ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ 28 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਤਿੰਨਾਂ ਗਰੁੱਪਾਂ ਦੇ 46 ਉਮੀਦਵਾਰ ਮੈਦਾਨ ਵਿਚ

ਅਪਰਾਧਿਕ ਪਿਛੋਕੜ ਵਾਲਿਆਂ ਦੀਆਂ ਨਾਮਜ਼ੱਦਗੀਆਂ ਚੋਣ ਬੋਰਡ ਵਲੋਂ ਰੱਦ

ਸਾਊਥਾਲ – ਇਥੇ ਸ੍ਰੀ ਗੁਰੂ ਸਿੰਘ ਸਭਾ ਦੇ ਆਉਂਦੇ ਤਿੰਨ ਸਾਲਾਂ ਲਈ ਪ੍ਰਬੰਧਕ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀਆਂ ਨਾਮਜ਼ੱਦਗੀਆਂ ਪਿੱਛੋਂ ਬੁੱਧਵਾਰ 3 ਸਤੰਬਰ ਨੂੰ ਕੁਝ ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲੈਣ ਕਾਰਨ ਚੋਣ ਕਾਰਵਾਈ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ । ਇਸ ਚੋਣ ਲਈ ਐਤਵਾਰ 28 ਸਤੰਬਰ ਨੂੰ ਖਾਲਸਾ ਪ੍ਰਾਇਮਰੀ ਸਕੂਲ ਨਾਰਵੁੱਡ ਹਾਲ ਵਿਖੇ ਵੋਟਾਂ ਪੈਣੀਆਂ ਹਨ।
ਇਸ ਚੋਣ ਲਈ ਤਿੰਨ ਧੜਿਆਂ ਦੇ ਕੁੱਲ 66 ਉਮੀਦਵਾਰਾਂ ਨੇ ਆਪਣੇ ਨਾਮਜ਼ੱਦਗੀ ਪੱਤਰ ਦਾਖਲ ਕੀਤੇ ਸਨ। ਪਰ ਇਨ੍ਹਾਂ ‘ਚੋਂ 20 ਉਮੀਦਵਾਰਾਂ ਨੇ 3 ਸਤੰਬਰ ਨੂੰ ਆਪਣੀਆਂ ਨਾਮਜ਼ੱਦਗੀਆਂ ਵਾਪਸ ਲੈ ਲਈਆਂ। ਚੋਣ ਘੋਲ ਤੋਂ ਪਿੱਛੇ ਹੱਟਣ ਵਾਲਿਆਂ ਵਿਚ ਕੁਝ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ ਦਾ ਰਿਕਾਰਡ ਕਾਨੂੰਨ ਦੀ ਨਜ਼ਰ ਵਿਚ ਦਾਗੀ । ਯਾਦ ਰਹੇ ਕਿ ਚੋਣ ਪ੍ਰਕ੍ਰਿਆ ਲਈ ਜ਼ੁੰਮੇਵਾਰ 7 ਮੈਂਬਰੀ ਬੋਰਡ ਨੇ ਇਹ ਫੈਸਲਾ ਕੀਤਾ  ਕਿ ਕੋਰਟ ਕਚਹਿਰੀਆਂ ਵਿਚ ਸਜ਼ਾਯਾਫਤਾ ਜਾਂ ਦਾਗੀ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਸਕਦਾ। ਇਸ ਲਈ ਸੰ ਹਿੰਮਤ ਸਿੰਘ ਸੋਹੀ ਦੀ ਅਗਵਾਈ ਵਾਲੇ ਬਾਜ਼ ਗਰੁੱਪ ਅਤੇ ਸ ਗੁਰਮੇਲ ਸਿੰਘ ਮੱਲ੍ਹੀ ਦੀ ਅਗਵਾਈ ਵਾਲੇ ਸ਼ੇਰ ਗਰੁੱਪ ਦੇ ਉਮੀਦਵਾਰਾਂ ਦੀ ਗਿਣਤੀ 21–21 ਰਹਿ ਗਈ । ਤੇਰਾ ਪੰਥ ਵਸੇ ਦੇ ਨਾਂ ਨਾਲ ਕਾਇਮ ਹੋਏ ਨਵੇਂ ਗਰੁੱਪ ਨੇ ਆਪਣੇ ਚਾਰ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਇਸ ਤਰ੍ਹਾਂ ਤਿੰਨ ਧੜਿਆਂ ਦੇ ਕੁੱਲ ਉਮੀਦਵਾਰਾਂ ਦੀ ਗਿਣਤੀ 46 । ਇਨ੍ਹਾਂ ‘ਚੋਂ 21 ਮੈਂਬਰਾਂ ਦੀ ਚੋਣ ਕੀਤੀ ਜਾਣੀ ।
ਦੂਜੇ ਪਾਸੇ ਇਨ੍ਹਾਂ 46 ਮੈਂਬਰਾਂ ‘ਚੋਂ ਕੁਝ ਹੋਰ ਉਮੀਦਵਾਰਾਂ ਦਾ ਰਿਕਾਰਡ ਦਾਗੀ ਚੋਣ ਕਰਕੇ ਉਨ੍ਹਾਂ ਦਾ ਚੋਣ ਮੈਦਾਨ ‘ਚੋਂ ਬਾਹਰ ਨਿਕਲ ਜਾਣਾ ਲਾਜ਼ਮੀ । ਇਨ੍ਹਾਂ ਵਿਚ ਮੁੱਖ ਤੌਰ ‘ਤੇ ਸ਼ੇਰ ਗਰੁੱਪ ਦਾ ਲੀਡਰ ਗੁਰਮੇਲ ਸਿੰਘ ਮੱਲ੍ਹੀ ਦਾ ਨਾਮ ਸਾਹਮਣੇ ਆਇਆ  ਜਿਸ ਨੂੰ 1992 ਵਿਚ ਕਿਸੇ ਬੱਚੇ ਨਾਲ ਮਾਰਕੁੱਟ ਦੇ ਕੇਸ ਵਿਚ ਜੁਰਮਾਨੇ ਦੀ ਸਜ਼ਾ ਹੋ ਚੁੱਕੀ । ਆਪਣੇ ਇਸੇ ਖਦਸ਼ੇ ਨੂੰ ਲੈ ਕੇ ਮੱਲ੍ਹੀ ਵਲੋਂ ਚੋਣ ਬੋਰਡ ਦੇ ਮੈਂਬਰਾਂ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾ ਰਿਹਾ । ਵਿਸ਼ੇਸ਼ ਕਰਕੇ ਚੋਣ ਬੋਰਡ ਦੇ ਫੈਸਲਾਕੁੰਨ ਮੈਂਬਰ ਮਨਮੋਹਨ ਸਿੰਘ ਖਾਲਸਾ ਨੂੰ ਧਮਕੀਆਂ ਵੀ ਮਿਲੀਆਂ ਹਨ ਤੇ ਵਿਚੋਲਿਆਂ ਵਲੋਂ ਸੁਲਾਹ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਸ਼ੇਰ ਗਰੁੱਪ ਦੇ ਆਗੂ ਵਲੋਂ 2 ਸਤੰਬਰ ਮੰਗਲਵਾਰ ਹੈਵਲਾਕ ਰੋਡ ਵਿਖੇ ਆਪਣੇ ਸਮਰਥਕ ਇਕੱਠੇ ਕਰਕੇ ਚੋਣ ਬੋਰਡ ਖਿਲਾਫ ਰੋਸ ਵੀ ਪ੍ਰਗਟ ਕੀਤਾ ਗਿਆ ਅਤੇ ਪਰਚੇ ਵੰਡੇ ਗਏ ਜਿਸ ਵਿਚ ਉਨ੍ਹਾਂ ਇਕਬਾਲ ਕੀਤਾ  ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ 20–20 ਸਾਲ ਪੁਰਾਣੇ ਕੇਸਾਂ ਦੇ ਆਧਾਰ ‘ਤੇ ਚੋਣਾ ਵਿਚ ਖੜੇ ਹੋਣ ਤੋਂ ਰੋਕਿਆ ਜਾ ਰਿਹਾ  ਜਦਕਿ ਚੋਣ ਕਮੇਟੀ ਦੇ ਮੈਂਬਰਾਂ ਦਾ ਕਹਿਣਾ  ਕਿ 2011 ਵਾਲੀ ਚੋਣ ਕਮੇਟੀ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਹੋ ਸਕਦਾ ਜਦਕਿ ਚੈਰਿਟੀ ਕਮਿਸ਼ਨ ਨੇ ਸਖ਼ਤੀ ਨਾਲ ਇਹ ਆਦੇਸ਼ ਦਿੱਤਾ  ਕਿ ਚੈਰਿਟੀ ਵਿਚ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਪਿਛੋਕੜ ਵਾਲਾ ਇਨਸਾਨ ਸ਼ਾਮਿਲ ਨਹੀਂ ਹੋ ਸਕਦਾ। 3 ਸਤੰਬਰ ਬੁੱਧਵਾਰ ਨੂੰ ਸ਼ੇਰ ਗਰੁੱਪ ਨੇ ਇਕ ਮਤਾ ਪਾਸ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ  ਕਿ ਹਲਕੇ ਅਪਰਾਧਿਕ ਕੇਸਾਂ ਨੂੰ ਅੱਖੋਂ ਪਰੋਖੇ ਕੀਤਾ ਜਾਣਾ ਚਾਹੀਦਾ  ਜਦਕਿ ਜਿਸ ਕੇਸ ਵਿਚ ਆਗੂ ਨੂੰ ਸਜ਼ਾ ਮਿਲੀ ਸੀ ਉਹ ਕਹਿਣ ਨੂੰ ਛੋਟਾ ਹੋ ਸਕਦਾ  ਪਰ ਕਾਨੂੰਨ ਦੀਆਂ ਨਜ਼ਰਾਂ ਵਿਚ ਕਾਫੀ ਘਾਤਕ ।
28 ਸਤੰਬਰ ਨੂੰ ਹੋ ਰਹੀਆਂ ਚੋਣਾ ਵਿਚ ਬਾਜ਼ ਗਰੁੱਪ ਦੇ ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਦੇ ਨਾਂ ਹਨ –
ਬਾਜ਼ ਗਰੁੱਪ ਦੇ ਉਮੀਦਵਾਰ
(1) ਹਿੰਮਤ ਸਿੰਘ ਸੋਹੀ (2) ਪਰਵਿੰਦਰ ਸਿੰਘ ਗਰਚਾ (3) ਪ੍ਰੀਤਮ ਸਿੰਘ ਸਮਰਾ (4) ਸੁਖਦੀਪ ਸਿੰਘ ਰੰਧਾਵਾ (5) ਅਮਰਜੀਤ ਸਿੰਘ ਢਿੱਲੋਂ (6) ਸੁੱਚਾ ਸਿੰਘ ਧਾਮੀ (7) ਹਰਬੰਸ ਸਿੰਘ ਕਲਸੀ (8) ਹਰਚੰਦ ਸਿੰਘ ਗਰੇਵਾਲ (9) ਹਰਵੰਤ ਸਿੰਘ ਗਿੱਲ (10) ਤੇਜ ਕੌਰ ਗਰੇਵਾਲ (11) ਸਤਨਾਮ ਸਿੰਘ ਵਿਰਦੀ (12) ਬਲਜਿੰਦਰ ਸਿੰਘ ਢਿੱਲੋਂ (13) ਗੁਲਬਾਸ਼ ਸਿੰਘ ਚੰਡੋਕ (14) ਮਨਸੁੱਖਬੀਰ ਸਿੰਘ ਜੌਹਲ (15) ਹਰਕਿਰਨ ਕੌਰ ਕੈਲਾ (16) ਦਰਸ਼ਨ ਸਿੰਘ ਡੋਕਲ (17) ਜੀਤ ਸਿੰਘ ਸੰਧੂ (18) ਗੁਰਚਰਨ ਸਿੰਘ (19) ਸੁਰਜੀਤ ਕੌਰ ਕੰਗ (20) ਸਰਬਜੀਤ ਕੌਰ (21) ਦਵਿੰਦਰਪਾਲ ਸਿੰਘ ਕੂਨਰ।
ਸ਼ੇਰ ਗਰੁੱਪ ਦੇ ਉਮੀਦਵਾਰ
(1) ਗੁਰਮੇਲ ਸਿੰਘ ਮੱਲ੍ਹੀ (2) ਦੀਦਾਰ ਸਿੰਘ ਰੰਧਾਵਾ (3) ਸੋਹਣ ਸਿੰਘ ਸਮਰਾ (4) ਸੁਰਿੰਦਰ ਸਿੰਘ ਪੁਰੇਵਾਲ (5) ਬੀਬੀ ਸੁਰਜੀਤ ਕੌਰ ਬਾਸੀ (6) ਗੁਰਚਰਨ ਸਿੰਘ ਅਟਵਾਲ (7) ਉਂਕਾਰ ਸਿੰਘ ਭਿੱਲੋਵਾਲ (8) ਹਰਜੀਤ ਸਿੰਘ ਸਰਪੰਚ (9) ਪ੍ਰੇਮ ਸਿੰਘ ਢਾਂਡੀ (10) ਜਰਨੈਲ ਸਿੰਘ (11) ਗੁਰਸ਼ਰਨ ਸਿੰਘ ਮੰਡ (12) ਕੁਲਵੰਤ ਸਿੰਘ ਭਿੰਡਰ (13)  ਹਰਪਿੰਦਰ ਸਿੰਘ (14) ਕੁਲਵਿੰਦਰ ਸਿੰਘ ਰੰਧਾਵਾ (15) ਤੇਜਿੰਦਰ ਸਿੰਘ ਘਟੋਰਾ (16) ਸੁਖਦੀਪ ਸਿੰਘ (17) ਜੀਤਪਾਲ ਸਿੰਘ ਸਹੋਤਾ (18) ਅਵਤਾਰ ਸਿੰਘ ਬੁੱਟਰ (19) ਪ੍ਰਭਜੋਤ ਸਿੰਘ ਥਿੰਦ (20) ਸੋਹਣ ਸਿੰਘ ਬੈਂਸ (21) ਦਵਿੰਦਰ ਸਿੰਘ ਲੋਂਗਾਨੀ
“ਤੇਰਾ ਪੰਥ ਵਸੇ” ਗਰੁੱਪ ਦੇ ਚਾਰ ਉਮੀਦਵਾਰ
ਅਮਨਦੀਪ ਕੌਰ ਫਲੋਰਾ (2) ਮਨਵੀਰ ਸਿੰਘ ਤੰਬੜ (3) ਪ੍ਰੀਤਮ ਸਿੰਘ ਸਿੱਧੂ (4) ਰਣਦੀਪ ਸਿੰਘ ਸਿੱਧੂ।
ਇਹ ਸਾਰੇ ਨਾਂ ਆਖਰੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਹਨ। ਪਰ ਅਜੇ ਇਨ੍ਹਾਂ ਸਾਰੇ ਨਾਵਾਂ ਵਾਲੇ ਉਮੀਦਵਾਰਾਂ ਵਿਚੋਂ ਬਹੁਤਿਆਂ ਦੇ ਅਪਰਾਧਿਕ ਪਿਛੋਕੜ ਬਾਰੇ ਸਰਕਾਰੀ ਰਿਪੋਰਟਾਂ ਆਉਣੀਆਂ ਬਾਕੀ ਹਨ ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ। ਪਰ ਸ਼ੇਰ ਗਰੁੱਪ ਇਹ ਸੱਚ ਮੰਨਣ ਤੋਂ ਇਨਕਾਰੀ  ਜਿਸ ਦਾ ਫੈਸਲਾ ਕਿਵੇਂ ਹੁੰਦਾ  ਇਹ ਸਮਾਂ ਹੀ ਦੱਸੇਗਾ। ਪਰ ਦੂਸਰੇ ਪਾਸੇ ਬਾਜ਼ ਗਰੁੱਪ ਵਲੋਂ ਆਪਣੇ ਸਾਰੇ ਉਮੀਦਵਾਰਾਂ ਨੂੰ ਸਾਫ ਸੁਥਰੀ ਛਵੀ ਵਾਲਾ ਦੱਸਿਆ ਗਿਆ  ਜਿਨ੍ਹਾਂ ਦੇ ਨਾਵਾਂ ਦੀ ਤਸਦੀਕ ਹੋ ਚੁੱਕੀ  ਤੇ ਬਾਜ਼ ਗਰੁੱਪ ਚੋਣ ਕਮੇਟੀ ਦੇ ਕਿਸੇ ਫੈਸਲੇ ਵਿਚ ਵੀ ਦਖਲ ਦੇਣ ਤੋਂ ਇਨਕਾਰੀ ।

You can leave a response, or trackback from your own site.

Leave a Reply

Powered By Indic IME