਕੰਪਨੀ
ਮੈਂਬਰ ਬਣਨ ਦੇ ਮੁੱਢਲੇ ਸਮਝੌਤੇ ‘ਤੇ ਦਸਤਖਤ ਕਰ ਦਿੱਤੇ ਗਏ ਸਨ ਪਰ ਅਜੇ ਮੁਕੰਮਲ ਦਸਤਾਵੇਜ਼ਾਂ ਦੀ ਇੰਤਜ਼ਾਰ ਸੀ। ਉਸ ਨੇ ਕਿਹਾ ਕਿ ਆਖਿਰੀ ਮੌਕੇ ‘ਤੇ ਅਜਿਹੇ ਫੈਸਲੇ
ਨਾਲ ਮਾਪਿਆਂ ਅਤੇ ਭਾਈਚਾਰੇ ਨੂੰ ਵੀ ਨੀਵਾਂ ਦਰਸਾਇਆ ਗਿਆ । ਉਸ ਨੇ ਕਿਹਾ ਕਿ ਉਸ ਨੂੰ ਉਮੀਦ  ਕਿ ਇਸ ਬਾਰੇ ਹੱਲ ਕੱਢ ਲਿਆ ਜਾਵੇਗਾ।
ਇਸੇ ਦੌਰਾਨ ਗੁੱਸੇ ਵਿਚ ਆਏ ਮਾਪਿਆਂ ਨੇ ਇਕ ਪਟੀਸ਼ਨ ਸ਼ੁਰੂ ਕਰਕੇ ਅਕਾਲ ਟਰੱਸਟ ਨੂੰ ਮੁੜ ਤੋਂ ਫਾਲਕਨ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਜ਼ਿੰਮੇਵਾਰੀ ਦੇਣ ਦੀ ਮੰਗ ਕੀਤੀ ਜਾ ਰਹੀ । ਤਕਰੀਬਨ 20 ਦੇ ਕਰੀਬ ਮਾਪਿਆਂ ਨੇ ਇਸੇ ਦੌਰਾਨ ਲੈਸਟਰ ਟਾਊਨ ਹਾਲ ਦੇ ਬਾਹਰ ਰੋਸ ਧਰਨਾ ਵੀ ਦਿੱਤਾ। ਇਕ ਪੰਜਾਬਣ ਵੀਨਾ ਸੰਘੇੜਾ, ਜਿਸ ਦੇ ਪੁੱਤਰ ਨੇ
ਫਾਲਕਨ ਸਕੂਲ ਜਾਣਾ ਸੀ, ਨੇ ਕਿਹਾ ਕਿ ਇਹ ਬਹੁਤ ਵੱਡਾ ਸਦਮਾ , ਉਹ ਚਾਹੁੰਦੇ ਹਨ ਕਿ ਅਕਾਲ ਟਰੱਸਟ ਵਲੋਂ ਹੀ ਸਕੂਲ ਖੋਲ੍ਹਿਆ ਜਾਵੇ। ਇਕ ਹੋਰ ਮਾਂ ਮਨਦੀਪ ਕੌਰ
ਗਰੇਵਾਲ, ਜਿਸ ਦੀ ਬੱਚੀ ਸਿਮਰਜੋਤ ਨੇ ਫਾਲਕਨ ਵਿਚ ਪੜ੍ਹਾਈ ਸ਼ੁਰੂ ਕਰਨੀ ਸੀ, ਨੇ ਕਿਹਾ ਕਿ ਉਸ ਨੇ ਵੀ ਪਟੀਸ਼ਨ ‘ਤੇ ਦਸਤਖਤ ਕੀਤੇ ਹਨ। ਉਹ ਸ਼ਹਿਰ ਵਿਚ ਇਕ ਸਿੱਖ ਸਕੂਲ ਚਾਹੁੰਦੀ ।
ਇਸ ਮਾਮਲੇ ਸਬੰਧੀ ਲੈਸਟਰ ਦੀ ਸਕੂਲਾਂ ਸਬੰਧੀ ਅਸਿਸਟੈਂਟ ਸਿਟੀ ਮੇਅਰ ਕੌਂਸਲਰ ਵੀ ਡੈਂਪਸਟਰ ਨੇ ਕਿਹਾ ਕਿ ਕੌਂਸਲ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਥਾਵਾਂ ਦਿਵਾਉਣ
ਸਬੰਧੀ ਕਾਰਵਾਈ ਕਰ ਰਹੀ । ਉਸ ਨੇ ਕਿਹਾ ਕਿ ਇਹ ਬੱਚਿਆਂ, ਮਾਪਿਆਂ ਅਤੇ ਅਕਾਲ ਟਰੱਸਟ ਲਈ ਬੜੇ ਦੁੱਖ ਦੀ ਘੜੀ । ਉਸ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੂੰ
ਲੈਸਟਰ ਆ ਕੇ ਕੌਂਸਲ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲ ਕਰਕੇ ਕੋਈ ਹੱਲ ਕੱਢਣਾ ਚਾਹੀਦਾ ।

You can leave a response, or trackback from your own site.

Leave a Reply

Powered By Indic IME